ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇ ਦੇ ਵਰਤਾਰੇ ,
ਜਦ ਸਿੰਘਾ ਨੂੰ ਦੇਣ ਲਗੇ ਗੁਰੂ ਜੀ ਦਰਸ਼ਨ ਦੀਦਾਰੇ ।
ਹੱਥ ਜੋੜ ਕੇ ਖੜ ਗਏ ਦਇਆ ਸਿੰਘ ਪਿਆਰੇ ,
ਗੁਰੂ ਜੀ ਸਿੰਘ ਛੱਡ ਕੇ ਚਲੇ ਜੇ ਕਿਸ ਦੇ ਸਹਾਰੇ।
ਗੁਰੂ ਜੀ ਤੁਸੀ ਹੋ ਸਾਨੂੰ ਜਾਨ ਤੋ ਵੱਧ ਪਿਆਰੇ ,
ਅਸੀ ਜਿਉਦੇ ਹਾ ਤੁਹਾਡੇ ਹਰ ਰੋਜ ਕਰ ਕੇ ਦੀਦਾਰੇ ।
ਗੁਰੂ ਜੀ ਬੋਲਦੇ ਸੁਣੋ ਦਇਆ ਸਿੰਘ ਜੀ ਪਿਆਰੇ ,
ਸਾਰੇ ਸਿੰਘ ਹਨ ਮੈਨੂੰ ਆਪਣੀ ਜਾਨ ਤੋ ਵੱਧ ਪਿਆਰੇ ,
ਇਹਨਾ ਸਿੰਘਾ ਉਤੋ ਵਾਰਤੇ ਪੁੱਤ ਮੈ ਆਪਣੇ ਚਾਰੇ ।
ਮੇਰੇ ਜਾਣ ਦੇ ਮਗਰੋ ਕਰਿਉ ਗੁਰੂ ਗ੍ਰੰਥ ਦੇ ਦੀਦਾਰੇ ,
ਉਹ ਹੋਣ ਗੇ ਗੁਰੂ ਜਗਤ ਦੇ ਸੱਭ ਨੂੰ ਤਾਰਨਹਾਰੇ ।
ਜੋ ਬਾਣੀ ਪੜਨਗੇ ਸਰਧਾ ਨਾਲ ਉਹ ਮੇਰੇ ਪੁੱਤ ਪਿਆਰੇ ,
ਗੁਰੂ ਗਰੰਥ ਸਾਹਿਬ ਵਿੱਚੋ ਹੋਣ ਗੇ ਸਾਡੇ ਦੀਦਾਰੇ ।
ਜੋ ਸਿੱਖ ਛੱਡ ਗੁਰੂ ਗ੍ਰੰਥ ਨੂੰ ਕਿਸੇ ਹੋਰ ਦੇ ਜਾਊ ਦਰਬਾਰੇ ,
ਵਿੱਚ ਨਰਕਾ ਦੇ ਸੜਨ ਗੇ ਉਹ ਪਾਪੀ ਹਤਿਆਰੇ ।
ਸਿੰਘ ਜੀ ਬਾਣੀ ਬਾਣਾ ਰੱਖਣਾ ਨਾਲ ਸ਼ਸਤਰ ਸਾਰੇ ,
ਖਾਲਸਾ ਰਹੂ ਚੜਦੀ ਕਲਾ ਵਿੱਚ ਭੋਗੂ ਰਾਜ ਦਰਬਾਰੇ ।
ਓਟ ਰਖਿਓ ਇਕ ਅਕਾਲ ਤੇ ਸਿੰਘ ਕਦੇ ਨਾ ਹਾਰੇ ,
ਇਕ ਦੂਜੇ ਨੂੰ ਮਿਲਿਉ ਲਾਅ ਕੇ ਜੈਕਾਰੇ ।
ਲੇਖਕ ਜੋਰਾਵਰ ਸਿੰਘ ਤਰਸਿੱਕਾ ।



ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ
॥ ਜਪੁ ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥

ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏


ਜੋ ਮਿਲ ਗਿਆ ਉਸਦਾ ਸ਼ੁਕਰ ਕਰੀ
ਜੋ ਨਹੀਂ ਮਿਲਿਆ ਉਸਦਾ ਸਬਰ ਕਰੀ
ਪੈਸਾ ਸਭ ਏਥੇ ਰਹਿ ਜਾਣਾ
ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਨਾ ਕੋ ਮੂਰਖੁ ਨਾ ਕੋ ਸਿਆਣਾ ||
ਵਰਤੈ ਸਭ ਕਿਛੁ ਤੇਰਾ ਭਾਣਾ ||


