ਤੇਰੀਆਂ ਬਾਹਾਂ ‘ਚ ਆਉਣ ਦਾ ਦਿਲ ਕਰਦਾ ਏ..
ਗਲ ਲੱਗ ਕੇ ਤੇਰੇ ਰੌਣ ਦਾ ਦਿਲ ਕਰਦਾ ਏ….
;
ਤੂੰ ਕੁੱਝ ਮੁੰਹੋਂ ਬੋਲੀ ਭਾਵੇਂ ਨਾ ਬੋਲੀ…
ਪਰ ਤੇਨੂੰ ਆਪਣੀਆਂ ਸੁਣਾਉਣ ਦਾ ਦਿਲ ਕਰਦਾ ਏ..



ਵੈਸੇ ਤਾਂ ਮੈਨੂੰ ਕਿਸੇ ਦੇ ਛੱਡ ਜਾਣ ਦਾ ਗਮ ਨਹੀਂ ਸੀ😞,,
ਬੱਸ ਕੋਈ ਇਸ ਤਰਾਂ ਦਾ ਸੀ ਜਿਸ ਤੋਂ ਇਹ ਉਮੀਦ ਨਹੀਂ ਸੀ

ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ

ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,,
ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ
ਲਿਖਿਆ ਹੀ ਨਹੀ ,,,,,,,,,,,,,


ਸ਼ੀਸ਼ੇ ਮੂਹਰੇ ਖੱੜ ਕੇ ਮੰਗ ਲਈ ਮਾਫੀ ਖੁਦ ਤੋ ,,,,
ਆਪਣਿਆ ਦਾ ਬਹੁਤ ਦਿਲ ਦੁਖਾ ਲਿਆ
ਦੂਜਿਆ ਨੂੰ ਖੁਸ਼ ਕਰਦੇ ਕਰਦੇ ,,,,,,,,,

ਮੇਰੀਆਂ ਤਨਹਾਈਆਂ ਗਵਾਹ ਨੇ ਕੇ
ਤੇਰੀ ਜਗਾਹ ਹਾਲੇ ਤਕ
ਕੋਈ ਨੀ ਲੈ ਸਕਿਆ


Kismat ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀਂ ਮੰਗ ਹੀ
ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!


ਜ਼ਖਮਾਂ ਨੂੰ ਵਧਾੳੁਣ ਤੇ
ਕਿਸੇ ਨੂੰ ਹੱਦੋਂ ਵੱਧ ਚਾਹੁੰਣ ਤੇ
ਦਰਦ ਤੇ ਜਰੂਰ ਹੁੰਦਾ ਹੈ

ਮੈ ਮੰਗੀ ਸੀ ਮੌਤ ਰੱਬ ਤੋ ;
ਉਸਨੇ ਮੈਨੂੰ ਪਿਆਰ ਚ ਪਾ ਦਿੱਤਾ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਮੈਨੂੰ ਟਾਈਫਾਈਡ ਸੀ। ਮੈਂ ਮੰਮੀ ਪਾਪਾ ਨੂੰ ਕਿਹਾ ਕਿ ਮੈਂ ਠੀਕ ਹਾਂ ਪਰ ਮਾਂ ਪਿਉ ਦਾ ਦਿਲ ਹੀ ਇਦਾਂ ਦਾ ਹੁੰਦਾ। ਉਨ੍ਹਾਂ ਨੇ ਮੇਰਾ ਯਕੀਨ ਨਹੀਂ ਕੀਤਾ ਕਹਿੰਦੇ.. ਅਸੀ ਤਾਂ ਗੁਰਦਾਸਪੁਰ ਆਵਾਂਗੇ। ਫਿਰ ਜਿਆਦਾ ਮਨਾਂ ਮੈਂ ਵੀ ਨਹੀਂ ਕੀਤਾ ਕਿਉਂਕਿ ਮੈਂ ਬਿਮਾਰ ਸੀ। ਉਹਨਾ ਦੇ ਆਉਣ ਤੋਂ ਬਾਅਦ ਮੈਂ ਬੈਂਕ ਵਿਚੋਂ ਛੁੱਟੀਆਂ ਲੈ ਲਈਆਂ ਤੇ ਸੋਚਿਆ ਕਿ ਘਰ ਜਾ ਕੇ ਹੀ ਦਵਾਈ ਲੈ ਲਵਾਂਗੀ ਤੇ ਅਗਲੇ ਹੀ ਦਿਨ ਅਸੀਂ ਇਥੋਂ ਚਲ ਪਏ | ਰਸਤੇ ਵਿਚ ਅਸੀਂ ਸੋਚਿਆ ਕਿ ਦਰਬਾਰ ਸਾਹਿਬ(GOLDEN TEMPLE) ਦਰਸ਼ਨ ਕਰਕੇ ਚੱਲੀਏ, ਫੇਰ ਮੰਮੀ ਹੁਨਾਂ ਤੋਂ ਪਤਾ ਨਹੀਂ ਕਦੋਂ ਆਇਆ ਜਾਣਾ।

