ਹਾਏ ਓ ਮੇਰੀਆਂ ਰੱਬਾ
ਪੰਜਾਬ ਨੂੰ ਚਿੱਟੀ ਫਫੂਦੀ ਲੱਗ ਗਈ
ਸਿਰ ਉਪਰੋ ਖਾਈਂ ਜਾਦੀ ਹੈ
ਅੱਗੇ ਪੰਜਾਬ ਨੂੰ ਵੱਧਣ ਨਹੀਂ ਦੇਦੀ



ਤੇਰੇ ਜਾਣ ਤੋਂ ਬਾਅਦ ਪੱਤਾ ਨੀ ,
ਮੈਂ ਜਿੰਦਗੀ ਜੀਣਾ ਹੀ ਕਿਉਂ ਭੁੱਲ ਗਿਆ,
ਆਪ ਤਾਂ ਤੁਸੀਂ ਚੱਲੇ ਗਏ,
ਪਰ ਮੇਰੇ ਹੱਸੇ ਨਾਲ ਹੀ ਲੈ ਗਏ, RG

ਯਾਦ ਤੇਰੀ ਬਹੁਤ ਆਉਂਦੀ ਆ,
ਤੁਸੀਂ ਇੰਨਾ ਦੂਰ ਕਿਉਂ ਚੱਲੇ ਗਏ,
ਤੇਰੀ ਉਡੀਕ ਆਉਣ ਦੀ ਮੁੱਕ ਗਈ,
ਬਸ ਹੁਣ ਇੱਕ ਹੀ ਚੀਜ਼ ਦੀ ਉਡੀਕ ਆ
ਤੇ ਉ ਆ ਮੌਤ, RGKD

ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ,
ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,


ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ ,
ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,

ਜੇ ਛੱਡਣਾ ਸੀ ਤਾਂ ਛੱਡ ਦਿੰਦੀ ,
ਕਦੇ ਕੀਤੇ ਤਾਂ ਮਿਲ ਹੀ ਜ਼ਾਂਦੇ,
ਤੂੰ ਤਾਂ ਉੱਥੇ ਗਈ
ਜਿੱਥੋਂ ਕਦੇ ਕੋਈ ਵਾਪਸ ਨੀ ਆਉਂਦਾ,


ਚੰਦਰੀ ਯਾਦ ਤੇਰੀ ਖਾ ਗਈ,
ਮੌਤ ਵਾਲੇ ਰਾਹ ਤੇ ਪਾ ਗਈ,
ਕੋਈ ਤਾਂ ਯਾਰ ਦੱਸੋ ਗਮ ਨੂੰ ਕੀਦਾ ਭੁੱਲੀ ਦਾ,
ਜੀ ਨੀ ਕਰਦਾ ਜੀਣ ਦਾ ਤੇਰੇ ਬਿੰਨਾਂ,
ਕੱਲੇ ਨੂੰ ਛੱਡ ਕੇ ਚੱਲੀ ਗਈ ,
ਸੱਤ ਜਨਮ ਤਾਂ ਛੱਡ
ਇਸ ਜਨਮ ਦਾ ਸਾਥ ਨਿਭਾ ਜ਼ਾਂਦੀ, DK


ਕੋਈ ਕਿਸੇ ਦੀ ਜਿੰਦਗੀ ‘ਚ ਕਿਉਂ ਆਉਂਦਾ ਆ,
ਸਾਰੀ ਉਮਰ ਦਾ ਰੋਣਾ ਹਿੱਸੇ ਪਾਉਂਦਾ ਆ,
ਆਪ ਤਾਂ ਦੂਰ ਚੱਲੇ ਜ਼ਾਂਦੇ ਨੇ ,
ਸਾਨੂੰ ਨਾ ਜੀਣਾ ਆਉਂਦਾ ਤੇ ਨਾ ਮੌਤ ਆਉਂਦੀ,

ਮੇਰੇ ਰੂਮ ਦੇ ਵਿੱਚ ਇੱਕ ਪੱਖਾ ਨੀ,
ਜੋ ਜਾਨ ਮੇਰੀ ਨਿੱਤ ਮੰਗਦਾ ਏ,
ਯਾਦਾਂ ਦੇ ਵਿੱਚ ਚਿਹਰਾ ਤੇਰਾ ,
ਮੇਰਾ ਦਿਲ ਚੀਰ ਕੇ ਲੰਘਦਾ ਏ,

ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ,
ਪਰ ਪੀ ਕੇ ਚੇਤੇ ਤੂੰ ਆਉਂਦੀ,


ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ
ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ


ਸੁਣ
ਖੇਡਣ ਦੇ ਓਹਨੂੰ
ਜਦ ਤੱਕ ਓਹਦਾ ਜੀਅ ਨਹੀਂ ਭਰਦਾ
ਜ਼ੇ ਮੁਹੱਬਤ ਚਾਰ ਦਿਨ ਦੀ ਸੀ ਤਾਂ।।
ਭਲਾ ਸ਼ੌਕ ਕਿੰਨੇ ਦਿਨ ਦਾ ਹੋਵੇਗਾ।।
।।ਅੰਗਦ।।

ਬੜੀ ਕੋਸ਼ਿਸ਼ ਕੀਤੀ ਉਹਦੇ ਬਰਾਬਰ ਹੋਣ ਦੀ ,,
ਫਿਰ ਵੀ ਦੋਹਾਂ ਦਾ ਹੀ ਅੱਡੋ ਅੱਡ ਸੁਭਾਅ ਰਿਹਾ ,,
ਉਹ ਕਮਲੀ ਮਹਿਫਿਲਾਂ ਦੀ ਰੌਣਕ ਰਹੀ ਤੇ
ਮੈਂ ਕੱਲਾ ਤਨਹਾਈਆਂ ਦਾ ਬਾਦਸ਼ਾਹ ਰਿਹਾ..


ਕੌੜਾ ਸੱਚ
ਦਿੰਨ ਵਿਚ ਚਾਹੇ ਹਜਾਰਾਂ ਫੋਨ ਆ ਜਾਣ
ਕੋਈ ਇਕ ਹੀ ਇਨਸਾਨ
ਹਰ ਇਨਸਾਨ ਦੀ ਜਿੰਦਗੀ ਵਿੱਚ ਜਰੂਰ ਹੁੰਦਾ
ਜਿਸ ਦੇ ਫੋਨ ਦੀ ਉਡੀਕ ਰਹਿੰਦੀ

ਡੂੰਘੀਆਂ ਸੱਟਾਂ ਵੱਜੀਆਂ…
ਉਤੋਂ ਉਮਰ ਨਿਆਣੀ ਸੀ…
ਹੁਣ ਨਈਂ ਹੱਸਦੇ ਚਿਹਰੇ…
ਇਹ ਤਸਵੀਰ ਪੁਰਾਣੀ ਸੀ.

ਮੈ ਕਰਦਾ ਰਹਿੰਦਾ ਯਾਦ ਤੈਨੂੰ
ਕਿਤੇ ਮਿਲਦਾ ਨਹੀਉ ਚੈਨ ਮੈਨੂੰ
ਦੱਸ ਕੀਹਦੇ ਆਸਰੇ ਛੱਡਿਆ ਤੂੰ
ਕੀ ਭਰੋਸਾ ਦੱਸ ਹੁਣ ਸਾਹਾ ਤੇ
ਮੇਰੀ ਰੂਹ ਵਿਲਕਦੀ ਫਿਰਦੀ ਆ
ਹੁਣ ਤੇਰੇ ਸਹਿਰ ਦਿਆ ਰਾਹਾ ਤੇ
ਬਰਨਾਲੇ ਵਾਲਾ