ਮਾਤਾ ਨਾਨਕੀ ਦੀ ਕੁੱਖ ਨੂੰ ਸੀ ਰੱਬ ਨੇ ਭਾਗ ਲਾਏ , ਛੇਵੇ ਗੁਰੂ ਦੇ ਘਰ ਨੌਵੇ ਗੁਰੂ ਆਏ ।
ਉਠ ਛੇਵੇ ਗੁਰੂ ਜੀ ਹਰਿਮੰਦਰ ਤੋ ਸੀਸ਼ ਮਹਿਲ ਆਏ , ਦੇਖ ਬਾਲ ਨੂੰ ਗੁਰੂ ਜੀ ਸਮੇਤ ਸੱਭ ਸੀਸ ਨਿਵਾਏ ।
ਗੁਰੂ ਹਰਗੋਬਿੰਦ ਸਾਹਿਬ ਖੁਸ਼ੀ ਦੇ ਘਰ ਆਏ , ਇਹ ਹੋਵੇਗਾ ਤੇਗ ਦਾ ਧਨੀ ਦੁਖ ਸਭ ਦੇ ਗਵਾਏ ।
ਨਾਮ ਰੱਖਿਆ ਤਿਆਗ ਮੱਲ ਸਦਾ ਗੁਰਬਾਣੀ ਗਾਏ , ਆਪ ਮੰਨਦਾ ਭਾਣਾ ਰੱਬ ਦਾ ਸੱਭ ਨੂੰ ਮਨਾਏ ।
ਕਰਤਾਰਪੁਰ ਦੀ ਜੰਗ ਵਿੱਚ ਐਸੀ ਤੇਗ ਚਲਾਏ , ਮਿਲਿਆ ਖਿਤਾਬ ਪਿਤਾ ਵਲੋ ਤੇਗ ਬਹਾਦਰ ਕਹਾਏ ।
ਸਦਾ ਸ਼ਾਂਤ ਚਿੱਤ ਰਹਿੰਦੇ ਨਾ ਦਿਲ ਕਿਸੇ ਦਾ ਦਖਾਏ , ਸਦਾ ਗੁਰੂ ਗੁਰੂ ਕਰਦੇ ਨਾਮ ਰੱਬ ਦਾ ਧਿਆਏ ।
ਆਗਿਆ ਪਾ ਪਿਤਾ ਦੀ ਵਿੱਚ ਬਕਾਲੇ ਆਏ , ਕੀਤੀ ਬੰਦਗੀ ਰੱਬ ਦੀ ਗੁਜਰੀ ਜੀ ਸੇਵ ਕਮਾਏ ।
ਗੁਰੂ ਹਰਿਕ੍ਰਿਸ਼ਨ ਜੀ ਸੀਸ਼ ਦਿੱਲੀ ਵਿੱਚ ਨਿਵਾਏ , ਬਾਬਾ ਬੈਠਾ ਬਕਾਲੇ ਗੱਦੀ ਦਾ ਵਾਰਸ ਕਹਾਏ ।
ਸੌਢੀ ਸੁਣ ਗਲ ਅੱਠਵੇ ਗੁਰੂ ਦੀ ਵਿੱਚ ਲਾਲਚ ਆਏ , ਵਿੱਚ ਬਕਾਲੇ ਬੈਠ ਗਏ ਬਾਈ ਮੰਜੀਆਂ ਡਾਏ ।
ਮੱਖਣ ਲੁਬਾਣੇ ਪਰਗਟ ਕੀਤਾ ਗੁਰਾ ਨੂੰ ਵਿੱਚ ਬਕਾਲੇ ਆਏ , ਗੁਰੂ ਲਾਦੋ ਰੇ ਦੇ ਸੀ ਹੋਕੇ ਸ਼ਾਹ ਨੇ ਲਾਏ ।
ਫੇਰ ਕੀਤਾ ਪਰਚਾਰ ਸੀ ਸਿੱਖੀ ਦਾ ਵਿੱਚ ਸੰਗਤਾ ਦੇ ਆਏ , ਗੁਰੂ ਤੇਗ ਬਹਾਦਰ ਨੇ ਲੋਕ ਸਿਧੇ ਰਾਹ ਪਾਏ ।
ਵਿੱਚ ਪਟਨੇ ਦੇ ਗੁਰੂ ਜੀ ਨਾਲ ਪਰਿਵਾਰ ਦੇ ਆਏ , ਜਿਥੇ ਗੋਬਿੰਦ ਸਿੰਘ ਜੀ ਬਾਲ ਰੂਪ ਵਿਚ ਆਏ ।
ਇਕ ਦਿਨ ਗੁਰੂ ਜੀ ਚੱਕ ਨਾਨਕੀ ਆਏ , ਭੇਜੇ ਸਿੱਖ ਪਟਨੇ ਨੂੰ ਪਰਿਵਾਰ ਲੈ ਕੇ ਆਏ ।
ਜਦ ਪਿਤਾ , ਪੁੱਤਰ ਸੀ ਸਾਹਮਣੇ ਆਏ , ਖਿੜ ਗਈ ਕੁਲ ਕਾਇਨਾਤ ਸੀ ਵਿੱਚ ਖੁਸ਼ੀ ਦੇ ਆਏ ।
ਇਕ ਦਿਨ ਪੰਡਤ ਕਸਮੀਰੀ ਹੱਥ ਜੋੜ ਕੇ ਆਏ , ਧਰਮ ਬਚਾ ਦਵੋ ਗੁਰੂ ਜੀ ਆਸ ਮੁਕਦੀ ਜਾਏ ।
ਹਿੰਦੂ ਧਰਮ ਬਚਾਉਣ ਲਈ ਗੁਰੂ ਜੀ ਦਿੱਲੀ ਆਏ , ਆਪਣਾ ਸੀਸ਼ ਦੇ ਕੇ ਲੱਖਾ ਸਿਰ ਬਚਾਏ ।
ਜੋਰਾਵਰ ਸਿੰਘ ਹੱਥ ਜੋੜ ਇਕ ਅਰਦਾਸ ਕਰਾਏ , ਹਰ ਸੰਗਤ ਨਾਲ ਮੇਰੇ ਇਹ ਸਲੋਕ ਗਾਏ ।
ਗੁਰ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ। ਸਭਿ ਥਾਈ ਹੋਇ ਸਹਾਇ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *