ਵੇ ਰੁੜ ਜਾਣੇ ਮੋਦੀ : ਹਾਂ ਜੀ
ਵੇ ਡੁੱਬ ਜਾਣੇ ਮੋਦੀ : ਹਾਂ ਜੀ,..
.
ਵੇ ਹੁਣ ਪੈਸੇ ਮੁੱਕੇ : ਹਾਂ ਜੀ
ਵੇ ਸਾਹ ਜਾਂਦੇ ਸੁੱਕੇ : ਹਾਂ ਜੀ…
.
ਵੇ ਕੋਈ ਬੈਂਕ ਨੀ ਦਿੰਦਾ : ਹਾਂ ਜੀ
ਪੰਚ ਸਰਪੈਂਚ ਨੀ ਦਿੰਦਾ : ਹਾਂ ਜੀ
ਜਦ ਮੈਂ ਲੈਣ ਚ ਲੱਗੀ: ਹਾਂ ਜੀ..
.
ਗਈ ਸੀ ਭੱਜੀ ਭੱਜੀ: ਹਾਂ ਜੀ
ਤੜਕੇ ਦੀ ਮੈਂ ਸੀ ਆਈ: ਹਾਂ ਜੀ
ਆਥਣ ਨੂੰ ਵਾਰੀ ਆਈ: ਹਾਂ ਜੀ..
.
ਨੋਟ ਮੈਨੂੰ ਇਕ ਫੜਾਇਆ: ਹਾਂ ਜੀ
ਕਹਿੰਦੇ ਦੋ ਹਜ਼ਾਰ ਦਾ ਆਇਆ: ਹਾਂ ਜੀ
ਵੇ ਉਹਨੂੰ ਕੋਈ ਨਾ ਲੈਂਦਾ: ਹਾਂ ਜੀ
ਹਰ ਕੋਈ ਭੱਜ ਭੱਜ ਪੈਂਦਾ: ਹਾਂ ਜੀ..
.
ਅੱਛੇ ਦਿਨ ਕਿੱਥੇ ਰਹਿ ਗੇ: ਹਾਂ ਜੀ
ਬੁਰੇ ਦਿਨ ਪੱਲੇ ਪੈਗੇ: ਹਾਂ ਜੀ
ਵੇ ਤੂੰ ਕਿੱਥੇ ਐਂ ਮੋਦੀ: ਹਾਂ ਜੀ
ਵੇ ਦੁਰ ਫਿਟੇ ਐ ਮੋਦੀ: ਹਾਂ ਜੀ….
.
ਵੇ ਤੇਰੇ ਚਮਚੇ ਕੜਛੇ: ਹਾਂ ਜੀ
ਵੇ ਸਭ ਹੰਢੇ ਵਰਤੇ: ਹਾਂ ਜੀ
ਉਹ ਨਾ ਲੈਣ ਚ ਦਿਸਦੇ: ਹਾਂ ਜੀ
ਵੇ ਅਸੀਂ ਜਾਂਦੇ ਪਿਸਦੇ : ਹਾਂ ਜੀ…
.
ਵੇ ਸਾਡੇ ਕਮਾਏ ਪੈਸੇ: ਹਾਂ ਜੀ
ਹੋਏ ਪਰਾਏ ਪੈਸੇ: ਹਾਂ ਜੀ
ਵੇ ਤੁਸੀਂ ਸਰਦੇ ਬਰਦੇ: ਹਾਂ ਜੀ..
.
ਵੇ ਅਸੀਂ ਭੁੱਖੇ ਮਰਦੇ: ਹਾਂ ਜੀ
ਵੇ ਚਲ ਰੋਟੀ ਖੁਆਦੇ: ਹਾਂ ਜੀ
ਜਾਂ ਫੇਰ ਲਾਈਂਨ ਘਟਾ ਦੇ: ਹਾਂ ਜੀ..
.
ਵੇ ਮੈਂ ਮਰਦੀ ਜਾਵਾਂ : ਹਾਂ ਜੀ
ਠੰਡ ਚ ਠਰਦੀ ਜਾਵਾਂ : ਹਾਂ ਜੀ
ਵੇ ਤੇਰੇ ਸੜ ਜੇ ਹਾਂ ਜੀ: ਹਾਂ ਜੀ..
.
ਵੇ ਤੇਰੀ ਗਲ ਜੇ ਹਾਂ ਜੀ: ਹਾਂ ਜੀ
ਵੇ ਤੂੰ ਹਾਂ ਜੀ ਜੋਗਾ : ਹਾਂ ਜੀ…
.
ਮੋਦੀਆ ਨੋਟ ਮੰਗਾ ਦੇ ਵੇ, ਭੁੱਖਾ ਮਰ ਗਿਆ ਟੱਬਰ
ਸਾਨੂੰ ਭੁੱਖੇ ਮਾਰਦੈਂ, ਆਪ ਭਰ ਕੇ ਬੱਬਰ…
.
ਸਾਨੂੰ ਲਾਈਨ ਚ ਲਾਵੇਂ,, ਆਖੇਂ ਕਰ ਲਉ ਸਬਰ.


Related Posts

Leave a Reply

Your email address will not be published. Required fields are marked *