ਟੁੱਟੇ ਲਈ ਆਖਰੀ ਹੈ ਆਸ , ਸੱਚੇ ਗੁਰੂ ਅੱਗੇ ਅਰਦਾਸ।
ਜੋ ਹੋਇਆ ਜਗ ਤੋ ਨਿਰਾਸ਼ , ਜੇ ਰੱਖੇ ਬਾਣੀ ਉੱਤੇ ਵਿਸ਼ਵਾਸ ।
ਬਾਬਾ ਨਾਨਕ ਗਲ ਲਾਉਦਾ, ਦੁੱਖ ਉਸ ਦਾ ਮਿਟਾਉਦਾ ।
ਸੁੱਖ ਘਰ ਵਿੱਚ ਆਉਦਾ , ਦੁੱਖ ਰੋਗ ਉਸ ਦਾ ਗਵਾਉਦਾ ।
ਬਾਣੀ ਹੈ ਫਰਮਾਉਂਦੀ, ਦੁਨੀਆ ਨਾਮ ਬਿਨਾ ਦੁੱਖ ਪਾਉਦੀ ।
ਸੱਚੀ ਗੱਲ ਹੈ ਸਣਾਉਦੀ , ਬਾਣੀ ਬਿਨਾਂ ਸਾਂਤੀ ਨਾ ਆਉਦੀ ।
ਜੇ ਦੁੱਖ ਭੁੱਖ ਬਹੁਤ ਸਤਾਵੈ , ਸਿੱਖ ਗਲ ਵਿਚ ਪੱਲਾ ਪਾਵੈ ।
ਸਾਹਮਣੇ ਗੁਰੂ ਗ੍ਰੰਥ ਦੇ ਜਾਵੈ , ਝੋਲੀ ਸੁੱਖਾਂ ਦੀ ਭਰ ਲਿਆਵੈ ।
ਕਦੇ ਹੋਵੋ ਨਾ ਨਿਰਾਸ਼ , ਜੇ ਆਪਣੇ ਵੀ ਛੱਡ ਜਾਣ ਸਾਥ ।
ਹੱਥ ਜੋੜ ਕਰੋ ਅਰਦਾਸ , ਰੱਖੋ ਵਾਹਿਗੂਰ ਤੇ ਹੀ ਆਸ ।
ਵਾਹਿਗੂਰ ਜਦੋ ਸੁਣੀ ਅਰਦਾਸ, ਕੰਮ ਸਾਰੇ ਹੋਣਗੇ ਰਾਸ ।
ਜੋ ਛੱਡ ਕੇ ਗਏ ਸੀ ਤਹਾਨੂੰ , ਹੱਥ ਜੋੜ ਆਉਣਗੇ ਪਾਸ ।
ਕਦੇ ਦਿਲ ਨਾ ਢਾਹੋ , ਦੂਰ ਵਾਹਿਗੂਰ ਤੋ ਨਾ ਜਾਉ ।
ਸਦਾ ਗੁਰੂਘਰ ਆਉ , ਸਵਾਸ ਸਵਾਸ ਵਾਹਿਗੂਰ ਗਾਉ ।
ਸੱਚੀ ਸੁੱਚੀ ਕਿਰਤ ਕਮਾਉ , ਲੋੜਵੰੜ ਲਈ ਅਗੇ ਆਉ ।
ਦੁੱਖ ਗਰੀਬ ਦਾ ਵੰਡਾਉ , ਦਸਵੰਦ ਉਸ ਉਤੇ ਹੀ ਲਾਉ ।
ਵਾਹਿਗੂਰ ਉਤੇ ਰੱਖੋ ਆਸ , ਕਦੇ ਨਾ ਹੋਵੋਗੇ ਨਿਰਾਸ਼ ।
ਮੇਰਾ ਦੁੱਖ ਸੁੱਖ ਤੁਧ ਹੀ ਪਾਸ , ਕਰਿਉ ਰੋਜ ਹੀ ਅਰਦਾਸ।
ਜੋਰਾਵਰ ਹੈ ਸੱਚ ਸਣਾਉਦਾ , ਜਦੋ ਆਖਰੀ ਸਮਾਂ ਹੈ ਆਉਦਾ ।
ਵਾਹਿਗੂਰ ਬਿਨਾ ਕੋਈ ਸਾਥ ਨਾ ਨਿਭਾਉਂਦਾ ।
ਜੋਰਾਵਰ ਸਿੰਘ ਤਰਸਿੱਕਾ ।



