ਅੱਜ ਮੈਂ ਬਜੁਰਗਾਂ ਨਾਲ ਗੱਲਾਂ ਕਰ ਰਿਹਾ ਸੀ।
ਮੇਰੇ ਮੰਨ ਵਿੱਚ ਇੱਕ ਸਵਾਲ ਸੀ।
.
ਮੈਂ ਓਹਨਾਂ ਨੂੰ ਪੁੱਛਿਆ ਕਿ ..?
.
.
ਪੁਰਾਣੇ ਸਮੇ ਵਿੱਚ ਜਦੋਂ ਭਰਾ ਆਪਣੀ ਭੈਣ ਨੂੰ ਉਹਦੇ
ਸੋਹਰੇ ਘਰ ਲੈਣ ਲਈ ਜਾਂਦਾ ਸੀ ਤਾਂ ਸਿਰ ਤੇ ਪਰਨਾ ਬੰਨ ਕੇ ਕਿਓਂ ਜਾਂਦਾ ਸੀ ?
.
ਓਹ ਮੇਰਾ ਜਵਾਬ ਦੱਸਦਿਆਂ ਕਹਿਣ ਲੱਗੇ,
ਪੁੱਤਰਾ ਗੱਲ ਬਹੁਤ ਡੂੰਗੀ ਆ ..
.
ਪਰ ਸਮਝਣ ਵਾਲੀ ਹੈ। ਜਦੋਂ ਭਰਾ ਆਪਣੀ ਭੈਣ ਨੂੰ
ਉਹਦੇ ਸੋਹਰੇ ਘਰ ਲੈਣ ਲਈ ਜਾਂਦਾ ਸੀ ਤਾਂ
ਸਿਰ ਤੇ ਪਰਨਾ ਬੰਨਦਾ ਸੀ।
.
ਤੇ ਜਦੋਂ ਓਹ ਵਾਪਿਸ ਘਰ ਵੱਲ ਆਂਦੇ ਸੀ
ਤਾਂ ਰਸਤੇ ਵਿੱਚ ਮਿਲਣ ਵਾਲੇ ਸਾਰੇ ਰਾਹਗਿਰਾਂ ਨੂੰ
ਪਤਾ ਚੱਲ ਜਾਂਦਾ ਸੀ
.
ਕਿ ਓਸਦੇ ਨਾਲ ਜਿਹੜਾ ਮੁੰਡਾ ਆ ਰਿਹਾ ਹੈ
ਓਹ ਓਸਦਾ ਭਰਾ ਹੈ, ਪਤੀ ਨਹੀਂ। ਪਰ ਅੱਜ ਕੀ ਹੋ ਰਿਹਾ ?
ਮੇਰੇ ਵਰਗੇ ਨਵੀਂ ਜੀਪ ਲੈ ਕੇ ..
.
ਉਹਦੇ ਪਿੱਛੇ ਲਿਖਵਾਂਦੇ ਆ ਪੁਰਜਾ ਅਤੇ
ਕੁਛ ਦਿਨਾਂ ਬਾਅਦ ਓਹੀ ਜੀਪ ਲੈ ਕੇ ਯੂਨੀਵਰਸਿਟੀ ਵਿੱਚ
ਆਪਣੀ ਭੈਣ ਦੀ ਐਡਮਿਸ਼ਨ ਕਰਵਾਣ ਲਈ ਜਾ
ਰਹੇ ਹੁੰਦੇ ਆ।
.
ਹੁਣ ਮੈਂ ਦੁਵਿਧਾ ਵਿੱਚ ਸੀ ਅਸੀਂ ਕਿਹੜੀ ੨੧ਵੀ
ਸ਼ਤਾਬਦੀ ਵਿੱਚ ਆ ਗਏ ਹਾਂ?
.
ਕੰਵਰ ਗਰੇਵਾਲ ਵੱਲੋਂ ਕਹੇ ਸ਼ਬਦ !!


Related Posts

Leave a Reply

Your email address will not be published. Required fields are marked *