ਹੇ ਪ੍ਰਮਾਤਮਾ ! ਮੇਰੀ ਆਪਣੇ ਆਪ ਵਿਚ ਕੋਈ ਪਾਂਇਆਂ ਨਹੀਂ ਹੈ।
ਮੇਰੇ ਕੋਲ ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ।



ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇਂ,
ਤੇ ਜੰਝੂ ਲਾਹੁਣ ਦਾ ਅੱਜ ਵੀ ਰਿਵਾਜ ਰਹਿੰਦਾ।
ਦਸਮ ਪਿਤਾ ਜੇ ਸਰਵੰਸ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ।

ਵਾਹਿਗੁਰੂ ਜੀ ਸਭ ਦੀ ਸੁਣਦੇ ਹਨ ,
ਪਰ ਸਾਨੂੰ ਹੀ ਭਰੋਸਾ ਨਹੀਂ ਹੁੰਦਾ

ਅੱਜ ਦਾ ਵਿਚਾਰ
ਨਾ ਸੋਚ ਏਨਾਂ ਬੰਦਿਆ
ਜਿੰਦਗੀ ਬਾਰੇ ।।
ਜਿਸ ਮਾਲਕ ਨੇ ਇਹ ਜਿੰਦਗੀ ਦਿੱਤੀ ਹੈ
ਉਸ ਨੇ ਵੀ ਤਾਂ ਤੇਰੇ ਬਾਰੇ
ਕੁਝ ਸੋਚਿਆ ਹੋਣਾਂ ।


Kaur is my Identity
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ
‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ
ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ…


ਮੈਂ ਨਿਮਾਣਾ ਕੀ ਜਾਣਾ ਮਾਲਕਾ ਤੇਰਿਆਂ ਰੰਗਾਂ ਨੂੰ
ਮਿਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ


ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸੇਵਕਾਂ ਤੇ
ਸਦਾ ਮੇਹਰ ਭਰਿਆ ਹੱਥ ਰੱਖਣਾ ਜੀ

ਟੁੱਟੇ ਲਈ ਆਖਰੀ ਹੈ ਆਸ , ਸੱਚੇ ਗੁਰੂ ਅੱਗੇ ਅਰਦਾਸ।
ਜੋ ਹੋਇਆ ਜਗ ਤੋ ਨਿਰਾਸ਼ , ਜੇ ਰੱਖੇ ਬਾਣੀ ਉੱਤੇ ਵਿਸ਼ਵਾਸ ।
ਬਾਬਾ ਨਾਨਕ ਗਲ ਲਾਉਦਾ, ਦੁੱਖ ਉਸ ਦਾ ਮਿਟਾਉਦਾ ।
ਸੁੱਖ ਘਰ ਵਿੱਚ ਆਉਦਾ , ਦੁੱਖ ਰੋਗ ਉਸ ਦਾ ਗਵਾਉਦਾ ।
ਬਾਣੀ ਹੈ ਫਰਮਾਉਂਦੀ, ਦੁਨੀਆ ਨਾਮ ਬਿਨਾ ਦੁੱਖ ਪਾਉਦੀ ।
ਸੱਚੀ ਗੱਲ ਹੈ ਸਣਾਉਦੀ , ਬਾਣੀ ਬਿਨਾਂ ਸਾਂਤੀ ਨਾ ਆਉਦੀ ।
ਜੇ ਦੁੱਖ ਭੁੱਖ ਬਹੁਤ ਸਤਾਵੈ , ਸਿੱਖ ਗਲ ਵਿਚ ਪੱਲਾ ਪਾਵੈ ।
ਸਾਹਮਣੇ ਗੁਰੂ ਗ੍ਰੰਥ ਦੇ ਜਾਵੈ , ਝੋਲੀ ਸੁੱਖਾਂ ਦੀ ਭਰ ਲਿਆਵੈ ।
ਕਦੇ ਹੋਵੋ ਨਾ ਨਿਰਾਸ਼ , ਜੇ ਆਪਣੇ ਵੀ ਛੱਡ ਜਾਣ ਸਾਥ ।
ਹੱਥ ਜੋੜ ਕਰੋ ਅਰਦਾਸ , ਰੱਖੋ ਵਾਹਿਗੂਰ ਤੇ ਹੀ ਆਸ ।
ਵਾਹਿਗੂਰ ਜਦੋ ਸੁਣੀ ਅਰਦਾਸ, ਕੰਮ ਸਾਰੇ ਹੋਣਗੇ ਰਾਸ ।
ਜੋ ਛੱਡ ਕੇ ਗਏ ਸੀ ਤਹਾਨੂੰ , ਹੱਥ ਜੋੜ ਆਉਣਗੇ ਪਾਸ ।
ਕਦੇ ਦਿਲ ਨਾ ਢਾਹੋ , ਦੂਰ ਵਾਹਿਗੂਰ ਤੋ ਨਾ ਜਾਉ ।
ਸਦਾ ਗੁਰੂਘਰ ਆਉ , ਸਵਾਸ ਸਵਾਸ ਵਾਹਿਗੂਰ ਗਾਉ ।
ਸੱਚੀ ਸੁੱਚੀ ਕਿਰਤ ਕਮਾਉ , ਲੋੜਵੰੜ ਲਈ ਅਗੇ ਆਉ ।
ਦੁੱਖ ਗਰੀਬ ਦਾ ਵੰਡਾਉ , ਦਸਵੰਦ ਉਸ ਉਤੇ ਹੀ ਲਾਉ ।
ਵਾਹਿਗੂਰ ਉਤੇ ਰੱਖੋ ਆਸ , ਕਦੇ ਨਾ ਹੋਵੋਗੇ ਨਿਰਾਸ਼ ।
ਮੇਰਾ ਦੁੱਖ ਸੁੱਖ ਤੁਧ ਹੀ ਪਾਸ , ਕਰਿਉ ਰੋਜ ਹੀ ਅਰਦਾਸ।
ਜੋਰਾਵਰ ਹੈ ਸੱਚ ਸਣਾਉਦਾ , ਜਦੋ ਆਖਰੀ ਸਮਾਂ ਹੈ ਆਉਦਾ ।
ਵਾਹਿਗੂਰ ਬਿਨਾ ਕੋਈ ਸਾਥ ਨਾ ਨਿਭਾਉਂਦਾ ।
ਜੋਰਾਵਰ ਸਿੰਘ ਤਰਸਿੱਕਾ ।

ਜੇਤਾ ਸਮੁੰਦ ਸਾਗਰ ਨੀਰ ਭਰਿਆ
ਤੇਤੇ ਅਉਗਣ ਹਮਾਰੇ||
ਦਇਆ ਕਰੋ ਕੁਛ ਮਿਹਰ ਉਪਾਉ
ਡੁਬੱਦੇ ਪੱਥਰ ਤਾਰੇ।।


ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥


ਦੁੱਖ ਸੁਖ ਤਾਂ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ
ਜੇ ਸੁਖ ਨੇ ਤਾਂ ਨਿਮਰਤਾ ਬਕਸ਼ੀ

ਪ੍ਰਭ ਕਾ ਸਿਮਰਨੁ ਸਭ ਤੇ ਊਚਾ
 ਪ੍ਰਭ ਕੈ ਸਿਮਰਨਿ ਉਧਰੇ ਮੂਚਾ
 ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ
 ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ
 ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ
 ਪ੍ਰਭ ਕੈ ਸਿਮਰਨਿ ਪੂਰਨ ਆਸਾ
 ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ
 ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ
 ਪ੍ਰਭ ਜੀ ਬਸਹਿ ਸਾਧ ਕੀ ਰਸਨਾ
 ਨਾਨਕ ਜਨ ਕਾ ਦਾਸਨਿ ਦਸਨਾ ॥4॥


ਰੱਖ ਵਿਸ਼ਵਾਸ ਉਪੱਰ ਵਾਲੇ ਤੇ !!
ਕਿਸੇ ਦੀਆਂ ਆਸਾਂ ਉਹ ਤੋੜਦਾ ਨਹੀਂ
ਉਹਦੇ ਦਰ ਤੇ ਜਾ ਕੇ ਤਾਂ ਦੇਖੀ !!
ਖਾਲੀ ਹੱਥ ਉਹ ਕਿਸੇ ਨੂੰ ਮੋੜਦਾ ਨੀ ….

ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ😊
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