ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ 💰
ਟਕੇ ਟਕੇ ਵੇਖਿਆ ਪਿਆਰ ਵਿਕਦਾ…..
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ………



ਅੱਜ ਦੇ ਵਕਤ ਚ ਫਿਕਰ
ਆਪਣੀ ਫੈਮਿਲੀ ਦਾ ਕਰੋ ਤੇ
ਬੇਗਾਨਿਆਂ ਤੇ ਵਿਸ਼ਵਾਸ ਨਾ ਕਰੋ

ਧੋਖਾ ਦੇ ਕੇ ਖੁਸ਼ ਨਾ ਹੋਵੋ,
ਅੱਗੋਂ ਤੁਹਾਨੂੰ ਦੇਣ ਵਾਲੇ ਵੀ ਬੜੇ
ਬੈਠੇ ਨੇ

ਸਿਰਫ 50 ਲੱਖ ਦੀ ਅਬਾਦੀ ਵਾਲੇ ਦੇਸ਼ ਨੇ ਖੇਡਿਆ ਫਾਈਨਲ
ਤੈਂ ਅਸੀਂ ਖੇਡ ਰਹੇ ਹਾਂ ਹਿੰਦੂ – ਮੁਸਲਿਮ


!!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!

!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!

!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!

!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!

ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.


ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ,
ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ,
ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ ਚ,
ਕਦੇ ਪੁੱਛਿਓ ਹਿਸਾਬ, ਝੂਠੀਆਂ ਰਪਟਾਂ ਨੂੰ…
#ਬੰਦੀ_ਸਿੰਘ_ਰਿਹਾ_ਕਰੋ
#FreeJaggiNow


ਉਮਰਾਂ ਤੱਕ ਨਹੀ ਭੁਲਦੇ
ਮੀਤ ਪੁਰਾਣੇ ਬਚਪਨ ਦੇ
.
.
.
.
ਮੁੜਕੇ ਨਹੀ ਅਾਉਦੇਂ
ਦਿਨ ਮਰਜ਼ਾਣੇ ਬਚਪਨ ਦੇ

ਪਿਆਰ ਦੀ ਸਭ ਤੋਂ ਵੱਡੀ ਪਹਿਚਾਣ ਹੈ ,
ਕਿ ਤੁਹਾਨੂੰ ਜਿਸ ਖੁਸ਼ੀ ਵਿੱਚੋਂ ਖੁਸ਼ੀ ਮਿਲਦੀ ਹੈ .
ਇਹ ਅਹਿਸਾਸ ਜਿਸ ਵੀ ਰਿਸ਼ਤੇ ਵਿੱਚ ਹੋਵੇ ,
ਤਾ ਸਮਝੋ ਤੁਹਾਨੂੰ ਪਿਆਰ ਹੈ

ਉਹਨੂੰ ਪੂਜਦਾ ਹੈ ਸਾਰਾ ਜੱਗ
ਜਿਹੜਾ ਦੇਵੇ ਨਾ ਦਿਖਾਈ
.
.
ਮਾਂ ਨੂੰ ਪੂਜਦਾ ਨਾ ਕੌਈ ਜੀਹਨੇ
ਦੁਨੀਆ ਵਿਖਾਈ..


ਸੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾੳੁਂ ..
ਕਿੳੁਂਕਿ ਸੀਸ਼ਾ ਕਦੇ ਝੂਠ ਨੀ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨੀ ਛੱਡਦਾ.


ਲੋੜ ਤੋਂ ਜਿਆਦਾ ਸੋਚਣਾ ਵੀ
ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ

ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ…


ਮਾੜੇ ਨੂੰ ਤਕੜਾ
ਤੇ
ਤਕੜੇ ਨੂੰ ਮਾੜਾ ਬਣਾ ਜਾਂਦਾ
ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ
ਉਹਦੀ ਸਮਾਂ ਪਿੱਠ ਲਵਾ ਜਾਂਦਾ ।।

ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ..

ਫਰਕ
ਉਤਰਾਖੰਡ – ਹੜ੍ਹ ਦੌਰਾਨ 300 ਰੁਪਏ ਦੀ ਚੋਲਾਂ ਦੀ ਪਲੇਟ ਅਤੇ 100 ਰੁਪਏ ਦੀ ਪਾਣੀ ਵਾਲੀ ਬੋਤਲ ਵਿਕੀ ਸੀ
ਪੰਜਾਬ – ਲੋਕੀ ਹੱਥ ਜੋੜ ਜੋੜ ਆਖ ਰਹੇ ਨੇ ਵੀਰੇ ਸਾਡੇ ਕੋਲ ਵਾਧੂ ਆ
ਅਗਲੇ ਪਿੰਡ ਲੈ ਜਾਵੋ
ਪੰਜਾਬ ਉਜਾੜਨ ਵਾਲੇ ਤਾਂ ਖੁਦ ਹੀ ਉਜੜ ਗਏ
ਬਾਬੇ ਨਾਨਕ ਦੀਆਂ ਬਰਕਤਾਂ