ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਕੀਤਾ…
“ਮੇਰੀ ਸੱਸ ਬਿਮਾਰ ਹੈ, ਕਿਰਪਾ ਕਰਕੇ ਅਰਦਾਸ ਕਰੋ…”
ਉਸਦੀ ਸਹੇਲੀ ਨੇ ਕੰਮੈਂਟ ਕੀਤਾ
“ਅਰਦਾਸ ਕਰਨੀ ਕੀ ਆ” ?



ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄

ਗੁਰਦਾਸਪੁਰ ਵਾਲਿਓ ਇੱਕ ਬਾਰਡਰ
ਗੁਰਦਾਸਪੁਰ ਚ ਵੀ ਬਣਾ ਦਿਓ
ਫਿਰ ਸ਼ਾਇਦ ਤਾਰਾ ਬਾਰਡਰ ਟੱਪ ਕੇ
ਗੁਰਦਾਸਪੁਰ ਵੜ੍ਹ ਜਾਵੇ

ਮੈਂ ਕਿਰਾਏ ਦੇ ਮਕਾਨ ਚ ਰਹਿੰਦਾ ਸੀ
ਫਿਰ ਮੈਂ ਆਪਣੇ ਮਕਾਨ ਮਾਲਿਕ ਨੂੰ
dream11 ਬਾਰੇ ਦੱਸਿਆ
ਹੁਣ ਅਸੀਂ ਦੋਵੇਂ ਕਿਰਾਏ ਦੇ ਮਕਾਨ ਚ
ਰਹਿੰਦੇ ਆ


ਪਹਿਲਾਂ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਰੋਟੀ , ਕੱਪੜਾ ਤੇ ਮਕਾਨ
ਹੁਣ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਲਾਈਕ , ਕੰਮੈਂਟ ਅਤੇ ਸ਼ੇਅਰ

ਇੱਕ ਗੱਲ ਪੁੱਛਣੀ ਸੀ
ਇਹ ਜੋ ਮੀਂਹ ਚ ਬੂੰਦਾਂ ਬਾਂਦੀ ਹੁੰਦੀ ਆ
ਓਹਦੇ ਚ ਪਤਾ ਕਿਦਾਂ ਲੱਗਦਾ ਕਿ ਕੌਣ
ਬੂੰਦਾਂ ਆ ਤੇ ਕੌਣ ਬਾਂਦੀ ?


ਪੰਜਾਬੀ ਬੰਦਾ ਜਦੋ ਤੱਕ ਬਾਹਰ ਨੀ ਜਾਂਦਾ ਕਿਸਮਤ ਸਿਸਟਮ,
ਸਰਕਾਰ ਨੂੰ ਗਾਲਾਂ ਕੱਢਦਾ,, ਜਦੋਂ ਬਾਹਰ ਚਲੇ ਜਾਂਦਾ ਫਿਰ ਪੋਸਟ ਕਰਦਾ ,,
ਲੱਭਣੀ ਨੀ ਮੌਜ ਪੰਜਾਬ ਵਰਗੀ
ਫੀਮਾ ਜੀ ਪੱਕੇ ??


ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄

ਸਕੂਲਾਂ ਨੇ ਐਨੀ ਕ ਜ਼ਿਆਦਾ ਲੁੱਟ
ਮਚਾ ਰੱਖੀ ਆ ਕਿ ਉਹ ਦਿਨ ਵੀ
ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ

ਨਾਈ , ਮੋਚੀ , ਸਬਜ਼ੀ ਦੀ ਦੁਕਾਨ ਤੇ
ਕਰਿਆਨੇ ਦੀ ਦੁਕਾਨ ਹੋਵੇਗੀ

ਡਾਕਟਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ
ਉਹ ਮਰੀਜ਼ ਨੂੰ ਕਿਵੇਂ ਦੱਸੇ ਕਿ ਉਹ ਸੀਰੀਅਸ ਹੈ ,
ਬਹੁਤ ਸੋਚ ਵਿਚਾਰ ਕਰਕੇ ਉਹ ਮਰੀਜ਼ ਨੂੰ ਬੋਲਿਆ :
“ਮੋਬਾਈਲ ਵਿੱਚ ਕੁਝ ਡਿਲੀਟ ਕਰਨ ਵਾਲਾ ਹੋਵੇ
ਤਾਂ ਕਰਦੋ”


ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।


ਐਂਟੀ ਕਰੱਪਸ਼ਨ ਵ੍ਹੱਟਸਐਪ ਨੰਬਰ ਜਾਰੀ ਹੋ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ ਲੱਗ ਜਾਇਓ 😁😁

ਕਹਿੰਦੇ ਗਰਮ ਦੁੱਧ ਦਾ ਸਾੜਿਆ ਪਾਣੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ😂
ਤੁਹਾਨੂੰ ਨਹੀਂ ਲੱਗਦਾ ਟਵਿੱਟਰ ‘ਤੇ ਲੋਕ ਕੁਝ
ਜ਼ਿਆਦਾ ਈ ਜਾਗਰੂਕ (ਕੱਚੀ ਨੀਂਦ ‘ਚੋਂ ਉੱਠ ਖੜ੍ਹੇ🤣) ਹੋ ਗਏ ਲੱਗਦੇ ਐ?
ਭਗਵੰਤ ਮਾਨ ਦੇ ਮੀਟਿੰਗ ਟੇਬਲ ‘ਤੇ ਪਈਆਂ ਪਾਣੀ ਦੀਆਂ ਬੋਤਲਾਂ
ਦੇ ਵੀ ਬਰੈਂਡ ਦੇਖਣ ਲੱਗ ਗਏ ਕਿ ਕਿਤੇ ਮਹਿੰਗੇ ਤਾਂ ਨੀ’?
🤣🤣🤣🤣🤣 ਵਾਹ ਤੁਹਾਡੇ🤣🤣


ਪੰਜਾਬੀਆਂ ਦਾ ਫੱਤਵਾ
************************
ਵੱਡੀਆਂ ਵੱਡੀਆਂ ਤੋਪਾਂ ਹਿੱਲੀਆਂ
ਚਿਰਾਂ ਤੋਂ ਗੱਡੀਆਂ ਪੱਟੀਆਂ ਕਿੱਲੀਆਂ
ਵੱਡੇ ਵੱਡੇ ਥੰਮ ਹਿਲਾਤੇ
ਸਿਆਸਤ ਦੇ ਭਲਵਾਨ ਹਰਾਤੇ
ਲੋਕਾਂ ਨੇ ਕਪਤਾਨ ਹਰਾਇਆ
ਵੱਢਿਆ ਕੱਟਾ ਕੰਮ ਨੀ ਆਇਆ
ਬਾਦਲ ਸਾਹਿਬ ਤੇ ਬੱਦਲ ਵਰ ਗਏ
ਬੁੱਢੀ ਉਮਰੇ ਆ ਕੇ ਹਰ ਗਏ
ਚੰਨੀਂ ਸਾਹਿਬ ਨੇ ਸੀਟ ਹਰਾਈ
ਚੋਈ ਬੱਕਰੀ ਕੰਮ ਨੀ ਆਈ
ਸੁਖਬੀਰ ਬਾਦਲ ਦਾ ਰਾਜ ਨੀ ਚੱਲਿਆ
ਪਾਣੀ ਵਾਲਾ ਜਹਾਜ ਨੀ ਚੱਲਿਆ
5911 ਦਾ ਇੰਜਣ ਬਹਿ ਗਿਆ
ਮੂਸੇਵਾਲਾ ਪਿੱਛੇ ਰਹਿ ਗਿਆ
ਨਵਜੋਤ ਸਿੱਧੂ ਦੀ ਤਾਲੀ ਰੋਕਤੀ
ਮਜੀਠੀਏ ਦੀ ਵੀ ਮੰਜੀ ਠੋਕਤੀ
ਰਾਜੇਵਾਲ ਨੂੰ ਰਾਜ ਨੀ ਮਿਲਿਆ
ਜਿੱਤਾਂ ਵਾਲਾ ਫੁੱਲ ਨੀ ਖਿਲਿਆ
ਮਨਪ੍ਰੀਤ ਦਾ ਖਜਾਨਾ ਖਾਲੀ
ਵੋਟਾਂ ਵਾਲਾ ਖਾਨਾ ਖਾਲੀ
ਤੋਤਾ ਸਿੰਘ ਦੇ ਤੋਤੇ ਉੜ ਗਏ
ਖਰੇ ਆ ਗਏ ਖੋਟੇ ਤੁਰ ਗਏ
ਬੀਬੀ ਭੱਠਲ ਪਿੱਛੇ ਰਹਿ ਗਈ
ਬੀਬਾ ਸਿਮਰਤ ਚੁੱਪ ਕਰਕੇ ਬਹਿ ਗਈ
ਡਾਣਸੀਵਾਲੀਆ ਤਖਤ ਹਿਲਾਤਾ
ਪੰਜਾਬੀਆਂ ਨੇ ਇਤਿਹਾਸ ਬਣਾਤਾ
😊😀😂
ਕੁਲਵੀਰ ਸਿੰਘ ਡਾਨਸੀਵਾਲ

ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸਾਹਮਣੇ
ਕਹਿੰਦਾ ਆਪਾ ਤਾ ਹੁਣ ਬੱਕਰੀਆਂ ਹੀ ਰੱਖਣੀਆਂ
300 ਰੁਪਏ ਲਿਟਰ ਦੁੱਧ ਵਿਕਦਾ

😂😂😂😂

ਚੰਗਾ ਹੋਇਆ ਮੈਨੂੰ ਲੋਕਾਂ ਨੇ ਨਹੀਂ ਜਿਤਾਇਆ
ਮੇਰੇ ਕੋਲ ਤਾਂ ਹੋਰ ਬਥੇਰੇ ਕੰਮ ਆ
ਅਗਲੇ 5 ਸਾਲ ਮੈਂ ਇਹੀ ਦੇਖਾਂਗਾ ਕਿ
ਮੈਨੂੰ ਹੋਰ ਕਿਹੜੇ ਕਿਹੜੇ ਕੰਮ ਆਉਂਦੇ ਆ – ਚੰਨੀ