ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ
ਬਿਨਾ ਗੱਲੋ ਕਰਨੀ ਲੜਾਈ ਮਾੜੀ ਏ
ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ
ਨਸ਼ਿਆ ਚ ਉਮਰ ਗਵਾਈ ਮਾੜੀ ਏ..
ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ,
ਗੱਲਾ ਅਾਪਣੀਅਾ ਦਾ ਪਿਟਦਾ ਢੋਲ ਅਾ
ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ,
ਅਕਲ ਅਾਲੀ ਪੰਡ ਬਸ ਮੇਰੇ ੲੀ ਕੋਲ ਅਾ
ਬਹੁਤੇ ਮੂਰਖ ਲੋਕ ਦੁਨੀਆਂ ਦੀ ਸੋਚ ਮੁਤਾਬਿਕ
ਹੀ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ
ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ
ਜਾਨ ਤੱਕ ਦੇਣ ਦੀ ਗੱਲ ਹੁੰਦੀ ਹੈ ਇੱਥੇ
ਪਰ ਯਕੀਨ ਮੰਨੋ ਹਜ਼ੂਰ
ਦੁਆ ਤੱਕ ਦਿਲੋਂ ਨਹੀਂ ਦਿੰਦੇ ਹਨ ਲੋਕ..
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ,
ਨਹੀ ਤਾ ਕਾਰਾਂ ਚ ਵੀ ਮੈ ਲੋਕ ਰੋਦੇ ਦੇਖੇ ਨੇ
ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ
ਜਿੳੂਂਦੇ ਰਹਿਣ
ੳੁਹ ਲੋਕ ਰੱਬਾਂ
ਜੋ ਦੁੱਖ ਸੁੱਖ ਵਿੱਚ
ਨਾਲ ਰਹਿੰਦੇ ਨੇ
ਇਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ…
.. ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਦਿੱਸਦੀ…
.
ਸਮੁੰਦਰ ਨੂੰ ਕਿਹਾ….. ਤੇਰਾ ਪਾਣੀ ਖ਼ਾਰਾ ਨਾ ਹੁੰਦਾ ਤਾਂ ਕਿੰਨਾ
ਚੰਗਾ ਹੁੰਦਾ…
.
ਗੁਲਾਬ ਨੂੰ ਕਿਹਾ…… ਤੇਰਾ ਨਾਲ ਕੰਡੇ ਨਾ ਹੁੰਦੇ ਤਾਂ ਕਿੰਨਾ
ਚੰਗਾ ਹੁੰਦਾ…
.
.
ਉਦੋਂ ਤਿੰਨੇ ਇਕੱਠੇ ਬੋਲੇ ਕਿ,…
.
.
“ਏ ! ਇਨਸਾਨ ਤੇਰੇ ‘ਚ ਦੂਜਿਆਂ ਦੀਆਂ “ਕਮੀਆਂ” ਦੇਖਣ ਦੀ ਆਦਤ
ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ..”
Sorry, Thank You ਤੇ Please
ਬੜੇ ਮਹਿੰਗੇ ਸ਼ਬਦ ਹਨ…
.
.
.
.
.
.
.
.
.
.
.
.
.
.
.
.
ਸਸਤੇ ਲੋਕਾਂ ਤੋਂ ਇਹਨਾਂ ੳਮੀਦ
ਨਾ ਰੱਖੋ
ਚਾਰ ਚਾਰ ਬੇਟੀਆਂ ਵਿਦਾ ਹੋ ਗਈ ਜਿਸ ਘਰ ਚ ਖੇਲ ਕੁਦ ਕੇ
ਨੂੰਹ ਨੇ ਆਉਂਦੇ ਹੀ ਨਾਪ ਦਿੱਤਾ ਕੇ ਘਰ ਬਹੁਤ ਛੋਟਾ ਆ
ਆਪਣੇ ਬੱਚੇ private ਸਕੂਲਾਂ ਚ ਪੜ੍ਹਾਉਣੇ ਨੇ
ਪਰ ਨੌਕਰੀ ਸਭ ਨੂੰ ਸਰਕਾਰੀ ਸਕੂਲ ਚ ਚਾਹੀਦੀ ਆ
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਹੈਨੀ
ਕੇ ਅਸੀਂ ਸਰਕਾਰੀ ਸਕੂਲ ਚ ਵੀ ਚੰਗਾ ਪੜ੍ਹਾ ਸਕਦੇ ਆ ?
ਇਕ ਕੁੜੀ ਨੇ ਫੇਸਬੁੱਕ ਤੇ ਸਟੇਟਸ ਲਿਖਿਆ
ਜੇ ਮਾਂ ਬਾਪ ਨੂੰ ਸਾਂਭਣ ਦਾ ਹੱਕ ਕੁੜੀਆਂ ਨੂੰ ਹੁੰਦਾ
ਤਾਂ ਭਾਰਤ ਚ ਇਕ ਵੀ ਬ੍ਰਿਧ ਆਸ਼ਰਮ ਨਹੀਂ ਸੀ ਹੋਣਾ
ਮੁੰਡੇ ਨੇ ਜਵਾਬ ਦਿੱਤਾ
ਜੇ ਹਰ ਕੁੜੀ ਆਪਣੇ ਸੱਸ ਸਹੁਰੇ ਨੂੰ
ਮੰਮੀ ਪਾਪਾ ਵਾਲਾ ਦਰਜਾ ਦਵੇ ਤਾਂ
ਭਾਰਤ ਚ ਤਾਂ ਕੀ ਪੂਰੀ ਦੁਨੀਆਂ ਚ
ਇਕ ਵੀ ਆਸ਼ਰਮ ਨਹੀਂ ਸੀ ਹੋਣਾ
ਹਜ਼ਾਰਾਂ ਗਮ ਹੋਣ ਫਿਰ ਵੀ
ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ
ਜਦੋਂ ਹੱਸਦੀ ਹੈ ਮੇਰੀ ਮਾਂ
ਮੈਂ ਹਰ ਗਮ ਭੁੱਲ ਜਾਂਦਾ ਹਾਂ।
1)ਇਜਤ ਕਰੌ ਇਜਤ ਪਾਓ
(2)ਆਪਣੀ ਗਲਤੀ ਮੰਨਣਾ ਸਿਖੌ..
.
(3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ
(4)ਪਹਿਲਾ ਸੌਚੌ ਫਿਰ ਬੌਲੌ
(5) ਹਰ ਹਾਲ ਵਿਚ ਸੰਤੁਸ਼ਟ ਰਹੌ..
.
(6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ
(7)ਕਦੇ ਕਦੇ ਬੌਲਣਾ ਵੀ ਸਿਖੌ
(8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ..
.
(9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚ ਨਾ ਪਵੌ
(10) ਰੌਜਾਨਾ ਪਰਮਾਤਮਾ ਦਾ ਸਿਮਰਨ ਕਰ`..
ਇਹ ਗੱਲ ਮੰਨਣੋ ਰੱਬ ਤੋਂ
ਵੀ ਨਾ ਇਨਕਾਰ ਹੋਇਆ
ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼
ਨਾ ਉਤਾਰ ਹੋਇਆ
ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋਂ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