ਹੇ ਕਲਗੀਧਰ ! ਕਲਗੀ ਧਰ ਕੇ,
ਇਕ ਵਾਰੀ ਫਿਰ ਆ ਜਾ ।
ਬੰਦੀ ਭਾਰਤ ਰੋ ਰੋ ਆਖੇ,
“ਪ੍ਰੀਤਮ ਬੰਦ ਛੁੜਾ ਜਾ ।”
ਸ਼ਾਹ ਅਸਵਾਰਾ ! ਦਰਸ਼ਨ ਦੇ ਜਾ,
ਚਿਰ ਦੀਆਂ ਲੱਗੀਆਂ ਤਾਂਘਾਂ ।
ਮੁਰਝਾਇਆ ਜੀਵਨ ਜੀ ਉੱਠੇ,
ਅੰਮ੍ਰਿਤ ਘੁੱਟ ਪਿਲਾ ਜਾ ।



ਉਠਦੇ ਬਹਿੰਦੇ ਸ਼ਾਮ ਸਵੇਰੇ ,
ਵਾਹਿਗੁਰੂ ਵਾਹਿਗੁਰੂ ਕਹਿੰਦੇ ….
ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ……
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ……,
ਸਾਰੇ ਜੱਪੋ ਜੀ ।।

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।।
ਕਲਿ ਕਲੇਸ ਤਨ ਮਾਹਿ ਮਿਟਾਵਉ।।

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ
ਜਿਹੜਾ ਔਖੇ ਵੇਲੇ ਕਦੇ ਪਲਟੀ ਨੀਂ ਮਾਰਦਾ


ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏

ਉਸ ਵਾਹਿਗੁਰੂ ਦੇ ਨਾਮ ਨਾਲੋ ਵੱਡਾ ਕੋੲੀ ਨਾਮ ਨਹੀ ਹੰਦਾ…
ਫਰਕ ਤਾਂ ੲਿਨਸਾਨ ਬਣਾੳੇੁਂਦਾ ੲੇ,
ਓਸ ਪਰਮਾਤਮਾ ਦੇ ਲੲੀ ਕੋਈ ਵੀ ਆਮ ਜਾਂ ਖਾਸ ਨਹੀ ਹੰਦਾ…


ਗੁਰੂ ਦੇ ਦਰ ਤੇ ਜਾ ਕੇ ਸਤਿਗੁਰੂ ਜੀ ਤੋ
ਮੰਗਿਆ ਨਾ ਕਰੋ ..
ਸਗੋ ਸ਼ੁਕਰਾਨਾ ਕਰਿਆ ਕਰੋ ….


ਪਹਿਲੇ ਪਾਤਸ਼ਾਹ ਨੇ ਔਰਤ ਨੂੰ ਬਰਾਬਰਤਾ ਦੇਕੇ ਮਹਾਨ ਰੁੱਤਬਾ ਦਿੱਤਾ ਸੀ
ਬਾਕੀ ਸਭਧਰਮਾਂ ਨੇ ਔਰਤ ਨੂੰ ਨਿੰਦਿਆ ਹੀ ਸੀ
ਹੋਰ ਕਿਸ ਚੀਜ ਦੀ ਬਰਾਬਰੀ ਚਾਹੀਦੀ ਆ
ਕੀ ਇਹ ਆਜ਼ਾਦੀ ਨਹੀਂ ਸੀ ਤੁਹਾਨੂੰ ਮਰਦ ਦੇ ਬਰਾਬਰ ਕਰ ਦਿੱਤਾ ਸੀ,ਨਹੀਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ,ਪਰਦਾ ਪ੍ਰਥਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਖ਼ਤਮ ਕਰੀ ਸੀ

ਕਰਦੇ ਚਲੋ ਗੱਲ ਹਰਿ ਦੀ
ਇਸ ਤੋਂ ਵੱਡੀ ਗੱਲ ਨਹੀਂ
ਨਹੀਂ ਅਵਤਾਰ ਭਰੋਸਾ ਤਨ ਦਾ
ਅੱਜ ਤਾਂ ਹੈ ਪਰ ਕੱਲ ਨਹੀਂ

ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ
ਸਿਰਫ ਸਿਰ ਝੁਕਾਉਣ ਨਾਲ
ਭਗਵਾਨ ਨਹੀਂ ਮਿਲਦੇ ।


ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ
ਕਿਉ ਬੰਦਿਆ ਤੂੰ ਘਬਰਾਉਂਦਾ ਹੈ
ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ
ਓਹੀ ਸਵਾਉਂਦਾ ਹੈ ਤੇ ਓਹੀ ਜਗਾਉਂਦਾ ਹੈ


ਅਾਪਣੀ ਜਿੰਦਗੀ ਦੇ Humsafar ਖੁੱਦ ਬਣੋ..!!
ਕਿੳੁਕਿ ਕਿਸੇ ਦਾ Sath ਹਮੇਸਾ ਲੲੀ ਨਹੀ ਹੁੰਦਾ
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ …..
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ

ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੱਕ ਜਗਾ ਲਿਖਿਆ ਹੈ
ਕਿ ਅਸਲ ਵਿੱਚ ਮਾੜੀ ਜਾਤਿ ਵਾਲੇ ੳਹ ਬੰਦੇ ਹਨ
ਜਿਹੜੇ ਖਸਮ ਭਾਵ ਪਰਮਾਤਮਾ ਨੂੰ ਭੁੱਲੇ ਹੋਏ ਨੇ


ਬਿਨ ਕੋਈ ਤੇਗ ਚਲਾਇਆਂ ਵੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਬਿਨ ਕੋਈ ਖੂਨ ਵਹਾਇਆਂ ਹੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਜੰਝੂ ਦੀ ਜਿਨ੍ਹਾਂ ਨੇ ਰੱਖਿਆ ਕੀਤੀ
ਸਤਿਗੁਰ ਤੇਗ ਬਹਾਦਰ ਜੀ ਸਨ
ਜਿਸ ਨੇ ਦਿੱਤੀ ਆਪ ਸ਼ਹੀਦੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਔਰੰਗਜ਼ੇਬ ਦੀ ਜ਼ੁਲਮ ਦੀ ਨੀਤੀ
ਓਹ ਨੀਤੀ ਨਹੀਂ ਬਸ ਬਦਨੀਤੀ ਸੀ
ਬਦਲੋ ਧਰਮ ਮੁਸਲਿਮ ਬਣ ਜਾਓ
ਇਹ ਉਸ ਦੀ ਇੱਕ ਕੁਰੀਤੀ ਸੀ
ਪੰਡਿਤ ਕਸ਼ਮੀਰੀ ਸ਼ਰਨ ‘ਚ ਆਏ
ਬਿਨਤੀ ਸਤਿਗੁਰ ਨੂੰ ਕੀਤੀ ਜਦ
ਸਭ ਅੱਖਾਂ ਵਿੱਚੋ ਨੀਰ ਵਹਾਉਂਦੇ
ਸੀ ਜੀਭ ਓਹਨਾਂ ਦੀ ਸੀਤੀ ਤਦ
ਜ਼ੁਲਮ ਦੇ ਅੱਗੇ ਸਾਡਾ ਵਾਹ ਨਾ ਚੱਲੇ
ਅਸੀਂ ਸ਼ਰਨ ਤੁਹਾਡੀ ਆਏ ਹਾਂ
ਔਰੰਗਜ਼ੇਬ ਦੀਆਂ ਚਾਲਾਂ ਦੇ ਮਾਰੇ
ਅਸੀਂ ਦੁਖੀ ਅਤੇ ਬਹੁਤ ਸਤਾਏ ਹਾਂ
ਸੁਣ ਕੇ ਵਿੱਥਿਆ ਸਭ ਸਤਿਗੁਰ ਨੇ
ਫਿਰ ਇਹੋ ਗੱਲ ਇੱਕ ਸੁਣਾਈ ਸੀ
ਬਲੀਦਾਨ ਦੇਣ ਦੀ ਕਿਸੇ ਸੰਤ ਦੀ
ਹੁਣ ਹੈ ਫਿਰ ਵਾਰੀ ਆਈ ਜੀ
ਬਾਲ ਗੋਬਿੰਦ ਜੀ ਕੋਲ ਖੜ੍ਹੇ ਸੀ
ਉਸ ਇਹੋ ਆਖ ਸੁਣਾਇਆ ਸੀ
ਆਪ ਤੋਂ ਵੱਡਾ ਕਿਹੜਾ ਹੈ ਜੋ ਇਸ
ਦੁਨੀਆਂ ਦੇ ਅੰਦਰ ਆਇਆ ਜੀ
ਇਸੇ ਲਈ ਗੁਰੂ ਤੇਗ ਬਹਾਦਰ
ਸੰਦੇਸ਼ਾ ਇਹ ਸੀ ਭਿਜਵਾਇਆ
ਇਹਨਾਂ ਨੂੰ ਛੱਡ ਤੂੰ ਮੈਨੂੰ ਫੜ ਲੈ
ਮੈਂ ਖੁਦ ਦਿੱਲੀ ਚੱਲ ਕੇ ਆਇਆ
ਦੇ ਕੇ ਸ਼ਹਾਦਤ ਧਰਮ ਦੀ ਖਾਤਰ
ਓਹਨਾਂ ਕੰਮ ਕੀਤਾ ਲਾਸਾਨੀ ਸੀ
ਸ਼ਾਇਦ ਅਜੇ. ਵੀ ਉਸ ਕਰਮ ਦੀ
ਕੀਮਤ ਨਹੀਂ ਅਸਾਂ ਹੈ ਜਾਨੀ ਜੀ
ਅਸੀਂ ਹੱਕ-ਸੱਚ ਤੇ ਧਰਮ ਵਾਲੇ
ਜ਼ਜਬੇ ਨੂੰ ਮਰਨ ਨਹੀਂ ਦੇਣਾ ਹੈ
‘ਇੰਦਰ’ ਜ਼ੁਲਮ ਆਪ ਨਾ ਕਰਨਾ
ਕਿਸੇ ਨੂੰ ਕਰਨ ਨਹੀਂ ਦੇਣਾ ਹੈ
ਇੰਦਰ ਪਾਲ ਸਿੰਘ – ਪਟਿਆਲਾ

ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਅਨਹਦ ਸੂਰਬੀਰ ਸੂਰਮਾਂ
ਸ਼ਾਂਤੀ ਦੇ ਪ੍ਰਤੀਕ
“ਹਿੰਦ ਦੀ ਚਾਦਰ” ਦੇ ਅੰਸ਼
ਮਹਾਨ ਮਾਤਾ “ਮਾਤਾ ਗੁਜ਼ਰੀ”ਦਾ ਜਾਇਆ
ਜਿਸ ਕੌਮ ਖ਼ਾਤਿਰ ਦਰਦ ਹੰਢਾਇਆ
ਉਹ ਅਨਹਦ ਸੂਰਬੀਰ ਸੂਰਮਾਂ
ਧਰਮਵੀਰ
ਕਰਮਵੀਰ
ਪ੍ਰੇਮਵੀਰ
ਯੁੱਧਵੀਰ
ਕ੍ਰਾਂਤੀਵੀਰ
ਜਿਸ ਧਰਤੀ “ਖ਼ਾਲਸਾ”ਸਜਾਇਆ
ਉਹ ਮਹਾਨ ਬਲਿਦਾਨੀ ਪਿਤਾ
ਜਿਸ ਪੁੱਤਰਾਂ ਨੂੰ ਕੌਮ ਦੇ ਲੇਖੇ ਲਾਇਆ
ਉਹ ਕ੍ਰਾਂਤੀਕਾਰੀ ਗੁਰ ਪਿਤਾ
ਜਿਸ ਸਿੱਖ ਸਮ੍ਰਿਤੀ ਨੂੰ ਵਿਲੱਖਣ ਰੂਪ ਚ ਦਰਸਾਇਆ
ਜ਼ੁਲਮ ਕਰਨਾ ਤੇ ਸਹਿਣਾ ਪਾਪ ਸਮਝਾਇਆ
ਅਨਹਦ ਸੂਰਵੀਰ ਸੂਰਮਾਂ——-
ਜਿਸ ਦੇ ਹਥਿਆਰ ਮਜ਼ਲੂਮਾਂ ਨੂੰ
ਹੱਕ ਲਈ ਲੜ੍ਹਨਾ ਸਿਖਾਇਆ
ਬੇਸਹਾਰਾ ਤੇ ਔਰਤਾਂ ਲਈ
ਵਰਿਆਮ ਜਿਹਾ ਸਨਾਹ ਪੁਆਇਆ
ਸਿੱਖੀ ਦਾ ਰਾਹ”ਦੇਸ ਸ਼ਿਵਾ ਬਰ ਮੋਹੇ ਈਹੇ”ਵਿਖਾਇਆ
ਪਹਿਚਾਨ ਸਿੰਘ ਦੀ”ਮਰਦ ਅਗੰਮੜਾ”ਜਿਹਾ ਆਚਰਣ ਸਮਝਾਇਆ।
ਅਨਹਦ ਸੂਰਵੀਰ ਸੂਰਮਾਂ——-
ਨਵਜੋਤਕੌਰ ਨਿਮਾਣੀ