ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ,
ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ।
ਬੱਚੇ ਬਜੁਰਗਾਂ ਸਭ ਨੇ ਯੋਗਦਾਨ ਪਾਇਆ ਏ,
ਇੱਕ ਵਾਰ ਫਿਰ ਸਰਕਾਰਾਂ ਨੂੰ ਝੁਕਾਇਆ ਏ।
ਸਾਡਾ ਅੱਜ ਵੀ ਖੂਨ ਜੁਲਮ ਵੇਖ ਕੇ ਖੌਲਦਾ ਏ,
ਕੋਈ ਲਾਲਚ ਵੇਖ ਕੇ ਇਮਾਨ ਨਾ ਡੋਲਦਾ ਏ।
ਜਿਹੜੇ ਕਹਿੰਦੇ ਸੀ ਪੰਜਾਬ ਸਾਰਾ ਨਸ਼ੇ ਤੇ ਲਾਇਆ ਏ,
ਅਸੀਂ ਉਹੀ ਸੂਰਮੇ ਹਾਂ ਸਾਬਤ ਕਰ ਦਿਖਾਇਆ ਏ।
‘ਮਾਨ’ ਅੱਜ ਵੀ ਮਾਣ ਕਰੇ ਪੰਜਾਬੀ ਹੋਣ ਤੇ,
ਜੋ ਮਰਨੇ ਨੂੰ ਤਿਆਰ ਰਹਿੰਦੇ ਆਪਣੇ ਹੱਕ ਖੋਹਣ ਤੇ।



ਕਹਿੰਦੇ ਸੀ ਜੋ ਕਦੇ ਉੜਦਾ ਪੰਜਾਬ
ਨਸ਼ਿਆ ਦੇ ਵਿੱਚ ਜਾਵੇ ਰੁੜ੍ਹਦਾ ਪੰਜਾਬ
ਨੀਝ ਲਾ ਕੇ ਤੱਕ ਲੈਣ ਦਿੱਲੀ ਵੱਲ
ਕੇ ਜਿੱਤਕੇ ਕਿਵੇਂ ਮੁੜਦਾ ਪੰਜਾਬ।

ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ
ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ

ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ👑
ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ


ਇੱਜ਼ਤ ਅਤੇ ਚਪੇੜ ਦੋਵੇਂ ਤਿਆਰ ਰੱਖਿਆ ਕਰੋ,
ਜੋ ਜਿਸ ਲਾਇਕ ਹੋਵੇ ਬਸ ਦੇ ਦਿਆ ਕਰੋ।

ਇਤਿਹਾਸ ਸਾਡਾ ਪੜ ਲੈਂਦੀ ਸਾਡੇ ਨਾਲ ਖਹਿਣ ਤੋਂ ਪਹਿਲਾਂ।
ਤੂੰ ਹੁਣ 100 ਵਾਰੀ ਸੋਚੇਗੀ ਪੰਗਾ ਲੈਣ ਤੋਂ ਪਹਿਲਾਂ।
ਅਕਾਲ ਪੁਰਖ ਦਾ ਮੰਨਦੇ ਦਿੱਲੀਏ ਮੰਨਣਾ ਤੇਰਾ ਭਾਣਾ ਨੀ।
ਤੂੰ ਗਿੱਜੀ ਹੋਵੇਂਗੀ ਹੋਰਾਂ ਦੀ ਪੰਜਾਬ ਦੱਬਿਆ ਜਾਣਾ ਨੀ।
ਤੇਰੀ ਭੰਨ ਕੇ ਆਕੜ ਆਖੇ ਜਿਹਨੂੰ ਅੱਤਵਾਦ ਚੱਲਿਆ ਆ।
ਤੈਨੂੰ ਦਿੱਲੀਏ 20ਵੀਂ ਵਾਰੀਂ ਜਿੱਤਕੇ ਪੰਜਾਬ ਚੱਲਿਆ ਆ।


ਪਾਲਿਆ ਸੀ ਹਾਕਮਾਂ ਜੋ ਦਿਲ ਵਿਚ ਅਸੀ ਉਹ ਵਹਿਮ ਕੱਢ ਆਏ।
ਦਿੱਲੀਏ ਨੀ ਤੈਨੂੰ ਅਸੀ ਜਿੱਤ ਕੇ ਇੱਕ ਵਾਰੀ ਫੇਰ ਛੱਡ ਆਏ।


