ਕਾਸ਼!!
ਸੜਕ ਦੇ ਖਤਰਨਾਕ ਮੋੜ ਵਾਂਗ ,
ਜਿੰਦਗੀ ਦੇ ਰਸਤੇ ਤੇ ਵੀ ਲਿਖਿਆ ਹੁੰਦਾ,
ਸੰਭਲ ਕੇ ਚੱਲਣਾ, ਅੱਗੇ ਮਤਲਬੀ ਲੋਕ ਆ !!



ਪਿਓ ਦੇ ਘਰ ਜਾਦੀ ਹੈ ਪਤੀ ਤੋ ਪੁੱਛਕੇ,
ਬੇਟੀ ਜਦੋ ਵਿਦਾ ਹੁੰਦੀ ਹੈ,
ਹੱਕਦਾਰ ਬਦਲ ਜਾਦੇ ਨੇ

ਸਭ ਤੋਂ ਵੱਡਾ ਅੰਗ ਰੱਖਿਅਕ (Body Guard)
ਉਹ ਪਰਮਾਤਮਾ ਹੈ ਜੇਕਰ
ਉਹ ਤੁਹਾਡੇ ਨਾਲ ਹੈ ਤਾਂ
ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ

ਦੁੱਖ ਜੇ ਵੰਡਿਆ ਨਾ ਜਾਵੇ,,,,,, ਤਾਂ,,,,,
ਅੰਦਰ ਹੀ ਅੰਦਰ ,,,,,ਜਹਿਰ ਬਣ ਜਾਂਦਾ ਹੈ


ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,

ਸਫਰ ਜਨਮ ਤੋਂ ਮੌਤ ਤੱਕ ਦਾ!
ਪਿੱਛਲੇ ਸਾਲ ਕਿਸੇ ਰਿਸ਼ਤੇਦਾਰ ਦੇ ਸਸਕਾਰ ਉੱਪਰ ਜਾ ਕੇ ਆਇਆ,ਓਥੇ ਸਮਸਾਨ ਘਾਟ ਵਿੱਚ ਕੁੱਝ ਲਿਖਿਆ ਹੋਇਆ ਪੜ੍ਹਿਆ ਜੋ ਦਿਲ ਨੂੰ ਹਲੂਣ ਗਿਆ।ਸਮੇਤ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇੱਕ ਪਵਿੱਤਰ ਰਿਸ਼ਤੇ (ਮਾਂ) ਦੀ ਕੁੱਖੋਂ ਜਨਮ ਲੈ ਕੇ ਮੈਂ ਅਣਜਾਣ ਸਫਰ ਉੱਪਰ ਨਿਕਲਿਆ।ਜਾਣੇ ਅਣਜਾਣੇ ਮੇਰੇ ਤੋਂ ਪਤਾ ਨਹੀ ਕਿੰਨੇ ਕੁ ਪੁੰਨ ਅਤੇ ਪਾਪ ਹੋਏ।ਇਸ ਸਫਰ ਦੌਰਾਨ ਮੈਂ ਹਰ ਜਗ੍ਹਾ ਮੇਰੀ ਮੇਰੀ ਕਰਦਾ ਅਖੀਰ ਅਪਣੀ ਅਸਲੀ ਮੰਜ਼ਿਲ ਉੱਤੇ ਇਥੇ ਇਸ ਜਗ੍ਹਾ ਪਹੁੰਚ ਗਿਆ ਹਾਂ,ਇਥੇ ਆ ਕੇ ਪਤਾ ਲੱਗਿਆ ਕਿ ਸਫਰ ਤਾਂ ਮੈਂ ਜਨਮ ਤੋਂ ਮੌਤ ਤੱਕ ਦਾ ਹੀ ਕਰ ਰਿਹਾ ਸੀ, ਜੋ ਅੱਜ ਪੂਰਾ ਹੋ ਗਿਆ।
ਤੁਹਾਡਾ ਸਾਰੇ ਸੱਜਣਾਂ ਦਾ ਮੇਰੇ ਇਸ ਸਫਰ ਵਿੱਚ ਇਥੇ ਤੱਕ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।ਇਸ ਤੋਂ ਅੱਗੇ ਦਾ ਸਫਰ ਮੈਂ ਖੁਦ ਤੈਅ ਕਰਾਂਗਾ✍️
ਭੂਪਿੰਦਰ ਸਿੰਘ ਸੇਖੋਂ


ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ
ਵੇਖਣ ਵਾਲੇ ਲੋਕ 100 ਸਨ
ਹੁਣ ਟੈਲੀਵਿਜ਼ਨ ਚੈਨਲ 100 ਹਨ
ਵੇਖਣ ਵਾਲੇ ਲੋਕ 2 ਹਨ


ਜਦੋ ਕੁੱਝ ਕਹਿ ਨਾ ਸਕੋ,
ਤਾਂ ਰੋ ਲਿਆ ਕਰੋ ,
ਰੱਬ ਜਾਣਦਾ ਹੈ

ਪੁੱਛਿਆ ਕਿਸੇ ਨੇਂ ਮੈਨੂੰ,ਕਿ ਤੈਨੂੰ ਖੁਸੀਆਂ ਵੰਡਣ ਬਦਲੇ ਕੀ ਮਿਲਦਾ,
ਮੈ ਹੱਸਕੇ ਕਿਹਾ ਕਿ ਦੇਖਿਆ ਸੱਜਣਾਂ ਤੂੰ ਕਦੇ
ਰੇਂਸਮ ਦੇ ਕੀੜੇ ਨੂੰ ਰੇਸਮ ਪਹਿਨਦੇ ਹੋਏ,

ਮੁਹੱਬਤ ਕਰਨ ਵਾਲਾ
ਸਿਰ ਤੇ ਚੁੰਨੀ ਦੇਣ ਵਾਲਾ ਹੁੰਦਾ
ਨਾ ਕਿ
ਲਾਉਂਣ ਵਾਲਾ


ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ
ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..


ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ
ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..🙏🙏

ਜਿਹੜੇ ਘਰੇਂ ਮਾਂ ਨੂੰ ਸਿੱਧੇ ਮੂੰਹ ਨੀ ਬੋਲਦੇ
ਓ ਅੱਜ ਕੱਲ SOCIAL MEDIA ਤੇ
ਸਰਵਣ ਪੁੱਤ ਬਣੇ ਫਿਰਦੇ ਨੇ


ਭਾਗ ਸੌਂਦੇ ਨਾ ਕਦੇ ਵੀ ਪੰਜਾਬ ਦੇ
ਅੱਖ ਖੁਲਦੀ ਨਾਂ ਜੇ ਗੱਦਾਰੀਆਂ ਦੀ
ਹੋਣਾ ਦਲੀਪ ਸਿੰਘ ਸੀ ਮਹਾਰਾਜ ਸਾਡਾ
ਨੀਅਤ ਫਿੱਟਦੀ ਨਾ ਜੇ ਰਾਜੇ ਪਹਾੜੀਆਂ ਦੀ

ਵੇਦ ਪੁਰਾਣ ਪੜ੍ਹ ਪੜ੍ਹ ਥੱਕੇ
ਸੱਜਦਾ ਕਰਦੇ ਘੱਸ ਗਏ ਮੱਥੇ ਨਾ
ਰੱਬ ਤੀਰਥ ਨਾ ਰੱਬ ਮੱਕੇ
ਜਿੰਨਾ ਰੱਬ ਪਾਇਆ ਉਹ ਦਿਲ ਦੇ ਸੱਚੇ

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ,
ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ ,
ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ.