ਗੁਰੂ ਅੰਗਦ ਸਾਹਿਬ ਜੀ ਅੰਗ ਸੰਗ ਰਹਿਉ ਅਸਾਡੇ ,
ਸਾਰੀ ਦੁਨਿਆ ਤੇ ਠੰਡ ਵਰਤਾਉ ਦੁੱਖ ਨੇ ਫਿਰਦੇ ਡਾਢੇ ।
ਕਦੇ ਕਰੋਨਾਂ ਕਦੇ ਆਕਸੀਜਨ ਲੋਕਾਈ ਬਹੁਤ ਘਬਰਾਈ ,
ਗੁਰੂ ਅੰਗਦ ਜੀ ਕਰੋ ਠੀਕ ਸਭ ਨੂੰ ਦੇਕੇ ਨਾਮ ਦੀ ਦਵਾਈ ।
ਤੁਸੀ ਹੋ ਦਿਆਲੂ ਪਿਤਾ ਸਭ ਜੀਵ ਤੁਹਾਡੇ ਹਨ ਬੱਚੇ ,
ਤੁਸੀ ਹੋ ਬਖਸ਼ੰਦ ਦਾਤੇ ਇਸ ਦੁਨੀਆਂ ਦੇ ਮਾਲਕ ਸੱਚੇ ।
ਗੁਰੂ ਜੀ ਦਾ ਪ੍ਕਾਸ਼ ਦਿਹਾੜਾ ਪ੍ਕਾਸ਼ ਕਰਦੋ ਚਾਰੇ ਪਾਸੇ ,
ਹਰ ਘਰ ਵਿੱਚ ਖੁੱਸ਼ੀਆਂ ਹੋਵਣ ਹਰ ਮੁੱਖ ਤੇ ਹੋਵਣ ਹਾਸੇ ।
ਸਦਾ ਵਿਚ ਚਰਨਾਂ ਦੇ ਰਖਿਉ ਸੁੱਖ ਚਰਨਾਂ ਵਿੱਚ ਨੇ ਸਾਰੇ ,
ਕਰ ਕੇ ਮਿਹਰ ਦੀ ਨਿਗਾਹ ਤੁਸਾ ਨੇ ਬਹੁਤ ਜੀਵ ਨੇ ਤਾਰੇ ।
ਗੁਰੂ ਨਾਨਕ ਦੀ ਸੇਵਾ ਕਰ ਕੇ ਸਾਨੂੰ ਸੇਵਾ ਕਰਨੀ ਸਖਾਈ ,
ਵਿੱਚ ਨਿਮਰਤਾ ਦੇ ਰਹਿਕੇ ਕਿਵੇ ਗੁਰੂ ਘਰ ਤੋ ਮਿਲੀ ਵਡਾਈ ।
ਭਾਈ ਲਹਿਣਾ ਤੋ ਅੰਗਦ ਬਣ ਗਏ ਐਸਾ ਅੰਗ ਨਾਲ ਲਾਇਆ ,
ਗੁਰੂ ਨਾਨਕ ਦਾ ਬਣ ਕੇ ਲਾਡਲਾਂ ਐਸਾ ਪਿਆਰ ਦਿਖਾਇਆ।
ਗੁਰਗੱਦੀ ਦਾ ਬਣਿਆਂ ਵਾਰਸ ਦੂਜੇ ਗੁਰੂ ਅੰਗਦ ਸਾਹਿਬ ਕਹਾਏ ,
ਇਸ ਸਿਖੀ ਦੇ ਬੂਟੇ ਨੂੰ ਪਾ ਨਾਮ ਦਾ ਪਾਣੀ ਪੱਤਿਆ ਤਕ ਲੈ ਆਏ ।
ਮਾਤਾ ਖੀਵੀ ਜੀ ਲੰਗਰ ਚਲਾਇਆ ਖੀਰ ਘਿਓ ਵਾਲੀ ਵਰਤਾਈ ,
ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਰੀਤ ਗੁਰੂ ਨੇ ਚਲਾਈ ।
ਗੁਰੂ ਅੰਗਦ ਸਾਹਿਬ ਜੀ ਦੇ ਪ੍ਕਾਸ ਪੁਰਬ ਦੀ ਸਭ ਨੂੰ ਹੋਵੇ ਵਧਾਈ ,
ਜੋਰਾਵਰ ਸਿੰਘ ਅਰਦਾਸ ਹੈ ਕਰਦਾ ਖੁੱਸ਼ ਰਹੇ ਹਰ ਮਾਈ ਭਾਈ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *