ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
💥💥💥 ਸਿਕੰਦਰ ਸਿੰਘ ✍️✍️



ਖੁਸ਼ੀਆਂ ਹੱਸਦੇ ਹੁੰਦੇ ਆਮ ਬੰਦੇ
ਦੁੱਖਾਂ ਵਿੱਚ ਹੱਸਣ ਫ਼ਕੀਰ ਬੰਦੇ
ਕੀੜੀ ਨੂੰ ਤਾਂ ਠੂਠਾ ਹੀ ਲੱਗਦਾ
ਸਦਾ ਹੀ ਦਰਿਆ ਹੁੰਦਾ ਏ
ਗਿੱਲਾ ਸਬਰ ਵਾਲੇ ਤਾਂ ਭਾਣੇ
ਵਿੱਚ ਰਹਿ ਕੇ ਪੀ ਜਾਂਦੇ ਨੀਰ ਬੰਦੇ
ਗਿੱਲ ਪ੍ਰਗਟ

ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ
“ਸੱਚ ਬੋਲੇਗਾਂ ਤਾਂ ਮਿਲੂ 295”

ਕਿਉਂਕਿ

ਸੱਚ ਬੋਲਣ ਤੇ ਤਾਂ ਬਾਈ ਨੂੰ ਮੌਤ ਮਿਲ ਗਈ

ਆਮ ਆਦਮੀ ਪਾਰਟੀ ਦੇ ਬਹੁਤੇ ਨੇਤਾਵਾਂ ਨੂੰ
ਵੋਟਾਂ ਸਿਰਫ ਭਗਵੰਤ ਮਾਨ ਅਤੇ ਕੇਜਰੀਵਾਲ
ਦੇ ਕਾਰਨ ਪਈਆਂ ਨੇ , ਉਹਨਾਂ ਨੂੰ ਬੇਨਤੀ ਆ
ਕਿ ਆਪਣਾ ਕੰਮ ਏਨਾ ਵਧੀਆ ਤੇ ਇਮਾਨਦਾਰੀ
ਨਾਲ ਕਰਿਓ ਕਿ ਅਗਲੀ ਵਾਰ ਉਹ ਵੋਟਾਂ
ਲੋਕ ਤੁਹਾਡੇ ਲਈ ਪਾਉਣ 🙏🙏
ਜੇ ਕਿਸੇ ਨੂੰ ਪੋਸਟ ਚੰਗੀ ਨਾ ਲੱਗੇ ਤਾਂ ਮੁਆਫੀ


ਦੀਪ ਸਿੱਧੂ ਦੀਆਂ ਗੱਲਾਂ ਆਮ ਇਨਸਾਨ ਦੀ ਸੋਚ ਤੋ ਉੱਤੇ ਸੀ।
ਉਸਨੇ ਹਮੇਸ਼ਾ ਹੋਂਦ ਦੀ ਗੱਲ ਕੀਤੀ।
ਸਾਡੀ ਸ਼ੁਰੂ ਤੋਂ ਇਹ ਕਮਜ਼ੋਰੀ ਰਹੀ ਏ ਕਿ ਅਸੀ ਇਹੀ ਨੀ ਸਮਝ ਸਕੇ, ਹੋਂਦ ਕਿਉ ਜਰੂਰੀ ਏ

ਤੁਹਾਨੂੰ ਆਪਣਾ ਪੰਜਾਬ , ਆਪਣੇ ਬੱਚੇ ਆਪ ਹੀ
ਬਚਾਉਣੇ ਪੈਣੇ ਨੇ , ਸਰਕਾਰਾਂ ਤੋਂ ਕਿਸੇ ਕਿਸਮ ਦੀ
ਵੀ ਉਮੀਦ ਨਾ ਰੱਖੋ , ਸਭ ਰਲੇ ਮਿਲੇ ਨੇ


ਅਲੱਗ ਹੋਣਾ ਤਾਂ ਇੱਕ ਚਾਲ ਸੀ
ਮੈਨੂੰ ਤਾਂ ਪਹਿਲਾ ਹੀ ਪਤਾ ਸੀ ਮਾਮਲਾ ਗੋਲ ਮਾਲ ਸੀ
ਬਾਹਰੋਂ ਇਕ ਦੂਜੇ ਦੇ ਵਿਰੋਧੀ
ਪਰ ਅੰਦਰੋਂ ਸਾਰੇ ਨਾਲ ਸੀ


ਜਿਸਦਾ ਸਟੇਜ ਤੋਂ ਬੋਲਣਾ ਬੈਨ ਸੀ…
ਅੱਜ ਉਸ ਸ਼ਖਸ ਦਾ ਗੁਣਗਾਨ ਕਰਨ ਲਈ
ਵੱਖ ਵੱਖ ਦੇਸ਼ਾਂ ਵਿੱਚ ਸਟੇਜਾਂ ਲੱਗ ਰਹੀਆਂ ਨੇ!
ਵਰਤਾਰਾ ਇਹੀਓ ਹੁੰਦੈ!!💙🙏ਵੀਰ ਦੀਪ ਸਿੱਧੂ

ਜਿਸ ਦਿਨ ਅਦਾਲਤਾਂ ਦੇ ਦਰਵਾਜ਼ੇ ਲੀਡਰਾਂ ਲਈ ਬੰਦ ਹੋ ਗਏ
ਉਸ ਦਿਨ ਦੇਸ਼ ਦੇ ਸਾਰੇ ਮਸਲੇ ਹੱਲ ਹੋ ਜਾਣਗੇ

