Sub Categories

ਕੁੱਝ ਗਲਤੀਆਂ ਰੂਹ ਤੋ ਹੋਇਆਂ ਸੀ,,,,
ਤਾਹੀਓਂ ਸੱਜਾ ਜਿਸਮਾਂ ਤੋ ਪਾਰ ਹੋਈ,,,,
ਕੋਈ ਸੁਣਵਾਈ ਨਾ ਰੱਬ ਦੀ ਜੂਹ ਤੇ ਸੀ,,,,
ਤਾਹੀਓਂ ਹਰ ਪਾਸੇ ਤੋ ਸਾਡੀ ਹਾਰ ਹੋਈ,,,,
ਉਹਦੀ ਕਚਿਹਰੀ ਤੇ ਉਸ ਦੀ ਕਲਮ,,,,,
ਚੱਲੀ,,,
ਹਰ ਫੈਸਲੇ ਤੋ ਜਿੰਦ ਲਾਚਾਰ ਹੋਈ,,,,
ਗਵਾਹੀ ਦਿੱਤੀ ਸੀ ਮੇਰੇ ਨਸੀਬ ਨੇ,,,,
ਤੇ ਉਹ ਵੀ ਬੇਮਤਲਬ ਤਾਰ ਤਾਰ ਹੋਈ,,,,
ਹੁਣ ਸੱਜਾ ਹੰਢਾਈ ਏ ਸਾਹਾ ਤਾਈਂ,,,,
ਇਹ ਜਿੰਦਗੀ ਜਿਸਮ ਤੇ ਭਾਰ ਹੋਈ,,,,
ਹੁਣ ਕੱਲ੍ਹੇ ਬੈਹ ਬੈਹ ਰੋਂਦੇ ਆ,,,,
ਕਿਉ ਵਫਾ ਸਾਡੀ ਬੱਦਕਾਰ ਹੋਈ,,,,
ਜੋ ਸਾਨੂੰ ਚਿਹਰਾ ਪੜ੍ਹ ਦਾ ਸੀ,,,,,
ਉਸ ਦੀ ਸਿਰਤ ਸਮਝਾ ਤੋ ਬਾਹਰ ਹੋਈ,,,,
ਸਾਨੂੰ ਪਹਿਚਾਨਣ ਲੋਕੀਂ ਝੂਠੀਆਂ ਤੋ,,,,
ਤੇ ਉਹਨਾਂ ਦੀ ਆਮਦ ਸੱਚੀਆਂ ਵਿਚਕਾਰ,,,,
ਹੋਈ,,,,
ਉਹ ਜੱਸ਼ਨ ਮਨਾਉਂਦੇ ਜਿੱਤਾ ਦਾ,,,,
ਤੇ ਸਾਡੀ ਰੂਹ ਤੋਹਮਤਾ ਨਾਲ ਦਾਗਦਾਰ,,,,
ਹੋਈ,,,,
ਮੈ ਅੱਜ ਵੀ ਉਸ ਦੇ ਲਈ ਅਰਦਾਸ ਕਰਾ,,,
ਜਿਸ ਮੂੰਹੋਂ ਨਫਰਤ ਦੀ ਮਾਰ ਪਈ,,,,
ਉਹ ਚਿਹਰਾ ਅਮਰ ਰਹੇ ਯਾਦਾਂ ਵਿੱਚ,,,,
ਜਿਸ ਚਿਹਰੇ ਤੋ ਸਾਡੀ ਹਾਰ ਹੋਈ,,,,
ਜਿਸ ਚੇਹਰੇ ਤੋ ਸਾਡੀ ਹਾਰ ਹੋਈ,,,,