ਵਰਿਆਂ ਬਾਅਦ
ਜਦ ਨਾਨਕੇ ਗਿਆ
ਤਾਂ ਇੱਕ ਗਲੀ ਨੇ
ਸੁੰਨ-ਮਸੁੰਨੀ ਹੋ ਕੇ
ਮੇਰਾ ਰਾਹ ਰੋਕ ਲਿਆ ,
” ਵੇ ਦਾਦੇ ਮਘਾਉਣਿਆਂ
ਕਿੱਥੇ ਰਹਿੰਨੈ….?
ਐਨੈ ਸਾਲਾਂ ਬਾਅਦ ?
ਤੈਨੂੰ ਯਾਦ ਨਹੀਂ ਆਈ
ਇਸ ਬੁੱਢੀ ਮਾਈ ਦੀ ?
ਵੇਖ ਮੇਰੀ ਬੁੱਕਲ ‘ਚ
ਹਾਲੇ ਵੀ ਤੇਰੀਆਂ
ਨਿੱਕੀਆਂ ਨਿੱਕੀਆਂ ਪੈੜਾਂ ਨੇ ,
ਮੇਰੀ ਹਿੱਕ ਤੇ
ਤੇਰੀਆਂ ਵਾਹੀਆਂ ਲੀਕਾਂ ਨੇ ,
ਤੇਰੇ ਹੱਥੋਂ ਡਿੱਗੀਆਂ
ਉਹ ਮੱਕੀ ਦੀਆਂ ਖਿੱਲਾਂ
ਮੈਂ ਆਪਣੇ ਆਲੇ ‘ਚ
ਸਾਂਭ ਰੱਖੀਆਂ ਨੇ ,
ਲ਼ੇਹੀ ਟਿੱਬੇ ਦੇ
ਮਲਿਅਾਂ ਤੋਂ ਚੁਗੇ
ੳੁਨਾਂ ਬਦਾਮੀ ਬੇਰਾਂ ਦਾ
ਭਰਿਅਾ ਕੁੱਜਾ,
ਤੇ ਇੱਕ ਤੇਰੀ ਉਹ
ਲੀਰਾਂ ਦੀ ਖਿੱਦੋ…! “


Related Posts

Leave a Reply

Your email address will not be published. Required fields are marked *