ਗੁਰੂ ਨਾਨਕ ਨਾਮ ਧਿਆਈਐ ।
ਫੇਰ ਗਰਭ ਜੋਨ ਨਾ ਆਈਐ ।।
ਗੁਰੂ ਅੰਗਦ ਜਦ ਨਿਗਾਹ ਪਾਉਂਦੇ ।
ਕਲਿ ਕਲੇਸ਼ ਦੁੱਖ ਸਭ ਮਿਟਾਉਂਦੇ ।
ਗੁਰੂ ਅਮਰਦਾਸ ਕਿਰਪਾ ਜਦ ਕਰਦੇ ।
ਘਰ ਖੁਸ਼ੀਆਂ ਦੇ ਨਾਲ ਭਰਦੇ ।।
ਮੇਰੇ ਚੌਥੇ ਸਤਿਗੁਰ ਸੋਢੀ ਜੀ ।
ਹੈ ਅੰਮ੍ਰਿਤਸਰ ਦੇ ਮੋਢੀ ਜੀ ।।
ਗੁਰੂ ਅਰਜਨ ਜੀ ਸ਼ਹੀਦੀ ਪਾਕੇ ।
ਬੂਟਾ ਸ਼ਹਾਦਤ ਦਾ ਲਾ ਗਏ ।।
ਛੇਵੇਂ ਗੁਰੂ ਮੀਰੀ ਪੀਰੀ ਜਦ ਪਾਈ ।
ਸਿਖਾਂ ਵਿੱਚ ਵੱਖਰੀ ਜੋਤ ਜਗਾਈ ।।
ਗੁਰੂ ਹਰਿਰਾਏ ਦਵਾਖਾਨਾਂ ਵੀ ਚਲਾਇਆ ।
ਦੁੱਖੀਆਂ ਦਾ ਦੁੱਖ ਸਭ ਮਿਟਾਇਆ।।
ਗੁਰੂ ਹਰਿਕ੍ਰਿਸ਼ਨ ਨੂੰ ਜੋ ਧਿਆਉਂਦੇ।
ਸੁੱਖ ਦੋਵਾਂ ਜਹਾਨਾਂ ਦੇ ਪਾਉਂਦੇ ।।
ਗੁਰੂ ਤੇਗ ਬਹਾਦੁਰ , ਕੀਤਾ ਪੰਡਤਾਂ ਦਾ ਆਦਰ ।
ਦਿੱਲੀ ਸੀਸ ਜਦ ਦਿੱਤਾ , ਹੋ ਗਏ ਹਿੰਦ ਦੀ ਚਾਦਰ ।।
ਗੁਰੂ ਗੋਬਿੰਦ ਸਿੰਘ ਪੰਥ ਸਜਾਇਆ।
ਗਿੱਦੜਾ ਤੋ ਸੀ ਸ਼ੇਰ ਬਣਾਇਆ।।
ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਕਰੋ ਆਦਰ ।
ਉਹ ਹਨ ਸਾਡੇ ਗੁਰੂ ਹਾਜਰ ਨਾਜਰ ।।
ਜੋਰਾਵਰ ਸਿੰਘ ਤਰਸਿੱਕਾ ।


ਨਾਮ ਜਪੋ ਕੀਰਤ ਕਰੋ ਵੰਡ ਛਕੋ
ਨਾਨਕ ਨਾਮ ਚੱੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
ਉਹ ਆਪੇ ਮਰ ਜਾਦੇ ਜਿਹੜੇ ਦੂਜਿਆਂ ਨੂੰ ਮਾਰਦੇ


ਜੋ ਲਿਖਿਆ ਵਿੱਚ ਨਸੀਬਾਂ ਦੇ 👆
ਉਹ ਦੇਰ ਸਵੇਰ ਹੀ ਮਿਲ ਜਾਂਦਾ😊
ਰਹਿਮਤ ਹੋਵੇ ਉਸ ਮਾਲਕ ਦੀ 🙏
ਫੁੱਲ ਪੱਥਰਾਂ ਵਿੱਚ ਵੀ ਉੱਗ ਜਾਂਦੇ 🥀🙏


ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਅੰਗ 1412}

ਇਹ ਜ਼ਿੰਦਗੀ ਹੈ ਇਕ ਖਿਡੌਣਾ ,,
ਇਸ ਨੂੰ ਐਵੇਂ ਹੀ ਨਹੀਂ ਗਵਾੳਣਾ ।।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ,
ਇਸਨੂੰ ਰੱਬ ਦੇ ਲੇਖੇ ਲਾੳਣਾ ।।


🙏🙏🙏🙏🙏
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ
ਜਿਉ ਅਮਲੀ ਅਮਲਿ ਲੁਭਾਨਾ।।੨।।
ਅਰਥ :- ਹੇ ਮੇਰੇ ਮਾਲਕ ਪ੍ਰਭੂ- ਜਿਵੇਂ ਨਸ਼ਈ ਮਨੁੱਖ ਨਸ਼ੇ ਵਿੱਚ ਖੁਸ਼ ਰਹਿੰਦੇ ਹਨ ਅਤੇ ਨਸ਼ੇ ਤੋਂ ਬਗੈਰ ਘਬਰਾ ਜ਼ਾਦੇ ਹਨ, ਤਿਵੇਂ ਹੀ ਮੇਰੀ ਜ਼ਿੰਦ ਵੀ ਤੁਹਾਡੇ ਨਾਮ ਤੋਂ ਬਿਨਾਂ ਵਿਆਕੁਲ ਹੋ ਜਾਂਦੀ ਹੈ।।੨।।
🙏🙏🙏🙏🙏 ਅੰਗ :-੬੯੭
🙏🙏ਵਾਹਿਗੁਰੂ ਜੀ🙏🙏

ਸੂਹੀ ਮਹਲਾ ੧ ।।
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।।ਮਤੁ ਕੋ ਜਾਣੈ ਜਾਇ ਅਗੈ ਪਾਇਸੀ।। ਜੇਹੇ ਕਰਮ ਕਮਾਇ ਤੇਹਾ ਹੋਇਸੀ।। ਅੰਮ੍ਰਿਤ ਹਰਿ ਕਾ ਨਾਉ ਆਪਿ ਵਰਤਾਇਸੀ।। ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ।। ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ।। ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ।।੧।।੧੪।।੬।।
🙏🙏🙏🙏🙏
ਅੰਗ :- ੭੩੦
🙏🙏ਵਾਹਿਗੁਰੂ ਜੀ🙏🙏