ਟੁੱਟੇ ਲਈ ਆਖਰੀ ਹੈ ਆਸ , ਸੱਚੇ ਗੁਰੂ ਅੱਗੇ ਅਰਦਾਸ।
ਜੋ ਹੋਇਆ ਜਗ ਤੋ ਨਿਰਾਸ਼ , ਜੇ ਰੱਖੇ ਬਾਣੀ ਉੱਤੇ ਵਿਸ਼ਵਾਸ ।
ਬਾਬਾ ਨਾਨਕ ਗਲ ਲਾਉਦਾ, ਦੁੱਖ ਉਸ ਦਾ ਮਿਟਾਉਦਾ ।
ਸੁੱਖ ਘਰ ਵਿੱਚ ਆਉਦਾ , ਦੁੱਖ ਰੋਗ ਉਸ ਦਾ ਗਵਾਉਦਾ ।
ਬਾਣੀ ਹੈ ਫਰਮਾਉਂਦੀ, ਦੁਨੀਆ ਨਾਮ ਬਿਨਾ ਦੁੱਖ ਪਾਉਦੀ ।
ਸੱਚੀ ਗੱਲ ਹੈ ਸਣਾਉਦੀ , ਬਾਣੀ ਬਿਨਾਂ ਸਾਂਤੀ ਨਾ ਆਉਦੀ ।
ਜੇ ਦੁੱਖ ਭੁੱਖ ਬਹੁਤ ਸਤਾਵੈ , ਸਿੱਖ ਗਲ ਵਿਚ ਪੱਲਾ ਪਾਵੈ ।
ਸਾਹਮਣੇ ਗੁਰੂ ਗ੍ਰੰਥ ਦੇ ਜਾਵੈ , ਝੋਲੀ ਸੁੱਖਾਂ ਦੀ ਭਰ ਲਿਆਵੈ ।
ਕਦੇ ਹੋਵੋ ਨਾ ਨਿਰਾਸ਼ , ਜੇ ਆਪਣੇ ਵੀ ਛੱਡ ਜਾਣ ਸਾਥ ।
ਹੱਥ ਜੋੜ ਕਰੋ ਅਰਦਾਸ , ਰੱਖੋ ਵਾਹਿਗੂਰ ਤੇ ਹੀ ਆਸ ।
ਵਾਹਿਗੂਰ ਜਦੋ ਸੁਣੀ ਅਰਦਾਸ, ਕੰਮ ਸਾਰੇ ਹੋਣਗੇ ਰਾਸ ।
ਜੋ ਛੱਡ ਕੇ ਗਏ ਸੀ ਤਹਾਨੂੰ , ਹੱਥ ਜੋੜ ਆਉਣਗੇ ਪਾਸ ।
ਕਦੇ ਦਿਲ ਨਾ ਢਾਹੋ , ਦੂਰ ਵਾਹਿਗੂਰ ਤੋ ਨਾ ਜਾਉ ।
ਸਦਾ ਗੁਰੂਘਰ ਆਉ , ਸਵਾਸ ਸਵਾਸ ਵਾਹਿਗੂਰ ਗਾਉ ।
ਸੱਚੀ ਸੁੱਚੀ ਕਿਰਤ ਕਮਾਉ , ਲੋੜਵੰੜ ਲਈ ਅਗੇ ਆਉ ।
ਦੁੱਖ ਗਰੀਬ ਦਾ ਵੰਡਾਉ , ਦਸਵੰਦ ਉਸ ਉਤੇ ਹੀ ਲਾਉ ।
ਵਾਹਿਗੂਰ ਉਤੇ ਰੱਖੋ ਆਸ , ਕਦੇ ਨਾ ਹੋਵੋਗੇ ਨਿਰਾਸ਼ ।
ਮੇਰਾ ਦੁੱਖ ਸੁੱਖ ਤੁਧ ਹੀ ਪਾਸ , ਕਰਿਉ ਰੋਜ ਹੀ ਅਰਦਾਸ।
ਜੋਰਾਵਰ ਹੈ ਸੱਚ ਸਣਾਉਦਾ , ਜਦੋ ਆਖਰੀ ਸਮਾਂ ਹੈ ਆਉਦਾ ।
ਵਾਹਿਗੂਰ ਬਿਨਾ ਕੋਈ ਸਾਥ ਨਾ ਨਿਭਾਉਂਦਾ ।
ਜੋਰਾਵਰ ਸਿੰਘ ਤਰਸਿੱਕਾ ।

ਜੇ ਤੁਸੀਂ ਗੁਰਬਾਣੀ ਤੇ ਗੁਰੂ ਤੇ ਭਰੋਸਾ ਰੱਖਦੇ ਹੋ ..
ਕੋਈ ਬੀਮਾਰੀ ਤੁਹਾਨੂੰ ਬੀਮਾਰ ਨਹੀਂ ਕਰ ਸਕਦੀ।

ਇਕ ਅੰਮ੍ਰਿਤ ਸਮੁੰਦਰ ਮੰਥਨ ਵਿੱਚੋ ਆਇਆ ਹੈ , ਇਕ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਇਆ ਹੈ।
ਜੋ ਅੰਮ੍ਰਿਤ ਸਮੁੰਦਰ ਵਿੱਚੋ ਆਇਆ ਹੈ ਦੇਵਤਿਆਂ ਉਹ ਧੋਖੇ ਨਾਲ ਨੀਵਿਆਂ ਤੋ ਲੁਕਾਇਆ ਹੈ ।
ਜੋ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਹੈ , ਹੋਕਾ ਦੇ ਕੇ ਉਚੇ ਨੀਵੇਂ ਸੱਭ ਨੂੰ ਛਕਾਇਆ ਹੈ।
ਸਮੁੰਦਰ ਵਾਲਾ ਅੰਮ੍ਰਿਤ ਪੀ ਬੰਦਾ ਮੌਤ ਤੋ ਬਚ ਜਾਦਾ ਹੈ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੌਤ ਦੇ ਅੱਗੇ ਖੜ ਜਾਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈ ਔਰਤ ਛੱਲ ਜਾਦੀ ਹੈ , ਗੁਰੂ ਵਾਲਾ ਅੰਮ੍ਰਿਤ ਲੈ ਮਤ ਉੱਚੀ ਸੁੱਚੀ ਬਣ ਜਾਦੀ ਹੈ ।
ਸਮੁੰਦਰ ਵਾਲਾ ਅੰਮ੍ਰਿਤ ਖਾਰੇ ਪਾਣੀ ਤੋ ਪਾਇਆ ਹੈ , ਗੁਰੂ ਵਾਲਾ ਅੰਮ੍ਰਿਤ ਬਾਣੀ , ਪਾਣੀ ,ਖੰਡੇ ਤੋ ਆਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਫਿਰਦੇ ਭਜਦੇ ਸੀ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੈਦਾਨ ਵਿੱਚ ਗਜਦੇ ਸੀ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਵਿੱਚ ਹੰਕਾਰ ਦੇ ਆਏ ਸੀ , ਗੁਰੂ ਵਾਲੇ ਅੰਮ੍ਰਿਤ ਨੇ ਸਿੰਘਾਂ ਦੇ ਵਿਕਾਰ ਸਭ ਲਾਹੇ ਸੀ ।
ਸਮੁੰਦਰ ਵਾਲੇ ਅੰਮ੍ਰਿਤ ਨੇ ਸਿਰਫ ਸਵਰਗਾ ਤਕ ਪਹੁੰਚਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਰੱਬ ਨਾਲ ਮਿਲਾਇਆ ਹੈ ।
ਸਮੁੰਦਰ ਵਾਲੇ ਅੰਮ੍ਰਿਤ ਨੇ ਕੀ ਕਰ ਵਖਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਗਿਦੜਾ ਤੋ ਸ਼ੇਰ ਬਣਾਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਅੱਜ ਵੀ ਮਿਥਿਹਾਸ ਲਗਦਾ ਹੈ , ਗੁਰੂ ਵਾਲਾ ਅੰਮ੍ਰਿਤ ਬਹੁਤ ਖਾਸ ਲਗਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਦੇਵਤੇ ਨਾਲ ਹੀ ਲੈਗੇ ਸੀ , ਜੋਰਾਵਰ ਸਿੰਘ , ਗੁਰੂ ਜੀ ਅੰਮ੍ਰਿਤ ਆਪਣੇ ਖਾਲਸੇ ਨੂੰ ਦੇਗੇ ਸੀ ।
ਜੋਰਾਵਰ ਸਿੰਘ ਤਰਸਿੱਕਾ ।


ਮਾਤਾ ਨਾਨਕੀ ਦੀ ਕੁੱਖ ਨੂੰ ਸੀ ਰੱਬ ਨੇ ਭਾਗ ਲਾਏ , ਛੇਵੇ ਗੁਰੂ ਦੇ ਘਰ ਨੌਵੇ ਗੁਰੂ ਆਏ ।
ਉਠ ਛੇਵੇ ਗੁਰੂ ਜੀ ਹਰਿਮੰਦਰ ਤੋ ਸੀਸ਼ ਮਹਿਲ ਆਏ , ਦੇਖ ਬਾਲ ਨੂੰ ਗੁਰੂ ਜੀ ਸਮੇਤ ਸੱਭ ਸੀਸ ਨਿਵਾਏ ।
ਗੁਰੂ ਹਰਗੋਬਿੰਦ ਸਾਹਿਬ ਖੁਸ਼ੀ ਦੇ ਘਰ ਆਏ , ਇਹ ਹੋਵੇਗਾ ਤੇਗ ਦਾ ਧਨੀ ਦੁਖ ਸਭ ਦੇ ਗਵਾਏ ।
ਨਾਮ ਰੱਖਿਆ ਤਿਆਗ ਮੱਲ ਸਦਾ ਗੁਰਬਾਣੀ ਗਾਏ , ਆਪ ਮੰਨਦਾ ਭਾਣਾ ਰੱਬ ਦਾ ਸੱਭ ਨੂੰ ਮਨਾਏ ।
ਕਰਤਾਰਪੁਰ ਦੀ ਜੰਗ ਵਿੱਚ ਐਸੀ ਤੇਗ ਚਲਾਏ , ਮਿਲਿਆ ਖਿਤਾਬ ਪਿਤਾ ਵਲੋ ਤੇਗ ਬਹਾਦਰ ਕਹਾਏ ।
ਸਦਾ ਸ਼ਾਂਤ ਚਿੱਤ ਰਹਿੰਦੇ ਨਾ ਦਿਲ ਕਿਸੇ ਦਾ ਦਖਾਏ , ਸਦਾ ਗੁਰੂ ਗੁਰੂ ਕਰਦੇ ਨਾਮ ਰੱਬ ਦਾ ਧਿਆਏ ।
ਆਗਿਆ ਪਾ ਪਿਤਾ ਦੀ ਵਿੱਚ ਬਕਾਲੇ ਆਏ , ਕੀਤੀ ਬੰਦਗੀ ਰੱਬ ਦੀ ਗੁਜਰੀ ਜੀ ਸੇਵ ਕਮਾਏ ।
ਗੁਰੂ ਹਰਿਕ੍ਰਿਸ਼ਨ ਜੀ ਸੀਸ਼ ਦਿੱਲੀ ਵਿੱਚ ਨਿਵਾਏ , ਬਾਬਾ ਬੈਠਾ ਬਕਾਲੇ ਗੱਦੀ ਦਾ ਵਾਰਸ ਕਹਾਏ ।
ਸੌਢੀ ਸੁਣ ਗਲ ਅੱਠਵੇ ਗੁਰੂ ਦੀ ਵਿੱਚ ਲਾਲਚ ਆਏ , ਵਿੱਚ ਬਕਾਲੇ ਬੈਠ ਗਏ ਬਾਈ ਮੰਜੀਆਂ ਡਾਏ ।
ਮੱਖਣ ਲੁਬਾਣੇ ਪਰਗਟ ਕੀਤਾ ਗੁਰਾ ਨੂੰ ਵਿੱਚ ਬਕਾਲੇ ਆਏ , ਗੁਰੂ ਲਾਦੋ ਰੇ ਦੇ ਸੀ ਹੋਕੇ ਸ਼ਾਹ ਨੇ ਲਾਏ ।
ਫੇਰ ਕੀਤਾ ਪਰਚਾਰ ਸੀ ਸਿੱਖੀ ਦਾ ਵਿੱਚ ਸੰਗਤਾ ਦੇ ਆਏ , ਗੁਰੂ ਤੇਗ ਬਹਾਦਰ ਨੇ ਲੋਕ ਸਿਧੇ ਰਾਹ ਪਾਏ ।
ਵਿੱਚ ਪਟਨੇ ਦੇ ਗੁਰੂ ਜੀ ਨਾਲ ਪਰਿਵਾਰ ਦੇ ਆਏ , ਜਿਥੇ ਗੋਬਿੰਦ ਸਿੰਘ ਜੀ ਬਾਲ ਰੂਪ ਵਿਚ ਆਏ ।
ਇਕ ਦਿਨ ਗੁਰੂ ਜੀ ਚੱਕ ਨਾਨਕੀ ਆਏ , ਭੇਜੇ ਸਿੱਖ ਪਟਨੇ ਨੂੰ ਪਰਿਵਾਰ ਲੈ ਕੇ ਆਏ ।
ਜਦ ਪਿਤਾ , ਪੁੱਤਰ ਸੀ ਸਾਹਮਣੇ ਆਏ , ਖਿੜ ਗਈ ਕੁਲ ਕਾਇਨਾਤ ਸੀ ਵਿੱਚ ਖੁਸ਼ੀ ਦੇ ਆਏ ।
ਇਕ ਦਿਨ ਪੰਡਤ ਕਸਮੀਰੀ ਹੱਥ ਜੋੜ ਕੇ ਆਏ , ਧਰਮ ਬਚਾ ਦਵੋ ਗੁਰੂ ਜੀ ਆਸ ਮੁਕਦੀ ਜਾਏ ।
ਹਿੰਦੂ ਧਰਮ ਬਚਾਉਣ ਲਈ ਗੁਰੂ ਜੀ ਦਿੱਲੀ ਆਏ , ਆਪਣਾ ਸੀਸ਼ ਦੇ ਕੇ ਲੱਖਾ ਸਿਰ ਬਚਾਏ ।
ਜੋਰਾਵਰ ਸਿੰਘ ਹੱਥ ਜੋੜ ਇਕ ਅਰਦਾਸ ਕਰਾਏ , ਹਰ ਸੰਗਤ ਨਾਲ ਮੇਰੇ ਇਹ ਸਲੋਕ ਗਾਏ ।
ਗੁਰ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ। ਸਭਿ ਥਾਈ ਹੋਇ ਸਹਾਇ।
ਜੋਰਾਵਰ ਸਿੰਘ ਤਰਸਿੱਕਾ ।

ਮੇਰੇ ਦਸਮੇਸ਼ ਪਿਤਾ ਪਿਆਰੇ ਜੀ , ਤੁਸਾ ਪੁੱਤ ਧਰਮ ਤੋ ਵਾਰੇ ਜੀ ।
ਤੁਹਾਡਾ ਹੋਇਆ ਕੋਈ ਸਾਨੀ ਨਹੀ , ਪਰਿਵਾਰ ਦਾ ਕੋਈ ਦਾਨੀ ।
ਤੁਸਾ ਖਾਲਸਾ ਪੰਥ ਸਜਾਇਆ ਸੀ , ਗਿਦਰਾ ਤੋ ਸ਼ੇਰ ਬਣਾਇਆ ਸੀ ।
ਲੋਕ ਵਿੱਚ ਗੁਲਾਮੀ ਮਰਦੇ ਸੀ , ਸਿਰ ਚੁੱਕ ਤੁਰਨਾ ਸਿਖਾਇਆ ਸੀ ।
ਤੁਸਾ ਪੁੱਤ ਖਾਲਸਾ ਬਣਾਇਆ ਸੀ ,ਘੁਟ ਕਾਲਜੇ ਨਾਲ ਲਾਇਆ ਸੀ ।
ਤੁਸਾ ਗੁਰੂ ਗ੍ਰੰਥ ਨੂੰ ਕਹਿ ਦਿੱਤਾ, ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ ।
ਤੁਸੀ ਕੋਲ ਸਿੰਘਾਂ ਦੇ ਰਹਿਦੇ ਹੋ , ਸਾਰੇ ਦੁਖ ਸਿੱਖਾ ਦੇ ਕੱਟ ਦੇਦੇ ਹੋ ।
ਜੋਰਾਵਰ ਸਿੰਘ ਕਰਦਾ ਮਾਣ ਹੈ , ਮੇਰਾ ਦਸਮੇਸ਼ ਸਿੰਘਾਂ ਦੀ ਜਾਨ ਹੈ ।
ਜੋਰਾਵਰ ਸਿੰਘ ਤਰਸਿੱਕਾ ।


ਕਲਗੀਆਂ ਵਾਲਿਆ ਕੀ ਸਿਫਤ ਕਰਾ ਤੇਰੇ ਯੋਧਿਆਂ ਦੀ, ਸਾਰੇ ਇਕ ਤੋ ਇਕ ਦਲੇਰ ਹੋਏ ।
ਜਿਹਨਾ ਜਾਲਮਾਂ ਤੋ ਸੀ ਡਰਦੀ ਕੁਲ ਦੁਨੀਆਂ , ਤੇਰੇ ਖਾਲਸੇ ਅੱਗੇ ਸੱਭ ਢੇਰ ਹੋਏ।
ਐਸਾ ਸਾਜਿਆਂ ਪੰਥ ਦਸਮੇਸ਼ ਜੀ ਨੇ , ਜਿਸਦਾ ਦਬਦਬਾ ਵੀ ਸਮੁੰਦਰ ਦੀ ਲਹਿਰ ਹੋਵੇ ।
ਚਾਰੇ ਪੁੱਤ ਤੂੰ ਧਰਮ ਤੋ ਵਾਰ ਦਿੱਤੇ , ਐਸਾ ਜਿਗਰਾ ਨਾ ਕਿਸੇ ਦਾ ਹੋਇਆ ਨਾ ਫੇਰ ਹੋਵੇ ।
ਸੱਚੇ ਸਿੰਘ ਜੋ ਸੀਸ਼ ਤਲੀ ਤੇ ਰੱਖ ਲੜੇ , ਦਸ਼ਮੇਸ਼ ਪਿਤਾ ਦੀ ਜਦ ਸਿਰ ਤੇ ਮਿਹਰ ਹੋਵੇ ।
ਮਨੀ ਸਿੰਘ ਵੀ ਬੰਦ ਬੰਦ ਕਟਵਾ ਤੁਰਿਆ , ਐਸਾ ਇਤਿਹਾਸ ਵੀ ਦੁਨੀਆ ਚ ਨਾ ਫੇਰ ਹੋਵੇ ।
ਤਾਰੂ ਸਿੰਘ ਜੀ ਖੋਪਰ ਲਹਾ ਕੇ , ਚੜ ਚਰਖੜੀਆ ਸਿੰਘ ਮੰਗਦਾ ਨਾਮ ਦੀ ਖੈਰ ਹੋਵੇ ।
ਬਹੁਤ ਲੰਮੀ ਹੈ ਲਿਸਟ ਸ਼ਹੀਦਾ ਵਾਲੀ , ਜਿਨਾ ਝੱਲਿਆ ਦੁਨੀਆ ਦੇ ਲਈ ਕਹਿਰ ਹੋਵੇ ।
ਜਦ ਧੀਆ ਛੁਡਵਾਈਆਂ ਅਬਦਾਲੀ ਕੋਲੋ , ਦੁਸ਼ਮਨ ਨੂੰ ਸਿੰਘ ਦਿਸੇ ਜਿਵੇ ਜਹਿਰ ਹੋਵੇ ।
ਜੋਰਾਵਰ ਸਿੰਘ ਕਰੇ ਅਰਦਾਸ ਕੌਮ ਦੇ ਏਕੇ ਲਈ , ਵਾਹਿਗੂਰ ਸਦਾ ਖਾਲਸੇ ਤੇ ਮਿਹਰ ਹੋਵੇ ।
ਸਦਾ ਹੱਸਦੀ ਰਹੇ ਕਾਇਨਾਤ ਸਾਰੀ , ਖਾਲਸਾ ਕੁਲ ਦੁਨੀਆਂ ਦੀ ਮੰਗਦਾ ਖੈਰ ਹੋਵੇ ।
ਜੋਰਾਵਰ ਸਿੰਘ ਤਰਸਿੱਕਾ ।


ਬਲਦੀ ਅੱਗ ਨੇ ਪੁੱਛਿਆ
ਤੱਤੀ ਤਵੀ ਕੋਲੋਂ
ਇਨ੍ਹਾਂ ਸੇਕ ਕਿਵੇਂ ਜਰ ਗਏ ਸੀ ?
ਤੱਤੀ ਤਵੀ ਨੇ ਕਿਹਾ ਮੈਂ ਕੀ ਦੱਸਾਂ
ਸਤਿਗੁਰ ਅਰਜਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ

ਪਤਾ ਨਹੀਂ ਕੀ ਬਾਟੇ ਚ’ਪਿਆਇਆ ਘੋਲ ਕੇ
ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ।
ਕੋਈ ਵੀ ਨਾ ਓਸ ਦੇ ਸਮਾਨ ਤੁਲਿਆ
ਅੱਖੀਆਂ ਚ’ ਦੇਖਿਆ ਜਹਾਨ ਤੋਲ ਕੇ।

ਵਿਸਾਖੀ-੧੬੯੯
ਸਬਰ ਤੇ ਸ਼ੁਕਰ ਦੀ ਦੇਗ ਵਰਤੀ
ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ
ਦਇਆ ਦੇ ਰਸਤੇ ਚੱਲ ਧਰਮ ਆਇਆ
ਮਨ ਅਡੋਲ ਕਰ ਮੋਹਕਮ ਅਖਵਾਇਆ
ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ
ਸਿੰਘ ਸੁਣਿਆਂ ਸਾਹਿਬ ਫੁਰਮਾਇਆ-
ਸਿਰ ਧਰ ਤਲੀ ਗਲੀ ਮੋਰੀ ਆਓ।
ਗੁਰ ਚੇਰਾ ਇਕ ਰੂਹ ਇਕ ਰੂਪ ਹੋਏ
ਇਕੱਲਾ ਸਵਾ ਲੱਖ ਬਰੋਬਰ ਤੁਲਣ ਲੱਗਾ
ਖੰਡੇ ਦੇ ਬੀਰ ਨੀਰ ਅੰਦਰ
ਮੁਹੱਬਤ ਦਾ ਪਤਾਸਾ ਘੁਲਣ ਲੱਗਾ
-ਜ਼ਫ਼ਰ


ਜਬਰ ਜ਼ੁਲਮ ਵਾਲੀ ਧਰਤੀ ਤੇ ਅੱਤ ਹੋਈ
ਧਾਰ ਅਵਤਾਰ ਆਇਆ ਮਰਦ ਦਲੇਰ ਸੀ
ਦੁਖੀ ਮਜ਼ਲੂਮਾਂ, ਲਿੱਤੜੇ, ਲਿਤਾੜਿਆਂ ਨੂੰ
ਦੇਕੇ ਪਾਹੁਲ ਖੰਡੇ ਦੀ ਬਣਾ ਦਿੱਤਾ ਸ਼ੇਰ ਸੀ
ਸ਼ਹਿਰ ਸੀ ਆਨੰਦਪੁਰ ,ਦਿਨ ਸੀ ਵਿਸਾਖੀ ਵਾਲਾ
ਭਾਰੀ ਗਿਣਤੀ ਦੇ ਵਿੱਚ ਹੋਇਆ ਉਥੇ ਕੱਠ ਸੀ
ਪਾਈ ਜਾ ਵੰਗਾਰ ਜਦੋਂ ਸਿਰਾਂ ਵਾਲ਼ੀ ਪਾਤਸ਼ਾਹ ਨੇ
ਡਰਦੇ ਬਚਾ ਕੇ ਜਾਨ ਕਈ ਗਏ ਉਥੋਂ ਨੱਠ ਸੀ
ਉਠੇ ਦਇਆ ਰਾਮ ,ਉਠ , ਗਲ਼ ਵਿੱਚ ਪੱਲਾ ਪਾਕੇ
ਦਸਮ ਪਿਤਾ ਦੇ ਅੱਗੇ ਅਰਜ਼ ਗੁਜ਼ਾਰਦੇ
ਆਪਣਾ ਸਰੀਰ ਅਸੀਂ ,ਤੇਰੇ ਅੱਗੇ ਸੌਂਪ ਦਿੱਤਾ
ਮਰਜ਼ੀ ਹੈ ਤੇਰੀ ਹੁਣ ਰੱਖ ਭਾਵੇਂ ਮਾਰ ਦੇ
ਲੈਕੇ ਦਇਆ ਰਾਮ ਤਾਂਈ , ਗਏ ਗੁਰੂ ਤੰਬੂ ਵਿੱਚ
ਜ਼ੋਰਦਾਰ ਹੋਇਆ ਤਲਵਾਰ ਦਾ ਖੜਾਕ ਸੀ
ਲਗਿਆ ਜਿਉਂ ਧੜ ਤੋਂ ਸਿਰ ਵੱਖ ਕਰ ਦਿੱਤਾ
ਬਿੱਟ ਬਿੱਟ ਰਹੇ ਸਭ ਤੰਬੂ ਵਲ ਝਾਕ ਸੀ
ਰੱਤ ਨਾਲ ਰੱਤ ਹੋਈ ਲੈਕੇ ਚੰਡੀ ਹੱਥ ਵਿੱਚ
ਆ ਗਏ ਸੀ ਫੇਰ ਗੁਰੂ ਤੰਬੂ ਵਿਚੋਂ ਬਾਹਰ ਸੀ
ਇਕ ਸਿਰ ਹੋਰ ਲੈਣਾ , ਗੁਰੂ ਜੀ ਨੇ ਮੰਗ ਕੀਤੀ
ਉਠਿਆ ਧਰਮ ਰਾਮ , ਹੁਣ ਇਸ ਵਾਰ ਸੀ
ਦਇਆ ਰਾਮ ਵਾਲੀ ਗੱਲ ਕਰਕੇ ਧਰਮ ਨਾਲ
ਮੁੜ ਗੁਰੂ ਆਣ ਕੇ ਉਸੇ ਥੜੇ ਉੱਤੇ ਚੜੇ ਸੀ
ਤੀਜਾ ਸਿਰ ਮੰਗਿਆ ਸੀ ਜਦੋਂ ਸੱਚੇ ਪਾਤਸ਼ਾਹ ਨੇ
ਹਿੰਮਤ ਰਾਏ ਜੀ ਉਦੋਂ ਅੱਗੇ ਆਣ ਖੜੇ ਸੀ
ਚੌਥੀ ਵਾਰ ਮੰਗ ਉੱਤੇ ਮੋਹਕਮ ਚੰਦ ਜੀ ਨੇ
ਆਖਿਆ ਕੇ ” ਸਿਰ ਮੇਰਾ ਕਰੋ ਪਰਵਾਨ ਜੀ ”
ਦਇਆ ,ਧਰਮ ,ਹਿੰਮਤ , ਮੋਹਕਮ ਦੇ ਪਿੱਛੇ ਪਿੱਛੇ
ਆ ਗਏ ” ਸਾਹਿਬ ” ਆਪ ਹੋਕੇ ਮਿਹਰਬਾਨ ਜੀ
ਪੰਜਾਂ ਨੂੰ ਖਿਤਾਬ ਦੇਕੇ ਗੁਰੂ ਜੀ ਪਿਆਰਿਆਂ ਦਾ
ਮੇਟ ਜਾਤ – ਪਾਤ ਨਾਮ ਪਿੱਛੇ ” ਸਿੰਘ ” ਲਾ ਦਿੱਤਾ
ਜ਼ਬਰ ਜ਼ੁਲਮ ਅੱਗੇ , ਝੁੱਕਿਆ ਨਾ ਝੁੱਕਣਾ ਹੈ
“ਮੰਗਲ਼ੀ ਦੇ ਸੋਨੂੰ ” ਐਸਾ ਖ਼ਾਲਸਾ ਸਜ਼ਾ ਦਿੱਤਾ ।
ਸੋਨੂੰ ਮੰਗਲ਼ੀ


ਵਿਸਾਖੀ ਦਿਹਾੜਾ
ਹੋਇਆ ਭਾਰੀ ਇੱਕਠ ਸੰਗਤ ਦਾ
ਆਨੰਦਪੁਰ ਸਾਹਿਬ ਜਦ
ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ
ਸੀਸ ਦੀ ਰੱਖੀ ਸੰਗਤ ਵਿੱਚ ਤਦ
ਸੁਣ ਸਭ ਹੈਰਾਨ ਹੋਏ
ਡਰ ਚਿਹਰਿਆਂ ਤੇ ਆ ਘਿਰੇ
ਬਾਹਰੀ ਦਿਖਾਵੇ ਨਾ ਭਾਵਣ ਗੁਰੂ ਨੂੰ
ਚਿੰਤਾ ਵਿੱਚ ਸਭਦਾ ਮਨ ਡੋਲਿਆ ਫਿਰੇ
ਸੱਚੀ ਪ੍ਰੇਮ ਭਗਤੀ ਵਾਲੇ ਪੰਜ ਗੁਰੂ ਦੇ
ਪਿਆਰੇ ਉੱਠ ਖੜੇ ਹੋਏ
ਗੁਰੂ ਸਾਹਿਬ ਜੀ ਦੀ ਮੰਗ ਪੂਰੀ ਕਰਨ
ਲਈ ਗੁਰੂ ਜੀ ਕੋਲ ਗਏ
ਵੇਖ ਜਿਗਰਾ ਮੇਰੇ ਬਾਜਾਂ ਵਾਲੇ ਸਾਹਿਬ ਨੇ
ਅੰਮਿ੍ਰਤ ਦਾਤ ਬਖ਼ਸ਼ ਕੇ ਸਿੱਖ ਸਜਾਏ
ਦਿਨ ਵਿਸਾਖੀ ਵਾਲੇ ਖਾਲਸਾ ਪੰਥ ਸਾਜ ਕੇ
ਗੁਰ ਚਰਨੀ ਲਾਏ।
ਸੰਦੀਪ ਕੌਰ ਚੀਮਾ✍️

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਅਨਹਦ ਸੂਰਬੀਰ ਸੂਰਮਾਂ
ਸ਼ਾਂਤੀ ਦੇ ਪ੍ਰਤੀਕ
“ਹਿੰਦ ਦੀ ਚਾਦਰ” ਦੇ ਅੰਸ਼
ਮਹਾਨ ਮਾਤਾ “ਮਾਤਾ ਗੁਜ਼ਰੀ”ਦਾ ਜਾਇਆ
ਜਿਸ ਕੌਮ ਖ਼ਾਤਿਰ ਦਰਦ ਹੰਢਾਇਆ
ਉਹ ਅਨਹਦ ਸੂਰਬੀਰ ਸੂਰਮਾਂ
ਧਰਮਵੀਰ
ਕਰਮਵੀਰ
ਪ੍ਰੇਮਵੀਰ
ਯੁੱਧਵੀਰ
ਕ੍ਰਾਂਤੀਵੀਰ
ਜਿਸ ਧਰਤੀ “ਖ਼ਾਲਸਾ”ਸਜਾਇਆ
ਉਹ ਮਹਾਨ ਬਲਿਦਾਨੀ ਪਿਤਾ
ਜਿਸ ਪੁੱਤਰਾਂ ਨੂੰ ਕੌਮ ਦੇ ਲੇਖੇ ਲਾਇਆ
ਉਹ ਕ੍ਰਾਂਤੀਕਾਰੀ ਗੁਰ ਪਿਤਾ
ਜਿਸ ਸਿੱਖ ਸਮ੍ਰਿਤੀ ਨੂੰ ਵਿਲੱਖਣ ਰੂਪ ਚ ਦਰਸਾਇਆ
ਜ਼ੁਲਮ ਕਰਨਾ ਤੇ ਸਹਿਣਾ ਪਾਪ ਸਮਝਾਇਆ
ਅਨਹਦ ਸੂਰਵੀਰ ਸੂਰਮਾਂ——-
ਜਿਸ ਦੇ ਹਥਿਆਰ ਮਜ਼ਲੂਮਾਂ ਨੂੰ
ਹੱਕ ਲਈ ਲੜ੍ਹਨਾ ਸਿਖਾਇਆ
ਬੇਸਹਾਰਾ ਤੇ ਔਰਤਾਂ ਲਈ
ਵਰਿਆਮ ਜਿਹਾ ਸਨਾਹ ਪੁਆਇਆ
ਸਿੱਖੀ ਦਾ ਰਾਹ”ਦੇਸ ਸ਼ਿਵਾ ਬਰ ਮੋਹੇ ਈਹੇ”ਵਿਖਾਇਆ
ਪਹਿਚਾਨ ਸਿੰਘ ਦੀ”ਮਰਦ ਅਗੰਮੜਾ”ਜਿਹਾ ਆਚਰਣ ਸਮਝਾਇਆ।
ਅਨਹਦ ਸੂਰਵੀਰ ਸੂਰਮਾਂ——-
ਨਵਜੋਤਕੌਰ ਨਿਮਾਣੀ


ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ

ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਤੁਸੀ ਦੁਖੀਆਂ ਦੇ ਦੁੱਖ ਕੱਟ ਦਿੱਤੇ , ਜਿਨਾ ਕੀਤੇ ਤੁਹਾਡੇ ਦੀਦਾਰੇ ਜੀ ।
ਰਾਣੀ ਮੈਣੀ ਦਾ ਭਰਮ ਕੱਢ ਦਿੱਤਾ , ਕੀਤੇ ਬੰਗਲੇ ਵਿੱਚ ਉਤਾਰੇ ਜੀ।
ਕੀਤੇ ਦਿੱਲੀ ਦੇ ਵਿੱਚ ਠੀਕ ਰੋਗੀ , ਜਿਨਾ ਦੇ ਨਾ ਕੋਈ ਸਹਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ।
ਤੇਰੇ ਦਰ ਤੇ ਪੰਡਤ ਹੰਕਾਰ ਕੀਤਾ , ਤੁਸਾ ਕੀਤੇ ਉਸ ਦੇ ਨਿਸਤਾਰੇ ਜੀ ।
ਜੋ ਗੂੰਗਾ ਛੰਜੂ ਨਾ ਬੋਲ ਸਕੇ , ਕਰਵਾਏ ਗੀਤਾ ਦੇ ਅਰਥ ਸਾਰੇ ਜੀ ।
ਔਰੰਗਾ ਤਹਾਨੂੰ ਮਿਲਣ ਆਇਆ , ਨਾ ਪਾਪੀ ਨੂੰ ਦਿੱਤੇ ਦੀਦਾਰੇ ਜੀ।
ਦੁੱਖੀ ਸੰਗਤਾ ਨੂੰ ਗਲ ਲਾਇਆ , ਤੁਸੀ ਹੋ ਰੱਬ ਦੇ ਰੂਪ ਨਿਆਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਤੁਸੀ ਅੱਠਵੀਂ ਜੋਤ ਗੁਰੂ ਨਾਨਕ ਦੀ,ਗੁਰੂ ਹਰਿ ਰਾਇ ਦੇ ਦੁਲਾਰੇ ਜੀ ।
ਗੁਰੂ ਹਰਿਕ੍ਰਿਸ਼ਨ ਜੀ ਨਾਮ ਸੋਹਣਾ , ਮੈ ਰੂਪ ਤੋ ਜਾਵਾ ਬਲਿਹਾਰੇ ਜੀ ।
ਉਸ ਦੇ ਦੁਖ ਸਭ ਕੱਟ ਦਿੱਤੇ , ਜੋ ਆਇਆ ਤੁਹਾਡੇ ਦਰਬਾਰੇ ਜੀ ।
ਮਿਹਰ ਕਰੋ ਸੰਗਤ ਤੇ ਗੁਰੂ ਜੀ , ਨਾ ਆਉਣ ਦੁਖ ਕਦੇ ਦੁਬਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਗੁਰੂ ਜੀ ਦੇ ਉਪਦੇਸ਼ ਗੁਰਬਾਣੀ ਦਾ , ਕੁਲ ਲੋਕ ਤੁਸਾ ਨੇ ਤਾਰੇ ਜੀ ।
ਹਰ ਸਿੱਖ ਸਰਧਾ ਨਾਲ ਭਰ ਜਾਂਦਾ , ਜਦ ਸੁਣਦਾ ਬੋਲ ਪਿਆਰੇ ਜੀ ।
ਉਹ ਧਰਤੀ ਪੂਜਣਯੋਗ ਹੋ ਗਈ , ਜਿਥੇ ਕੀਤੇ ਤੁਸਾ ਉਤਾਰੇ ਜੀ ।
ਜੋਰਾਵਰ ਵਰਗੇ ਵੀ ਤਾਰ ਦਿਉ , ਕਰਾ ਅਰਦਾਸ ਤੇਰੇ ਦੁਵਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਜੋਰਾਵਰ ਸਿੰਘ ਤਰਸਿੱਕਾ ।

