ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ

ਪਰ ਤੇਰੇ ਵਾਂਗੂ

ਕੋਈ ਦਿਲ ਉੱਤੇ ਟਿਕਿਆ ਨੀ
ਦੀਪ ਕਲੋਟੀ



ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ

ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!

ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!


ਸੁਣਾਗੇ ਤੇਰੀ ਹਰ ਗਲ
ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ

ਇੱਕੋ ਦਿਨ ਤੇ ਇਕੋ ਰਾਤ ਹੋ ਜਾਏ
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ


ਸ਼ੀਸ਼ਿਆਂ ਵਾਲੇ ਸ਼ਹਿਰ ਦੇ ਵਿਚ ਨੀ
ਕਰੇ ਵਪਾਰ ਤੂੰ ਪੱਥਰਾਂ ਦਾ,
ਕਿਦਾਂ ਹਾਸੇ ਹੱਸ ਲਵੇਂਗੀ
ਦਿਲ ਤੋੜਕੇ ਫੱਕਰਾਂ ਦਾ,
ਕਈ ਵਾਰੀ ਤਾਂ ਪੱਕੇ ਘੜੇ ਵੀ ਡੋਬ ਜਾਂਦੇ
ਕੱਚੇ ਅਕਸਰ ਲਾ ਦਿੰਦੇ ਨੇ ਪਾਰ ਹਾਨਣੇ
ਮੁਠੀਆਂ ਦੇ ਵਿਚ ਭਰਕੇ ਗੱਭਰੂ ਫਿਰਦਾ ਏ
ਕੱਕੇ ਰੇਤੇ ਵਰਗਾ ਤੇਰਾ ਪਿਆਰ ਹਾਨਣੇ


ਖੁਦਾ ਖੈਰ ਰੱਖੀ ਉਹਦੀ
ਜੋ ਸਾਡੇ
ਖਿਆਲਾ ਚ ਰਹਿੰਦੀ ਏ

ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ
ਮੈ ਰੱਬ ਦਾ ਨਾਂ,
ਲੋੜ ਪਈ ਨਾ ਸੋਚਣ ਦੀ , ਫਿਰ ਲਿਖ ਦਿੱਤਾ ਮੈ
“ਮਾਂ”

ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ
ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ
ਦੱਸਾਂਗੇ ਕਿ ਸੁਰਤ ਕਿਉਂ ਹੋ ਝੱਲੀ ਜਾਂਦੀ ਏ
ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ


ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ


ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ
ਤੂੰ ਬਸ ਸ਼ੀਸ਼ਾ ਦੇਖ ਤੇ ਦੱਸ
ਮੇਰੀ ਪਸੰਦ ਕਿੱਦਾਂ ਦੀ ਏ.

ਤੈਨੂੰ ਰੂਹ ਦੀ ਬਣਾਇਆ ਹੱਕਦਾਰ ਗੋਰੀਏ
ਮੈ ਨੀ ਚਾਹੁਦਾ ਹੋਟਲਾ ਦਾ ਪਿਆਰ ਗੋਰੀਏ
ਸਮਝੀ ਨਾ ਐਵੇ ਜੱਟ ਹੋਰਾ ਵਰਗਾ
ਸੋਹੁ ਤੇਰੇ ਸਿਰ ਦੀ ਮੈ ਪਾਉਦਾ ਵੇਖਲਾ
ਡਰਦੀ ਏ ਕਾਹਤੋ ਐਨਾ ਮੁਲਾਕਾਤ ਤੋ
ਕਦੇ ਚੁੰਨੀ ਤੇਰੇ ਸਿਰ ਦੀ ਨੀ ਮੈ ਲਾਉਦਾ ਵੇਖਲਾ


ਕੋਈ ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ
ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ

ਤੇਰੇ ਬਿਨਾ ਕੋਈ ਨਹੀਉ ਹੋਰ ਤੱਕਿਆ
ਨੀ ਮੈ ਵੇਖਲਾ ਬਣਾ ਫਾਸਲਾ ਹੀ ਰੱਖਿਆ
ਜਿੱਥੋ ਵੀ ਪੜੇਗੀ ਨਾਮ ਤੇਰਾ ਆਊਗਾ
ਮੇਰੇ ਦਿਲ ਵਾਲੇ ਵੇਖਲਾ ਫਰੋਲ ਵਰਕੇ
ਤੇਰਿਆ ਸੂਟਾ ਦਾ ਜੱਟ ਫੈਨ ਗੋਰੀਏ
ਜੀਨਾ ਵਾਲੀਆ ਨੂੰ ਰੱਖਤਾ ਤੂੰ ਫੇਲ ਕਰਕੇ

ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ…
ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ
ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,..
ਜੇ ਮਨਜੂਰ ਆ ਤਾਂ ਪਸੰਦ ਕਰ ਲੈ..