ਕੱਲ੍ਹ ਤੱਕ ਜੋ ਉੱਡੀ ਫ਼ਿਰਦੀ ਸੀ…
ਅੱਜ ਪੈਰਾਂ ਚ ਲਿਪਟ ਗਈ…
ਕੁੱਝ ਬੂੰਦਾਂ ਕੀ ਡਿੱਗੀਆਂ ਬਾਰਿਸ਼ ਦੀਆਂ…
ਉੱਡੀ ਦੀ ਧੂੜ ਦੀ ਫ਼ਿਤਰਤ ਹੀ ਬਦਲ ਗਈ..



ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓੜੀ ਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਗਿਆ…

*ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਇਤਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।”

*ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਬਣੇ:-

*…ਡਾਕਟਰਾਂ ਹੱਥੋਂ ਮਰੀਜ਼ ਮਰਨਗੇ।

*…ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।

*…ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।

*…ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।

*…ਜੱਜ ਨਿਆਂ ਨਹੀਂ ਕਰ ਸਕਣਗੇ।

*”ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।”

ਜੇ ਤੁਸੀਂ ਸਹਮਤ ਹੋ ਤਾਂ ਇਸ ਸਚਾਈ ਨੂੰ ਲੁਕਾਓ ਨਾ, ਹੋਰਨਾਂ ਨੂੰ ਵੀ ਸਾਂਝਾ ਕਰਨ ਦੀ ਕਿਰਪਾ ਕਰੋ।☝🏻🙏🏻🙏🏻🙏🏻

ਜਾਂਚ ਕਰਵਾਉਣ ਵਾਲੇ ਵੀ ਉਹੀ
ਤੇ ਮਰਵਾਉਣ ਵਾਲੇ ਵੀ ਉਹੀ
ਅੱਗੇ ਆਪੇ ਸਮਝਲੋ

ਦੁਨੀਆਂ ਸਾਰੀ ਦੋਸਤੀ ਚੀਜ਼ ਬਹੁਤ ਪਿਆਰੀ
ਬਚਪਨ ਦੀ ਯਾਰੀ ਜ਼ਿੰਦਗੀ ਦੀ ਚੀਜ਼ ਅਨਮੋਲ ਹੈ
ਇਹ ਸਰਕਾਰੀ ਸਕੂਲ ਟਾਈਮ ਦੀ ਯਾਰੀ
ਅੱਜ ਵੀ ਯਾਦ ਆਉਂਦੀ ਹੈ ਅਮਰ ਪਰਾਣੀ
(ਬਰਾੜ ਗੁਰਵਿੰਦਰ


ਜੋ ਆਪਣੀਆਂ ਨੂੰਹਾਂ ਨੂੰ ਨੇ ਤੰਗ ਕਰਦੀਆਂ
ਰੱਬ ਦੇਖਦਾ,ਕਦੇ ਬੇਟੀਆਂ ਤੁਹਾਡੀਆਂ ਵੀ
ਸਹੁਰੇ ਘਰ ਜਾਣਗੀਆਂ
ਜਿਹੜੀਆਂ ਆਪਣੀ ਸੱਸ ਨੂੰ ਦੇਖ ਕੇ ਨੀਂ ਰਾਜ਼ੀ
ਇੱਕ ਗੱਲ ਯਾਦ ਰਖਿਓ,ਕਦੇ ਨੂੰਹਾਂ
ਤੁਹਾਡੇ ਵੀ ਘਰ ਆਣਗੀਆਂ

ਲੋਕਾਂ ਨੂੰ ਮੁਫਤ ਸਹੂਲਤਾਂ ਦੀ ਬਜਾਏ
ਲੋਕਾਂ ਕੋਲ ਰੋਜ਼ਗਾਰ ਬਚਿਆ ਰਹਿਣ ਦਿਓ
ਐਨਾ ਹੀ ਬਹੁਤ ਹੈ।


ਮੈਂ ਸਿਰਫ ਆਪਣੇ ਨਾਮ ਨਾਲ ਜਾਣਿਆ ਜਾਂਦਾ ਹਾਂ..
ਪਤਾ ਨਹੀਂ ਹੁਣ ਇਹ ਸ਼ੌਹਰਤ ਹੈ ਯਾ ਬਦਨਾਮੀ..!!


