ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ



ਦੁੱਖ ਸੁੱਖ ਤਾਂ ਦਾਤਿਆ.
ਤੇਰੀ ਕੁਦਰਤ ਦੇ ਅਸੂਲ ਨੇ..
ਬਸ ਇਕੋ ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..

ਸੰਤ ਮਸਕੀਨ ਜੀ ਵਿਚਾਰ – ਸਰਬ ਰੋਗ ਕਾ ਆਉਖਦੁ ਨਾਮੁ॥
ਪ੍ਰਚੀਨ ਜ਼ਮਾਨੇ ਅੰਦਰ ਰੋਗਾਂ ਦਾ ਇਲਾਜ਼ ਮੰਤਰਾਂ ਦੇ ਰਾਹੀਂ ਵੀ ਹੁੰਦਾ ਸੀ। ਅਜੇ ਵੀ ਕੁਝ ਥਾਵਾਂ ‘ਤੇ ਇਸ ਤਰ੍ਹਾਂ ਇਲਾਜ਼ ਕਰਦੇ ਨੇ। ਮੈਨੂੰ ਆਪਣੀ ਇਕ ਘਟਨਾ ਯਾਦ ਆ ਰਹੀ ਏ ਜੰਮੂ ਦੀ। ਦਾਸ ਸਾਲ ਦੇ ਸਾਲ ਜਾਂਦਾ ਹੁੰਦਾ ਸੀ, ਛੇਵੇਂ ਪਤਿਸ਼ਾਹ ਦੇ ਪੁਰਬ ਤੇ। ਉਥੇ ਮੇਰੀ ਦਾੜੵ ਦੁਖਣ ਲੱਗ ਪਈ ਤੇ ਛੇਵੇਂ ਪਾਤਿਸ਼ਾਹ ਦਾ ਪੁਰਬ ਨੇੜੇ, ਦੋ ਦਿਨ ਬਾਅਦ। ਦਿਨ ਭਰ ਦਾੜੵ ਦੁਖਦੀ ਰਹੀ। ਥੱਲੇ ਗੁਰਦੁਆਰੇ ਦੀ ਮਾਰਕਿਟ ਬਣੀ ਹੋਈ ਏ, ਦੁਕਾਨਾਂ ਨੇ। ਓੁਥੇ ਨਵੀਆਂ ਜੁੱਤੀਆਂ ਬਣਾਉਣ ਵਾਲਾ ਇਕ ਮੋਚੀ ਏ, ਔਰ ਉਹ ਮੰਤਰਾਂ ਦੇ ਰਾਹੀਂ ਇਲਾਜ਼ ਵੀ ਕਰਦਾ ਸੀ, ਮੈਂ ਦੇਖਦਾ ਹੁੰਦਾ ਸੀ, ਕੁਝ ਨਾ ਕੁਝ ਰੋਗੀ ਉਸ ਕੋਲ ਆਉਂਦੇ ਰਹਿੰਦੇ ਸਨ।ਉਹ ਉੱਪਰ ਮੇਰੇ ਕਮਰੇ ‘ਚ ਆ ਗਿਆ ਤੇ ਮੈਨੂੰ ਕਹਿਣ ਲੱਗਾ,
“ਮਸਕੀਨ ਜੀ! ਸੁਣਿਐ ਤੁਹਾਡੀ ਦਾੜੵ ਦੁੱਖਦੀ ਐ।”
“ਮੈਂ ਕਿਹਾ,”ਹਾਂ ਬਹੁਤ ਦੁਖਦੀ ਏ। ਹੁਣ ਵੀ ਦੁਖ ਰਹੀ ਐ।”
ਮੈਂ ਕਿਹਾ “ਮੈਂ ਡਾਕਟਰ ਕੌਲ ਮੈਂ ਗਿਆ ਸੀ, ਉਹਨੇ ਕਿਹੈ ਕਢਾਉਣੀ ਪਏਗੀ, ਦੋ ਤਿੰਨ ਦਿਨ ਰੈਸਟ ਕਰਨਾ ਪਏਗਾ ਤੇ ਪ੍ਰਬੰਧਕ ਸਾਰੇ ਪਿਛੇ ਪਏ ਨੇ, ਗੁਰਪੁਰਬ ਤੋਂ ਬਾਅਦ ਕਢਾਉਣਾ, ਸਾਡਾ ਗੁਰਪੁਰਬ ਲੰਘ ਜਾਣ ਦਿਉ। ਸੰਗਤਾਂ ਆਉਣੀਆਂ ਨੇ ਮਯੂਸ ਹੋਣਗੀਆਂ।”
ਪਤੈ ਉਹ ਮੈਨੂੰ ਕਹਿਣ ਲੱਗਾ,”ਜੇ ਮੈਂ ਪੰਜ ਮਿੰਟ ਵਿਚ ਠੀਕ ਕਰ ਦਿਆਂ ਤੇ।”
ਮੈਂ ਕਿਹਾ,”ਮਿੱਤਰਾ! ਫਿਰ ਹੋਰ ਕੀ ਚਾਹੀਦੈ, ਕਰ ਦੇ।”
ਉਹਨੇ ਦਰਵਾਜੇ ਵਿਚ ਇਕ ਕਿੱਲ ਠੋਕੀ ਤੇ ਕੁਝ ਪੜ੍ਹਦਾ ਰਿਹਾ।
ਮੈਨੂੰ ਕਹਿਣ ਲੱਗਾ,”ਮਸਕੀਨ ਜੀ! ਆਰਾਮ ਆਇਆ?”
ਮੈਂ ਕਿਹਾ,” ਨਹੀਂ, ਦਰਦ ਐ, ਉਸੇ ਤਰ੍ਹਾਂ ਈ।”
ਉਹਨੇ ਫਿਰ ਇਕ ਕਿੱਲ ਹੋਰ ਠੋਕੀ, ਕੁਝ ਹੋਰ ਮੰਤਰ ਪੜ੍ਹਦਾ ਰਿਹਾ ਤੇ ਮੰਤਰ ਪੜ੍ਹਨ ਤੋਂ ਬਾਅਦ ਮੈਨੂੰ ਕਹਿਣ ਲੱਗਾ, “ਮਸਕੀਨ ਜੀ! ਹੁਣ ਤੇ ਬਿਲਕੁਲ ਠੀਕ ਹੋ ਗਿਆ ਹੋਵੇਗਾ?”
ਮੈਂ ਕਿਹਾ,”ਨਹੀਂ, ਪਹਿਲੇ ਨਾਲੋਂ ਵੀ ਦਰਦ ਵੱਧ ਗਿਐ, ਪੀੜਾ ਤੇ ਮੇਰੀ ਵੱਧ ਗਈ ਏ।”
ਪਤੈ ਉਸਨੇ ਮੈਨੂੰ ਕੀ ਆਖਿਆ?
“ਗਿਆਨੀ ਜੀ! ਤੁਹਾਡੀ ਸ਼ਰਧਾ ਮੇਰੇ ‘ਤੇ ਨਹੀਂ ਬੱਝਦੀ ਪਈ ਤੇ ਮੇਰਾ ਮੰਤਰ ਕੰਮ ਨਈਂ ਕਰਦਾ ਪਿਆ। ਤੁਸੀਂ ਮੇਰੇ ਤੇ ਸ਼ਰਧਾ ਕਰੋ, ਤੁਸੀਂ ਮੇਰੇ ਤੇ ਭਰੋਸਾ ਕਰੋ।”
ਮੈਂ ਕਿਹਾ,”ਪੁਰਖਾ! ਭਰੋਸਾ ਕਰਨਾ ਇਤਨੀ ਸੌਖੀ ਖੇਡ ਨਹੀ ਐ, ਖ਼ਾਸ ਕਰਕੇ ਤਾਰਕਿਕ ਇਨਸਾਨ ਦੇ ਲਈ। ਅਗਰ ਭਰੋਸਾ ਬੱਝ ਜਾਏ, ਤੋ ਮੰਤਰਾਂ ਵਿਚੋਂ ਸਿਰਮੋਰ ਮੰਤਰ ਹੈ’,ਪਰਮਾਤਮਾ ਦਾ ਨਾਮ, ਸਾਰੇ ਦੁੱਖਾਂ ਨੂੰ ਦੂਰ ਕਰ ਦੇਂਦੈ।”
“ਨਮੋ ਮੰਤ੍ਰ ਮੰਤ੍ਰੰ, ਨਮੋ ਜੰਤ੍ਰ ਜੰਤ੍ਰੰ॥”
{ਜਾਪੁ ਸਾਹਿਬ}
ਕਲਗੀਧਰ ਪਿਤਾ ਕਹਿੰਦੇ ਨੇ, ਹੇ ਪ੍ਰਭੂ! ਤੇਰਾ ਨਾਮ, ਮੰਤਰਾਂ ਵਿਚੋਂ ਸਿਰਮੌਰ ਮੰਤਰ ਹੈ। ਜੰਤਰਾਂ ਵਿਚੋਂ ਸਿਰਮੌਰ ਜੰਤਰ ਹੈ ਔਰ ਐਸਾ ਮੰਤਰ ਹੈ, ਸਾਰੇ ਰੋਗਾਂ ਤੇ ਕੰਮ ਕਰਦੈ।
“ਸਰਬ ਰੋਗ ਕਾ ਆਉਖਦੁ ਨਾਮੁ॥
ਕਲਿਆਣ ਰੂਪ ਮੰਗਲ ਗੁਣ ਗਾਮ॥”
{ਸੁਖਮਨੀ ਸਾਹਿਬ}
ਬਹੁਤ ਉਪਾਉ ਤੂੰ ਕੀਤੇ, ਬੜੇ ਡਾਕਟਰ ਬਦਲੇ, ਹਕੀਮ ਬਦਲੇ, ਵੈਦ ਬਦਲੇ, ਬੜੀਆਂ ਦਵਾਈਆਂ ਬਦਲੀਆਂ, ਸਭ ਕੁਝ ਕੀਤਾ,ਨਹੀ ਹੋਇਆ ਤੂੰ ਠੀਕ?
ਅਗਰ ਹਰੀ ਨਾਮ ਦੀ ਤੂੰ ਆਉਸ਼ਦੀ ਖਾ ਲਵੇਂ, ਰੋਗ ਮਿਟ ਜਾਏਗਾ।
“ਅਨਿਕ ਉਪਾਵੀ ਰੋਗੁ ਨ ਜਾਇ॥
ਰੋਗੁ ਮਿਟੈ ਹਰਿ ਅਉਖਧੁ ਲਾਇ॥”
{ਸੁਖਮਨੀ ਸਾਹਿਬ}
ਬਾਕੀ ਜਿਹੜੀਆਂ ਜੜੀ-ਬੂਟੀਆਂ ਨੇ, ਦਵਾਈਆਂ ਨੇ,ਯਕੀਨ ਜਾਣੋ, ਉਹ ਵੀ ਉਦੋਂ ਈ ਕੰਮ ਕਰਦੀਆਂ ਨੇ, ਜਦ ਪਰਮਾਤਮਾਂ ਦੀ ਰਜ਼ਾ ਨਾਲ ਹੋਵੇ। ਜਿੰਨੇ ਚਿਰ ਤਕ ਪਰਮਾਤਮਾ ਆਪ ਵਿਚੇ ਨਾ ਖੜ੍ਹਾ ਹੋਏ, ਅਉਸ਼ਦੀਆਂ ਕੰਮ ਈ ਨਈਂ ਕਰਦੀਆਂ, ਦਵਾਈਆਂ ਕੰਮ ਨਹੀ ਕਰਦੀਆਂ।
ਗਿਆਨੀ ਸੰਤ ਸਿੰਘ ਜੀ ਮਸਕੀਨ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*

