ਨਾਨਕ ਮੇਰਾ

ਇਹ ਨਾਨਕ ਮੇਰਾ।

ਗ੍ਰੰਥਾਂ ‘ਚ ਵੀ ਹੈ,
ਕੁਰਾਨਾਂ ‘ਚ ਵੀ ਹੈ।
ਮਿੱਟੀ ‘ਚ ਵੀ ਹੈ,
ਅਸਮਾਨਾਂ ‘ਚ ਵੀ ਹੈ।
ਕਬਰਾਂ ‘ਚ ਵੀ ਹੈ,
ਸਮਸਾਨਾਂ ‘ਚ ਵੀ ਹੈ।

ਇਹ ਨਾਨਕ ਮੇਰਾ

ਧੁੱਪਾਂ ‘ਚ ਵੀ ਹੈ,
ਚੁੱਪਾਂ ‘ਚ ਵੀ ਹੈ।
ਰੁੱਖਾਂ ‘ਚ ਵੀ ਹੈ,
ਰੁੱਤਾਂ ‘ਚ ਵੀ ਹੈ।
ਦੁੱਖਾਂ ‘ਚ ਵੀ ਹੈ,
ਸੁੱਖਾਂ ‘ਚ ਵੀ ਹੈ।

ਇਹ ਨਾਨਕ ਮੇਰਾ

ਮੱਕੇ ‘ਚ ਵੀ ਹੈ,
ਪਾਕਿ ‘ਚ ਵੀ ਹੈ।
ਪੇਸ਼ਾਵਰ ‘ਚ ਵੀ ਹੈ,
ਈਰਾਕ ‘ਚ ਵੀ ਹੈ।
ਦਿਨ ‘ਚ ਵੀ ਹੈ,
ਰਾਤ ‘ਚ ਵੀ ਹੈ।

ਇਹ ਨਾਨਕ ਮੇਰਾ

ਪਰਬਤਾਂ ‘ਚ ਵੀ ਹੈ,
ਪਾਣੀਆਂ ‘ਚ ਵੀ ਹੈ।
ਬੇਲਿਆਂ ‘ਚ ਵੀ ਹੈ,
ਟਾਣੀਆਂ ‘ਚ ਵੀ ਹੈ।
ਕਿੱਸਿਆਂ ‘ਚ ਵੀ ਹੈ,
ਕਹਾਣੀਆਂ ‘ਚ ਵੀ ਹੈ।

ਇਹ ਨਾਨਕ ਮੇਰਾ

ਧੁੱਪਾਂ ‘ਚ ਵੀ ਹੈ,
ਛਾਵਾਂ ‘ਚ ਵੀ ਹੈ ।
ਮੰਜਿਲਾਂ ‘ਚ ਵੀ ਹੈ,
ਰਾਹਵਾਂ ‘ਚ ਵੀ ਹੈ।
ਗ਼ਜ਼ਲ਼ਾਂ ‘ਚ ਵੀ ਹੈ,
ਕਵਿਤਾਵਾਂ ‘ਚ ਵੀ ਹੈ।
ਦਲਾਸਿਆਂ ‘ਚ ਵੀ ਹੈ,
ਦੁਆਵਾਂ ‘ਚ ਵੀ ਹੈ।
ਇਹ ਭੈਣਾਂ ‘ਚ ਵੀ ਹੈ,
ਮਾਂਵਾਂ ਚ ਵੀ ਹੈ।

ਇਹ ਨਾਨਕ ਮੇਰਾ

ਇਹ ਸੂਰਜਾਂ ‘ਚ ਵੀ ਹੈ,
ਤਾਰਿਆਂ ,ਚ ਵੀ ਹੈ।
ਇਹਦਾ ਆਸਰਾ ਏ,
ਇਹ ਸਹਾਰਿਆਂ ‘ਚ ਵੀ ਹੈ।
ਮਿੱਠੀਆਂ ਝੀਲਾਂ ‘ਚ ਵੀ ਹੈ,
ਸਮੁੰਦਰਾਂ ਖਾਰਿਆਂ ‘ਚ ਵੀ ਹੈ
ਫੁੱਲਾਂ ਹੌਲਿਆ ‘ਚ ਵੀ ਹੈ,
ਪਰਬਤਾਂ ਭਾਰਿਆਂ ‘ਚ ਏ ਵੀ ਹੈ।

ਇਹ ਨਾਨਕ ਮੇਰਾ
ਪਰਮ ਨਿਮਾਣਾ


Related Posts

Leave a Reply

Your email address will not be published. Required fields are marked *