ਇੱਕ ਮਾਂ ਆਪਣੇ 6 ਸਾਲ ਦੇ ਬੱਚੇ ਨੂੰ ਕੁੱਟਦੇ ਹੋਏ ਬੋਲੀ,
“ਨਲਾਇਕ ਤੂੰ ਆਪਣੇ ਨੌਕਰ ਘਰੋਂ ਰੋਟੀ ਕਿਉਂ ਖਾ ਕੇ ਆਇਆ ?
..
ਉਹ ਆਪਣੇ ਤੋਂ ਨੀਵੀ ਜਾਤ ਦੇ ਨੇ …??
.
.
.
.
ਵੇ ਤੂੰ ਤਾਂ ਆਪਣੀ ਜਾਤ ਨੂੰ ਈ ਦਾਗ ਲਗਾ ਦਿੱਤਾ…
..
ਬੱਚੇ ਨੇ ਮਾਸੂਮੀਅਤ ਨਾਲ ਸਵਾਲ ਕੀਤਾ…
“ਮਾਂ ਮੈਂ ਤਾਂ ਉਹਨਾਂ ਘਰ ਇਕ ਵਾਰ ਹੀ ਰੋਟੀ ਖਾਧੀ ਤੇ ਨੀਵੀਂ
ਜਾਤ ਦਾ ਹੋ ਗਿਆ ।
….
ਪਰ ਉਹ ਤਾਂ ਸਾਡੇ ਘਰ ਦੀ ਰੋਟੀ ਸਾਲਾਂ ਤੋਂ ਖਾ ਰਹੇ ਫਿਰ ਉਹ
ਉੱਚੀ ਜਾਤ ਦੇ ਕਿਉਂ ਨੀ ਹੋਏ ???.

ਮਾਂ ਮੇਰੀ ਤਾਂ ਅਨਪੜ੍ਹ ਆ
ਫੇਰ ਮੈਨੂੰ ਸਮਝ ਨੀ ਆਉਂਦੀ
ਕੇ ਮੇਰਾ ਚੇਹਰੇ ਤੋਂ ਦੁੱਖ ਦਰਦ
ਕਿਦਾਂ ਪੜ੍ਹ ਲੈਂਦੀ ਆ

ਜਵਾਨੀ ਵੇਲੇ ਰਹੇ ਜਿਹੜੇ ਟੱਪਦੇ,
ਕੰਧਾ ਜੋ ਬੇਗਾਨੀਆਂ।
ਅੱਜ ਘਰ ਜੰਮੀ ਧੀ ਤਾਂ ਕੰਧਾ
ਫੜ੍ਹ ਫੜ੍ਹ ਰੋਂਦੇ ਨੇ।
ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ
ਕੁੜੀ ਦੇ ਮਾਪਿਆਂ ਨੂੰ।
ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ
ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ।


ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ
ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..


ਜ਼ਿੰਦਗੀ ਵਿੱਚ ਆਪਣੇ ਆਪ ਨੂੰ ੲਿੰਝ
ਬਦਲੋ ਕੀ ਹਰ ਗੱਲ ਦੀ ਖ਼ਬਰ ਹੋਵੇ
ਤੇ life ਵਿੱਚ ਪਿਅਾਰ ੳੁਸ ੲਿਨਸਾਨ
ਨਾਲ ਕਰੋਂ ਜਿਸ ਨੂੰ ਤੁਹਾਡੇ ਪਿਅਾਰ
ਦੀ ਕਦਰ ਹੋਵੇ

ਦੇਸ਼ ਨੂੰ ਦੰਗਿਆਂ ਤੋਂ ਬਚਾਉਣ ਲਈ
ਇੰਟਰਨੇਟ ਨਹੀਂ
ਗੋਦੀ ਮੀਡੀਆ ਨੂੰ ਬੰਦ ਕਰਨ ਦੀ
ਜਰੂਰਤ ਹੈ


ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ
ਪਰ ਕਦੋ, ਕਿੱਥੇ, ਤੇ ਕੀ ਬੋਲਣਾ
ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ

ਅੱਜ ਤੱਕ ਦਗਾ ਕਮਾਈ ਨਹੀਂ
ਸੁਪਨਾ ਇੱਕੋ ਮਾੜਾ ਕਿਸੇ ਦਾ ਤੱਕਿਆ
ਨਹੀਂ ਚਾਹਤ ਬੇਬੇ ਬਾਪੂ ਦੀ ਪੁਗਾਣੀ ਆ
ਦੁਨੀਆ ਤਾ ਚੱਲਦੀ ਰਹਿਣੀ ਪਿਆਰ
ਵਾਲੀ ਪੀਂਘ ਵੀ ਬੇਬੇ ਬਾਪੂ ਨਾਲ ਅੰਤ
ਤੱਕ ਨਿਭਾਉਣੀ ਆ

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ
ਕਿਸੇ ਸਦਾ ਨਹੀਂ ਰਹਿਣਾ
ਆਪੋ ਆਪਣੀ ਵਾਟ ਮੁਕਾ ਕੇ
ਸਭ ਨੂੰ ਤੁਰਨਾ ਪੈਣਾ..