ਖ਼ਜ਼ਾਨੇ ਤਕ ਜਾਂਦੇ ਸਾਰੇ ਹਾਈਵੇ
ਜਨਰਲ ਵਰਗ ਵਿਚੋਂ ਲੰਘਦੇ ਨੇ
ਪਰ
ਖ਼ਜ਼ਾਨੇ ਤੋਂ ਆਉਦੀ ਕੋਈ ਵੀ ਸੜਕ
ਗਲੀ ਡੰਡੀ ਜਰਨਲ ਵਰਗ ਤਕ ਨਹੀਂ ਆਉਂਦੀ



ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ
Wow ਨਹੀਂ ਹੁੰਦਾ
ਬੱਲੇ ਹੁੰਦਾ

ਨਮਕ ਨਹੀਂ ਹੁੰਦਾ
ਲੂਣ ਹੁੰਦਾ
ਕਰੇਜ਼ ਨਹੀਂ ਹੁੰਦਾ
ਜਨੂਨ ਹੁੰਦਾ

ਪਿਆਜ਼ ਨਹੀਂ ਹੁੰਦਾ
ਗੰਢਾ ਹੁੰਦਾ
ਚਿਲਡ ਨੀ ਹੁੰਦਾ
ਠੰਡਾ ਹੁੰਦਾ

ਚਨੇ ਨਹੀਂ ਹੁੰਦੇ
ਛੋਲੇ ਹੁੰਦੇ ਆ
ਮੁਲਾਇਮ ਸੇ ਨਹੀਂ ਹੁੰਦੇ
ਪੋਲੇ ਹੁੰਦੇ ਆ

ਬਰਤਨ ਨਹੀਂ ਹੁੰਦਾ
ਭਾਂਡਾ ਹੁੰਦਾ
ਅੰਡਾ ਨਹੀਂ ਹੁੰਦਾ
ਆਂਡਾ ਹੁੰਦਾ

ਚੱਦਰ ਨਹੀਂ ਹੁੰਦਾ
ਚਾਦਰ ਹੁੰਦਾ
ਰਿਸਪੇਕਟ ਆਵਦੀ ਥਾਂ
ਵੈਸੇ ਆਦਰ ਹੁੰਦਾ

ਚੀਨੀ ਨਹੀ ਹੁੰਦੀ
ਖੰਡ ਹੁੰਦੀ ਆ
Winter ਨਹੀ ਹੁੰਦੀ
ਠੰਡ ਹੁੰਦੀ ਆ

ਬਨਿਆਨ ਨਹੀਂ ਹੁੰਦਾ
ਬਨੈਣ ਹੁੰਦਾ
ਸਿਸ ਨਹੀਂ ਹੁੰਦਾ
ਭੈਣ ਹੁੰਦਾ

ਬੇਬੀ ਨਹੀਂ ਹੁੰਦਾ
ਨਿਆਣਾ ਹੁੰਦਾ
ਅੱਛਾ ਨਹੀਂ ਹੁੰਦਾ
ਸਿਆਣਾ ਹੁੰਦਾ

ਚਾਰਪਾਈ ਨੀ ਹੁੰਦੀ
ਮੰਜਾ ਹੁੰਦਾ
ਪਚਪਨ ਨੀ ਹੁੰਦਾ
ਪਚਵੰਜਾ ਹੁੰਦਾ

ਪਾਜੀ ਨੀ ਹੁੰਦਾ
ਭਾਅ ਜੀ ਹੁੰਦਾ
ਖੇਲ ਨਹੀਂ ਹੁੰਦਾ
ਬਾਜੀ ਹੁੰਦਾ

ਧਰਤੀ ਤੇ ਵਾਧੂ ਦਾ ਭਾਰ ਹੁੰਦਾ
ਪੜ੍ਹਿਆ ਮਹਿਸੂਸ ਕਰਾਉਣ ਲਈ ਜੋ ਬੇਗ਼ਾਨੀ ਬੋਲੀ ਬੋਲੇ
ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਇੰਦਰਜੀਤ ਸਿੰਘ

ਜਿਥੇ ਪਿਆਰ ਦੀ ਜਗਾ ਨਫਰਤ ਤੇ ਵਿਸ਼ਵਾਸ ਦੀ ਜਗਾ ਸ਼ੱਕ ਆ ਜਾਵੇ,
ਰਿਸ਼ਤਾ ਹੋਵੇ ਜਾਂ ਘਰ ਟੁੱਟ ਹੀ ਜਾਂਦਾ ਹੈ

