ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ,
ਤੂੰ ਸਾਰ ਹੈ ਮੇਰੀ ਕਹਾਣੀ ਦਾ.
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ
Loading views...
ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ,
ਤੂੰ ਸਾਰ ਹੈ ਮੇਰੀ ਕਹਾਣੀ ਦਾ.
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ
Loading views...
ਮੇਰੇ ਚੱਲਦੇ ਨੇ ਜੋ ਸਾਹ, ਇਹਨਾਂ ਦੀ ਇੱਕੋ ਵਜ੍ਹਾ……….
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Loading views...
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ
Loading views...
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਤੁਸੀ ਦੁਖੀਆਂ ਦੇ ਦੁੱਖ ਕੱਟ ਦਿੱਤੇ , ਜਿਨਾ ਕੀਤੇ ਤੁਹਾਡੇ ਦੀਦਾਰੇ ਜੀ ।
ਰਾਣੀ ਮੈਣੀ ਦਾ ਭਰਮ ਕੱਢ ਦਿੱਤਾ , ਕੀਤੇ ਬੰਗਲੇ ਵਿੱਚ ਉਤਾਰੇ ਜੀ।
ਕੀਤੇ ਦਿੱਲੀ ਦੇ ਵਿੱਚ ਠੀਕ ਰੋਗੀ , ਜਿਨਾ ਦੇ ਨਾ ਕੋਈ ਸਹਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ।
ਤੇਰੇ ਦਰ ਤੇ ਪੰਡਤ ਹੰਕਾਰ ਕੀਤਾ , ਤੁਸਾ ਕੀਤੇ ਉਸ ਦੇ ਨਿਸਤਾਰੇ ਜੀ ।
ਜੋ ਗੂੰਗਾ ਛੰਜੂ ਨਾ ਬੋਲ ਸਕੇ , ਕਰਵਾਏ ਗੀਤਾ ਦੇ ਅਰਥ ਸਾਰੇ ਜੀ ।
ਔਰੰਗਾ ਤਹਾਨੂੰ ਮਿਲਣ ਆਇਆ , ਨਾ ਪਾਪੀ ਨੂੰ ਦਿੱਤੇ ਦੀਦਾਰੇ ਜੀ।
ਦੁੱਖੀ ਸੰਗਤਾ ਨੂੰ ਗਲ ਲਾਇਆ , ਤੁਸੀ ਹੋ ਰੱਬ ਦੇ ਰੂਪ ਨਿਆਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਤੁਸੀ ਅੱਠਵੀਂ ਜੋਤ ਗੁਰੂ ਨਾਨਕ ਦੀ,ਗੁਰੂ ਹਰਿ ਰਾਇ ਦੇ ਦੁਲਾਰੇ ਜੀ ।
ਗੁਰੂ ਹਰਿਕ੍ਰਿਸ਼ਨ ਜੀ ਨਾਮ ਸੋਹਣਾ , ਮੈ ਰੂਪ ਤੋ ਜਾਵਾ ਬਲਿਹਾਰੇ ਜੀ ।
ਉਸ ਦੇ ਦੁਖ ਸਭ ਕੱਟ ਦਿੱਤੇ , ਜੋ ਆਇਆ ਤੁਹਾਡੇ ਦਰਬਾਰੇ ਜੀ ।
ਮਿਹਰ ਕਰੋ ਸੰਗਤ ਤੇ ਗੁਰੂ ਜੀ , ਨਾ ਆਉਣ ਦੁਖ ਕਦੇ ਦੁਬਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਗੁਰੂ ਜੀ ਦੇ ਉਪਦੇਸ਼ ਗੁਰਬਾਣੀ ਦਾ , ਕੁਲ ਲੋਕ ਤੁਸਾ ਨੇ ਤਾਰੇ ਜੀ ।
ਹਰ ਸਿੱਖ ਸਰਧਾ ਨਾਲ ਭਰ ਜਾਂਦਾ , ਜਦ ਸੁਣਦਾ ਬੋਲ ਪਿਆਰੇ ਜੀ ।
ਉਹ ਧਰਤੀ ਪੂਜਣਯੋਗ ਹੋ ਗਈ , ਜਿਥੇ ਕੀਤੇ ਤੁਸਾ ਉਤਾਰੇ ਜੀ ।
ਜੋਰਾਵਰ ਵਰਗੇ ਵੀ ਤਾਰ ਦਿਉ , ਕਰਾ ਅਰਦਾਸ ਤੇਰੇ ਦੁਵਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਜੋਰਾਵਰ ਸਿੰਘ ਤਰਸਿੱਕਾ ।
Loading views...
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ
ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ
Loading views...
ਸਦਕੇ ਉਸ ਦੁੱਖ ਦੇ ਜੋ ਪੱਲ ਪੱਲ ਹੀ
ਤੇਰਾ ਨਾਮ ਜਪਾਉਦਾ ਰਹਿੰਦਾ ਏ
ਸਦਕੇ ਉਸ ਵਾਹਿਗੁਰੂ ਦੇ ਜੋ
ਹਰ ਦੁੱਖ ਮਿਟਾਉਦਾ ਰਹਿੰਦੇ ਏ ।।
Loading views...
ਸਤਿਗੁਰ ਆਇਓ ਸਰਣਿ ਤੁਮਾਰੀ ,
ਰੱਖ ਲਓ ਲਾਜ ਨਿਮਾਣੇ ਦੀ…
ਇੱਕ ਤੇਰਾ ਹੀ ਸਹਾਰਾ ਹੈ..
ਵਾਹਿਗੁਰੂ ਜੀ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
Loading views...
ਦੁੱਖ ਵਿੱਚ ਵੀ ਸੁੱਖ ਹੁੰਦਾ
ਇਹ ਸਾਨੂੰ ਸਾਡੇ ਵਾਹਿਗੁਰੂ ਨੇ ਸਿਖਾਇਆ.
Loading views...
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥
Loading views...
ਕਹਿ ਕਬੀਰ ਮਨੁ ਮਾਨਿਆ ॥
ਮਨੁ ਮਾਨਿਆ ਤਉ ਹਰਿ ਜਾਨਿਆ ॥
Loading views...
ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥
Loading views...
ਅਮ੍ਰਿਤ ਵੇਲੇੇ ਉੁਠੋ
“ਵਾਹਿਗੁਰੂ ਵਾਹਿਗੁਰੂ ਵਾਹਿਗੁਰਰੂ”
ਜਰੂਰ ਜੱਪੋ ਜੀ
Loading views...
ਆਖਿਆ ਸੀ ਬਾਬੇ ਨਾਨਕ ਨੇ ,
ਐਸਾ ਕਲਜੁਗ ਆਉਗਾ
ਜੋ ਕਰੂ ਇਤਬਾਰ ਕਿਸੇ ਤੇ ,
…
ਓਹ ਠਗਿਆ ਜਾਉਗਾ…
ਉਠ ਗਏ ਏਥੋ ਜੋ ਲਾਜ ਸੀ,
ਰਖਦੇ ਪੱਗਾ ਦੀ
ਕੀ ਕਰੀਏ ਇਤਬਾਰ ਕਿਸੇ ਤੇ ,
ਦੁਨੀਆ ਠੱਗਾ ਦੀ.
Loading views...
ਹੈ ਵਾਹਿਗੁਰੂ ਕਦੇ ਟੁੱਟਣ ਨਾ ਦੇਵੀ
ਹਨੇਰੀਆਂ ਤੂਫ਼ਾਨਾਂ ਅੱਗੇ ਵੀ ਰੁਕਣ ਨਾ ਦੇਵੀਂ
Loading views...
ਨਾਂ ਮਸਤਾ ਦੀ ਮਸਤੀ ਤੇ …..
ਨਾਂ ਪੰਡਤਾਂ ਦੇ ਟੇਵੇ …..
ਬਾਬਾਂ ਨਾਨਕ ਆਂ ਮਾਲਕ ਮੇਰਾਂ …
ਪਿੱਠ ਨਾਂ ਲੱਗਣ ਦੇਵੇ …..
Loading views...
2021 ਵਿੱਚ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
ਕਿਸਾਨਾਂ ਦੀਆਂ ਮੰਗਾ ਪੂਰੀਆਂ ਹੋਣ
ਕਰੋਨਾ ਸਾਡੀ ਜ਼ਿੰਦਗੀ ਚ ਮੁੜ ਨਾ ਆਵੇ
ਜਿਹਨਾਂ ਕਰੋਨਾ ਅਤੇ ਅੰਦੋਲਨ ਕਾਰਨ ਆਪਣੇ ਖੋ ਦਿੱਤੇ
ਉਹਨਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ
ਇਸ ਸਾਲ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨਾ
ਵਾਹਿਗੁਰੂ ਜੀ ,
Loading views...