ਨੀ ਤੂੰ ਆਸਾ ਲਾਈ ਫਿਰਦੀ ਐ ਆਸਾਰਾਮ ਤੇ..
ਮੁੰਡਾ ਸ਼ੁਕਰ ਮਨਾਵੇ ਨਾਨਕੀ ਦੇ ਵੀਰ ਦਾ


ਦਸਮ ਪਾਤਸ਼ਾਹ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ
ਮੁੱਖੋਂ ਉਚਾਰਦਿਆਂ ਹੀ ਸਭ ਪਾਸੇ ਚੜ੍ਹਦੀ ਕਲ੍ਹਾ ਪੱਸਰ ਜਾਂਦੀ ਹੈ ।

ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
।।।
ਵਾਹਿਗੁਰੂ ਜੀਓ ।।


ਤੇਰੇ ਨੈਣ ਨਕਸ਼ ਅੱਤ ਸੁੰਦਰ ਨੇ
ਤਿੱਕਣੀ ਵਿੱਚ ਮਸਤੀ ਅੰਤਾਂ ਦੀ
ਦੀਨ ਦੁਨੀਆ ਦੇ ਮਾਲਕ
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਲਿਖ ਹਾਜਰੀ ਜਰੂਰ ਲਗਾਉ ਜੀ


ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾਂ ਗੁਣੀ ਗਹੀਰਾ ।।
ਕੋਈ ਨ ਜਾਣੈ ਤੇਰਾ ਕੇਵਡੁ ਚੀਰਾ ।।
ਅੰਮ੍ਰਿਤ ਵੇਲੇ ਦੀ ਪਿਆਰ ਤੇ ਸਤਿਕਾਰ ਭਰੀ
ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਸਭ ਨੂੰ ਖੁੱਸ਼ੀਆ ਤੇ ਤੰਦਰੁਸਤੀ ਬਖ਼ਸ਼ੇ

ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਤੁਸੀ ਦੁਖੀਆਂ ਦੇ ਦੁੱਖ ਕੱਟ ਦਿੱਤੇ , ਜਿਨਾ ਕੀਤੇ ਤੁਹਾਡੇ ਦੀਦਾਰੇ ਜੀ ।
ਰਾਣੀ ਮੈਣੀ ਦਾ ਭਰਮ ਕੱਢ ਦਿੱਤਾ , ਕੀਤੇ ਬੰਗਲੇ ਵਿੱਚ ਉਤਾਰੇ ਜੀ।
ਕੀਤੇ ਦਿੱਲੀ ਦੇ ਵਿੱਚ ਠੀਕ ਰੋਗੀ , ਜਿਨਾ ਦੇ ਨਾ ਕੋਈ ਸਹਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ।
ਤੇਰੇ ਦਰ ਤੇ ਪੰਡਤ ਹੰਕਾਰ ਕੀਤਾ , ਤੁਸਾ ਕੀਤੇ ਉਸ ਦੇ ਨਿਸਤਾਰੇ ਜੀ ।
ਜੋ ਗੂੰਗਾ ਛੰਜੂ ਨਾ ਬੋਲ ਸਕੇ , ਕਰਵਾਏ ਗੀਤਾ ਦੇ ਅਰਥ ਸਾਰੇ ਜੀ ।
ਔਰੰਗਾ ਤਹਾਨੂੰ ਮਿਲਣ ਆਇਆ , ਨਾ ਪਾਪੀ ਨੂੰ ਦਿੱਤੇ ਦੀਦਾਰੇ ਜੀ।
ਦੁੱਖੀ ਸੰਗਤਾ ਨੂੰ ਗਲ ਲਾਇਆ , ਤੁਸੀ ਹੋ ਰੱਬ ਦੇ ਰੂਪ ਨਿਆਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਤੁਸੀ ਅੱਠਵੀਂ ਜੋਤ ਗੁਰੂ ਨਾਨਕ ਦੀ,ਗੁਰੂ ਹਰਿ ਰਾਇ ਦੇ ਦੁਲਾਰੇ ਜੀ ।
ਗੁਰੂ ਹਰਿਕ੍ਰਿਸ਼ਨ ਜੀ ਨਾਮ ਸੋਹਣਾ , ਮੈ ਰੂਪ ਤੋ ਜਾਵਾ ਬਲਿਹਾਰੇ ਜੀ ।
ਉਸ ਦੇ ਦੁਖ ਸਭ ਕੱਟ ਦਿੱਤੇ , ਜੋ ਆਇਆ ਤੁਹਾਡੇ ਦਰਬਾਰੇ ਜੀ ।
ਮਿਹਰ ਕਰੋ ਸੰਗਤ ਤੇ ਗੁਰੂ ਜੀ , ਨਾ ਆਉਣ ਦੁਖ ਕਦੇ ਦੁਬਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਗੁਰੂ ਜੀ ਦੇ ਉਪਦੇਸ਼ ਗੁਰਬਾਣੀ ਦਾ , ਕੁਲ ਲੋਕ ਤੁਸਾ ਨੇ ਤਾਰੇ ਜੀ ।
ਹਰ ਸਿੱਖ ਸਰਧਾ ਨਾਲ ਭਰ ਜਾਂਦਾ , ਜਦ ਸੁਣਦਾ ਬੋਲ ਪਿਆਰੇ ਜੀ ।
ਉਹ ਧਰਤੀ ਪੂਜਣਯੋਗ ਹੋ ਗਈ , ਜਿਥੇ ਕੀਤੇ ਤੁਸਾ ਉਤਾਰੇ ਜੀ ।
ਜੋਰਾਵਰ ਵਰਗੇ ਵੀ ਤਾਰ ਦਿਉ , ਕਰਾ ਅਰਦਾਸ ਤੇਰੇ ਦੁਵਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਜੋਰਾਵਰ ਸਿੰਘ ਤਰਸਿੱਕਾ ।

ੴ ਰੱਖ ਰੱਬ ਤੇ ਯਕੀਨ…ਦਿਨ ਆਉਣਗੇ ਹਸੀਨ…
ਦਿਲ ਨਾ ਤੂੰ ਛੱਡ … ਬੈਠਾ ਰਹਿ ਆਸ ਤੇ …
ਕੁਝ ਤਾਂ ਖਾਸ ਸੋਚਿਆ ਹੋਣਾ ..
ਬਾਬੇ ਨਾਨਕ ਨੇ ਤੇਰੇ ਵਾਸਤੇ…ੴ


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਅਨਹਦ ਸੂਰਬੀਰ ਸੂਰਮਾਂ
ਸ਼ਾਂਤੀ ਦੇ ਪ੍ਰਤੀਕ
“ਹਿੰਦ ਦੀ ਚਾਦਰ” ਦੇ ਅੰਸ਼
ਮਹਾਨ ਮਾਤਾ “ਮਾਤਾ ਗੁਜ਼ਰੀ”ਦਾ ਜਾਇਆ
ਜਿਸ ਕੌਮ ਖ਼ਾਤਿਰ ਦਰਦ ਹੰਢਾਇਆ
ਉਹ ਅਨਹਦ ਸੂਰਬੀਰ ਸੂਰਮਾਂ
ਧਰਮਵੀਰ
ਕਰਮਵੀਰ
ਪ੍ਰੇਮਵੀਰ
ਯੁੱਧਵੀਰ
ਕ੍ਰਾਂਤੀਵੀਰ
ਜਿਸ ਧਰਤੀ “ਖ਼ਾਲਸਾ”ਸਜਾਇਆ
ਉਹ ਮਹਾਨ ਬਲਿਦਾਨੀ ਪਿਤਾ
ਜਿਸ ਪੁੱਤਰਾਂ ਨੂੰ ਕੌਮ ਦੇ ਲੇਖੇ ਲਾਇਆ
ਉਹ ਕ੍ਰਾਂਤੀਕਾਰੀ ਗੁਰ ਪਿਤਾ
ਜਿਸ ਸਿੱਖ ਸਮ੍ਰਿਤੀ ਨੂੰ ਵਿਲੱਖਣ ਰੂਪ ਚ ਦਰਸਾਇਆ
ਜ਼ੁਲਮ ਕਰਨਾ ਤੇ ਸਹਿਣਾ ਪਾਪ ਸਮਝਾਇਆ
ਅਨਹਦ ਸੂਰਵੀਰ ਸੂਰਮਾਂ——-
ਜਿਸ ਦੇ ਹਥਿਆਰ ਮਜ਼ਲੂਮਾਂ ਨੂੰ
ਹੱਕ ਲਈ ਲੜ੍ਹਨਾ ਸਿਖਾਇਆ
ਬੇਸਹਾਰਾ ਤੇ ਔਰਤਾਂ ਲਈ
ਵਰਿਆਮ ਜਿਹਾ ਸਨਾਹ ਪੁਆਇਆ
ਸਿੱਖੀ ਦਾ ਰਾਹ”ਦੇਸ ਸ਼ਿਵਾ ਬਰ ਮੋਹੇ ਈਹੇ”ਵਿਖਾਇਆ
ਪਹਿਚਾਨ ਸਿੰਘ ਦੀ”ਮਰਦ ਅਗੰਮੜਾ”ਜਿਹਾ ਆਚਰਣ ਸਮਝਾਇਆ।
ਅਨਹਦ ਸੂਰਵੀਰ ਸੂਰਮਾਂ——-
ਨਵਜੋਤਕੌਰ ਨਿਮਾਣੀ


ਦੁੱਖ ਨੇ ਹਜਾਰਾਂ ਪਰ ਮੈ ਪਰਵਾਹ ਨਾ ਕਰਾ ….
ਤੇਰਾ ਹੱਥ ਮੇਰੇ ਸਿਰ ਤੇ ਮਾਲਕਾ ਫਿਰ ਕਿਉ ਕਿਸੇ ਗੱਲ ਤੋਂ ਡਰਾਂ…
ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ
ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ
ਇੱਕ ਘੜੀ ਦਾ ਸਤਸੰਗ
ਸੌ ਵਰਿਆਂ ਦੀ ਬੰਦਗੀ
ਦੋਨੋਂ ਬਰਾਬਰ ਹਨ।।

Naam jap lai nimaani jinde meriye…
AUkhe vele kam auga


ਦਿਨ ਚੜ੍ਹਿਆ ਹਰ ਦਿਨ ਵਰਗਾ
ਪਰ ਇਹ ਦਿਨ ਕੁਛ ਖਾਸ ਹੋਵੇ
ਆਪਣੇ ਲਈ ਤਾਂ ਮੰਗਦੇ ਆ ਹਰ ਰੋਜ਼
ਅੱਜ ਸਰਬਤ ਦੇ ਭਲੇ ਦੀ ਅਰਦਾਸ ਹੋਵੇ

ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ ,
ਪੰਥ ਵਸੇ ਮੈਂ ਉੱਜੜਾਂ ਮਨ ਚਾਉ ਘਨੇਰਾ ” l

ਪੈਦਲ ਤੁਰਿਆ ਆਉਂਦਾ ਨਾਨਕ
ਜਾਦੂ ਨਹੀਂ ਦਿਖਾਉਂਦਾ ਨਾਨਕ !
ਵੀਹ ਬੰਦਿਆਂ ਨੂੰ ਭੇਜੋ ਮੈਸਜ
ਸੌਦੇ ਨਹੀਂ ਕਰਾਉਂਦਾ ਨਾਨਕ !
.
ਨਾ ਉਹ ਆਪਣੇ ਪਾਪ ਬਖਸ਼ਦਾ
ਮੱਝਾਂ ਨਹੀਂ ਸੁਆਉਂਦਾ ਨਾਨਕ !
ਹੱਥ ਕਿਤਾਬ ਨੂੰ ਲਾਉਣ ਨਾ ਜਿਹੜੇ
ਨਹੀਉਂ ਪਾਸ ਕਰਾਉਂਦਾ ਨਾਨਕ !
ਵਹਿਮ ਭਰਮ ਨੂੰ ਭਾਂਜ ਦੇਣ ਲਈ
ਧਰਤ ਦੇ ਚੱਕਰ ਲਾਉਂਦਾ ਨਾਨਕ !
ਕਰਾਮਾਤ ਹੈ ਕੁਦਰਤ ਵਰਜੀ
.
ਕੁਦਰਤ ਅੱਗੇ ਨਿਉਂਦਾ ਨਾਨਕ !
ਕੰਮ ਕਰੋ ਤੇ ਬਣ ਜੋ ਬੰਦੇ
ਫਿਰਦਾ ਸੀ ਸਮਝਾਉਂਦਾ ਨਾਨਕ !
ਧਰਮ ਦੇ ਠੇਕੇਦਾਰਾਂ ਠੱਗਾਂ
ਡੰਗ ਤੇ ਚੋਭਾਂ ਲਾਉਂਦਾ ਨਾਨਕ !
.
ਕਿਰਤ ਕਰਨ ਤੇ ਵੰਡ ਛਕਣ ਲਈ
ਸਾਂਝ ਕਿਰਤ ਰੁਸ਼ਨਾਉਂਦਾ ਨਾਨਕ !
ਸੱਚੀ ਮਿਹਨਤ ਦੁੱਧ ਤੋਂ ਮਿੱਠੀ
ਲੁੱਟ ਨੂੰ ਲਹੂ ਦਿਖਾਉਂਦਾ ਨਾਨਕ !
ਕਿਰਤ ਕਰਨ ਤੇ ਹੱਕ ਲਈ ਲੜਨਾ
ਗਾਡੀ ਰਾਹ ਰੁਸ਼ਨਾਉਂਦਾ ਨਾਨਕ !
.
ਹੱਥ ਛੁਰੀ ਤੇ ਮੂੰਹ ਵਿੱਚ ਬਾਣੀ
ਇਉਂ ਨੀ ਪਾਰ ਲੰਘਾਉਂਦਾ ਨਾਨਕ !!