Sub Categories

ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ
ਜਾਗਦੀ ਜਮੀਰ ਤਾਂ ਸਦਾ ਖੜਦੀ ਹੈ



🙏🙏🙏🙏🙏
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ
ਜਿਉ ਅਮਲੀ ਅਮਲਿ ਲੁਭਾਨਾ।।੨।।
ਅਰਥ :- ਹੇ ਮੇਰੇ ਮਾਲਕ ਪ੍ਰਭੂ- ਜਿਵੇਂ ਨਸ਼ਈ ਮਨੁੱਖ ਨਸ਼ੇ ਵਿੱਚ ਖੁਸ਼ ਰਹਿੰਦੇ ਹਨ ਅਤੇ ਨਸ਼ੇ ਤੋਂ ਬਗੈਰ ਘਬਰਾ ਜ਼ਾਦੇ ਹਨ, ਤਿਵੇਂ ਹੀ ਮੇਰੀ ਜ਼ਿੰਦ ਵੀ ਤੁਹਾਡੇ ਨਾਮ ਤੋਂ ਬਿਨਾਂ ਵਿਆਕੁਲ ਹੋ ਜਾਂਦੀ ਹੈ।।੨।।
🙏🙏🙏🙏🙏 ਅੰਗ :-੬੯੭
🙏🙏ਵਾਹਿਗੁਰੂ ਜੀ🙏🙏

ਸੂਹੀ ਮਹਲਾ ੧ ।।
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।।ਮਤੁ ਕੋ ਜਾਣੈ ਜਾਇ ਅਗੈ ਪਾਇਸੀ।। ਜੇਹੇ ਕਰਮ ਕਮਾਇ ਤੇਹਾ ਹੋਇਸੀ।। ਅੰਮ੍ਰਿਤ ਹਰਿ ਕਾ ਨਾਉ ਆਪਿ ਵਰਤਾਇਸੀ।। ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ।। ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ।। ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ।।੧।।੧੪।।੬।।
🙏🙏🙏🙏🙏
ਅੰਗ :- ੭੩੦
🙏🙏ਵਾਹਿਗੁਰੂ ਜੀ🙏🙏

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ।।
ਅਰਥ:-
ਕਿਸੇ ਵੀ ਇਨਸਾਨ ਦੀ ਖੁਸ਼ਾਮਦ ਕਰਨੀ ਅਤੇ ਉਸ ਦੇ ਐਬ ਫਰੋਲਣੇ ਇਹ ਦੋਨੋਂ ਹੀ ਮਾੜੇ ਹਨ, ਇਹ ਖਿਆਲ ਹੀ ਆਪਣੇ ਮਨ ਵਿੱਚੋਂ ਕੱਢ ਦੇਣਾ ਹੈ ਕਿ ਕੌਣ ਤੁਹਾਡਾ ਆਦਰ ਸਤਿਕਾਰ ਕਰਦਾ ਹੈ ਅਤੇ ਕੌਣ ਆਕੜ ਦਿਖਾਉਦਾ ਹੈ।। 🙏🙏🙏🙏🙏🙏
ਅੰਗ :- 1123
🙏🙏 ਵਾਹਿਗੁਰੂ ਜੀ 🙏🙏


🙏🏻🙏🏻ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋਈ।।੧।।ਰਹਾਉ।।🙏🏻🙏🏻