ਮਾਂ ਇੱਕ ਐਸਾ ਸ਼ਬਦ ਹੈ
ਜਿਸ ਦੀ ਸਿਫਤ ਲਈ
ਮੈ ਸ਼ਬਦ ਲੱਭ ਰਹੀ ਹਾਂ
ਪਰ ਉਸਦੇ ਅੱਗੇ ਮੇਰਾ ਹਰ
ਸ਼ਬਦ ਫਿੱਕਾ ਹੋ ਨਿਬੜਦਾ ਹੈ

Loading views...



ਬੰਦੇ ਮਾਰਨ ਲਈ ਬਣਾ ਲਈਆਂ ਮਿਜ਼ਾਇਲਾਂ …
ਨਰਮੇ ਦੀ ਸੁੰਡੀ ਨਾ ਇਨ੍ਹਾਂ ਤੋਂ ਮਰੇ

Loading views...

ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ

Loading views...

ਦੁਨੀਆ ਦੀ ਸਭ ਤੋ ਸਸਤੀ ਚੀਜ ‘ਸਲਾਹ’
ਇਕ ਕੋਲੋਂ ਮੰਗੋ ਹਜਾਰਾਂ ਮਿਲ ਜਾਂਦੀਆਂ ਨੇ….
.
ਤੇ………??
.
.
.
.
.
.
.
.
.
.
.
.
ਦੁਨੀਆ ਦੀ ਸਭ ਤੋ ਮਹਿੰਗੀ ਚੀਜ ‘ਸਹਿਜੋਗ’
ਹਜਾਰਾਂ ਕੋਲੋ ਮੰਗੋ ਤਾਂ ਇਕ ਕੋਲੋ ਮਿਲਦਾ ਹੈ
..
ਓਹ ਵੀ ਜੇ ਕਿਸਮਤ
ਚੰਗੀ ਹੋਵੇ ਤਾਂ…

Loading views...


ਕੱਲ੍ਹ ਤੱਕ ਜੋ ਉੱਡੀ ਫ਼ਿਰਦੀ ਸੀ…
ਅੱਜ ਪੈਰਾਂ ਚ ਲਿਪਟ ਗਈ…
ਕੁੱਝ ਬੂੰਦਾਂ ਕੀ ਡਿੱਗੀਆਂ ਬਾਰਿਸ਼ ਦੀਆਂ…
ਉੱਡੀ ਦੀ ਧੂੜ ਦੀ ਫ਼ਿਤਰਤ ਹੀ ਬਦਲ ਗਈ..

Loading views...

ਮੀਂਹ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ..
ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ
ਸਮੇ ਦੀ ਕਦਰ ਕਰੋ ਕਿਉਕਿ…
ਟਾਇਮ ਪਿਛੇ ਨੂੰ ਕਦੇ ਮੁੜਦੇ ਨਹੀਂ.

Loading views...


ਸ਼ਡ ਦਿੱਤਾ ਕਰਨਾ ਯਕੀਨ ਹੁਣ ਮੈਂ
ਇਹਨਾਂ ਹੱਥਾਂ ਦੀਆਂ ਲਕੀਰਾਂ ਤੇ,,
ਕੌਣ ਬਦਲੁ ਲੇਖੇ ਦੱਸ ਦਿਲਾਂ ਮੇਰਿਆ
ਧੁਰ ਤੋਹ ਲਿਖ ਆਈਆ ਤਕਦੀਰਾਂ ਦੇ

Loading views...


ਇੱਕ ਆਮ ਆਦਮੀ ਵੀ ਕਿਸੇ ਨਾ ਕਿਸੇ ਲਈ ਖਾਸ ਹੁੰਦਾ ਹੈ,
ਉਹ ਵੀ ਕਿਸੇ ਲਈ ਹੱਸਦਾ ਹੈ ਤੇ ਉਹਦੇ ਲਈ ਵੀ ਕੋਈ ਉਦਾਸ ਹੁੰਦਾ ਹੈ

Loading views...

ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਤਾਂ ਤੁਹਾਡਾ ਕੋਈ
ਕਿੰਨਾ ਵੀ ਆਪਣਾ ਕਿਉਂ ਨਾ ਹੋਵੇ….
.
ਕਿਸੇ ਤੇ ਵੀ ਅੱਖਾਂ ਮੀਟ ਕੇ ਵਿਸ਼ਵਾਸ ਨਾ ਕਰੋ…….?
.
.
.
.
ਜੇ ਤੁਸੀ ਕਿਸੇ ਨਾਲ ਵਿਗਾੜਣਾ ਨਹੀਂ ਚਾਹੁੰਦੇ,ਤਾਂ ਨਾ ਹੀ
ਕਿਸੇ ਦੇ ਲੋੜੋ ਵੱਧ ਨਜ਼ਦੀਕ ਜਾਉ ਤੇ ਨਾ ਹੀ ਕਿਸੇ ਨੂੰ ਲੋੜੋ ਵੱਧ
ਨੇੜੇ ਆਉਣ ਦੇਵੋ, …
..
ਕਿਉਂਕਿ,
ਮੈਂ ਬਹੁਤੀ ਨੇੜਤਾ ਨੂੰ ਦੂਰੀਆਂ ਦਾ ਕਾਰਣ ਬਣਦੀ ਦੇਖਿਆ ਹੈ

Loading views...

ਕਦਰ ਕਰ ਬੰਦਿਆ ਤੂੰ ਮਾਪਿਆ ਦੀ
ਇਕ ਵਾਰ ਲੰਗਿਆ ਸਮਾ ਕਦੇ ਨੀ ਮੁੜਨਾ …
.
ਰੱਬਾ ਕਦੇ v …???
.
..
.
ਕਿਸੇ ਨੂ ਦੂਰ ਨਾ ਕਰੀ ਓਸ ਵਿਹੜੇ ਤੋ ਜਿਥੇ ਤੁਰਨ ਤੋ
ਪਹਿਲਾ ਸਿਖਿਆ ਸੀ ਰੁੜਨਾ.

Loading views...


ਇਸ ਨੂੰ ਪੜ ਕੇ ਆਪਣੇ ਵਿਚਾਰ ਦਿਉ
ਡੇਰਾਵਾਦ ਦਾ ਸ਼ਿਕਾਰ ਲੋਕਾਂ ਲਈ ਕੁਝ ਸਵਾਲ।
ਚਾਹੇ ਬਿਆਸ ਵਾਲੇ ਚਾਹੇ ਸਰਸੇ ਵਾਲੇ, ਜਵਾਬ ਜਰੂਰ ਦੇਣਾ ਮੇਰੇ ਭੈਣ ਭਰਾ।
1. ਤੁਸੀ ਗੱਲ ਕਰਦੇ ਹੋ ਨਾਮ ਦਾਨ ਦੀ, ਸਬ ਤੋਂ ਪਹਿਲਾਂ ਤਾਂ ਨਾਮ ਦਾਨ ਹੈ ਕੀ ਨਾਮ ਪ੍ਰਾਪਤੀ ਦਾ ਮਤਲਬ ਹੈ ਕਿ ਵਾਹਿਗੁਰੂ ਵਿੱਚ ਖੋ ਜਾਣਾ ਆਸ ਪਾਸ ਦੀ ਸੁੱਧ ਬੁੱਧ ਨਾ ਰਹਿਣੀ ਸਭ ਪਾਸੇ ਰੱਬ ਦਿਖਣਾ,
ਇਹ ਚੀਜ਼ ਨਾਮ ਪ੍ਰਾਪਤ ਕਰਨ ਵਾਲਿਆਂ ਨਾਲ ਕਿੰਨੀਆ ਕਿ ਨਾਲ ਹੋਈ??
2.ਸ੍ਰੀ ਗੁਰੂ ਰਾਮਦਾਸ ਕੋਲ ਕੋਈ ਇਨਸਾਨ ਆਉਂਦਾ ਤੇ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ,
ਤੇ ਗੁਰੂ ਜੀ ਬੋਲੇ,” ਜਿਸ ਪਰ ਕ੍ਰਿਪਾ ਕਰੇ ਮੇਰਾ ਮਲਿਕ ,ਤਿਸ ਹੀ ਕਿ ਮਨ ਨਾਮ ਵਸਾਵੇ ਰਾਮ”
ਮਤਲਬ ਗੁਰੂ ਜੀ ਕਹਿੰਦੇ ਕਿ ਨਾਮ ਸਿਰਫ ਉਸਨੂੰ ਮਿਲਦਾ ਜਿਸ ਤੇ ਵਾਹਿਗੁਰੂ ਕ੍ਰਿਪਾ ਕਰੇ, ਮੈਂ ਕੋਣ ਹੁੰਦਾ ਨਾਮ ਦੇਣ ਵਾਲਾ।
ਹੁਣ ਦੱਸੋ ਬਾਬੇ ਨਾਮ ਕਿੱਦਾਂ ਦਿੰਦੇ??
3. ਇਹਨਾਂ ਬਾਬਿਆਂ ਦੀ ਸਾਡੇ ਸਮਾਜ ਲਈ ਕੀ ਦੇਣ ਹੈ??
4.ਹਰ ਇੱਕ ਗੁਰੂ ਨੇ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਦ ਵੀ ਉਸ ਸਮੇਂ ਦੀਆਂ ਜ਼ਾਲਿਮ ਸਰਕਾਰਾਂ ਕੁਝ ਬੁਰਾ ਕਰਦੀਆਂ ਸੀ ਓਹਦੇ ਵਿਰੁੱਧ ਬੋਲਦੇ ਸੀ, ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲ ਕੱਟੀ, ਗੁਰ
ਕੋਈ ਤੱਤੀ ਤਵੀ ਤੇ, ਕਿਸੇ ਨੇ ਯੁੱਧ ਕੀਤਾ,
ਇਹ ਇਕੱਲਾ ਸਿੱਖ ਧਰਮ ਚ ਨੀ ਇਸਲਾਮ ਦੇ ਪੈਂਗੇਬਰ ਦਾ ਇਤਿਹਾਸ ਪੜਲੋ, ਜਾ ਫਿਰ ਈਸ਼ਾ ਮਸੀਹ ਦਾ ਪੜਲੋ, ਸਭ ਨੇ ਸਮਾਜ ਦੇ ਭਲੇ ਲਈ ਅੱਗੇ ਹੋਕੇ ਵਿਰੋਧ ਕੀਤਾ।
ਪਰ ਅੱਜ ਜਦ ਗਰੀਬ ਲੋਕਾਂ ਦੇ ਘਰ ਫੂਕੇ ਜਾਂਦੇ, ਕੁੜੀਆਂ ਤੇ ਤੇਜ਼ਾਬ ਸੁਟਿਆ ਜਾਂਦਾ, ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ, ਓਦੋਂ ਕਿਥੇ ਹੁੰਦੇ ਨੇ ਇਹ????
ਕੀ ਇਹਨਾਂ ਦਾ ਸਮਾਜ ਲਈ ਕੋਈ ਫਰਜ਼ ਨਹੀਂ????
5. ਕਈ ਡੇਰੇ ਆਜ਼ਾਦੀ ਤੋਂ ਪਹਿਲਾਂ ਦੇ ਨੇ, ਪਰ ਸਾਨੂੰ ਇਹਨਾਂ ਦਾ ਯੋਗਦਾਨ ਆਜ਼ਾਦੀ ਵਿੱਚ ਵੀ ਦੂਰ ਦੂਰ ਤੱਕ ਨਹੀਂ ਦਿਸਦਾ।
6. ਇਕ ਉਹ ਸੀ ਜਿਨ੍ਹਾਂ ਨੇ ਆਪਣੇ ਬਚੇ ਧਰਮ ਦੀ ਖਾਤਿਰ ਵਾਰ ਦਿੱਤੇ, ਦੂਜਾ ਆਹ ਬਿਆਸ ਵਾਲੇ ਬਾਬੇ ਦੇ 2 ਮੁੰਡੇ ਇੰਗਲੈਂਡ ਪੱਕੇ ਆ,
ਕਿਉਂ ਵੀ ਓਹਨਾ ਨੂੰ ਕਿਊ ਨੀ ਲਾਇਆ ਗਿਆ ਲੋਕਾਂ ਦੀ ਸੇਵਾ ਚ??
7. ਜਾਤ ਪਾਤ ਖਤਮ ਕਰਨ ਦੀ ਗੱਲ, ਵਿਰੋਧ ਕਰਨ ਦੀ ਗੱਲ
ਸਿਰਫ ਡੇਰੇ ਦੇ ਅੰਦਰ ਹੀ ਰਹਿੰਦੀ, ਗੱਲਾਂ ਹੁੰਦੀਆਂ ਬਸ। ਕਿੰਨਾ ਕਿ ਵਿਰੋਧ ਕੀਤਾ ਭੋਰੇ ਤੋਂ ਬਾਹਰ ਨਿਕਲ ਕੇ??
8. ਹਰ ਜਗ੍ਹਾ ਡੇਰੇ ਬਣਾ ਦਿੱਤੇ ,ਸਤਿਸੰਗ ਘਰ
ਪਰ ਕਿੰਨੇ ਕਿ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਜੇਕਰ ਇਹੀ ਜਗ੍ਹਾ ਤੇ ਗਰੀਬਾਂ ਨੂੰ ਘਰ ਦਿੱਤੇ ਹੁੰਦੇ ਤਾਂ ਸ਼ਾਇਦ ਬਹੁਤ ਲੋਕਾਂ ਦੇ ਸਿਰ ਤੇ ਛੱਤ ਹੋਣੀ ਸੀ,
ਘਰ ਦੀ ਲੋੜ ਇਨਸਾਨ ਨੂੰ ਹੈ ਜਾ ਭਗਵਾਨ ਨੂੰ??
9. ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਉਣ ਦੀ ਗੱਲ 1900 ਤੋਂ ਚੱਲ ਰਹੀ ਸੀ , ਤੇ ਉਹ ਸੀ ਹਿੰਦੂ ਕੋਡ ਬਿੱਲ, ਜੋ ਕਿ ਡਾਕਟਰ ਭੀਮ ਰਾਓ ਅੰਬੇਡਕਰ ਲੈਕੇ ਆਏ ਸੀ, ਓਹਨਾ ਕਰ ਕੇ ਅੱਜ ਦੀ ਔਰਤ, ਪੜ ਲਿਖ, ਨੌਕਰੀ, ਜਾਇਦਾਦ ਚ ਹਿਸਾ , ਆਦਮੀ ਦੇ ਬਰਾਬਰ ਹੈ,
ਓਦੋਂ ਇਹ ਬਾਬੇ ਔਰਤਾਂ ਦੀ ਬਰਾਬਰਤਾ ਲਈ ਕਿਉਂ ਨੀ ਬੋਲੇ??
10. ਅਸੀਂ ਕਿਉਂ ਇਹਨਾ ਕੋਲ ਜਾਈਏ ਜੇਕਰ ਇਹਨਾਂ ਨੇ ਬਾਈਬਲ, ਕੁਰਾਨ, ਤੇ ਗੁਰੂ ਗ੍ਰੰਥ ਸਾਹਿਬ ਹੀ ਪੜ ਕੇ ਸਿਖੋਣਾ,
ਉਹ ਤੇ ਅਸੀਂ ਆਪ ਵੀ ਪੜ ਸਕਦੇ। ਇਹਨਾਂ ਦਾ ਆਪਣਾ ਗਿਆਨ ਕੀ ਹੈ??
11. ਇਹ ਤੁਲਸੀਦਾਸ ਨੂੰ ਪੜੋਂਦੇ ਨੇ ਜਿਸ ਨੇ ਕਿਹਾ ਸੀ,” ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਯੇ ਸਬ ਤਾੜਨ ਕੇ ਅਧਿਕਾਰੀ”
ਮਤਲਬ ,” ਢੋਲ , ਸ਼ੂਦਰ(ਬ੍ਰਾਹਮਣ, ਖੱਤਰੀ, ਤੇ ਵੈਸਵ ਨੂੰ ਛੱਡ ਕੇ ਸਬ ਜਿਵੇਂ ਜੱਟ, ਵਾਲਮੀਕਿ, ਰਵਿਦਾਸੀਏ, ਘੁਮਿਆਰ ਸਬ ) ਅਤੇ ਔਰਤਾਂ ਨੂੰ ਸਿਰਫ ਕੁਟਿਆ ਜਾਣਾ ਚਾਹੀਦਾ।
ਕੀ ਏਦਾਂ ਦੇ ਇਨਸਾਨ ਦੀ ਸਿੱਖਿਆ ਦੇਣੀ ਚਾਹੀਦੀ ਹੈ????
ਕ੍ਰਿਪਾ ਕਰਕੇ ਪੁੱਠਾ ਸਿੱਧਾ ਬੋਲਣ ਨਾਲੋਂ, ਜੇ ਜਵਾਬ ਨੇ ਉਹ ਦਵੋ।

Loading views...


ਇਸ ਵਾਰ ਪੈ ਜਾਏ ਈਮਾਨ ਦੀ ਵਰਖਾ
ਲੋਕਾਂ ਦੇ ਜ਼ਮੀਰ ਤੇ ਧੂੜ ਬਹੁਤ ਹੈ…

Loading views...

ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ
ਆਪਣੀ ਔਕਾਤ ਭੁੱਲ ਜਾਂਦਾ ਹੈ

Loading views...


ਚੁੰਨੀਆਂ ਗਲਾ ਚ ਨਈ ਸਿਰਾਂ ਤੇ ਸੋਹਂਦੀਆ..
ਅਕਲਾਂ ਬਦਾਮ ਖਾਣ ਨਾਲ ਨਈ ਆਉਦੀਆ
Cello ਟੇਪ ਨਾਲ ਰਿਸ਼ਤੇ ਨਈ ਜੁੜਦੇ
ਸੈਂਟਾਂ ਨਾਲ ਮਹਿਕਾਂ ਨਈ ਰੂਹਾਂ ਚੋ ਆਉਦੀਆ…..

Loading views...

ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ
ਕਦੇ ਵੀ ਅਜਿਹਾ ਕੰਮ ਨਾ ਕਰੋ!!
ਜਿਸ ਨਾਲ ਸਾਨੂੰ ਤੇ ਸਾਡੇ ਮਾਪਿਆਂ ਨੂੰ
ਸ਼ਰਮਸ਼ਾਰ ਹੋਣਾ ਪਵੇ!!

Loading views...

ਭਾਂਵੇਂ ਥੋੜਾ ਖਾਈਏ, ਭਾਂਵੇਂ ਜਿਆਦਾ ਖਾਈਏ
ਭੁੱਲ ਕੇ ਵੀ ਗਰੀਬੀ ਦਾ ਮਜਾਕ ਨਾ ਉਡਾਈਏ 👌

Loading views...