ਕੌੜੀ ਲਗੂਗੀ ਗਲ ਮੇਰੀ
ਅਜ ਤੋਂ ਦਸ ਦਿਨਾਂ ਬਾਦ,ਦੀਪ ਸਿੱਧੂ ਵਾਸਤੇ ਪੋਸਟਾਂ ਦੀ ਗਿਣਤੀ ਅੱਧੀ ਰਹਿ ਜਾਵੇਗੀ,,
ਫੇਰ ਅਗਲੇ ਦਸ ਦਿਨਾਂ ਬਾਦ,ਨੱਬੇ ਪਰਸੇਂਟ ਲੋਕ ਅਪਦੀ ਡੀ.ਪੀ ਲਾ ਲੈਣਗੇ,ਦੀਪ ਦੀ ਹਟਾਕੇ
ਅਗਲੇ ਦਸ ਦਿਨਾਂ ਬਾਦ,,
ਸਾਰੇ ਪੋਸਟਾਂ ਹੋਰਾਂ ਚ ੳਲਝਣਗੇ,ਤੇ ਅਪਦੀ ਅਪਦੀ ਡੀਪੀ ਨਾਲ ਤੁਰਨਗੇ
ਭਗਤ ਸਿੰਘ ਦੀ ਸੋਚ ਤੇ ਕਿੰਨੇ ਕੁ ਤੁਰੇ
ਜੇ ਸਾਡੀ ਸੋਚ ਦੀ ੳਮਰ ਅਮਲ ਰੂਪ ਚ ਲੰਬੀ ਹੁੰਦੀ
ਤਾਂ ਬੰਦੀ ਸਿੰਘ ਹੁਣ ਨੂੰ ਬਾਹਰ ਹੋਣੇ ਸਨ
ਕਿਸਾਨੀ ਅੰਦੋਲਨ ਤੇ ਸੋਹਾਂ ਖਾਕੇ
ਰੈਲੀ ਚ ਫਿਰਦੇ ਸਨ ਸਭ
ਤਸੀਂ ਗਲ ਸਮਝੋ


ਇੱਕ ਗੱਲ ਤਾਂ ਸਾਬਿਤ ਹੋ ਗਈ
“ਕੌੜੀ ਹੈ”
ਜਿਉਂਦੇ ਜੀ ਕੋਈ ਨਹੀਂ ਪੁੱਛਦਾ,
ਮਰੇ ਦੇ ਬਾਅਦ ਲੱਖਾਂ ਦਾ ਇਕੱਠ ਹੋ ਜਾਂਦਾ


ਬਾਈ ਦੀਪ ਸਿੱਧੂ ਦੀ ਪਿਛਲੇ ਕਈ ਜਨਮਾਂ ਦੀ ਕਮਾਈ ਹੋਏਗੀ
ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ
ਪੰਥ ਦੀ ਰਹਿਨੁਮਾਈ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ।

ਲੀਡਰਾਂ ਦੀ ਚਾਲ :-ਸ਼ਹੀਦਾਂ ਦੇ ਬੁੱਤਾਂ ਨੂੰ ਪਿਸਤੌਲ ਫੜਾ ਦਿੱਤੇ
ਅਤੇ ਸ਼ਹੀਦਾਂ ਦੇ ਵਾਰਿਸਾਂ ਨੂੰ,ਟੀਕੇ,ਸ਼ੀਸ਼ੀਆਂ ਅਤੇ ਚਿੱਟੇ ਦੀਆਂ ਗਰਾਂਮੀਆਂ।


ਅਖੇ ਫਲਾਨਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,
ਗੁਰੂਆਂ ਦੀ ਸੋਚ ਤੇ ਭਗਤ ਸਿੰਘ ਤੇ
ਬਾਬਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਤਾਂ ਪਹਿਰਾ ਦਿੱਤਾ ਨੀ ਗਿਆ ਕਿਸੇ ਤੋਂ
ਹੋਰ ਕਿਸੇ ਦੀ ਸੋਚ ਤੇ ਕੀ ਪਹਿਰਾ ਦੇਣ ਗੇ

ਹਨੇਰੀ ਵਾਗ ਆਇਆ ਤੇ ਤੁਫਾਨ ਵਾਗ ਚਲਾ ਗਿਆ..
ਅੱਜ ਕੱਲ ਅਸੀ ਕਿਸੇ ਇਕ ਦੇ ਦਿਲ ਚ ਥਾ ਨਹੀ ਬਣਾ ਸਕਦੇ..
ਦੀਪ ਸਿੱਧੂ ਬਾਈ ਕਰੋੜਾ ਦਿਲਾ ਚ ਜਗਾ ਬਣਾ ਕੇ ਚਲਾ ਗਿਆ….
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਇਕੋ ਅਰਦਾਸ ਕਰਦਾ ਕੀ
ਜੋ ਸੁਪਨਾ ਦੀਪ ਬਾਈ ਨੇ ਦੇਖਿਆ ਸੀ ਉਹ ਜਰੂਰ ਪੁਰਾ ਹੋਵੇ….
ਗਗਨ

ਠੁਕਰਾਏ ਤਾਂ ਹੁਸਨ ਹੱਥੋਂ ਗਏ ਆ,
ਗੱਲ ਇਸ਼ਕ ਦੀ ਹੁੰਦੀ ਤਾਂ
ਓਹਦੇ ਤੋਂ ਸੱਤ ਜਨਮ ਵੀ ਬਰਾਬਰੀ ਨੀ ਹੋਣੀ ਸੀ।।