ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ
ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..!!!



ਜਿੰਦਗੀ ਵਿੱਚ…
ਕੋਈ + ਕਰਦਾ
ਕੋਈ – ਕਰਦਾ
ਕੋਈ. × ਕਰਦਾ
ਕੋਈ. ÷ ਕਰਦਾ
ਬਸ ਰੱਬ ਹੀ ਆ, ਜੋ ਸਬ ਕੁਝ = ਬਰਾਬਰ ਕਰਦਾ !!

ਨਾਂ ਉਹ ਬੋਹੜ ਤੇ ਨਾ ਉਹ ਬਾਬੇ
ਸੱਥਾ ਦੇ ਵਿੱਚ ਮਿਲਦੇ ਆਂ
ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ
ਵਿੱਚ ਹਿਲਦੇ ਆ
ਕਿਥੇ ਗਈਆਂ ਖੁਰਾਕਾ ਪੈ ਗਈਆਂ ਡੂੰਘੀਆਂ ਖਾਰਾ ਨੇ
ਲੱਕ ਤੋੜ ਕੇ ਰੱਖਤਾ ਇਹ ਚੰਦਰੀਆ ਸਰਕਾਰਾਂ ਨੇ

ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ,
ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ
ਬਲਕਿ ਅਹਿਸਾਸਾਂ ਨਾਲ ਬਣਦੇ ਨੇ….! @happs_deol


ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ’
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ.

ਧੰਨ ਦੋਲਤ ਦੇ ਹੰਕਾਰ ਵਿੱਚ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਉ
ਕਿਉਂਕਿ ਪੈਰਾਂ ਥੱਲੇ ਰਹਿਣ ਵਾਲੀ ਮਿੱਟੀ ਵੀ
ਅੱਜ ਅਸਮਾਨੀ ਉਡੀ ਫ਼ਿਰਦੀ..


ਬਣਨਾ ਹੈ ਤਾਂ ਕਿਸੇ ਦੇ ਹਮਦਰਦ ਬਣੋ,
ਸਿਰਦਰਦ ਤਾਂ ਹਰ ਕੋਈ ਕਿਸੇ ਲਈ ਬਣਿਆ ਹੀ ਹੋਇਆ ਹੈ


ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ||

ਇਸ ਵਾਰ ਪੈ ਜਾਏ ਈਮਾਨ ਦੀ ਵਰਖਾ
ਲੋਕਾਂ ਦੇ ਜ਼ਮੀਰ ਤੇ ਧੂੜ ਬਹੁਤ ਹੈ…

ਮੰਨਿਆ ਕਿਸਮਤ ਤੋਂ ਕਦੀਂ ਕੋਈ ਨਹੀਂ ਜਿੱਤਿਆ ਮਗਰ
ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਂਦਾ ਏ..!!


ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਉ..
ਯਕੀਨ ਕਰਿਓ ਵਕਤ ਤੁਹਾਡੇ ਨਾਲੋ ਬੇਹਤਰ ਜਵਾਬ ਦੇਵੇਗਾ..


ਹਨੇਰੀ ਵਾਗ ਆਇਆ ਤੇ ਤੁਫਾਨ ਵਾਗ ਚਲਾ ਗਿਆ..
ਅੱਜ ਕੱਲ ਅਸੀ ਕਿਸੇ ਇਕ ਦੇ ਦਿਲ ਚ ਥਾ ਨਹੀ ਬਣਾ ਸਕਦੇ..
ਦੀਪ ਸਿੱਧੂ ਬਾਈ ਕਰੋੜਾ ਦਿਲਾ ਚ ਜਗਾ ਬਣਾ ਕੇ ਚਲਾ ਗਿਆ….
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਇਕੋ ਅਰਦਾਸ ਕਰਦਾ ਕੀ
ਜੋ ਸੁਪਨਾ ਦੀਪ ਬਾਈ ਨੇ ਦੇਖਿਆ ਸੀ ਉਹ ਜਰੂਰ ਪੁਰਾ ਹੋਵੇ….
ਗਗਨ

ਜਿਮ਼ੀਦਾਰ ਦੀ ਫਸਲ ਸਹੀ ਸਲਾਮਤ ਸਹੀ ਮੁੱਲ ਤੇ
ਵਿਕ ਜਾਵੇ
ਹੋਰ ਜਿਮੀਦਾਰ ਨੂੰ ਕੀ ਚਾਹੀਦਾ
ਕੰਮ ਕਰਨਾ ਹਰੇਕ ਦਾ ਕਰਮ ਆ

ਬਾਬੇ ਨਾਨਕ ਨੇ ਕਿਹਾ ਸੀ
ਕਿਰਤ ਕਰੋ
ਵੰਡ ਛਕੋ
ਨਾਮ ਜਪੋ
#FarmersProtest


ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ
ਇਮਾਨਦਾਰੀ ਨਾਲ ਕਰਦੇ ਆ
ਉਹ ਹੈ ਬੇਈਮਾਨੀ |

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ…!! .
ਕਿੰਝ ਜੀਣਾ ਇਸ ਜੱਗ ਤੇ ਸੱਜਣਾ ਇਹਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ…!!

ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ….