ਗੁਰੂ ਨਾਨਕ ਨਾਮ ਧਿਆਈਐ ।
ਫੇਰ ਗਰਭ ਜੋਨ ਨਾ ਆਈਐ ।।
ਗੁਰੂ ਅੰਗਦ ਜਦ ਨਿਗਾਹ ਪਾਉਂਦੇ ।
ਕਲਿ ਕਲੇਸ਼ ਦੁੱਖ ਸਭ ਮਿਟਾਉਂਦੇ ।
ਗੁਰੂ ਅਮਰਦਾਸ ਕਿਰਪਾ ਜਦ ਕਰਦੇ ।
ਘਰ ਖੁਸ਼ੀਆਂ ਦੇ ਨਾਲ ਭਰਦੇ ।।
ਮੇਰੇ ਚੌਥੇ ਸਤਿਗੁਰ ਸੋਢੀ ਜੀ ।
ਹੈ ਅੰਮ੍ਰਿਤਸਰ ਦੇ ਮੋਢੀ ਜੀ ।।
ਗੁਰੂ ਅਰਜਨ ਜੀ ਸ਼ਹੀਦੀ ਪਾਕੇ ।
ਬੂਟਾ ਸ਼ਹਾਦਤ ਦਾ ਲਾ ਗਏ ।।
ਛੇਵੇਂ ਗੁਰੂ ਮੀਰੀ ਪੀਰੀ ਜਦ ਪਾਈ ।
ਸਿਖਾਂ ਵਿੱਚ ਵੱਖਰੀ ਜੋਤ ਜਗਾਈ ।।
ਗੁਰੂ ਹਰਿਰਾਏ ਦਵਾਖਾਨਾਂ ਵੀ ਚਲਾਇਆ ।
ਦੁੱਖੀਆਂ ਦਾ ਦੁੱਖ ਸਭ ਮਿਟਾਇਆ।।
ਗੁਰੂ ਹਰਿਕ੍ਰਿਸ਼ਨ ਨੂੰ ਜੋ ਧਿਆਉਂਦੇ।
ਸੁੱਖ ਦੋਵਾਂ ਜਹਾਨਾਂ ਦੇ ਪਾਉਂਦੇ ।।
ਗੁਰੂ ਤੇਗ ਬਹਾਦੁਰ , ਕੀਤਾ ਪੰਡਤਾਂ ਦਾ ਆਦਰ ।
ਦਿੱਲੀ ਸੀਸ ਜਦ ਦਿੱਤਾ , ਹੋ ਗਏ ਹਿੰਦ ਦੀ ਚਾਦਰ ।।
ਗੁਰੂ ਗੋਬਿੰਦ ਸਿੰਘ ਪੰਥ ਸਜਾਇਆ।
ਗਿੱਦੜਾ ਤੋ ਸੀ ਸ਼ੇਰ ਬਣਾਇਆ।।
ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਕਰੋ ਆਦਰ ।
ਉਹ ਹਨ ਸਾਡੇ ਗੁਰੂ ਹਾਜਰ ਨਾਜਰ ।।
ਜੋਰਾਵਰ ਸਿੰਘ ਤਰਸਿੱਕਾ ।


Related Posts

One thought on “guru nanak naam

Leave a Reply

Your email address will not be published. Required fields are marked *