ਹਾਲੇ ਅਮ੍ਰਿਤਸਰ ENTER ਹੀ ਹੋਏ ਸੀ ਤਾਂ TRAFFIC POLICE ਵਾਲੇ ਨੇ ਸਾਡੀ ਗੱਡੀ ਨੂੰ ਹੱਥ ਮਾਰਿਆ ਤਾਂ ਪਾਪਾ ਨੇ ਕਾਰ ਰੋਕ ਲਈ। TRAFFIC POLICE ਵਾਲਾ ਪਾਪਾ ਨੂੰ ਕਹਿਣ ਲੱਗਾ ਵੀ Document ਵਿਖਾਓ ਕਾਰ ਦੇ, ਪਾਪਾ ਨੇ ਸਾਰੇ ਵਿਖਾ ਦਿੱਤੇ। Seat Belt ਵੀ ਲੱਗੀ ਹੋਈ ਸੀ। ਪਾਪਾ ਨੂੰ ਕਹਿਣ ਲੱਗਾ ਭਾਈ ਸਾਬ ਬਾਹਰ ਆਇਓ, ਇਹ ਸੁਣ ਕੇ ਮੈਂ ਵੀ ਕਾਰ ਚੋ ਉਤਰ ਗਈ। ਕਹਿੰਦਾ 3000 ਰੁਪਏ ਦਿਉ, ਨੀ ਤਾਂ ਅੱਗੇ ਨੀ ਜਾਣ ਦਿੰਦਾ ਤੇ ਚਲਾਣ ਕੱਟੂ। ਪਾਪਾ ਨੇ ਪੁੱਛਿਆ ਵੀ ਚਲਾਣ ਕਾਹਦਾ.. ਕਹਿੰਦਾ ਐ ਕਰੋ 1000 ਦੇ ਦੋ ਚਲੋ, ਮੈ ਕਿਹਾ ਵੀ 1000 ਕਾਹਦਾ ਦੇਈਏ, ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਦਰਸ਼ਨ ਕਰਨ ਤੁਸੀਂ ਸਾਨੂੰ ਹਰਾਨ ਕਰ ਰਹੇ ਹੋ। ਕਹਿੰਦਾ ਮੈਂ ਤਾਂ ਅਪਣੀ Duty ਕਰ ਰਿਹਾ ਹਾਂ। ਰਾਹ ਜਾਂਦੀਆ ਨੂੰ ਇਸ ਤਰ੍ਹਾਂ ਰੋਕ ਕੇ ਪਤਾ ਨਹੀਂ ਉਹ ਕਿਹੜੀ Duty ਕਰ ਰਿਹਾ ਸੀ?

