Sub Categories

ਵੇ ਮੋਇਆ ਜਿਹੀ ਜ਼ਿੰਦਗੀ
ਜਿਉਣ ਲਈ ਕਹਿ ਗਿਓ
ਰੱਬ ਕੀ ਮੈਂ ਆਖ ਦਿੱਤਾ
ਤੂੰ ਤਾਂ ਰੱਬ ਬਣ ਬਹਿ ਗਿਓ



ਇੰਨੀ ਕੁ ਖੁਦਾਰੀ ਵੀ
ਲਾਜ਼ਮੀ ਸੀ ਕਿ ,,
ਓਹਨੇ ਹੱਥ ਛੁਡਾਇਆ
ਤੇ ਮੈਂ ਛੱਡ ਦਿੱਤਾ ।

ਚਿੱਤ ਕਰੇ ਤੈਨੂੰ ਬਾਹਾਂ ਵਿਚ ਲੈ ਕੇ ਰੋ ਲਵਾਂ
ਤੇਰਿਆਂ ਹੱਥਾਂ ਚ ਮੂੰਹ ਆਪਣਾ ਲੁਕੋ ਲਵਾਂ
ਤੇਰਾ ਓਹੀਓ ਹੱਥ ਮੇਰੇ ਵਾਲਾਂ ਵਿੱਚ ਖੇਲੇ
ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ

ਬਹੁਤੇ ਮੂਰਖ ਲੋਕ ਦੁਨੀਆਂ ਦੀ ਸੋਚ ਮੁਤਾਬਿਕ
ਹੀ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ
ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