ਪੈਰ ਦੀ ਏ ਮੋਚ ਮਾਰਦੀ ਦੌੜਾਕ ਨੂੰ।
ਨਾ ਨਵਜਮਿੰਆ ਜੁਆਕ ਝੱਲਦਾ ਖੜਾਕ ਨੂੰ ।
ਨਾ ਰੀਸ ਪੈਕਟਾ ਤੋਂ ਹੁੰਦੀ ਘਰਵਾਲੇ ਦੁੱਧ ਦੀ
ਜਾਚ ਜਿਉਣ ਦੀ ਸਿਖਾਉਂਦੀ ਏ ਕਮਾਈ ਖੁਦ ਦੀ।



ਉੱਗ ਆਏ ਖੇਤਾਂ ਵਿਚ ਲੋਹੇ ਦੇ ਟਾਵਰ…
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ…
.
ਹੋਈ ਤੇਜ਼ਾਬਾਂ ……??
.
.
.
ਦੀ ਗਲੀਆਂ ਚ ਬਾਰਿਸ਼…
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ…..
.
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ…
.
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ….
.
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਅਾਂ…

ਪੈਦਲ ਤੁਰਿਆ ਜਾਂਦਾ…… ਕਹਿੰਦਾ ਸਾਇਕਲ ਜੁੜ
ਜਾਵੇ…।
ਸਾਇਕਲ ਵਾਲਾ ਫੇਰ ….. ਸਕੂਟਰ-ਕਾਰ ਭਾਲਦਾ ਏ……।
ਪੜ੍ਹਿਆ-ਲਿਖਿਆ ਬੰਦਾ….. ਫੇਰ ਰੁਜ਼ਗਾਰ
ਭਾਲਦਾ ਏ…..।
ਮਿਲ ਜਾਵੇ ਰੁਜ਼ਗਾਰ ਤਾਂ…. ਸੋਹਣੀ ਨਾਰ ਭਾਲਦਾ ਏ….।
ਆ ਜਾਵੇ ਜੇ ਨਾਰ ….. ਤਾਂ ਕਿਹੜਾ ਪੁੱਛਦਾ ਬੇਬੇ ਨੂੰ….।
ਉਦੋਂ ਮੁੰਡਾ ਚੋਪੜੀਆਂ…. ਤੇ ਚਾਰ ਭਾਲਦਾ ਏ…….।
ਸਾਰੀ ਉਮਰੇ ਬੰਦਾ…. ਰਹਿੰਦਾ ਏ ਮੰਗਦਾ……।
ਬੁੱਢਾ ਬੰਦਾ ਥੋੜਾ ਜਿਹਾ…. ਸਤਿਕਾਰ ਭਾਲਦਾ ਏ…..।
ਇਹ ਵੀ ਰਾਮ ਕਹਾਣੀ…. ਬਹੁਤੇ ਦਿਨ ਤੱਕ ਨਹੀ ਚਲਦੀ…।
ਆਖਰ ਯਾਰੋ ਬੰਦਾ…. ਬੰਦੇ ਚਾਰ ਭਾਲਦਾ ਏ….!!!

ਦੁਨੀਆ ਇੱਕ ਸਰਾਂ ਧਾਮੀ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਈਂ, ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ,
ਓਹ ਮੌਤ ਸਾਰੀਆਂ ਮੌਤਾਂ ਤੋਂ ਮਾੜੀ, ਗਲ ਲਾਇਆ ਸੱਜਣ ਜਦ ਪਿੱਠ ਤੇ ਖ਼ੰਜਰ ਚਲਾ ਜਾਂਦਾ,
ਜੇਨੂੰ ਖੁੱਦ ਰੋ ਕੇ ਹਸਾਇਆ ਹੋਵੇ, ਓਹੀ ਉਮਰਾਂ ਦੇ ਹੰਝੂ ਝੋਲੀ ਪਾ ਜਾਂਦਾ,
ਧੰਨ ਜਿਗਰੇ ਉਨ੍ਹਾਂ ਦੇ ਜੋ ਭੁੱਲ ਜਾਂਦੇ, ਨਾਲੇ ਹੁਸਨ ਲੋੜ ਪਈ ਤੇ ਆਪਣਾ ਰੰਗ ਦਿਖਾ ਜਾਂਦਾ,
ਹੁਣ ਦਿਲ ਨੂੰ ਵੀ ਢੋਕਰ ਖਾ ਆਈ ਅਕਲ, ਕਾਸ਼ ਮੈਂ ਇਸ਼ਕ ਦੀ ਗਲੀ ਨਾ ਜਾਂਦਾ,
ਪਰ ਬੈਰਮਪੁਰੀਏ ਜਸਕਮਲਾ ਇੱਕ ਅਹਿਸਾਨ ਉਨ੍ਹਾਂ ਦਾ ਸਾਡੇ ਤੇ,
ਉਨ੍ਹਾਂ ਦਾ ਕੀਤਾ ਧੋਖਾ ਸਾਥੋਂ ਕੁੱਝ ਨਾ ਕੁੱਝ ਨਿੱਤ ਨਵਾਂ ਲਿਖਾ ਜਾਂਦਾ ?


ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ Dubaiਗੱਡੀਆਂ ਚਲਾੳੁਂਨੇ ਆ„
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ..

ਹੱਕ ਦੀ ਆ ਖਾਂਦੇ ਮਿਹਨਤੀ ਬਣਾਇਆ ਇਟਲੀ ਨੇ..
5 ਦਿਨ ਕੰਮ ਦੋ ਦਿਨ ਵਿਹਲੇ
ਜਿੰਦਗੀ ਨੂੰ ਜਿਉਣਾ ਸਿੱਖਾਇਆ ਇਟਲੀ ਨੇ..
ਆਪਣੇ ਘਰ ਹਰ ਕੋਈ ਚੰਗਾ
ਨਫਰਤ ਤੇ ਪਿਆਰ ਦਾ ਮੱਤਲਬ ਸੱਮਝਾਇਆ ਇਟਲੀ ਨੇ..
ਆ ਜਿਹੜੇ ਮੈ ਲਿੱਖ ਲਿੱਖ ਪੇਜ ਭਰਤੇ
ਮੈਨੂੰ ਸ਼ਾਇਰ ਵੀ ਤਾਂ ਬਣਾਇਆ ਇਟਲੀ ਨੇ..


ਅੱਜ ਦਿਨਾਂ ਬਾਅਦ ਪੁੱਛਿਆ ਓਏ ਕਲਮ ਨੇ ਹਾਲ ਪੁੱਛਣ ਓ ਲੱਗੀ ਮੈਂਥੋਂ ਬੜੇ ਅਜੀਬ ਜੇ ਸਵਾਲ
,.ਪਿਆਰ ਅਜਕਲ ਜਿਸਮਾ ਦੇ ਉੱਤੇ ਕਿਉਂ ਖੜਾ ਏ
ਦੇਸ਼ ਵਿਚ ਅਜਕਲ ਨਸ਼ਾ ਵਿੱਕਦਾ ਬੜਾ ਏ
ਮਰਨ ਪਿੱਛੋਂ ਭੋਗ ਉੱਤੇ ਹੁੰਦੀਆਂ ਜਲੇਬੀਆਂ
ਭੁੱਖ ਵਿੱਚ ਬਾਪੂ ਦਾ ਸਿਵਾ ਸਿੱਕਦਾ ਬੜਾ ਏ
10 ਫੇਲ ਬੰਦਾ ਉਹ ਬੈਠਾ ਕੁਰਸੀ ਤੇ
ਡਿਗਰੀ ਵਾਲਾ ਨੌਕਰੀ ਲਈ ਲਾਈਨ ਵਿਚ ਖੜਾ ਏ
ਚਿਟੇ ਨਾਲ ਪੁੱਤ ਚਿੱਟਾ ਹੁੰਦਾ ਜਾਂਦਾ ਏ
‌ਬੁੱਢੀ ਮਾ ਉੱਤੇ ਮੈਨੂ ਤਰਸ਼ ਆਉਂਦਾ ਬੜਾ ਏ
ਹਿਟਲਰ ,,ਤੇਰੇ ਸਵਾਲ ਮੈਨੂੰ ਜਾਇਜ਼ ਲੱਗਦੇ
ਪਰ ਪੈਣ ਨਾਂ ਸਮਝ ਇਸ ਚੰਦਰੇ ਜੇ ਜੱਗ ਦੇ
ਐਥੇ ਜੋ ਸੱਚ ਲਿਖੇ ਓਹਨੂੰ ਗਲਤ ਬੋਲਦੇ ਆ
ਸੱਚ ਨੂੰ ਲੋਕ ਅਜਕਲ ਪੈਸੇ ਨਾਲ ਤੋਲਦੇ ਆ
ਮਾਪੇ ਕਹਿੰਦੇ ਸਾਡੇ ਜਵਾਕ ਨੇਟ ਉੱਤੇ ਪੜਦੇ ਆ
ਅੱਧ ਨੰਗੀ ਛਾਤੀ ਵਿਚ ਵੀਡੀਓ ਵਿਚ ਖੜਦੇ ਆ
ਲਿਖ ਲਿਖ ਪਾਉਣ ਦਾ ਕੀ ਫਾਇਦਾ ਮੈਨੂੰ ਝੱਲੀਏ ਸੀ
ਲੋਕ ਕੇਹੜਾ ਮੇਰੇ ਸਟੇਟਸ ਧਿਆਨ ਨਾਲ ਪੜ੍ਹਦੇ ਆ


ਪੈਰਾਂ ਦੇ ਵਿੱਚ “ਜੰਨਤ” ਜਿਸ ਦੇ,
ਸਿਰ ਤੇ ਠੰਢੀਆਂ ਛਾਵਾਂ ।
ਅੱਖਾਂ ਦੇ ਵਿੱਚ “ਨੂਰ” ਖੁਦਾ ਦਾ ,
ਮੁੱਖ ਤੇ ਰਹਿਣ ਦੁਆਵਾਂ ।
ਗੋਦੀ ਦੇ ਵਿੱਚ “ਮਮਤਾ” ਵੱਸਦੀ ,
ਦਾਮਨ ਵਿੱਚ ਫ਼ਿਜਾਵਾਂ ।
ਜਿਹਨਾਂ ਕਰਕੇ “ਦੁਨੀਆਂ” ਦੇਖੀ ,
ਉਹ ਰਹਿਣ ਸਲਾਮਤ “ਮਾਵਾਂ” ।

ਕਿਸੇ ਦੇ ਦਿਲ ਵਿੱਚ ਥੋਡੀ ਕੀਮਤ ਕੌਡੀ ਜਿੰਨੀ ਵੀ ਨੀ ਹੋਣੀ
ਕਿਸੇ ਦੇ ਦਿਲ ਵਿੱਚ ਬਹੁਤ ਜਿਆਦਾ ਹੋਣੀ ਆ
ਪਰ ਜਿਹੜਾ ਥੋਨੂੰ ਪਿਆਰ ਕਰਦਾ
ਅਸਲੀ ਕੀਮਤ ਥੋਡੀ ਉਹੀ ਪਾਉਂਦਾ…

ਰੋਵੇਂਗੀ ਮੈਨੂੰ ਯਾਦ ਕਰਕੇ ,,
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ ,,
ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ ,,
ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ


ਇੱਕ ਸਕਸ਼ ਮਿਲਕੇ ਦੂਰ ਹੋਇਆ ,,
ਮੇਰੇ ਨੈਣਾਂ ਦਾ ਸੀ ਨੂਰ ਖੋਇਆ ,,
ਪਤਾ ਨੀ ਮੈਂ ਮਨੋਂ ਲੱਥ ਖਿਆ ਸੀ
ਯਾ ਉਹ ਕਿਸੇ ਗੱਲੋਂ ਮਜਬੂਰ ਹੋਇਆ ,,
ਕਿੱਤੇ ਰੱਬ ਸਬੱਬੀ ਮਿਲੀ ਖੁਸ਼ੀ ਤਾਂ ਜ਼ਰੂਰ ਹੋਵੇਗੀ
ਹੱਸਕੇ ਮੈਂ ਪੁੱਛੂਂਗਾ , ਨੀ ਦੱਸ ਕੋਣ ਕਿਨਾਂ ਮਸ਼ਹੂਰ ਹੋਇਆ


ਕੁੜੀ ਘੈਟ ਨਾਲ ਅੱਖ ਲੜ GAYI..
ਮੇਰੀ OHDE ਤੇ ਗਰਾਰੀ ਅੜ GAYI,
OHDE ਨਖਰੇ ਨੇ ਅੱਤ ਚੱਕ LAYI
UTTO ਮੈ ਵੀ AA ਸ਼ਿਕਾਰੀ ਅੱਤ ਦਾ
ਕੁੜੀ ਚੁੰਨੀ ਦੇ ਲੜ ਨਾਲ ਬੰਨ ਦੀ ਮਲੱਠੀ..
ਮੁੰਡਾ ਪਰਨੇ ਦੀ ਗੰਡ ਵਿੱਚ ” ਫ਼ੀਮ ” ਰੱਖਦਾ

ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ,
ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ,
ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ,
ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ,
ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ


ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

main sidhi saadi kudi ha, loki aakhde attitude bda..
chnga maada muh te kehndi ha loki kehnde boldi rude bda ..