Sub Categories

ਮੰਜ਼ਿਲ ਤੇਨੂੰ ਸਮਜਿਆ ਸੀ ।
ਹੁਣ ਮੰਜ਼ਿਲ ਤੇ ਐਤਬਾਰ ਨਾ ਕੋਈ ।
ਤੂੰ ਮੈਨੂੰ ਜ਼ਿੰਦਗ਼ੀ ਕਹਿੰਦੀ ਸੀ ।
ਕਿਉ ਹੁਣ ਜ਼ਿੰਦਗ਼ੀ ਨਾ ਪਿਆਰ ਨਾ ਕੋਈ ।



ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ “ਉਸਨੇ”, ਓਥੇ ਡੇਰੇ ਲਾ ਬੈਠੇ ਆਂ

ਨਾ ਹੀ ਦੋਸਤਾ ਦੀ ਫੋਟੋ ਤੇ comment ਕਰਕੇ ਪਿਆਰ ਹੁੰਦਾ
ਨਾ ਹੀ like ਕਰਕੇ ਹੁੰਦਾ ਯਾਰਾ ਨੂੰ ਪਿਆਰ ਹਮੇਸ਼ਾ ਦਿਲੋਂ ਹੁੰਦਾ

ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ..