ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ

ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ

ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ

ਬੱਬਰ ਸ਼ੇਰ ਦੀ ਸੁਣਕੇ ਦਹਾੜ ਲੋਕੋ”



ਲੋਕਾਂ ਨੂੰ ਮੁਫਤ ਸਹੂਲਤਾਂ ਦੀ ਬਜਾਏ
ਲੋਕਾਂ ਕੋਲ ਰੋਜ਼ਗਾਰ ਬਚਿਆ ਰਹਿਣ ਦਿਓ
ਐਨਾ ਹੀ ਬਹੁਤ ਹੈ।

ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ਪਰ
ਨਿਭਾ ਬਹੁਤ ਕੁਝ ਜਾਂਦੇ ਨੇ…..
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ ਬੁਲਕਿ
ਅਹਿਸਾਸਾਂ ਨਾਲ ਬਣਦੇ ਨੇ….!!!!

ਨਸ਼ਾ ਰਹਿਤ ਸਮਾਜ ਜੇ ਸਿਰਜਣਾ…
ਤਾਂ ਕਰਦੋ ਬੰਦ ਸਾਰੇ ਠੇਕੇ🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ…
ਨਾ ਰੰਨ ਭੱਜ ਕੇ ਜਾਉ ਪੇਕੇ..


ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!

31 ਮਾਰਚ ਨੂੰ ਸ਼ਰਾਬ ਸਸਤੀ ਹੁੰਦੀ ਆ
ਪਰ ਅੱਜ ਦਾ ਦਿਨ ਤਾਂ ਸਕੂਲ ਦੇ ਬੱਚਿਆਂ
ਲਈ ਸਪੈਸ਼ਲ ਹੁੰਦਾ ਕਿਉਂਕਿ ਅੱਜ result
ਆਉਣਾ ਹੁੰਦਾ ਫੇਰ ਅੱਜ ਕਿਤਾਬਾਂ ਕਾਪੀਆਂ
ਕਿਉਂ ਨੀਂ ਸਸਤੀਆਂ ਹੁੰਦੀਆਂ ?


ਕਿਸੇ ਕੁੜੀ ਨੂੰ ਆਪਣੀ GF ਉਦੋਂ ਹੀ ਬਣਾਉ,,

ਜਦੋਂ ਤੁਸੀ ਉਹਨੂੰ ਆਪਣੀ WIFE ਬਣਾਉਣ ਦੀ ਹਿੰਮਤ ਰੱਖਦੇ ਹੋਵੋ..


ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,

ਹੱਥ ਠੰਡ ਵਿਚ ਤੇ ਦਿਮਾਗ
ਘਮੰਡ ਵਿਚ ਕੰਮ ਨਹੀਂ ਕਰਦੇ

ਜਿਵੇਂ ਪਤਝੜ ਤੋਂ ਬਿਨਾਂ
ਨਵੇਂ ਪੱਤੇ ਨਹੀਂ ਆਉਂਦੇ
ਉਂਵੇ ਹੀ ਸੰਘਰਸ਼ ਤੋਂ ਬਿਨਾਂ
ਕਾਮਯਾਬੀ ਨਹੀਂ ਮਿਲਦੀ


ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ
ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ


ਕਦਰ ਕਰਨੀ ਸਿੱਖੋ ਪਿਆਰ ਦੀ
.
ਟਾਇਮਪਾਸ ਲਈ ਤਾਂ ਅੱਜਕਲ
ਹੋਰ ਬਹੁਤ Technology ਆ ਗਈ…☝️

ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ
ਵਾਲਿਆਂ ਲਈ..
.
ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ??
.
.
.
.
ਰਾਸ਼ੀ ਕ੍ਰਿਸ਼ਨ ਦੀ ਵੀ ਓਹੀ ਸੀ ਤੇ
ਰਾਸ਼ੀ ਕੰਸ ,
ਦੀ ਵੀ ਓਹੀ ਸੀ ••٠·

ਰਾਸ਼ੀ ਰਾਮ ਦੀ ਵੀ ਓਹੀ ਸੀ ਤੇ
ਰਾਸ਼ੀ ਰਾਵਣ ,
ਦੀ ਵੀ ਓਹੀ ਸੀ ••٠·˙
.
ਰਾਸ਼ੀ ਓਬਾਮਾ ਦੀ ਵੀ ਓਹੀ ਸੀ ਤੇ ,
ਰਾਸ਼ੀ ਓਸਾਮਾ ਦੀ ਵੀ ਓਹੀ ਸੀ ••٠·˙
.
ਫਿਰ ਕਿੱਦਾਂ ਇੱਕੋ ਦਿਨ ਇੱਕ ਲਈ ਬਹੁਤ
ਜਿਆਦਾ ਲੱਕੀ ਤੇ
ਦੂਜੇ ਲਈ ਅੰਤ ਦਾ ਅਨਲੱਕੀ ਬਣ ਗਿਆ


ਆਪਣੇ ਦੋਸਤਾਂ ਚ ਆਪਣੀ ਇੱਜ਼ਤ ਬਣਾਉਣ ਲਈ
ਕਦੇ ਕਿਸੇ ਕੁੜੀ ਦੀ ਬੇਇਜ਼ਤੀ ਨਾ ਕਰੋ

ਸਬਰ ਵਿੱਚ ਸ਼ਿਕਵਾ ਨਹੀਂ ਹੁੰਦਾ,
ਬਸ ਖਾਮੋਸ਼ੀ ਹੁੰਦੀ ਹੈ,
ਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ਼ ਰੱਬ ਨੂੰ ਸੁਣਾਈ ਦਿੰਦਾ ਹੈ,,

ਜਿਸਦਾ ਸਟੇਜ ਤੋਂ ਬੋਲਣਾ ਬੈਨ ਸੀ…
ਅੱਜ ਉਸ ਸ਼ਖਸ ਦਾ ਗੁਣਗਾਨ ਕਰਨ ਲਈ
ਵੱਖ ਵੱਖ ਦੇਸ਼ਾਂ ਵਿੱਚ ਸਟੇਜਾਂ ਲੱਗ ਰਹੀਆਂ ਨੇ!
ਵਰਤਾਰਾ ਇਹੀਓ ਹੁੰਦੈ!!💙🙏ਵੀਰ ਦੀਪ ਸਿੱਧੂ