ੲਿਕ ਸੱਚੀ ੲੇ ਗੁਰੂ ਜੀ ਤੇਰੀ
ਬਾਣੀ ਝੂਠੀ ੲੇ ਪਰੀਤ ਜੱਗ ਦੀ
Loading views...
ੲਿਕ ਸੱਚੀ ੲੇ ਗੁਰੂ ਜੀ ਤੇਰੀ
ਬਾਣੀ ਝੂਠੀ ੲੇ ਪਰੀਤ ਜੱਗ ਦੀ
Loading views...
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੂਜ਼ਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ,
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ … ਦੀ
ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
Loading views...
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
Loading views...
*ਦੇਣ ਵਾਲਾ ਵੀ ਓਹੀ ਤੇ ਖੋਹਣ ਵਾਲਾ ਵੀ ਓਹੀ*
*ਫੇਰ ਕਿਸ ਗੱਲ ਦੀ*
ਨਾਰਾਜ਼ਗੀ ਬੰਦੇ ਨੂੰ*
Loading views...
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥🙏
Loading views...
ਵਾਹਿਗੁਰੂ ਜੀ ਸਾਡੇ ਮਨ ਦੀਆਂ
ਸਭ ਜਾਣਦੇ ਨੇ,
ਜੋ ਅਸੀਂ ਉਨ੍ਹਾਂ ਕੋਲੋਂ ਮੰਗਣਾ ਚਾਹੁੰਦੇ ਹਾਂ,
ਉਸ ਲੋੜ ਨੂੰ ਉਹ ਸਾਡੇ ਮੰਗਣ ਤੋਂ ਪਹਿਲਾ ਹੀ ਪੂਰਾ ਕਰ ਦਿੰਦੇ ਨੇ
Loading views...
ਤੁਧੁ ਡਿਠੇ ਸਚੇ ਪਾਤਿਸ਼ਾਹ
ਮਲੁ ਜਨਮ ਜਨਮ ਦੀ ਕਟੀਐ
Loading views...
ਅੱਜ ਫਿਰ ਜੀਵਨ ਦੀ ਕਿਤਾਬ
ਖੋਲੀ ਤਾਂ ਦੇਖਿਆ ਹਰ ਪੰਨਾ
ਤੇਰੀਆਂ ਹੀ ਰਹਿਮਤਾਂ
ਨਾਲ ਭਰਿਆ ਸੀ
Loading views...
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥
Loading views...
ਤਨ ਦੀ ਜਾਣੇ ਮਨ ਦੀ ਜਾਣੇ…..
……ਚਿੱਤ ਦੀ ਜਾਣੇ ਚੋਰੀ..
……..ਉਸ ਰੱਬ ਤੋ ਲਕਾਉਣਾ….
ਜੀਹਦੇ ਹੱਥ ਵਿੱਚ ਡੋਰੀ…..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳੁ
Loading views...
ਤੱਤੀ ਵਾਹ ਵੀ ਲੱਗਣ ਨਾ ਦੇਵੇ ।।
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ।।
🎼 ਮੇਰਾ ਬਾਜਾਂ ਵਾਲਾ ਪਿਤਾ 🎼
❤️❤️❤️❤️❤️❤️❤️❤️❤️❤️
Loading views...
Loki Kehndi Ah Tu Heer Meri Ni Main Ranjha Tera
Par ..
.
.
.
.
.
.
.
.
.
Asi Kahida …
TU KAUR MERI NI MAIN SINGH TERA ….
Loading views...
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਸਿੰਘ ਮੋਹਲੇਕੇ
Loading views...
ਗੁਰੂ ਘਰ ਜਾਈਦਾ ਪਾਖੰਡ ਸਾਨੂੰ ਆਉਦਾ ਨਹੀ
ਸਿੱਧੇ ਰਸਤੇ ਉਹ ਪਾਵੇ, ਵਹਿਮਾਂ ਵਿੱਚ ਪਾਉਂਦਾ ਨਹੀ
Loading views...
ਸਿੱਖੀ ਦੀ ਸੰਖੇਪ ਜਾਣਕਾਰੀ
.
(👉👉- ਪ੍ਰਸਨ)(👉-ਉਤੱਰ)
👉👉ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?
👉1. ਸ੍ਰੀ ਗੁਰੂ ਨਾਨਕ ਦੇਵ ਜੀ (1469 – 1539)
2. ਸ੍ਰੀ ਗੁਰੂ ਅੰਗਦ ਦੇਵ ਜੀ (1504 – 1552)
3. ਸ੍ਰੀ ਗੁਰੂ ਅਮਰ ਦਾਸ ਜੀ (1479 – 1574)
4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
7. ਸ੍ਰੀ ਗੁਰੂ ਹਰ ਰਾਏ ਜੀ (1630 – 1661)
8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 -1675)
10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।
.
👉👉ਹੁਣ ਸਿੱਖਾਂ ਦੇ ਗੁਰੂ ਜੀ ਦਾ ਕੀ ਨਾਮ ਹੈ ?
👉ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਖਾਲਸਾ ।
👉👉ਚਾਰ ਸਾਹਿਬਜਾਦੇ ਕੌਣ ਸਨ ?
👉ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ।
👉👉ਚਾਰ ਸਾਹਿਬਜਾਦਿਆਂ ਦੇ ਨਾਮ ਕੀ ਸਨ ?
👉1. ਬਾਬਾ ਅਜੀਤ ਸਿੰਘ ਜੀ (1687 -1704)
2. ਬਾਬਾ ਜੁਝਾਰ ਸਿੰਘ ਜੀ (1689 – 1704)
3. ਬਾਬਾ ਜੋਰਾਵਰ ਸਿੰਘ ਜੀ (1696 – 1704)
4. ਬਾਬਾ ਫਤਹਿ ਸਿੰਘ ਜੀ (1698 – 1704) ।
👉👉ਸਭ ਤੋਂ ਵੱਡੇ ਸਾਹਿਜਾਦੇ ਦਾ ਕੀ ਨਾਮ ਸੀ ?
👉ਬਾਬਾ ਅਜੀਤ ਸਿੰਘ ਜੀ ।
👉👉ਸਭ ਤੋਂ ਛੋਟੇ ਸਾਹਿਬਜਾਦੇ ਦਾ ਕੀ ਨਾਮ ਸੀ ?
👉ਬਾਬਾ ਫਤਹਿ ਸਿੰਘ ਜੀ ।
👉👉ਜਿੰਦਾ ਨੀਹਾਂ ਵਿਚ ਚਿਣੇ ਗਏ ਸਾਹਿਬਜਾਦਿਆਂ ਦੇ ਕੀ ਨਾਮ ਸਨ ?
👉1. ਬਾਬਾ ਫਤਹਿ ਸਿੰਘ ਜੀ ।
2. ਬਾਬਾ ਜੋਰਾਵਰ ਸਿੰਘ ਜੀ ।
👉👉ਚਮਕੌਰ ਦੀ ਜੰਗ ਵਿਚ ਸ਼ਹੀਦੀ ਪਾਉਣ ਵਾਲੇ ਸਾਹਿਬਜਾਦਿਆਂ ਦੇ ਨਾਮ ਕੀ ਸਨ ?
👉1. ਬਾਬਾ ਅਜੀਤ ਸਿੰਘ ਜੀ ।
2. ਬਾਬਾ ਜੁਝਾਰ ਸਿੰਘ ਜੀ ।
👉👉ਖਾਲਸਾ ਪੰਥ ਕਦੋਂ ਅਤੇ ਕਿੱਥੇ ਬਣਿਆਂ ?
👉ਇਹ 1699 ਦੀ ਵੈਸਾਖੀ (30 ਮਾਰਚ) ਨੂੰ ਸ੍ਰੀ ਕੇਸਗੜ੍ਹ , ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਬਣਾਇਆ ।
👉👉ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਦਾ ਕੀ ਨਾਮ ਰਖਿਆ ?
👉ਖਾਲਸਾ ਪੰਥ ।
👉👉ਪੰਜਾਂ ਪਿਆਰਿਆਂ ਦੇ ਨਾਮ ਕੀ ਸਨ ?
1. ਭਾਈ ਦਇਆ ਸਿੰਘ ਜੀ ।
2. ਭਾਈ ਧਰਮ ਸਿੰਘ ਜੀ ।
3. ਭਾਈ ਹਿੰਮਤ ਸਿੰਘ ਜੀ ।
4. ਭਾਈ ਮੋਹਕਮ ਸਿੰਘ ਜੀ ।
5. ਭਾਈ ਸਾਹਿਬ ਸਿੰਘ ਜੀ ।
👉👉ਪੰਜ ਕੱਕੇ ਕਿਹੜੇ ਹਨ ਜੋ ਹਰ ਸਿੱਖ ਕੋਲ ਹੋਣੇ ਚਾਹੀਦੇ ਹਨ ?
👉1. ਕੇਸ (ਵਾਲ ਬਿਨਾ ਕੱਟੇ) ।
2. ਕੰਘਾ (ਵਾਲ ਸਾਫ ਕਰਨ ਲਈ) ।
3. ਕਿਰਪਾਨ (ਤਲਵਾਰ) ।
4. ਕਛਹਿਰਾ (ਅੰਦਰੂਨੀ ਵਸਤਰ) ।
5. ਕੜਾ (ਲੋਹੇ ਦੀ ਗੋਲ ਚੂੜੀ) ।
👉👉ਸਭ ਸਿੱਖਾਂ ਦੇ ਧਰਮ ਪਿਤਾ ਜੀ ਕੌਣ ਹਨ ?
👉ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਸਭ ਸਿੱਖਾਂ ਦੀ ਧਰਮ ਮਾਤਾ ਜੀ ਕੌਣ ਹਨ ?
👉ਮਾਤਾ ਸਾਹਿਬ ਕੌਰ ਜੀ ।
👉👉ਸਭ ਸਿੱਖਾਂ ਦਾ ਜਨਮ ਅਸਥਾਨ ਕਿਹੜਾ ਹੈ ?
👉ਸ੍ਰੀ ਅਨੰਦਪੁਰ ਸਾਹਿਬ ਜੀ ।
👉👉ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਹਨ ?
👉ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
👉👉ਸਿੱਖਾਂ ਦਾ ਜੈਕਾਰਾ ਕੀ ਹੈ ?
👉ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ ।
👉👉’ਸਿੱਖ’ ਸ਼ਬਦ ਦਾ ਕੀ ਅਰਥ ਹੈ ?
👉ਸਿੱਖਣ ਵਾਲਾ, ਸ਼ਿੱਸ਼, ਸ਼ਗਿਰਦ ਆਦਿ ।
👉👉’ਸਿੰਘ’ ਸ਼ਬਦ ਦਾ ਕੀ ਅਰਥ ਹੈ ?
👉ਸ਼ੇਰ ।
👉👉’ਕੌਰ’ ਸ਼ਬਦ ਦਾ ਕੀ ਅਰਥ ਹੈ ?
👉ਸ਼ਹਿਜਾਦੀ ।
👉👉ਰਹਿਤ ਮਰਿਆਦਾ ਅਨੁਸਾਰ ਨਿਤਨੇਮ ਲਈ ਪੜ੍ਹੀਆਂ ਜਾਣ ਵਾਲੀਆਂ ਪੰਜਾਂ ਬਾਣੀਆਂ ਦੇ ਨਾਮ ਕੀ
ਹਨ ?
👉1. ਜਪੁਜੀ ਸਾਹਿਬ ।
2. ਜਾਪੁ ਸਾਹਿਬ ।
3. ਸਵੱਈਏ ।
4. ਚੌਪਈ ਸਾਹਿਬ ।
5. ਅਨੰਦੁ ਸਾਹਿਬ ।
4. ਰਹਿਰਾਸ ।
5. ਕੀਰਤਨ ਸੋਹਿਲਾ ।
👉👉ਨਿਤਨੇਮ ਦੀਆਂ ਕਿਹੜੀਆਂ ਬਾਣੀਆਂ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ ਬਲਕਿ ਦਸਮ ਗਰੰਥ ਵਿਚੋਂ ਲਈਆਂ
ਗਈਆਂ ਹਨ ?
👉1. ਜਾਪੁ ਸਾਹਿਬ ।
2. ਸਵੱਈਏ ।
3. ਚੌਪਈ ਸਾਹਿਬ ।
👉👉ਸਿੱਖਾਂ ਨੂੰ ਕਿਹੜੀਆਂ ਕੁਰਹਿਤਾਂ ਤੋਂ ਮਨਾਂ੍ਹ ਕੀਤਾ ਗਿਆ ਹੈ ?
👉1. ਵਾਲਾਂ (ਕੇਸਾਂ ਅਤੇ ਰੋਮਾਂ) ਦਾ ਕੱਟਣਾ ।
2. ਕੁੱਠਾ ਮਾਸ ਖਾਣਾ ।
3. ਵੇਸਵਾ ਗਮਣ ਕਰਨਾ (ਪਰਾਈ ਅੋਰਤਾਂ ਨਾਲ ਸੰਭੋਗ ਕਰਨਾ)।
4. ਤੰਬਾਕੂ ਤੇ ਹੋਰ ਨਸ਼ਿਆਂ ਦੀ ਵਰਤੋਂ ਕਰਨਾ ।
👉👉ਸਿੱਖਾਂ ਦੇ ਪੰਜਾਂ ਤਖਤਾਂ ਦੇ ਨਾਮ ਕੀ ਹਨ ?
