ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਇੱਕ ਬੰਦਾ ਕੇਲੇ ਵੇਚ ਰਿਹਾ ਸੀ*

*ਇੱਕ ਬਿਜਲੀ ਵਿਭਾਗ ਦਾ ਮੁਲਾਜ਼ਮ ਆ ਗਿਆ*

*ਬਿਜਲੀ ਮੁਲਾਜ਼ਮ :- ਕੇਲੇ ਕੀ ਰੇਟ ਨੇ*?

*ਰੇਹੜੀ ਵਾਲਾ :- ਜਨਾਬ ਕਿਹਦੇ ਵਾਸਤੇ ਲੈਣੇ ਨੇ ਕੇਲੇ* ?

*ਬਿਜਲੀ ਮੁਲਾਜ਼ਮ :- ਕੀ ਮਤਲਬ* ?

*ਰੇਹੜੀ ਵਾਲਾ :- ਜਨਾਬ ਮਤਲਬ ਕਿ ਜੇ ਤਾਂ ਮੰਦਰ ਵਿੱਚ ਪ੍ਰਸਾਦ ਚਾੜਨ ਲਈ ਲੈਣੇ ਨੇ ਤਾਂ 10 ਰੁਪਏ ਦਰਜਨ ,ਜੇ ਕਿਸੇ ਬਿਰਧ ਆਸ਼ਰਮ ਲਈ ਲੈਣੇ ਨੇ ਤਾਂ 15 ਰੁਪਏ , ਜੇ ਬੱਚਿਆਂ ਲਈ ਲੈਣੇ ਆ ਤਾਂ 20 ਰੁਪਏ , ਜੇ ਪੈਗ ਸ਼ੇਗ ਨਾਲ ਖਾਣ ਲਈ ਲੈਣੇ ਆ ਤਾਂ 30 ਰੁਪਏ ਦਰਜਨ*
*ਜੇ ਆਪਣੇ ਘਰ ਲਈ ਲੈਣੇ ਆ ਤਾਂ 50 ਰੁਪਏ ਦਰਜਨ* •••••••

*ਬਿਜਲੀ ਮੁਲਾਜ਼ਮ :- ਇਹ ਕੀ ਡਰਾਮਾ ਕਰਦੇ ਓਏ, ਕੇਲੇ ਤਾਂ ਇੱਕ ਹੀ ਨੇ ਫ਼ੇਰ ਉਹਨਾਂ ਦਾ ਭਾਅ ਕਿਉਂ ਅੱਡ -ਅੱਡ ਦੱਸੀ ਜਾਨੇ* ??

*ਰੇਹੜੀ ਵਾਲਾ :- ਜਨਾਬ ਇਹ ਤਾਂ ਥੋਡੇ ਆਪਣੇ ਸਿਸਟਮ ਮੁਤਾਬਕ ਹੀ ਆ* ••••

*ਤੁਸੀਂ ਵੀ ਇੱਕ ਹੀ ਖੰਬੇ ਤੋ ਬਿਜਲੀ ਦਿੰਦੇ ਓ*

*ਤਾਂ ਘਰਾਂ ਲਈ ਅੱਡ ਰੇਟ ,ਦੁਕਾਨਾਂ ਲਈ ਅੱਡ ਰੇਟ, ਕਾਰਖਾਨੇ ਲਈ ਅੱਡ ਰੇਟ , ਕਿਸੇ ਨੂੰ 200 ਯੂਨਿਟ ਵੀ ਮੁਆਫ* 👆🏼😏
*ਅਜੇ ਉਪਰੋਂ*
*ਇਧਨ ਖਰਚਾ, sevice ਲਾਈਨ ਖਰਚਾ* ,
*ਮੀਟਰ ਕਰਾਇਆ* 😡

*ਨਾ ਮੀਟਰ ਸਾਲਾ ਅਮਰੀਕਾ ਤੋਂ ਮੰਗਵਾਇਆ ਸੀ* ?

*25 ਸਾਲ ਤੋਂ ਓਹਦਾ ਕਰਾਇਆ ਭਰੀ ਜਾਨਾਂ*,

*ਆਖਰ ਵਿੱਚ ਦੱਸ ਤਾਂ ਦਿਓ ਮੀਟਰ ਦੀ ਕੀਮਤ ਹੈ ਕਿੰਨੀ* ??


Related Posts

Leave a Reply

Your email address will not be published. Required fields are marked *