ਕੀ ਏ ਉਹਦੇ ਦਿਲ ਵਿੱਚ
ਮੇਰਾ ਨਾਲ ਖੋਲਦਾ ਕਿਓਂ ਨਹੀਂ
ਚੁੱਪ ਚਾਪ ਰਹਿੰਦਾ ਏ ਕਿਓਂ
ਮੇਰੇ ਨਾਲ ਕਾਹਤੋ ਬੋਲਦਾ ਨਹੀਂ
ਕਿਸ ਵਾਸਤੇ ਭਰੀ ਬੈਠਾ ਅੱਖੀਆਂ ਨੂੰ
ਮੇਰੇ ਗਲ ਲੱਗਕੇ ਹੰਝੂ ਡੋਲਦਾ ਕਿਓਂ ਨਹੀਂ
ਹੱਸਦਿਆਂ ਵਾਰ ਦੇਵਾ ਆਪਣੀਆਂ ਖੁਸ਼ੀਆਂ ਤੇਰੇ ਤੋਂ
ਪਰ ਚੰਦਰਿਆਂ ਤੂੰ ਕੋਈ ਦੁੱਖ ਤਾਂ ਫਰੋਲਦਾ ਨਹੀਂ (



ਨਾਲੇ ਜ਼ਿੰਦ ਵੇਚੀ ਨਾਲੇ ਯਾਰ ਨਾ ਮਿਲਿਆ…
ਲੱਖ ਵਾਰੀ ਕੋਸ਼ਿਸ਼ ਕੀਤੀ…
ਲੇਕਿਨ ਹਰ ਵਾਰ ਨਾ ਮਿਲਿਆ…
ਰੱਬਾ…! ਏਡਾ ਕੀ ਮੈਂ ਗੁਨਾਂਹ ਕਰਿਆ…
ਜੋ ਮੈਨੂੰ ਆਹ ਪਿਆਰ ਨਾ ਮਿਲਿਆ..

ਅੱਜ ਹਾਰ ਕੇ ਪਰਛਾਵੇਂ ਨੂੰ ਪੁੱਛ ਈ ਲਿਆ
ਤੂ ਕਿਉਂ ਰਹਿੰਦਾ ਮੇਰੇ ਨਾਲ
ਅਗਿਓ ਪਰਛਾਵਾਂ ਹੱਸ ਕੇ ਕਹਿੰਦਾ
ਹੋਰ ਨਾਲ ਵੀ ਕੌਣ ਆ ਤੇਰੇ


ਕਦੇ ਹੱਸਣ ਦੀ ਵਜ੍ਹਾ ਭਾਲਦੇ ਸੀ ਅਸੀਂ…!!!
ਫਿਰ ਕੁੱਝ ਇਸ ਕਦਰ ਟੁੱਟੇ ਕਿ…!!!
ਬੇਵਜ੍ਹਾ ਗੱਲ ਗੱਲ ਤੇ ਹੱਸਣਾ ਸਿੱਖ ਗਏ..

ਕਈ ਵਾਰ ਚੁੱਪ ਬਹੁਤ ਕੁੱਝ ਕਹਿ ਜਾਂਦੀ ਏ,,
ਕਿਉਂਕੀ ਅਹਿਸਾਸਾਂ ਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ
ਬਹੁਤ ਘੱਟ ਲੋਕ ਹੁੰਦੇ ਨੇ ਜੋ ਇਹਨਾਂ ਅਣਕਹੇ ਅਲਫਾਜਾਂ ਨੂੰ ਸਮਝ ਸਕਦੇ ਨੇ..


ਹਰੇਕ ਅੱਖ ਚ ਹੰਝੂ ਆਸ਼ਕੀ ਲਈ ਨਹੀਂ ਵਹਿੰਦਾ…..
ਕੁਝ ਅੱਖਾਂ ਜਹਾਨੋ ਗਿਆ ਨੂੰ ਯਾਦ ਕਰਕੇ ਵੀ ਗਿੱਲੀਆਂ ਹੋ ਜਾਂਦੀਆਂ!!


ਲਾਵਾ ਲੈ ਕੇ ਵੀ ਹੱਥ ਛਡਾ ਜਾਂਦੇ ਨੇ
ਅੱਜ ਕਲ ਲੋਕੀ ਚਿੱਟੇ ਦਿਨਾਂ ਵਿਚ ਦਗ਼ਾ ਕਮਾ ਜਾਂਦੇ ਨੇ

ਨਾ ਕਰ ਯਕੀਨ ਦਿਲਾ ,ਹੁਸਣ ਵੇਖ ਕੇ
ਮੁੜੇਗਾ ਪਿੱਛੇ ਅੱਗ ਹਿਜ਼ਰ ਦੀ ਸੇਕ ਕੇ,,,

ਉਹ ਲੇਖਾਂ ਵਿੱਚ ਨਹੀਂ ਸੀ ਤੇ
ਉਹਦੇ ਨਾਲ ਪਿਆਰ ਕਿਉਂ ਪੈਣਾ ਸੀ,
ਸ਼ਾਇਦ ਕੋਈ ਬਦਲਾਂ ਰੱਬ ਦਾ ਹੋਵੇਗਾ ਜੋ
ਉਹਦੇ ਰਾਹੀਂ ਲੈਣਾ ਸੀ,

ਬਾਪੂ ! ਮੇਰੇ ਬੂਟ ਟੁੱਟੇ ਪਏ ਨੇ, ਮੈਂ ਇਹ
ਪਾ ਕੇ ਸਕੂ਼ ਨੀ ਜਾਂਦਾ। ਮੇਰੇ
ਆੜੀ ਮੇਰਾ ਮਖੌਲ ਉਡਾਉਂਦੇ ਨੇ!”
ਦੀਪੇ
ਦੀ ਗੱਲ ਸੁਣ ਕੇ ਕਰਮ ਸਿੰਘ ਸੋਂਚੀ ਪੈ
ਗਿਆ।
“ਪੁੱਤਰ, ਪਰਸੋਂ ਸ਼ਹਿਰੋਂ ਜਰੂਰ ਲਿਆ
ਦੂੰ।
ਨਾਲੇ ਮੈਂ ਆੜਤੀਏ ਨੂੰ ਮਿਲ ਕੇ
ਆਉਣਾ।”
ਕਰਮ ਸਿੰਘ ਨੇ ਚੁੱਪ ਤੋੜੀ।
ਆਪਣੀ ਘਰਵਾਲੀ ਨੂੰ ਪੱਠਿਆਂ
ਦਾ ਕਹਿ ਕੇ ਸੋਚੀਂ ਪਿਆ ਉਹ
ਖੇਤਾਂ ਵੱਲ
ਨੂੰ ਹੋ ਤੁਰਿਆ। ਕਰਮ ਸਿਓੁਂ ਕੋਲ ਕੁੱਲ
ਚਾਰ ਕੁ ਏਕੜ ਜ਼ਮੀਂਨ ਸੀ । ਘਰ
ਵਾਲੀ ਦਿ ਬਿਮਾਰੀ, ਬੱਚਿਆਂ
ਦੇ ਖਰਚ
ਅਤੇ ਥੋੜ੍ਹੀ ਜ਼ਮੀਨ ਹੋਣ ਕਰਕੇ
ਉਸਦਾ ਲੱਕ ਟੁੱਟਿਆ ਪਿਆ ਸੀ।
ਦੋ ਸਾਲ ਪਹਿਲਾਂ ਲਏ ਕਰਜ਼ੇ
ਦਾ ਤਾਂ ਵਿਆਜ਼ ਵੀ ਨਹੀਂ ਸੀ ਮੁੜ
ਰਿਹਾ ।
ਉਪਰੋਂ ਵੱਡੀ ਕੁੜੀ ਦੇ ਵਿਆਹ ‘ਚ ਕੁਝ
ਹੀ ਦਿਨ ਰਹਿਣ ਕਰਕੇ ਉਹ ਹੁਣ
ਆੜਤੀਏ ਤੋਂ ਵਿਆਜੂ ਪੈਸੇ ਲੈਣ ਲਈ
ਮਜ਼ਬੂਰ ਹੋ ਗਿਆ ਸੀ। ਪੈਸੇ
ਦਾ ਇੰਤਜ਼ਾਮ
ਕਰਕੇ ਉਸ ਨੇ ਕੁੜੀ ਦੇ ਹੱਥ ਪੀਲੇ ਕਰ
ਦਿੱਤੇ। ਕਰਮ ਸਿਓੁਂ ਨੂੰ ਕਰਜ਼ੇ
ਦਾ ਫਿਕਰ
ਲਗਾਤਾਰ ਖਾਈ
ਜਾ ਰਿਹਾ ਸੀ। ਪਰ ਪੱਕ
ਰਹੀ ਫਸਲ ਨੇ ਆਸ ਨੂੰ ਜਗਾਈ
ਰੱਖਿਆ
ਸੀ।
“ਬਾਪੂ ! ਮੰਜੇ ਅੰਦਰ ਕਰੀਏ ਮੀਂਹ ਆ
ਗਿਐ।” ਦੀਪੇ ਨੇ ਰਾਤ ਨੂੰ ਵਿਹੜੇ
‘ਚ ਸੁੱਤੇ
ਬਾਪੂ ਨੂੰ ਹਲੂਣਿਆ, ਕੁਝ
ਚਿਰਾਂ ਪਿਛੋਂ
ਝੱਖੜ ਹਨੇਰੀ ਨਾਲ ਗੜ੍ਹੇ ਪੈ ਰਹੇ
ਸਨ।
ਕਰਮ ਸਿਉਂ ਦਾ ਦਿਲ ਧੜਕ
ਰਿਹਾ ਸੀ।
ਸਵੇਰੇ ਖੇਤਾਂ’ਚ ਜਾ ਕੇ ਦੇਖਿਆ
ਤਾਂ ਸਾਰੀ ਫਸਲ ਤਬਾਹ ਹੋ ਗਈ
ਸੀ।
ਉਹ ਚੁੱਪਚਾਪ ਵਾਪਸ ਆ ਕੇ ਕਮਰੇ ਚ
ਲੇਟ ਗਿਆ।
ਅਚਾਨਕ ਉਠ ਕੇ ਸਿਰ
ਦਾ ਪਰਨਾ ਲਾਹ
ਕੇ ਕਰਮ ਸਿਉਂ ਨੇ ਆਪਣੇ ਗਲ’ਚ ਬੰਨ੍ਹ
ਲਿਆ।
“ਬਾਪੂ !ਬਾਪੂ ! ਸਰਕਾਰ ਨੇ
ਆਪਣਾ ਕਰਜ਼ਾ ਮੁਆਫ਼ ਕਰ ਦਿੱਤੇ।
ਹੁਣੇ
ਟੀ. ਵੀ. ‘ਚ ਖਬਰ ਆਈ ਏ। ਭੱਜੇ
ਆਉਂਦੇ
ਦੀਪੇ ਨੇ ਕਮਰੇ
ਦਾ ਦਰਵਾਜ਼ਾ ਖੋਲਿ੍ਆ।
ਕਰਮ ਸਿਊਂ ਦੀ ਲਾਸ਼ ਪੱਖੇ ਨਾਲ
ਲਟਕ
ਰਹੀ ਸੀ।”
ਕਰਜ਼ਾ ਮੁਕਤੀ ਦੀ ਖਬਰ ਆਉਣ ਤੋਂ
ਕੁਝ
ਚਿਰ ਪਹਿਲਾਂ ਹੀ ਉਹ ਕਰਜ਼ੇ ਤੋਂ
ਮੁਕਤ
ਹੋ ਚੁੱਕਿਆ ਸੀ…..


ਜ਼ਮਾਨੇ ਨੂੰ ਤਾਂ ਕਹਿ ਦਿੰਦਾ ਹਾਂ ਕਿ ਭੁੱਲ ਗਿਆ ਆ ਮੈਂ ਓਹਨੂੰ ,
ਪਰ ਅਸਲੀਅਤ ਤਾਂ ਮੈਨੂੰ ਤੇ ਮੇਰੇ ਦਿਲ ਨੂੰ ਪਤਾ ਏ ਬਸ
💔💔💔


ਨਿੱਤ ਨਵੀਂ ਠੋਕਰ। 😟
ਨਿੱਤ ਨਵੀਂ ਰੁਸਵਾਈ।😟
ਆਹ ਲੈ ਚੱਕ ਲੈ ਰੱਬਾ
ਤੇਰੀ ਜਿੰਦਗੀ ਸਾਨੂੰ ਜਮਾ ਪਸੰਦ ਨੀ ਆਈ।

ਨਾ ਕਿਸੇ ਦਾ ਦਿਲ ਦੁਖਾਵਾਂਗੇ ,
ਨਾ ਕਿਸੇ ਤੇ ਹੱਕ ਜਤਾਵਾਂਗੇ ,,
ਹੁਣ ਇੱਦਾ ਹੀ ਖ਼ਾਮੋਸ਼ ਰਹਿ ਕਿ
ਆਪਣੀ ਦੋ ਪਲ ਦੀ ਜ਼ਿੰਦਗੀ ਬਿਤਾਵਾਂਗੇ ..


ਮੈਨੂੰ ਹਰ ਕੋਈ ਏ ਪੁੱਛਦਾ ਏ,
ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ,
ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ ਏ,

ਜਦੋ ਮੁਹੱਬਤ ਤੇ ਨਫਰਤ ਇਕ ਹੀ ਇਨਸਾਨ ਨਾਲ ਹੋਣ
ਤਾ ਉਸਨੂੰ ਭੁਲਾਉਣਾ ਸਭ ਤੋਂ ਵੱਧ ਔਖਾ ਹੁੰਦਾ

ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ ਸੱਜਣਾਂ ਦਰਦ ਅਵੱਲੇ ਆ ,,
ਉਂਜ ਰੌਣਕ ਸਾਡੇ ਚੇਹਰੇ ਤੇ ਜੇ ਸੱਚ ਦੱਸਾਂ ਤਾਂ ਦਿਲ ਤੋਂ ਬਹੁਤ ਇਕੱਲੇ ਆਂ