Sub Categories

ਇਸ ਦੀਵਾਲੀ ਤੇ ਪਟਾਕੇ ਨਾ ਵਜਾਓ
ਪਟਾਕਿਆਂ ਦੀ ਅਵਾਜ਼ ਨਾਲ ਜਾਨਵਰ
ਡਰ ਜਾਂਦੇ ਨੇ
ਤੇ ਡਰਿਆ ਹੋਇਆ ਮੁਰਗਾ ਫਿਰ
ਸਵਾਦ ਜਿਹਾ ਨਹੀਂ ਬਣਦਾ

ਇੱਕ ਸ਼ਰਾਬੀ ਦੀ ਡਾਇਰੀ ਚੋਂ
🤣🤣🤣



ਕੁਝ ਘਰੇਲੂ ਨੁਕਸੇ
ਚੰਗੇ ਲੱਗਣ ਤਾਂ ਦੂਜਿਆਂ ਨਾਲ ਵੀ ਜਰੂਰ ਸ਼ੇਅਰ ਕਰਿਓ
1. ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਤਾਂ ਤੁਸੀਂ ਕੁੱਤੇ ਨੂੰ ਵੱਢ
ਲਵੋ – ਹਿਸਾਬ ਬਰਾਬਰ।
2. ਦੁੱਧ ਪਾੜ੍ਹ ਜਾਵੇ ਤਾਂ ਚਿੱਟੇ ਧਾਗੇ ਨਾਲ ਸਿਓਂ ਲਵੋ,ਕਿਸੇ
ਨੂੰ ਪਤਾ ਨਹੀਂ ਲੱਗਦਾ।
3. ਜੇ ਤੁਹਾਡੇ ਵਾਲ ਝੜਦੇ ਹਨ ਤਾਂ ਗੰਜੇ ਹੋ ਜਾਵੋ , ਫਿਰ
ਨਹੀਂ ਝੜਦੇ।
4. ਜੇ ਤੁਹਾਡੇ ਦੰਦ ਨੂੰ ਕੀੜਾ ਲੱਗਾ ਹੈ ਤਾਂ ਤਿੰਨ ਹਫਤੇ ਕੁਝ
ਨਾ ਖਾਓ , ਕੀੜਾ ਆਪੇ ਭੁੱਖ ਨਾਲ ਮਰ ਜਾਊਗਾ।
5. ਜੇ ਗਲੇ ਚ ਦਰਦ ਹੁੰਦਾ ਹੈ ਤਾਂ ਗਲੇ ਚ ਰੱਸੀ ਪਾ ਕੇ
ਪੱਖੇ ਨਾਲ ਲਟਕ ਜਾਵੋ, ਫਿਰ ਨਹੀਂ ਹੁੰਦਾ।
6. ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਦਿਨੇ ਸੋਂ ਲਿਆ ਕਰੋ।
7. ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੈ ਤਾਂ ਇੱਕ ਹਥੌੜਾ ਲਵੋ
ਅਤੇ ਪੈਰ ਤੇ ਜ਼ੋਰ ਦੀ ਮਾਰੋ , ਤੁਸੀਂ ਆਪਣੇ ਹੱਥ ਦਾ ਦਰਦ
ਭੁੱਲ ਜਾਵੋਗੇ।

ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ

ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਵੋਟ
ਸ਼ਰਾਬ ਦੀ ਬੋਤਲ ਨੂੰ ਦਿੱਤੀ ਜਾਂਦੀ ਹੈ ਤੇ ਫਿਰ
ਵਿਕਾਸ ਸਰਕਾਰਾਂ ਕੋਲੋਂ ਭਾਲਦੇ ਨੇ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਪਾਖੰਡੀ
ਬਾਬਿਆਂ ਨੂੰ ਅਕਾਊਂਟ ਚ ਪੈਸੇ ਭੇਜੇ ਜਾਂਦੇ ਹਨ ਤੇ
ਗਰੀਬ ਮਜਦੂਰ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਬਾਣੀ ਤੇ ਅਮਲ
ਕੋਈ ਨਹੀਂ ਕਰਦਾ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ
ਬਹੁਤ ਜਲਦੀ ਪਹੁੰਚ ਜਾਂਦੀ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਗਾਇਕਾਂ ਨੂੰ ਦੇਖਣ
ਲਈ ਭੀੜ ਦੇ ਰਿਕਾਰਡ ਬਣ ਜਾਂਦੇ ਹਨ ਪਰ ਆਪਣੇ ਹੱਕਾਂ
ਲਈ ਇਕੱਠਾ ਹੁੰਦਾ ਕੋਈ ਨਹੀਂ ਦਿਸਦਾ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਸ਼ਰਾਬ ਨੂੰ ਨਸ਼ਾ ਨਹੀਂ
ਮੰਨਿਆ ਜਾਂਦਾ ਜਦਕਿ 70% ਘਰੇਲੂ ਹਿੰਸਾ ਦਾ ਮੁੱਖ ਕਾਰਨ
ਸ਼ਰਾਬ ਹੀ ਹੈ


ਅੱਜ ਕੱਲ ਫੋਨ ਰਾਜ਼ੀ ਖੁਸ਼ੀ ਪੁੱਛਣ ਲਈ ਘੱਟ
ਪਰ ਘਰਾਂ ਚ ਫਸਾਦ ਪਵਾਉਣ ਨੂੰ ਜਿਆਦਾ
ਕੀਤੇ ਜਾਂਦੇ ਹਨ

ਜੋ ਆਪਣੀਆਂ ਨੂੰਹਾਂ ਨੂੰ ਨੇ ਤੰਗ ਕਰਦੀਆਂ
ਰੱਬ ਦੇਖਦਾ,ਕਦੇ ਬੇਟੀਆਂ ਤੁਹਾਡੀਆਂ ਵੀ
ਸਹੁਰੇ ਘਰ ਜਾਣਗੀਆਂ
ਜਿਹੜੀਆਂ ਆਪਣੀ ਸੱਸ ਨੂੰ ਦੇਖ ਕੇ ਨੀਂ ਰਾਜ਼ੀ
ਇੱਕ ਗੱਲ ਯਾਦ ਰਖਿਓ,ਕਦੇ ਨੂੰਹਾਂ
ਤੁਹਾਡੇ ਵੀ ਘਰ ਆਣਗੀਆਂ


ਸਾਡੇ ਤਾਂ ਇਹ ਹਾਲ ਆ ਕਿ ਕਿਸੇ ਪੰਚਾਇਤੀ ਮੈਂਬਰ ਦਾ ਦੂਰ ਦਾ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨੀਂ ਸਮਝਦਾ


3 – 4 ਪੈਗ ਲਾਉਣ ਤੋਂ ਬਾਅਦ ਪਹਿਲਾਂ ਲੋਕੀ ਅਰਾਮ ਨਾਲ ਸੋਂ ਜਾਂਦੇ ਸੀ ਤੇ ਅੱਜਕੱਲ੍ਹ ਫੇਸਬੁੱਕ ਤੇ ਲਾਈਵ ਹੁੰਦੇ ਨੇ

ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜੋ ਕਿਤੇ ਵੀ ਗਲੀ ਵਿੱਚ ਖੜ ਕੇ ਪੇਸ਼ਾਬ ਕਰ ਦਿੰਦਾ ਸੀ , ਲੋਕ ਉਸਤੋਂ ਬਹੁਤ ਪ੍ਰੇਸ਼ਾਨ ਸਨ ਤੇ ਉਸਨੂੰ ਬਹੁਤ ਗਾਲ਼ਾਂ ਕੱਢਦੇ ਸਨ , ਜਦੋਂ ਉਸ ਆਦਮੀ ਦਾ ਅੰਤਿਮ ਸਮਾਂ ਆਇਆ ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ ਕੇ ਮੈਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ ਤੇ ਗਾਲ਼ਾਂ ਹੀ ਕੱਢ ਦੇ ਸਨ ਤੂੰ ਕੁਝ ਅਜਿਹਾ ਕਰੀਂ ਕੇ ਲੋਕੀ ਮੈਨੂੰ ਮਰਨ ਤੋਂ ਬਾਅਦ ਚੰਗਾ ਕਹਿਣ , ਅਤੇ ਆਦਮੀ ਦੇ ਮਰਨ ਤੋਂ ਬਾਅਦ ਉਸਦਾ ਪੁੱਤਰ ਗਲੀਆਂ ਚ ਘੁੰਮ ਘੁੰਮ ਕੇ ਘਰਾਂ ਮੂਹਰੇ ਪੇਸ਼ਾਬ ਕਰਨ ਲੱਗ ਪਿਆ, ਫੇਰ ਲੋਕੀ ਕਹਿਣ ਲੱਗ ਪਏ ਕਿ ਇਸ ਨਾਲੋਂ ਤਾਂ
ਇਸਦਾ ਪਿਓ ਹੀ ਚੰਗਾ ਸੀ
ਇਸ ਕਹਾਣੀ ਦਾ ਕੈਪਟਨ ਅਤੇ ਬਾਦਲ ਨਾਲ ਕੋਈ ਸੰਬੰਧ ਨਹੀਂ ਹੈ

ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ
ਨਸ਼ਾ ਬੰਦ ਕਰਾਉਣ ਲਈ
ਗਰੀਬ ਦੇ ਹੱਕਾਂ ਲਈ
ਬਿਜਲੀ ਸਸਤੀ ਕਰਨ ਲਈ
ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ
ਰਿਸ਼ਵਤਖੋਰੀ ਰੋਕਣ ਲਈ
ਕੁੜੀਆਂ ਨਾਲ ਛੇੜਛਾੜ ਰੋਕਣ ਲਈ
ਰੋਜ਼ਗਾਰ ਲਈ


ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ
ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ


ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਦੋ ਮੁੱਦੇ ਰੱਖੇ ਸੀ
ਜਿਸਦਾ ਕਰਕੇ ਕਾਂਗਰਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ
ਇੱਕ ਬੇਰੋਜ਼ਗਾਰੀ ਤੇ ਦੂਜਾ ਨਸ਼ਾ
ਕੀ ਦੋਨਾਂ ਵਿਚੋਂ ਕਿਸੇ ਦਾ ਵੀ ਹੱਲ ਹੋਇਆ ?
ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁੱਤੀ ਸਰਕਾਰ ਜਾਗ ਜਾਵੇ

ਆਪਣੇ ਪੰਜਾਬ ਚ ਤਾਂ ਇਹ ਹਾਲ ਆ ਕੇ ਜੇ ਤੁਸੀਂ
ਲਾਲ ਬੱਤੀ ਤੇ ਰੁਕ ਜਾਂਦੇ ਹੋ ਤਾਂ ਲੋਕ ਤੁਹਾਨੂੰ
ਬੇਵਕੂਫ ਸਮਝਦੇ ਆ , ਫਿਰ ਓਹੀ ਲੋਕ ਸਰਕਾਰਾਂ
ਨੂੰ ਗੱਲਾਂ ਕਿਉਂ ਕੱਢਦੇ ਆ ? ਜੇ ਤੁਸੀਂ ਖੁਦ ਨੂੰ ਨਹੀਂ
ਬਦਲ ਸਕਦੇ ਤਾਂ ਸਰਕਾਰਾਂ ਤੋਂ ਕਿਉਂ ਉਮੀਦਾਂ
ਰੱਖਦੇ ਹੋ ? ਆਪਣੇ ਦੇਸ਼ ਨੂੰ ਆਬਾਦ ਕਰਨ ਜਾਂ
ਬਰਬਾਦ ਕਰਨ ਵਿਚ ਸਭ ਤੋਂ ਵੱਡਾ ਹੱਥ ਦੇਸ਼ ਦੇ
ਨਾਗਰਿਕ ਦਾ ਹੀ ਹੁੰਦਾ ਆ


ਇੱਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ ਇਨਸਾਨ ਨਹੀਂ

ਇੱਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ ਇਨਸਾਨ ਨਹੀਂ

ਇੱਕ ਗੱਲ ਸਮਝ ਨੀ ਆਈ
ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ
ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ?
ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ?
ਸਾਨੂੰ ਇਨਸਾਫ ਚਾਹੀਦਾ
ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