ਆਖਰ ਨੂੰ ਉਹਨੇ ਹਦ ਹੀ ਕਰਤੀ ਕਹਿੰਦਾ 100 ਹੀ ਦੇਦੋ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ.. ਕਿ ਜੇਕਰ ਇਨ੍ਹਾਂ ਦਾ ਸਰਕਾਰ ਦੀਆਂ ਦਿੱਤੀਆਂ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤਾਂ ਇਸ ਤਰ੍ਹਾਂ ਲੋਕਾਂ ਤੋਂ 100, 100 ਲੈਕੇ ਵੀ ਨਹੀਂ ਭਰਨਾ ਤੇ ਅਜਿਹੇ ਲੋਕ
ਅਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ, ਜੋ ਆਪ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।
ਰਮਨਦੀਪ ਕੌਰ


ਡੋਲੀ ਤੋਰਨ ਲੱਗੇ ਬਾਬਲ ਜਦੋ ਰੋਂਦਾ ਹੈ ਤਾਂ
ਉਦੋਂ ਧੀ ਦਾ ਦਿਲ ਵੀ ਦੁਖੀ ਹੁੰਦਾ ਹੈ,
ਜਿਸ ਘਰ ਚ ਉਹਦਾ ਬਚਪਨ ਬੀਤਿਆ
ਇਹ ਸੋਚ ਕੇ ਧੀ ਦਾ ਮਨ ਭਰ ਆਉਂਦਾ


ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਚ ਕੀ ਹੈ
ਫਿਰ ਵੀ ਲੋਕ ਕਾਹਲੀ ਕਾਹਲੀ ਚ ਪਿਆਰ ਪਾ ਲੈਂਦੇ ਨੇ,
ਜਦੋ ਵੱਜਦੀ ਹੈ ਧੋਖੇ ਦੀ ਠੋਕਰ
ਫਿਰ ਰੋਣ ਬਹਿ ਜਾਂਦੇ ਨੇ👌

samj ni ondi ki dstur c mere pyar da…
jina jada onu chahya one thokr mari
mai madi c ya meri kismat madi..
sajna o sat mari jis di hakdar ni c
ki aahi sila milda sacche pyar da


ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”

ਪੋਹਾਂ ਦੀ ਧੂੰਦ ਵਰਗਾ ਸੀ ਸੰਘਣਾ ਇਤਬਾਰ ਜਿਨ੍ਹਾਂ ਤੇ ,,
ਫੁੱਲਾਂ ਤੇ ਪਈ ਔਸ ਜਿਓਂ ਆਉਂਦਾ ਸੀ ਪਿਆਰ ਜਿਨ੍ਹਾਂ ਤੇ ,
ਹਾਸਿਆਂ ਦੇ ਗਰਭ ਚੋਂ ਉਪਜੇ ਹੰਝੂਆਂ ਦੀਆਂ ਛੱਲਾਂ ਨੂੰ ,,
ਮੁੜ ਮੁੜ ਕੇ ਕੰਨ ਤਰਸਦੇ ਸੱਜਣਾਂ ਦੀਆਂ ਗੱਲਾਂ ਨੂੰ ,,
ਨੀਂਦਰ ਨੂੰ ਪੈਣ ਭੁਲੇਖੇ ਸੀਨੇਂ ਵਿੱਚ ਤੜਪਨ ਜਗ ਪਏ ,,
ਰੁਸੀ ਜਦ ਅੱਖ ਕਿਸੇ ਦੀ ਸੁਪਨਿਆਂ ਵਿੱਚ ਝਾਕਣ ਲਗ ਪਏ ,,
ਹੁੰਦੀ ਹੈ ਸੋਚ ਹੈਰਾਨੀ ਯਾਦਾਂ ਕਿੰਝ ਖੋਵਾਂਗੇ ,,
ਉਹਨੂੰ ਵੀ ਧੁੰਦਲੇ ਜਿਹੇ ਤਾਂ ਚੇਤੇ ਅਸੀਂ ਹੋਵਾਂਗੇ

ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ
ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ
ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ
ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.