ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ



ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ
ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ
ਉਥੇ ਹੀ ਖੜੇ ਹਾਂ

ਬਾਹਲਾ ਖੁਸ਼ ਨਾ ਹੋ …
ਸਾਲ ਹੀ ਬਦਲਿਆ….
ਲੋਕ ਨੀ

ਵਫ਼ਾ ਕਰ ਵੀ ਬੇਵਫ਼ਾ ਅਖਵਾਵਾਂ ਇਹੀ ਤਾ ਤਕਦੀਰ ਏ …
ਬਿਨ ਮੰਗਿਆ ਪਿਆਰ ਵੀ ਪਾਵਾਂ ਇਹੀ ਤਾ ਤਕਦੀਰ ਏ …
ਖੁਸ਼ਕਿਸਮਤ ਨਹੀਂ ਪਰ ਬਦਕਿਸਮਤ ਨਾ ਅਖਵਾਵਾਂ ਇਹੀ ਤਾ ਤਕਦੀਰ ਏ …
ਦੁੱਖਾਂ ਭਰੇ ਪੰਨੇ ਚ ਵੀ ਖੁਸ਼ੀਆਂ ਭਰ ਜਾਵਾਂ ਇਹੀ ਤਾ ਤਕਦੀਰ ਏ …
ਬੋਲ ਕੇ ਵੀ ਚੁੱਪ ਹੀ ਰਹਿ ਜਾਵਾਂ ਇਹੀ ਤਾ ਤਕਦੀਰ ਏ …
ਹਰ ਪਲ ਹਰ ਦਿਨ ਮੁਸਕੁਰਵੇ
ਕੀਹਦੇ ਗਲ ਲੱਗ ਰੋਵਾ ਇਹੀ ਤਾ ਤਕਦੀਰ ਏ


ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ
ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

ਬਚਪਨ ਹੀ ਵਧੀਆ ਸੀ ,
ਦੰਦ ਹੀ ਟੁੱਟਦੇ ਸੀ,
ਰਿਸ਼ਤੇ ਨਹੀਂ
😓😓


ਕੁਝ ਨੀ ਮੇਰੇ ਕੋਲ
ਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀ
ਤੇ ਚਾਅ ਗਰੀਬੀ ਨੇ


ਉਹ ਦਰਦਾਂ ਨੂੰ ਨਾਲ ਕਲਮ ਦੇ
ਕਿਵੇ ਕਾਗਜ਼ ਉੱਪਰ ਪਰੋ ਲੈੰਦਾ ਸੀ
ਅੱਖਾਂ ਤਾਂ ਸੁੱਕੀਆਂ ਹੁੰਦੀਆਂ ਸੀ
ਫਿਰ ਕਿਵੇ ਉਹ ਰੋ ਲੈੰਦਾ ਸੀ
ਕਿੰਨਾ ਦਿਲ ਖਿੱਚਵਾ ਸੀ ਉਹ
ਗੱਲਾਂ ਦੇ ਨਾਲ ਸਭ ਨੂੰ ਮੋਹ ਲੈੰਦਾ ਸੀ
ਬਹੁਤੀ ਸਾਂਝ ਨਹੀਂ ਰੱਖਦਾ ਹਾਸਿਆਂ ਨਾਲ
ਢਿੱਲੋ ਭੈੜਾਂ ਕਿਵੇ ਇੰਨੇ ਦੁੱਖ ਲੁਕਾ ਲੈੰਦਾ ਸੀ
ਇਕ ਦਿਨ ਉਹਦੀ ਚੁੱਪ ਹੀ ਉਹਨੂੰ ਖਾਂ ਗਈ
ਜਿਹੜਾ ਮਿੱਧੇ ਹੋਏ ਗੁਲਾਬਾਂ’ਚੋ ਵੀ ਖ਼ੁਸ਼ਬੋ ਲੈੰਦਾ ਸੀ(ਢਿੱਲੋ)

ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ
ਚਿਹਰੇ ਤੇ ਹਾਸੇ
ਰੂਹਾਂ ਤੇ ਕਫ਼ਨ ਨੇ

ਚਹੇ ਹੁਣ ਸਟੋਰੀਆ ਪਾ ਜਾ ਚਿੱਠੀਆ ਲਿੱਖ
ਹੁਣ ਫ਼ਰਕ ਨਹੀਂ ਪੈਂਦਾ ਸੱਜਣਾ


ਦੁਨੀਆਂ ਵਿਸ਼ਵਾਸ ਲਾਇਕ ਨੀ
ਖੁਦਾ ਦੀ ਕਸਮ ਖਾ ਕੇ
ਲੋਕ ਦੂਰ ਚਲੇ ਜਾਂਦੇ ਨੇ


ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ
ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ
ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ ਹੋਇਆ ਰਾਹ
ਬਰਾੜ ਵਰਗੇ ਸਿਸਟਮ ਦੇ ਧੱਕੇ ਚੜ ਗੇ

ਰਿਸ਼ਤਿਆਂ ਦੇ ਮੋਹ ਕਰਕੇ ਹੀ..
ਇਕੱਲਾਪਨ ਮਹਿਸੂਸ ਨਹੀਂ ਹੁੰਦਾ..
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ..
ਇਕੱਲਾ ਹੀ ਹੈ..


ਨੇਜ਼ਿਆਂ ਬਰਛਿਆਂ ਤੇ ਤਲਵਾਰਾਂ ਦੇ ਵੱਸ ਦੀ ਗੱਲ ਨਹੀਂ ਸੀ
ਪੰਜਾਬ ਨੂੰ ਗੋਡਿਆਂ ਭਾਰ ਕਰਨਾ
ਪਰ ਢਾਈ ਇੰਚ ਦੀਆਂ ਸੂਈਆਂ
ਨਸ਼ੀਲੇ ਕੈਪਸੂਲ ਤੇ ਪਾਊਡਰ ਨੇ
ਇਹ ਕੰਮ ਸੌਖਿਆ ਹੀ ਕਰ ਦਿੱਤਾ

ਰੋਟੀ ਵੀ ਚੰਗੀ ਲਗਦੀ ਨਾ
ਦਿਲ ਕਰਦਾ ਕਲੇ ਰੋਣ ਦਾ
ਨੀ ਮੈ ਜ਼ਿੰਦਗੀ ਵੇਚ ਦਿਊ ਤੇਰੇ ਲਈ
ਤੂੰ ਮੁੱਲ ਦੱਸ ਵਾਪਸ ਆਣ ਦਾ

ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,,
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..