ਵੈਸਾਖੀ ਦਾ ਦਿਨ ਜਿਉ ਜਿਉ ਨੇੜੇ ਆਉਦਾ ਏ ,
ਸਾਨੂੰ ਮਹਾਨ ਇਤਿਹਾਸ ਚੇਤੇ ਕਰਾਉਦਾ ਏ ।
ਸੰਗਤ ਵਿੱਚੋ ਗੁਰੂ ਜੀ ਸੀਸ ਲਈ ਬੁਲਾਇਆ ਸੀ ,
ਹੱਥ ਜੋੜ ਕੇ ਭਾਈ ਦਇਆ ਰਾਮ ਜੀ ਆਇਆ ਸੀ ।
ਵਾਰੀ ਵਾਰੀ ਪੰਜ ਸੀਸ ਗੁਰੂ ਦੀ ਭੇਟਾ ਆਏ ਸੀ ,
ਬਾਟੇ ਵਿੱਚੋ ਛਕਾਂ ਅੰਮ੍ਰਿਤ ਜਾਤਾ ਦੇ ਭੇਦ ਮਿਟਾਏ ਸੀ ।
ਨਾ ਉੱਚਾ ਨਾ ਨੀਵਾ ਕੋਈ ਐਸਾ ਧਰਮ ਚਲਾਇਆ ਸੀ ,
ਸਭੈ ਸਾਝੀਵਾਲ ਸਦਾਇਨਿ ਐਸਾ ਜਾਪ ਜਪਾਇਆ ਸੀ ।
ਗਿਦੜਾ ਤੋ ਸੇਰ ਬਣਾ ਕੇ ਸਿੰਘ ਦਾ ਖਿਤਾਬ ਦਵਾਇਆ ਸੀ ,
ਦੋ ਘੁਟ ਪੀ ਬਾਟੇ ਵਿੱਚੋ ਚਿੜੀਆਂ ਤੋ ਬਾਜ ਤੜਾਇਆ ਸੀ ।
ਪਰਿਵਾਰ ਵਾਰ ਕੇ ਗੁਰੂ ਜੀ ਖਾਲਸਾ ਪੁੱਤ ਬਣਾਇਆ ਸੀ ,
ਨਾ ਕੀਤਾ ਨਾ ਕਰ ਸਕੇ ਐਸਾ ਪਿਆਰ ਦਿਖਾਇਆ ਸੀ ।
ਮਾਤਾ ਸਾਹਿਬ ਕੌਰ ਗੁਰੂ ਜੀ ਅੱਗੇ ਸੀਸ ਨਿਵਾਇਆ ਸੀ ,
ਵਿੱਚ ਖੁਸ਼ੀ ਦੇ ਗੁਰੂ ਜੀ ਖਾਲਸਾ ਝੋਲੀ ਦੇ ਵਿੱਚ ਪਾਇਆ ਸੀ ।
ਮਾਂ ਪਿਉ ਤੋ ਲੈਕੇ ਖੁਸ਼ੀਆ ਖਾਲਸਾ ਜੰਗ ਵਿੱਚ ਜਦ ਆਇਆ ਸੀ ,
ਕੋਈ ਸਾਹਮਣੇ ਖਲੋ ਨਾ ਸਕਿਆ ਖੰਡਾ ਐਸਾ ਖੜਕਾਇਆ ਸੀ ।
ਧਰਮ ਦੀ ਖਾਤਰ ਸ਼ਹੀਦੀਆਂ ਪਾ ਗਏ ਬੰਦ ਬੰਦ ਕਟਵਾਇਆ ਸੀ ,
ਤੇਗਾ , ਦੇਗਾ , ਚਰਖੜੀਆ ਸਾਨੂੰ ਕਈ ਵਾਰ ਅਜਮਾਇਆ ਸੀ ।
ਭਾਈ ਤਾਰੂ ਸਿੰਘ ਵਰਗੇ ਸਿੰਘਾ ਆਪਣਾ ਖੋਪੜ ਲਹਾਇਆ ਸੀ ,
ਬਾਬਾ ਦੀਪ ਸਿੰਘ ਵਰਗੇ ਸਿੰਘਾਂ ਸੀਸ ਤਲੀ ਤੇ ਟਿਕਾਇਆ ਸੀ ।
ਸਾਹਮਣੇ ਦੁਸ਼ਮਣ ਨਾ ਆ ਸਕੇ ਡਰ ਐਸਾ ਹਰੀ ਸਿੰਘ ਪਾਇਆ ਸੀ ,
ਜਥੇਦਾਰੀ ਖਾਲਸੇ ਦੀ ਹੈ ਕਿਝ ਕਰਨੀ ਫੂਲਾ ਸਿੰਘ ਸਖਾਇਆ ਸੀ ।
ਕੋਈ ਚਲਾ ਨਾ ਸਕਿਆ ਰਣਜੀਤ ਸਿੰਘ ਰਾਜ ਐਸਾ ਚਲਾਇਆ ਸੀ ,
ਸਾਰੇ ਧਰਮਾ ਦਾ ਸਤਿਕਾਰ ਸੀ ਕੀਤਾ ਐਸਾ ਰਾਜਾ ਆਇਆ ਸੀ ।
ਇਕ ਵਾਰ ਆਈ ਵੈਸਾਖੀ ਜਿਸਨੇ ਦਿਲਾ ਤੇ ਜਖਮ ਲਗਾਇਆ ਸੀ ,
ਜਲਿਆ ਵਾਲੇ ਬਾਗ ਦੇ ਅੰਦਰ ਡਾਇਰ ਕਾਲ ਬਣ ਕੇ ਆਇਆ ਸੀ ।
ਹਜਾਰਾ ਮਾਰ ਬੇਦੋਸੇ ਉਸ ਨੇ ਸਬਰ ਸਿੰਘਾ ਦਾ ਅਜਮਾਇਆ ਸੀ ,
ਲੰਡਨ ਜਾ ਡਾਇਰ ਮਾਰਿਆ ਉਦਮ ਸਿੰਘ ਫਰਜ ਨਿਭਾਇਆ ਸੀ ।
ਜੋਰਾਵਰ ਸਿੰਘ ਸਿਰ ਝੁਕਦਾ ਜਿਨਾ ਕੌਮ ਲਈ ਜੀਵਨ ਲਾਇਆ ਸੀ ,
ਸੇਵਾ ਤੇ ਸਿਮਰਨ ਕਰਕੇ ਰਾਹ ਕੁਰਬਾਨੀ ਦਾ ਦਿਖਾਇਆ ਸੀ ।
ਜੋਰਾਵਰ ਸਿੰਘ ਤਰਸਿੱਕਾ ।