ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ..
ਪਰ ਆਪਣੀ ਗਲਤੀ ਨਹੀਂ ਮਿਲਦੀ.



ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰਦਿਓ,
ਦੁਨੀਆਂ ਦਾ ਕੀ ਏ,
ਇਹਦਾ ਤਾ ਕੰਮ ਹੀ ਹੁੰਦਾ ਬੋਲਣਾ

ਮਾੜਾ ਸਮਾਂ ਕਿਸੇ ਨੂੰ ਦੱਸ ਕੇ ਨੀ ਆਉਦਾ
.
ਏਥੇ ਜੱਜ ਨੂੰ ਵੀ ਪੈ ਜਾਂਦੇ ਵਕੀਲ ਕਰਨੇ

ਬੇਵਕੂਫ਼ੀ ਦੇ ਦੋ ਲੱਛਣ
1 ਜਿੱਥੇ ਬੋਲਣਾ ਸੀ ਚੁੱਪ ਰਿਹਾ ..
2 ਜਿੱਥੇ ਚੁੱਪ ਰਹਿਣਾ ਸੀ ਬੋਲਣ ਲੱਗ ਗਿਆ.


ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ
ਜੇ ਦਿਮਾਗ ਨਾਲ ਚੱਲਦੀ ਤਾਂ …??
.
.
.
.
.
.
.
.
.
.
ਬੀਰਬਲ ਬਾਦਸ਼ਾਹ ਹੋਣਾ ਸੀ


ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ
ਬਸ ਇਹ ਸਮਝ ਲੋ
ਜ਼ਿੰਦਗੀ ਦੇ ਰੁੱਖ ਤੇ
ਕੁਲਹਾੜੀ ਦਾ ਵਾਰ ਹੈ


ਜਨਮ ਦਿੰਦੀ ਹੈ,
ਪਾਲਦੀ ਹੈ,
ਬੌਲਣਾ ਸਿਖਾਉਦੀ ਹੈ ਔਰਤ,
ਅਫ਼ਸੋਸ ਤੁਹਾਡੀਆਂ ਗਾਲ਼ਾਂ ਵਿੱਚ ਉਸੇ ਦਾ ਨਾਂ ਹੁੰਦਾ ਹੈ..

ਕੌਣ ਕਹਿੰਦਾ ਹੈ ਕਿ ਔਰਤ ਰਾਜ ਨਹੀ ਰੱਖ ਸਕਦੀ….
ਜੇਕਰ ਇੱਦਾ ਹੁੰਦਾ ਤਾਂ ਕਈ ਮਰਦ ਸਿਰ ਚੱੁਕ ਕੇ ਤੁਰ ਵੀ ਨਾ ਸਕਦੇ…!!!

ਅੱਜ ਦਾ ਗਿਆਨ
ਕਿਸੇ ਇਨਸਾਨ ਤੇ ਓਨਾ ਕ ਹੀ ਵਿਸ਼ਵਾਸ਼ ਕਰੋ
ਜਿਨ੍ਹਾਂ ਕ ਉਸਦੇ ਧੋਖਾ ਦੇਣ ਤੋਂ ਬਾਅਦ
ਸਹਿ ਸਕਦੇ ਹੋ


ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ,
ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ ਪਾਤ ਦੇਖਦਾ..


ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ
ਚੰਗਾ ਤਰੀਕਾ ਹੈ ਤੁਹਾਡੀ ਤਰੱਕੀ

ਅਜੀਬ ਜਿਹੀ ਜ਼ਿੰਦਗੀ ੲੇ
ਪੈਸੇ ਤੋਂ ਬਿਨਾਂ ਕੋੲੀ ਅਾਪਣਾ
ਨਹੀ ਬਣਦਾ


ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ ..
ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਂਦੇ ਨੇ..

ਹੰਕਾਰ ਨਾ kro ,, ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਜਿਸਨੂੰ ਲੋਕ ਨਕਾਰਾ ਕਹਿੰਦੇ ਉਸ ਤਾਈਂਂ ਕੰਮ ਪਵਾ ਦਿੰਦਾ ਸਮਾਂ

ਗੁਰਦੁਆਰੇ ਜਾਣ ਲਈ ਪੈਸੇ ਟੁੱਟੇ ਭਾਲਦੇ ਨੇ ਤੇ..
ਡਾਂਸਰਾਂ ਦੇ ਸਿਰ ਤੋਂ ਪੰਜ ਪੰਜ ਸੌ ਦੇ ਵਾਰਦੇ ਨੇ.