ਇਕ ਅੰਮ੍ਰਿਤ ਸਮੁੰਦਰ ਮੰਥਨ ਵਿੱਚੋ ਆਇਆ ਹੈ , ਇਕ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਇਆ ਹੈ।
ਜੋ ਅੰਮ੍ਰਿਤ ਸਮੁੰਦਰ ਵਿੱਚੋ ਆਇਆ ਹੈ ਦੇਵਤਿਆਂ ਉਹ ਧੋਖੇ ਨਾਲ ਨੀਵਿਆਂ ਤੋ ਲੁਕਾਇਆ ਹੈ ।
ਜੋ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਹੈ , ਹੋਕਾ ਦੇ ਕੇ ਉਚੇ ਨੀਵੇਂ ਸੱਭ ਨੂੰ ਛਕਾਇਆ ਹੈ।
ਸਮੁੰਦਰ ਵਾਲਾ ਅੰਮ੍ਰਿਤ ਪੀ ਬੰਦਾ ਮੌਤ ਤੋ ਬਚ ਜਾਦਾ ਹੈ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੌਤ ਦੇ ਅੱਗੇ ਖੜ ਜਾਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈ ਔਰਤ ਛੱਲ ਜਾਦੀ ਹੈ , ਗੁਰੂ ਵਾਲਾ ਅੰਮ੍ਰਿਤ ਲੈ ਮਤ ਉੱਚੀ ਸੁੱਚੀ ਬਣ ਜਾਦੀ ਹੈ ।
ਸਮੁੰਦਰ ਵਾਲਾ ਅੰਮ੍ਰਿਤ ਖਾਰੇ ਪਾਣੀ ਤੋ ਪਾਇਆ ਹੈ , ਗੁਰੂ ਵਾਲਾ ਅੰਮ੍ਰਿਤ ਬਾਣੀ , ਪਾਣੀ ,ਖੰਡੇ ਤੋ ਆਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਫਿਰਦੇ ਭਜਦੇ ਸੀ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੈਦਾਨ ਵਿੱਚ ਗਜਦੇ ਸੀ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਵਿੱਚ ਹੰਕਾਰ ਦੇ ਆਏ ਸੀ , ਗੁਰੂ ਵਾਲੇ ਅੰਮ੍ਰਿਤ ਨੇ ਸਿੰਘਾਂ ਦੇ ਵਿਕਾਰ ਸਭ ਲਾਹੇ ਸੀ ।
ਸਮੁੰਦਰ ਵਾਲੇ ਅੰਮ੍ਰਿਤ ਨੇ ਸਿਰਫ ਸਵਰਗਾ ਤਕ ਪਹੁੰਚਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਰੱਬ ਨਾਲ ਮਿਲਾਇਆ ਹੈ ।
ਸਮੁੰਦਰ ਵਾਲੇ ਅੰਮ੍ਰਿਤ ਨੇ ਕੀ ਕਰ ਵਖਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਗਿਦੜਾ ਤੋ ਸ਼ੇਰ ਬਣਾਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਅੱਜ ਵੀ ਮਿਥਿਹਾਸ ਲਗਦਾ ਹੈ , ਗੁਰੂ ਵਾਲਾ ਅੰਮ੍ਰਿਤ ਬਹੁਤ ਖਾਸ ਲਗਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਦੇਵਤੇ ਨਾਲ ਹੀ ਲੈਗੇ ਸੀ , ਜੋਰਾਵਰ ਸਿੰਘ , ਗੁਰੂ ਜੀ ਅੰਮ੍ਰਿਤ ਆਪਣੇ ਖਾਲਸੇ ਨੂੰ ਦੇਗੇ ਸੀ ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *