*(ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ ਨੂੰ ਸਮਰਪਿਤ)*
*ਇਸ ਜਿੱਤ ਨੂੰ ਅੰਤਿਮ ਜਿੱਤ ਨਾ ਸਮਝਣਾ। ਇਸਨੂੰ ਸ਼ੁਰੂਆਤ ਸਮਝਣਾ,
ਜੋ ਕੁਝ ਦਿੱਲੀ ਦੀਆਂ ਬਰੂਹਾਂ ਤੋਂ ਸਿੱਖਿਆ ਹੈ
ਉਸਨੂੰ ਭੁੱਲ ਨਾ ਜਾਣਾ ਕਿਸੇ ਹਾਕਮ ਨੇ ਮਿਹਰਬਾਨ ਹੋ ਕੇ
ਤੁਹਾਨੂੰ ਜੇਤੂ ਕਰਾਰ ਨਹੀਂ ਦਿੱਤਾ ਤੇ ਹਾਕਮ ਤੁਹਾਡੇ ਤੋਂ ਕਦੇ ਵੀ ਤਾਕਤਵਰ ਨਹੀਂ ਹੁੰਦਾ।
ਬਸ ਤੁਸੀਂ ਹੱਕ ਲੈਣ ਲਈ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਾ।*
*(ਘਰ ਵਾਪਸੀ ਤੇ ਜੀ ਆਇਆ ਨੂੰ)*