ਬਸ ਆਹੀ ਫਰਕ ਆ,
ਦਿੱਲੀ ਦਾ ਤਖਤ ਝੁਕਦਾ ਆਇਆ,
ਅਕਾਲ ਦੇ ਤਖਤ ਅੱਗੇ ਝੁਕਣਾਂ ਪੈਂਦਾ,
ਨਿਸ਼ਾਨ ਸਾਹਿਬ ਤੋਂ ਬਿਨਾਂ ਜਿੱਤਾਂ ਨੀ ਪ੍ਰਾਪਤ ਹੁੰਦੀਆਂ,
“ਅਕਾਲ ਦਾ ਧਰਮ ਤੇ ਅਕਾਲ ਦੀ ਸਿਆਸਤ”,
ਇਹੀ ਸਾਡਾ ਸਿਧਾਂਤ ਆ,
ਇਸ ਸਿਧਾਂਤ ਵਿੱਚ ਰੂਸੀ, ਚੀਨੀ ਸਣੇ,
ਸਾਰੀ ਕਾਇਨਾਤ ਸਮਾ ਸਕਦੀ ਆ,
ਅਕਾਲ ਤਖਤ ਸਾਹਿਬ ਤੇ ਜੀ ਆਇਆ ਨੂੰ 🙏
“ਝੂਲਦੇ ਨਿਸ਼ਾਨ ਰਹਿਣ ਪੰਥ ਮਹਾਂਰਾਜ ਦੇ”

ਹਵਾਵਾਂ ਦੀ ਰੁੱਖ ਵੀ ਓਨਾ ਦੇ ਖਿਲਾਫ ਸੀ,
ਸਰਕਾਰਾਂ ਦੀ ਰੁਖ ਵੀ ਓਨਾ ਦੇ ਖਿਲਾਫ ਸੀ
ਪਰ ਓਹ ਡਟੇ ਰਹੇ,ਓਹ ਅੜੈ ਰਹੇ ਤੇ ਅਖੀਰ ਜਿੱਤ ਹੋਈ

ਤੇਰੀ ਧੌਣ ਚ ਕਿੱਲਾ ਕੱਢ ਚੱਲਿਆ ਅੱਣਖੀ ਪੁੱਤ ਪੰਜਾਬ
ਇਹਨੇ ਭਾਜ਼ੀ ਬਾਕੀ ਰੱਖੀ ਨੀ ਇਹਦਾ ਉੱਚਾ ਸੁੱਚਾ ਹਿਸਾਬ


ਜਿੱਤ ਕਿਸ ਲਈ, ਤੇ ਹਾਰ ਕਿਸ ਲਈ,
ਜਿੰਦਗੀ ਚ ਤਕਰਾਰ ਕਿਸ ਲਈ,
ਜੋਂ ਆਇਆ,ਓਹ ਜਾਉ ਜਰੂਰ,
ਤਾਂ ਫਿਰ ਇਹ ਹੰਕਾਰ ਕਿਸ ਲਈ… Hpy


ਪੰਜਾਬ ਦੀ 1947 ਤੋਂ ਪਿਛੋਂ ਦਿੱਲੀ ਤੇ ਪਹਿਲੀ ਵੱਡੀ ਜਿੱਤ 💪🌾💪
ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ।

ਅਸੀਂ ਸਦਾ ਹੀ ਮੁੱਢ ਬੰਨੇ ਨੇ ਇਨਕਲਾਬ ਦੇ,
ਇਤਿਹਾਸ ਦਾ ਇੱਕ ਹੋਰ ਪੰਨਾ ਨਾਮ ਕਰ ਦਿਓ ਪੰਜਾਬ ਦੇ,
ਪੰਜਾਬ,ਪੰਜਾਬੀ,ਪੰਜਾਬੀਅਤ,
ਕਿਰਸਾਨੀ ਜਿੰਦਾਬਾਦ.


ਦਿੱਲੀ ਮੋਰਚਾ ਫਤਿਹ਼💪
ਘਰ ਵਾਪਸੀ ਦੀ ਤਿਆਰੀ🙏
ਮੋਦੀ ਚਵਲ ਹੋਇਆ ਗੋਡਿਆ ਭਾਰ

ਬਹੁਤ ਕੁੱਝ ਬਦਲ ਜਾਦੈਂ ਸਮੇ ਦੇ ਨਾਲ…
ਪਹਿਲਾਂ ਜ਼ਿੱਦ ਕਰਿਆ ਕਰਦੇ ਸੀ,.,
ਹੁਣ ਸਮਝੌਤੇ…
ਕਿਉਂਕਿ ਹੁਣ ਲੋਕ ਕਿਸੇ ਦੀਆਂ ਕਮੀਆਂ ਨੂੰ…
ਇਸ ਤਰਾਂ ਭੰਡਦੇ ਨੇ…
ਜਿਵੇਂ ਕਿ ਖ਼ੁਦ ਫ਼ਰਿਸ਼ਤੇ ਹੋਣ…

ਕਾਫਲਿਆਂ ਦੀ ਲੋੜ ਨਹੀਂ
ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