ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ ਇਹਨੇ
ਤਾਂ ਮਿੱਟੀ ਵਿੱਚ ਮਿਲ ਜਾਣਾ ਹੈ ,..
.
ਸ਼ਿੰਗਾਰਨਾ ਹੀ ਹੈ ਤਾਂ ..??
.
.
.
.
.
.
ਆਪਣੀ ਰੂਹ ਨੂੰ ਸ਼ਿੰਗਾਰ ਜਿਹਨੇ
ਰੱਬ ਕੋਲ ਜਾਣਾ ਹੈ

Loading views...



ਸੁਣਿਆ ਚਮਕੌਰ ਗੜੀ ਵਿੱਚ ਰੰਗਰੱਤੇ ਵੜ ਗਏ ਸੀ
ਤੀਰਾਂ ਦੀ ਬਾਰਿਸ਼ ਅੱਗੇ ਹਿੱਕ ਟੰਗ ਕੇ ਖੜ੍ਹ ਗਏ ਸੀ
ਲੱਖ ਲੱਖ ਨੂੰ ਕੱਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ
ਹੋਣੀ ਸ਼ਹਾਦਤ ਸਭ ਨੂੰ ਇਹੀਓ ਚਾਅ ਰਹਿੰਦਾ ਸੀ
– ਸਿਰਤਾਜ
ਸਾਕਾ ਚਮਕੌਰ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ

Loading views...

ਹੇ ਵਾਹਿਗੁਰੂ ਤੇਰੇ ਇਲਾਵਾ ਹੋਰ ਕੋਈ ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ

Loading views...

ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ

Loading views...


ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ,

ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..

Loading views...

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ ॥੪॥੩॥

Loading views...


ਹੇ ਰੱਬਾ ਜਨਮ ਅਗਲਾ ਦੇਵੀ,
ਦੇਵੀ ਭਾਵੇਂ ਬਗੈਰ ਸਾਹਾਂ ਦਾ…
ਰੋੜ ਹੀ ਬਣਾ ਦੇਵੀ ਭਾਵੇਂ..
ਪਰ ਬਣਾ ਦੇਵੀ ਗੁਰੂ ਘਰ ਦੇ ਰਾਹਾ ਦਾ..

Loading views...


ਸਤਿਗੁਰੁ ਹੈ ਗਿਆਨੁ
ਸਤਿਗੁਰੁ ਹੈ ਪੂਜਾ ||
ਇਸ ਤੋਂ ਉੱਪਰ ਕੋਈ ਨਹੀਂ ਦੂਜਾ
ਵਾਹਿਗੁਰੂ ਜੀ

Loading views...

ਮੇਹਰ ਕਰੀਂ ਉਹ ਮੇਰੇ ਵਾਹਿਗੁਰੂ’
ਤੇਰੇ ਸਿਰ ਸੱਬ ਕੁੱਝ ਚੱਲਦਾ ਹੋਰ ਮੈ ਕੋਣ ਆ ਨਿਮਾਣਾ ਜਿਹਾ..

Loading views...

ਇੱਕ ਵਾਰ ਕਿਸੇ ਅੰਗਰੇਜ਼ ਨੇ
ਪੰਜਾਬੀ ਤੋਂ ਪੁੱਛਿਆਂ
ਕਿ,
“ਤਾਜ ਮਹੱਲ ਤੇ “ਹਰਮੰਦਿਰ
ਸਾਹਿਬ ਦਰਬਾਰ
ਸਾਹਿਬ” ਚ ਕੀ ਫ਼ਰਕ ਏ?
ਪੰਜਾਬੀ:- “ਤਾਜ ਮਹੱਲ ਦੇ
ਅੰਦਰ ਮੌਤ
ਦਾ ਸੰਨਾਟਾ ਏ.
ਤੇ
ਦਰਬਾਰ ਸਾਹਿਬ ਚ
ਮੁਰਦਿਆਂ ਚ ਵੀ ਜਾਨ ਆ
ਜਾਂਦੀ ਏ।”
ਸਤਿਨਾਮ ਵਾਹਿਗੁਰੂ

Loading views...


ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜ਼ਾਰਾ ।।
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

Loading views...


ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥

Loading views...

ਜੇ ਪੱਲੇ ਮੇਰੇ ਕੱਖ ਨਹੀ
ਤਾ ਇਸ ਚ ਰੱਬ ਦਾ ਕੋਈ ਪੱਖ ਨਹੀ
ਉਹਨੇ ਤਾ ਸਭ ਕੁੱਝ ਦਿੱਤਾ
ਜਦ ਹੋਇਆ ਹੀ ਮੈਥੋ ਰੱਖ ਨਹੀ

Loading views...


ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ

Loading views...

ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥

Loading views...

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥

Loading views...