ਜਦੋਂ ਯਾਦ ਸੱਜਣਾਂ ਦੀ ਆਈ
ਅੱਖਾਂ ਦੇ ਵਿੱਚੋ ਪਾਣੀ ਆ ਗਿਆ
ਕਿਓ ਪਾਇਆ ਸੀ ਪਿਆਰ ਦਿਲਾ ਮੇਰਿਆ
ਤੂੰ ਉਮਰਾ ਦਾ ਰੋਗ ਲਾ ਲਿਆ



ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,

ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..

ਕਿਧਰੋਂ ਮਿਲਦੀ ਐ ਸਲਫਾਸ ਲਿਆਂਦੇ
ਜੱਟ ਧਾਹਾਂ ਮਾਰਦਾ ਆਖੇ ਸੀਰੀ ਕਰਮੇ ਨੂੰ,

ਉੱਜੜਗੇ ਆਪਾ ਕੱਖ ਨੀ ਬਚਿਆ,

ਉਏ ਬਾਰਿਸ਼ ਖਾਗੀ ਜੀਰੀ
ਉਤੋਂ ਸੁੰਡੀ ਖਾਗੀ ਨਰਮੇ ਨੂੰ..”

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,


ਕਮੀਆ ਹਮੇਸਾ ਯਾਰਾ ਤੇਰੀਆ ਹੀ ਰਹਿਣੀਆ
ਲਾਈਫ ਵਿੱਚ ਭਾਵੈ ਅਸੀ ਸਭ
ਕੁੱਝ ਪਾ ਲਿਆ

ਉਦੜੇ ਹੋਏ ਕਾਜ ਮੇਰੇ ਉਦੜੇ ਹੋਏ ਜਜਬਾਤ ਨੇ
ਇਹ ਗ਼ਮਾਂ ਦੀਆ ਰਾਤਾ ਮੁੱਕ ਦੀਆ ਹੀ ਨਈ
ਕਿਸ ਦਿਨ ਆਖੂਗਾ ਮੈਂ ਸੁੱਖ ਵੀ ਮੇਰੇ ਨਾਲ ਏ


ਆਪਣੇ ਹੀ ਦਿਲ ਦਾ ਦਿਲ ਦੁਖਉਂਦੇ ਰਹੇ
ਕਿਸੇ ਹੋਰ ਲਈ…


ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਨਾਕਾਮ ਕਰ ਰਹੇ ਹੋ।
ਆ ਤਾਂ ਜਾਣ ਦਿਉ ਪਹਿਲਾਂ ਹੀ ਸਲਾਮ ਕਰ ਰਹੇ ਹੋ।
ਦੱਸੋ ਉਸ ਤੋਂ ਇਲਾਵਾ ਕੌਣ ਹੈ ਨਜ਼ਦੀਕ ਤੁਹਾਡੇ,
ਅੱਜ-ਕੱਲ੍ਹ ਕਿਸ ਨਾਲ ਸਾਂਝਾ ਜਾਮ ਕਰ ਰਹੇ ਹੋ।
~ ਸੀਪਾ ਕਲੇਰ

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ….
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ…..
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ…..
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ..

ਹੁਣ ਚਾਹੇ ਮੋਤ ਆ ਜੇ ਰੱਬਾ …..
ਪਰ ਹੱਥ ਜੋੜੇ ਤੇਰੇ ਅੱਗੇ ਹੁਣ ਕਿਸੇ ਤੇ ਦਿਲ ਨਾ ਆਵੇ 💔


ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ
ਬੂਟਾ ਜਲਵਾਣਾ


ਦਿਲ ਵਾਲਾ ਦੁੱਖ ਨਹੀ ਕਿਸੇ ਨੂੰ ਸੁਣਾਈ ਦਾ ,
ਆਪਣਿਆਂ ਦੁੱਖਾਂ ਵਿੱਚ ਆਪੇ ਮੁੱਕ ਜਾਈਦਾ

ਤੂੰ ਦਿਲ ਵਿੱਚ ਵਸਦੀ ਏ
ਹੋ ਅੱਖੀਆਂ ਤੋ ਦੁਰ ਗਈ
ਚੇਤੇ ਅੱਜ ਵੀ ਕਰਦੇ ਹਾਂ
ਭਾਵੇਂ ਛੱਡ ਕੇ ਦੂਰ ਗਈ
ਬੂਟਾ ਜਲਵਾਣਾ


ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ,
ਖਾਮੋਸ਼ੀ ਚੰਗੀ ਲਗਦੀ ਏ ਜਜ਼ਬਾਤ ਏਦਾ ਦੇ ਹੋ ਗਏ ਨੇ।

ਖ਼ਮੋਸ਼ੀਆਂ ਜਿਸ ਨੂੰ ਚੰਗੀਆਂ ਲੱਗਣ ਉਹ ਕਦੇ ਬੋਲਦੇ ਨਈਂ,

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਈਂ,
ਨਾ ਯਾਦ ਕਰੀ ਨਾ ਯਾਦ ਆਵੀਂ,