👉1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ।
2. ਸ੍ਰੀ ਹਰਮੰਦਿਰ ਸਾਹਿਬ ਪਟਨਾ, ਪਟਨਾ ਸਾਹਿਬ ।
3. ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ।
4. ਸ੍ਰੀ ਹਜੂਰ ਸਾਹਿਬ, ਨੰਦੇੜ ।
5. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ।
👉👉’ਗੁਰਮੁਖੀ ਲਿਪੀ’ ਕਿਸ ਗੁਰੂ ਨੇ ਪੜ੍ਹਾਉਣੀ ਸ਼ੁਰੂ ਕੀਤੀ ?
👉ਸ੍ਰੀ ਗੁਰੂ ਅੰਗਦ ਦੇਵ ਜੀ ।
👉👉ਕਿਸ ਗੁਰੂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ?
👉ਸ੍ਰੀ ਗੁਰੂ ਅਮਰ ਦਾਸ ਜੀ ।
👉👉ਕਿਸ ਗੁਰੂ ਨੇ ਅੰਮ੍ਰਿਤਸਰ ਵਿਚ ਸਰੋਵਰ ਬਣਵਾਇਆ ?
👉ਸ੍ਰੀ ਗੁਰੂ ਰਾਮ ਦਾਸ ਜੀ ।
ਕਿਸ ਗੁਰੂ ਨੇ ਹਰਿਮੰਦਰ ਸਾਹਿਬ ਬਣਵਾਕੇ ਸਿੱਖਾਂ ਨੂੰ ਪੂਜਾ ਦਾ ਕੇਂਦਰੀ ਅਸਥਾਨ ਦਿੱਤਾ ?
👉ਸ੍ਰੀ ਗੁਰੂ ਅਰਜਨ ਦੇਵ ਜੀ ।
👉👉ਕਿਸ ਨੇ ਸਭ ਤੌਂ ਪਹਿਲਾਂ ਹਰਿਮੰਦਰ ਸਾਹਿਬ ਤੇ ਸੋਨੇ ਦੀ ਝਾਲ ਵਾਲੇ ਤਾਂਬੇ ਦੇ ਪੱਤਰੇ ਲਗਵਾਏ ?
👉ਮਹਾਰਾਜਾ ਰਣਜੀਤ ਸਿੰਘ ।
👉👉’ਆਦਿ ਗਰੰਥ (ਪੋਥੀ ਸਾਹਿਬ), ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ?
👉ਸ੍ਰੀ ਗੁਰੂ ਅਰਜਨ ਦੇਵ ਜੀ ।
👉👉ਸ੍ਰੀ ਗੁਰੂ ਗਰੰਥ ਸਾਹਿਬ ਦੀ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਦੋਂ ਹੋਈ ?
👉1604 A. D. ।
👉👉ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਕਿਸ ਨੂੰ ਥਾਪਿਆ ਗਿਆ ਸੀ ?
👉ਬਾਬਾ ਬੁੱਢਾ ਸਾਹਿਬ ਜੀ ।
👉👉ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਕਿੱਥੇ ਰਖਿਆ ਗਿਆ ?
👉ਕਰਤਾਰਪੁਰ ਸਾਹਿਬ ।
👉👉ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਪਾਈ ਵਿਚ ਕਿੰਨੇ ਪੱਤਰੇ ਹਨ ?
1430 ਪੰਨੇ ।
👉👉ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ?
👉ਛੇ ਗੁਰੂਆਂ ਦੀ, ਪਹਿਲੇ ਪੰਜ ਤੇ ਨਾਵੇਂ ਗੁਰੂ ਜੀ ।
👉👉ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂਗੱਦੀ ਕਦੋਂ ਮਿਲੀ ?
👉3 ਅਕਤੂਬਰ, 1708 A.D.
👉👉ਕਿਸ ਗੁਰੂ ਨੂੰ ਤੱਤੀ ਤਵੀ ਤੇ ਬੈਠਾ ਕੇ ਸੜਦੀ ਰੇਤ ਸਰੀਰ ਤੇ ਪਾਈ ਗਈ ?
👉ਸ੍ਰੀ ਗੁਰੂ ਅਰਜਨ ਦੇਵ ਜੀ ।
👉👉ਕਿਸ ਗੁਰੂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ?
👉ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਉਹ ਸਿੱਖ ਇਤਹਾਸ ਦੇ ਪਹਿਲੇ ਸ਼ਹੀਦ ਸਨ ।
👉👉’ਮੀਰੀ – ਪੀਰੀ’ ਦਾ ਸਬੰਧ ਕਿਸ ਗੁਰੂ ਨਾਲ ਹੈ ?
👉ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।
👉👉ਕਿਸ ਗੁਰੂ ਜੀ ਨੇ ਸਿਰ ਕੁਰਬਾਨ ਕੀਤਾ ਗਿਆ ਸੀ ?
👉ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
Loading views...
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
Loading views...