ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
ਦਿੱਲੀ ਢਾਹੁਣੀ ਨਹੀਂ , ਡਰਾਉਣੀ ਹੈ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਨਿੱਕੇ ਨਿੱਕੇ ਚਾਅ ਨੇ ਸਾਡੇ
ਨਿੱਕੇ ਸੁਪਨੇ ਲੈਂਦੇ ਅਾਂ
ਨਿੱਕੀ ਜਿਹੀ ਹੈ ਦੁਨੀਆਂ ਸਾਡੀ
ਓਸੇ ਵਿੱਚ ਖੁਸ਼ ਰਹਿੰਦੇ ਆਂ
ਵਾਲ ਵਾਲ ਵਿੱਕ ਗਿਆ ਬਾਪ ਦਾ
ਧੀ ਦੇ ਤਨ ਲਈ ਕੱਪੜੇ ਖਰੀਦਦੇ
ਧੀ ਨੇ ਮਸ਼ਹੂਰ ਹੋਣ ਲਈ ਵਕਤ ਨਾ ਲਾਇਆ
ਤਨੋ ਕੱਪੜੇ ਖਿਸਕਾਉਂਦਿਆ!
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ ..
ਤੇਰੇ ਮੌਤ ਵਾਲੇ ਖੇਲ ਤੋ
ਘਰੋ ਘਰ ਡਰਦੇ ਨੇ ਜੀਅ..
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ..
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ
ਕਿ ਚਾਲ ਕੋਈ ਵੀ ਚਲੋ ਪਰ
ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ
ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ
ਕੁੱਤੇ ਭੋਂਕਦੇ ਨੇ ਤੇ ਥੋੜੇ ਟਾਇਮ ਬਾਅਦ ਲੱਤ ਵੀ ਚੱਕਦੇ ਨੇ ..
ਇਸ ਲਈ ਤੁਹਾਨੂੰ ਰੋੜਾ ਚੁੱਕਣ ਦੀ ਲੋੜ ਨਹੀ..
ਆਪਣੀ ਮੰਜਿਲ ਵੱਲ ਚੱਲਦੇ ਰਹੋ.
ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„
ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..
ਕਿਸੇ ਤੋਂ ਉਮੀਦ ਲਾਏ ਬਿਨਾਂ
ਇੱਕਲੇ ਹੀ ਜੀ ਲਓ,
ਸਭ ਮਤਲਬੀ ਨੇ
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ…
ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
ਕਿਸਮਤ ਚ ਪਏ ਹਨੇਰੇ ਨੂੰ ,
ਤੂੰ ਜਿੰਦਗੀ ਦਾ ਅੰਤ ਨਾ ਸਮਝ ਲਈ …
ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ
ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਵੇ,
ਸਗੋਂ ਸਮਝਦਾਰ ਉਦੋਂ ਹੁੰਦਾ ਹੈ ਜਦੋਂ
ਉਹ ਛੋਟੀਆਂ-ਛੋਟੀਆਂ ਗੱਲਾਂ ਸਮਝਣ ਲੱਗ ਪਵੇ।*
pyar ਕਰਨਾ ਤੇ ਦਿਲੋ ਕਰੀ ਕਿਉਂਕਿ
ਟਾਈਮ pass ਤਾਂ selfi ਲੈ ਕੇ ਵੀ ਕੀਤਾ ਜਾ ਸਕਦਾ.
ਜਿਹੜਾ ਤੁਹਾਡੇ ਜਿਹੋ ਜਿਹਾ ਵਰਤਾ ਕਰਦਾ ਉਹ ਦੇ ਨਾਲ ਉਹ ਜਿਹੇ ਹੋ ਜਾਵੋ
ਚੰਗਿਆ ਨਾਲ ਚੰਗੇ ਤੇ ਮਾੜਿਆ ਨਾਲ ਮਾੜੇ
ਚੰਗੇ ਇਨਸਾਨ ਹੁਣ ਕਿੱਥੇ ਲੱਭਦੇ,
ਦੁਨੀਆਂ ਦੇ ਲੋਕ ਬੁਰੇ ਰਸਤੇ ਤੁਰੀ ਜਾਂਦੇ,
ਚਲਾਕੀ,ਧੋਖੇ ਹੁਣ ਇਨ੍ਹਾਂ ਦੀ ਭਰਮਾਰ ਹੋ ਗਈ
ਜਿਹੜਾ ਮੇਰੀ ਕਿਸਮਤ ਦਾ, ਉਹ ਕਿਸੇ ਦਾ ਹੋ ਨਹੀਂ ਸਕਦਾ,
ਸਾਡੇ ਪਾਲੇ ਸਾਨੂੰ ਵੱਡਣ, ਇਹ ਕਦੀ ਹੋ ਨਹੀਂ ਸਕਦਾ।।
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ…
ਤੇ ਬੋਲਣ ਤੋ ਬਾਅਦ….
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