ਕੋਈ ਬੰਦਾ ਪੀਣ ਨੂੰ ਸ਼ਰਾਬ ਮੰਗ ਰਿਹਾ ਏ
ਕੋਈ ਆਖੇ ਪੜ੍ਹਨਾ, ਕਿਤਾਬ ਮੰਗ ਰਿਹਾ ਏ
ਇੱਕ ਆ ਉੜਾਉਦਾ ਲੱਖਾਂ ਕੋਈ ਉਹਨੂੰ ਪੁੱਛਦਾ ਨਹੀਂ
ਕੋਈ ਪਾਈ ਪਾਈ ਦਾ ਹਿਸਾਬ ਮੰਗ ਰਿਹਾ ਏ
ਕੋਈ ਆਖੇ ਯਾਰੋ ਮਸ਼ਹੂਰ ਹੋਣਾ ਚਾਹੁੰਦਾ ਮੈਂ
ਕੋਈ ਆਖੇ ਦੁੱਖਾਂ ਵਿੱਚ ਚੂਰ ਹੋਣਾ ਚਾਹੁੰਦਾ ਮੈਂ
ਕੋਈ ਕਹਿੰਦਾ ਦੁਨੀਆ ਤੋਂ ਜਾਣ ਦਾ ਨਾ ਦਿਲ ਕਰੇ
ਕੋਈ ਆਖੇ ਦੁਨੀਆਂ ਤੋਂ ਦੂਰ ਹੋਣਾ ਚਾਹੁੰਦਾ ਮੈਂ

Loading views...



ਅੱਜ ਦਾ ਗਿਆਨ
ਸ਼ੂਰੁਆਤ ਕਰਕੇ ਥੋੜਾ ਸਬਰ ਰੱਖੋ ਕਿਉਂਕਿ
ਜਿਸ ਦਿਨ ਬੀਜ ਲਗਾਇਆ ਜਾਂਦਾ
ਉਸੀ ਦਿਨ ਫਲ ਨਹੀ ਮਿਲ ਜਾਂਦਾ

Loading views...

ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ।

Loading views...

ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ
ਕਦੇ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਸਾਨੂੰ ਤੇ
.
ਸਾਡੇ ਮਾਪਿਆਂ ਨੂੰ ਸ਼ਰਮਸ਼ਾਰ ਹੋਣਾ ਪਵੇ . . .
.

Loading views...


ਖੋਹ ਕੇ ਖਾਣ ਵਾਲਿਆਂ ਦਾ
ਕਦੇ ਢਿੱਡ ਨਹੀ ਭਰਦਾ!!!!!
ਵੰਡ ਕੇ ਖਾਣ ਵਾਲਾ ਕਦੇ
ਭੁੱਖਾ ਨਹੀ ਮਰਦਾ!!!!
🙏ਸੱਜਰੀ ਸਵੇਰ ਮੁਬਾਰਕ ਹੋਵੇ
ਜੀ ਵਾਹਿਗੁਰੂ ਮਿਹਰ ਕਰਨ🙏

Loading views...

ਸ਼ਕਲਾਂ ਵੇਖ ਕੀਤੇ ਪਿਆਰ
.
.
.
ਤੇ
. .
.
ਹਾਸੇ ਵੇਖ ਲਾਏ ਖੁਸ਼ੀ ਦੇ ਅੰਦਾਜੇ,
ਅਕਸਰ ਗਲਤ ਹੁੰਦੇ ਨੇਂ…

Loading views...


ਕਿਸੇ ਦੀ ਧੀ ਨੂੰ ਰੋਲਨਾ ਸੋਖਾ ਏ ਪਤਾ ਤੇ ਫਿਰ ਲੱਗਦਾਂ
ਜਦੋ ਆਪਣੀ ਭੈਣ ਤੇ ਆਪਣੀਆ ਜੰਮੀਆ ਰੋਲਦੀਆ ਨੇ..

Loading views...


ਲਾਟਰੀ ਸਿਰਫ ਪੈਸਿਆਂ ਦੀ ਹੀ ਨਹੀਂ ਹੁੰਦੀ
ਇੱਕ ਚੰਗੇ ਇਨਸਾਨ ਦਾ ਜਿੰਦਗੀ ਵਿੱਚ ਮਿਲਣਾ
ਵੀ ਕਿਸੇ ਲਾਟਰੀ ਤੋਂ ਘੱਟ ਨਹੀਂ ਹੁੰਦਾ ਜਨਾਬ

Loading views...

ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

Loading views...

ਮਾੜੇ ਨੂੰ ਤਕੜਾ
ਤੇ
ਤਕੜੇ ਨੂੰ ਮਾੜਾ ਬਣਾ ਜਾਂਦਾ
ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ
ਉਹਦੀ ਸਮਾਂ ਪਿੱਠ ਲਵਾ ਜਾਂਦਾ ।।

Loading views...


ਹਕੀਕਤ ਸੜਕਾਂ ‘ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ,

Loading views...


ਕਾਲੇਜ ਟਾਇਮ ਦੀ ਗੱਲ ਆ ਮੁੰਡਿਆਂ ਦਾ ਗਰੁੱਪ
ਇੱਕ ਗਰੁੱਪ ਕਲਾਸ ਦੇ ਬਾਹਰ ਖੜਾ ਸੀ ਤੇ ਕਾਲਜ
..
ਵਿੱਚ ਨਿਉ ਐਡਮੀਸ਼ਨ ਚੱਲ ਰਹੇ ਸੀ …
..
ਸਾਰੇ ਆਪਣੀ ਆਪਣੀ ਮਸਤੀ ਲੱਗੇ ਸੀ,
ਕੋਈ ਕਹਿੰਦਾ ਅੱਜ ਨਵੀਆਂ ਕੁੜੀਆਂ ਵੇਖਦੇ ਆ….
..
ਉਸ ਵੇਲੇ ਦੋ ਕੁੜੀਆਂ ਕਲਾਸ ਦੇ ਅੱਗੇਓਂ ਲੰਗੀਆਂ..
ਉਹਨਾਂ ਦੋਹਾਂ ਕੁੜੀਆਂ ਵਿੱਚੋ ਇੱਕ ਕੁੜੀ ਨੇ ਨੀਲੇ ਰੰਗ ਦਾ ਸੂਟ ਪਾਇਆ ਸੀ
..
ਜਦੋ ਉਹ ਕੁੜੀਆਂ ਥੋੜਾ ਜਿਹਾ ਦੂਰ ਪਹੁੰਚੀਆਂ ਤਾਂ ਮੁਡਿਆਂ
ਦੇ ਬਾਹਰ ਖੜੇ ਗਰੁੱਪ ਵਿੱਚ ਰੌਲਾ ਪੈ ਗਿਆ ਕਿ
ਓਹ ਵੇਖੋ ਨੀਲੇ ਸੂਟ ਵਾਲੀ ਕੁੜੀ ਜਾਦੀਂ..
.
ਇੱਕ ਮੁੰਡਾਂ ਕਲਾਸ ਦੇ ਥੋੜਾ ਸਾਈਡ ਤੇ ਖੜਾ ਸੀ ਜਿਸ ਕ
ਰਕੇ ਓਹਨੂੰ ਉਸ ਕੁੜੀ ਦੀ ਸ਼ਕਲ ਵਿਖਾਈ ਨਹੀ ਦਿੱਤੀ ..
..
ਓਹ ਉਸ ਕੁੜੀ ਦੀ ਸ਼ਕਲ ਵੇਖਣ ਲਈ ਉੱਚੀ ਆਵਾਜ
ਮਾਰੀ ਕਹਿੰਦਾਂ….
..
ਓਹ ਨੀਲੇ ਸੂਟ ਵਾਲੇ ਮਾਲ ਜਰਾ ਮੁੰਹ ਤਾਂ ਵਿਖਾ
ਸਾਨੂੰ ਵੀ .. ਜਦੋ ਉਸ ਕੁੜੀ ਨੇ ਮੂੰਹ ਪਿੱਛੇ ਕਰ ਕੇ ਵੇਖਿਆ ਤੇ
.
ਓਹ ਮੁੰਡਾ ਉਸ ਕੁੜੀ ਦੀ ਸ਼ਕਲ ਵੇਖ ਕੇ ਬਹੁਤ ਸ਼ਰਮਿੰਦਾਂ
ਹੋਇਆ ਤੇ ਹੈਰੇਨ ਰਹਿ ਗਿਆ….
..
ਓਹ ਆਪਣੇ ਆਪ ਨੂੰ ਬਹੁਤ ਗਿਰਿਆ ਹੋਇਆ
ਇਨਸਾਨ ਸਮਝਣ ਲੱਗਾ..
..
ਕਿਉਂ ਕਿ….. ਓਹ ਕੁੜੀ ਦਾ ਰਿਸ਼ਤਾ ਉਸ ਨਾਲ ਭੈਣ_ ਭਰਾ ਦਾ ਸੀ ।
ਉਹ ਉਸ ਮੁੰਡੇ ਦੇ ਚਾਚੇ ਦੀ ਕੁੜੀ ਸੀ ..
..
ਜੋ ਕਾਲਜ ਵਿੱਚ ਐਡਮੀਸ਼ਨ ਲੈਣ ਲਈ ਆਈ ਸੀ।
..
ਕਿਸੇ ਦੀ ਧੀ,ਭੈਣ ਨੂੰ ਮਾਲ, ਪਟਾਕਾ ਕਹਿੰਦੇ ਹੋ ਪਰ
ਆਪਣੀ ਮਾਂ, ਭੈਣ ਸਾਹਮਣੇ ਸ਼ਰੀਫ ਬਣਦੇ ਓ..
..
ਕਈ ਵਾਰੀ ਔਕਾਤ ਛੇਤੀ ਹੀ ਸਾਹਮਣੇ ਆ ਜਾਦੀ ਆ.
ਕੁੜੀ ਜਾਂਦੀ ਵੇਖ ਕੇ ਸੀਟੀ ਵਜਾਉਣ ਤੋਂ ਪਹਿਲਾਂ,ਤੋਰ ਦਾ
ਅੰਦਾਜ਼ਾ ਲਾਉਣ ਤੋਂ ਪਹਿਲਾਂ,ਲਾ ਕੇ ਗੰਦੀ ਜਿਹੀ ਟੰਚ ਉਹਨੂੰ ਸੁਣਾਉਣ
..
ਤੋਂ ਪਹਿਲਾਂ,ਯਾਦ ਰੱਖੋ ਘਰ ਆਪਣੇ ਵੀ ਧੀਆਂ-ਭੈਣਾਂ ਨੇਂ,
ਕਿਸੇ ਕੁੜੀ ਦੀ ਫੋਟੋ ਦਾ ਮਜ਼ਾਕ ਬਣਾਉਣ ਤੋਂ ਪਹਿਲਾਂ,ਲਾ ਕੇ
ਲਾਰੇ ਉਸਨੂੰ ਫਸਾਉਣ ਤੋਂ ਪਹਿਲਾਂ,..
.
ਪਿਆਰ ਦਾ ਕਹਿ ਕੇ ਜਿਸਮ ਅਜਮਾਉਣ ਤੋਂ ਪਹਿਲਾਂ,
.
ਯਾਦ ਰੱਖੋ ਘਰ ਆਪਣੇ ਵੀ ਧੀਆਂ-ਭੈਣਾਂ ਨੇ,,,..!!

Loading views...

ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ

Loading views...


ਪੰਜਾਬ ਦਾ ਦਰਦ
ਸੁਣੋ ਸੁਣਾਵਾਂ ਦੇਸ ਵਾਸੀਓ ਸੱਚੀਂ ਗੱਲ ਨੌਜਵਾਨ ਦੀ,
ਪੰਜਾਬੀ ਸੀ ਸੋ ਅਣਖ ਦੇ ਰਾਖੇ, ਨਸ਼ਿਆਂ ਵਿੱਚ ਅਣਖ ਗਏ।
ਬਾਪੂ ਦੀ ਮਿਹਨਤ ਵੇਚ ਕੇ,ਬਸ ਬੋਤਲ ਪੱਲੇ ਪਾ ਗਏ।
ਤਿੰਨ ਦਿਨਾਂ ਵਿਚ ਨੌਂ ਗਵਾਏ, ਇਹ ਨਤੀਜਾ ਨਸ਼ਾ ਲਿਆ ਗਿਆ।
ਬੇਬੇ ਬਾਪੂ ਰੋਂਦੇ ਰਹਿੰਦੇ ਗਏ, ਇਹ ਦੁੱਖ ਪੱਲੇ ਪਾ ਗਿਆ।
ਸਾਲਾਂ ਤੋਂ ਜੋ ਖ਼ੁਆਬ ਸੀ ਪਾਲੇ, ਮਿੰਟਾਂ ਵਿਚ ਮੁੱਕਾ ਗਿਆ।
ਇਹਨੀਂ ਬੇਰੁਜ਼ਗਾਰੀ ਵਿਚ ਵੀ ਨਸ਼ਾ ਕਿੱਥੋਂ ਆ ਗਿਆ।
ਵੋਟਾਂ ਵੇਲੇ ਜੀ ਜੀ ਕਰਦੇ, ਉਂਝ ਲੈਂਦਾ ਕੋਈ ਸਾਰ ਨਹੀਂ।
ਪਤਾ ਨੀ ਕਿਹੜੇ ਖਜ਼ਾਨੇ ਇਹਨਾਂ ਭਰਨੇ, ਲੱਖਾਂ ਪਰਿਵਾਰ ਉਜਾੜ ਕੇ।
ਕਰ ਵਾਅਦੇ ਮੁਕਰ ਜਾਂਦੇ ਨੇ, ਇੱਥੇ ਕੋਈ ਜੁਵਾਨ ਦਾ ਪੱਕਾ ਨਹੀਂ।
ਕਰਜ਼ੇ ਮੁਆਫ਼ ਕਰਨ ਦੀ ਲੋੜ ਨਹੀਂ, ਰੁਜ਼ਗਾਰ ਮੁਹੱਈਆ ਕਰਵਾਦੋ ਜੀ।
ਨਸ਼ਿਆਂ ਵਿੱਚ ਡੁੱਬੇ ਨੋਜਵਾਨਾਂ ਨੂੰ, ਨਵੀਂ ਦਿਸ਼ਾ ਦਿਖਾਦੋ ਜੀ।
ਕਾਮਨੀ ਕਿਹਦੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ, ਨਸ਼ਾ ਛੁਡਾਓ ਪੁੱਤ ਬਚਾਓ ਇਹ ਨਵੀਂ ਮੁਹਿੰਮ ਚਲਾ ਦਿਓ ਜੀ।।
ਕਾਮਿਨੀ ਸ਼ਰਮਾ

Loading views...

ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਉ..
ਯਕੀਨ ਕਰਿਓ ਵਕਤ ਤੁਹਾਡੇ ਨਾਲੋ ਬੇਹਤਰ ਜਵਾਬ ਦੇਵੇਗਾ..

Loading views...

ਮਾਂ ਮੇਰੀ ਤਾਂ ਅਨਪੜ੍ਹ ਆ
ਫੇਰ ਮੈਨੂੰ ਸਮਝ ਨੀ ਆਉਂਦੀ
ਕੇ ਮੇਰਾ ਚੇਹਰੇ ਤੋਂ ਦੁੱਖ ਦਰਦ
ਕਿਦਾਂ ਪੜ੍ਹ ਲੈਂਦੀ ਆ

Loading views...