ਪਤਾ ਲੱਗ ਗਿਆ ਨਤੀਜਾ ਛੇੜ ਛਾੜ ਦਾ,
ਹੁਣ ਕੁਦਰਤ ਨੇ ਥੋਨੂੰ ਰਾਹ ਨੀ ਦੇਣਾ,
ਨਾ ਪੱਟੋ ਦਰਖਤ
ਦਿਖਾਵੇ ਲਈ ਪੱਥਰਾਂ ਨੇ ਥੋਨੂੰ ਸਾਹ ਨੀ ਦੇਣਾਂ
ਇੱਟਾਂ ਨੇ ਥੋਨੂੰ ਸਾਹ ਨੀ ਦੇਣਾਂ।
ਜੀਤ ਖੇੜੀ


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ॥

ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ….
ਪਹਿਲਾ ਸੋਚੋ ਮਾ ਪਿਉ ਬਾਰੇ ..
,,
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ

😊😊😊😊😊


ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ


ਕਿਉ ਹਾਰ ਮੰਨ ਲਵਾ ਜਨਾਬ..
ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..
ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..

ਜੋ ਆਪਣੀਆਂ ਨੂੰਹਾਂ ਨੂੰ ਨੇ ਤੰਗ ਕਰਦੀਆਂ
ਰੱਬ ਦੇਖਦਾ,ਕਦੇ ਬੇਟੀਆਂ ਤੁਹਾਡੀਆਂ ਵੀ
ਸਹੁਰੇ ਘਰ ਜਾਣਗੀਆਂ
ਜਿਹੜੀਆਂ ਆਪਣੀ ਸੱਸ ਨੂੰ ਦੇਖ ਕੇ ਨੀਂ ਰਾਜ਼ੀ
ਇੱਕ ਗੱਲ ਯਾਦ ਰਖਿਓ,ਕਦੇ ਨੂੰਹਾਂ
ਤੁਹਾਡੇ ਵੀ ਘਰ ਆਣਗੀਆਂ

ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ ..
ਦੂਜਿਆਂ ਦਾ ਦੁੱਖ ਮਹਿਸੂਸ ਕਰੇ..


ਵਸੀਅਤ ਯਾਦ ਰੱਖਣ ਵਾਲਿਉ..
ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..


ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ
ੳੁਮਰਾਂ ਦੇ ਦਾਅਵੇ ਕੀ…
ਇੱਥੇ ਭਰੋਸਾ ਨੀ ਘੜੀ ਦਾ

ਅੱਜ ਦਾ ਵਿਚਾਰ
ਕਵੀਲਦਾਰੀ ਖਾ ਜੇ ਉਮਰਾਂ ਨੂੰ,
ਹੇਰਾ ਫ਼ੇਰੀ ਖਾ ਜੇ ਧੰਦੇ ਨੂੰ,
ਆਕੜ ਖਾ ਜੇ ਰਿਸ਼ਤਿਆਂ ਨੂੰ,
ਤੇ ਟੈਨਸ਼ਨ ਖਾ ਜੇ ਬੰਦੇ ਨੂੰ…..


ਨਾ ਅੱਜਕਲ ਦੀ ਦੋਸਤੀ ਚੰਗੀ ਤੇ
ਨਾ ਹੀ ਦੁਸ਼ਮਣੀ ਚੰਗੀ,
ਬੱਚ ਕੇ ਰਹੋ ਅੱਜ ਦੇ ਹਾਲਾਤਾਂ ਤੋਂ
ਘੜੀ ਬੁਰੇ ਵਕ਼ਤ ਦੀ ਚਲਦੀ ਹੈ ਪਈ

ਜਿਵੇਂ ਜਿਵੇਂ ਉਮਰ ਗੁਜਰਦੀ ਹੈ ,
ਅਹਿਸਾਸ ਹੋਣ ਲੱਗਦਾ ਹੈ ਕੇ
ਹਰ ਚੀਜ਼ ਬਾਰੇ ਮਾਪੇ ਸਹੀ ਕਹਿੰਦੇ ਸਨ

ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,,
ਮੰਜਿਲ☝ ਮਿਲੇ ਰਾਹਾ👈 ਦੇ ਨਾਲ,,
ਇਜ਼ਤ😊 ਮਿਲਦੀ ਜ਼ਮੀਰ😔 ਨਾਲ,,
ਪਿਆਰ😘 ਮਿਲੇ ਤਕਦੀਰ🙏 ਨਾਲ,,