ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ
Wow ਨਹੀਂ ਹੁੰਦਾ
ਬੱਲੇ ਹੁੰਦਾ

ਨਮਕ ਨਹੀਂ ਹੁੰਦਾ
ਲੂਣ ਹੁੰਦਾ
ਕਰੇਜ਼ ਨਹੀਂ ਹੁੰਦਾ
ਜਨੂਨ ਹੁੰਦਾ

ਪਿਆਜ਼ ਨਹੀਂ ਹੁੰਦਾ
ਗੰਢਾ ਹੁੰਦਾ
ਚਿਲਡ ਨੀ ਹੁੰਦਾ
ਠੰਡਾ ਹੁੰਦਾ

ਚਨੇ ਨਹੀਂ ਹੁੰਦੇ
ਛੋਲੇ ਹੁੰਦੇ ਆ
ਮੁਲਾਇਮ ਸੇ ਨਹੀਂ ਹੁੰਦੇ
ਪੋਲੇ ਹੁੰਦੇ ਆ

ਬਰਤਨ ਨਹੀਂ ਹੁੰਦਾ
ਭਾਂਡਾ ਹੁੰਦਾ
ਅੰਡਾ ਨਹੀਂ ਹੁੰਦਾ
ਆਂਡਾ ਹੁੰਦਾ

ਚੱਦਰ ਨਹੀਂ ਹੁੰਦਾ
ਚਾਦਰ ਹੁੰਦਾ
ਰਿਸਪੇਕਟ ਆਵਦੀ ਥਾਂ
ਵੈਸੇ ਆਦਰ ਹੁੰਦਾ

ਚੀਨੀ ਨਹੀ ਹੁੰਦੀ
ਖੰਡ ਹੁੰਦੀ ਆ
Winter ਨਹੀ ਹੁੰਦੀ
ਠੰਡ ਹੁੰਦੀ ਆ

ਬਨਿਆਨ ਨਹੀਂ ਹੁੰਦਾ
ਬਨੈਣ ਹੁੰਦਾ
ਸਿਸ ਨਹੀਂ ਹੁੰਦਾ
ਭੈਣ ਹੁੰਦਾ

ਬੇਬੀ ਨਹੀਂ ਹੁੰਦਾ
ਨਿਆਣਾ ਹੁੰਦਾ
ਅੱਛਾ ਨਹੀਂ ਹੁੰਦਾ
ਸਿਆਣਾ ਹੁੰਦਾ

ਚਾਰਪਾਈ ਨੀ ਹੁੰਦੀ
ਮੰਜਾ ਹੁੰਦਾ
ਪਚਪਨ ਨੀ ਹੁੰਦਾ
ਪਚਵੰਜਾ ਹੁੰਦਾ

ਪਾਜੀ ਨੀ ਹੁੰਦਾ
ਭਾਅ ਜੀ ਹੁੰਦਾ
ਖੇਲ ਨਹੀਂ ਹੁੰਦਾ
ਬਾਜੀ ਹੁੰਦਾ

ਧਰਤੀ ਤੇ ਵਾਧੂ ਦਾ ਭਾਰ ਹੁੰਦਾ
ਪੜ੍ਹਿਆ ਮਹਿਸੂਸ ਕਰਾਉਣ ਲਈ ਜੋ ਬੇਗ਼ਾਨੀ ਬੋਲੀ ਬੋਲੇ
ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਇੰਦਰਜੀਤ ਸਿੰਘ


Related Posts

Leave a Reply

Your email address will not be published. Required fields are marked *