🤔 ਉਤੋਂ ਉਤੋਂ🚫ਕਹਿੰਦੇ🙏 ਸੱਭ🙋ਜੁੱਗ🤷ਜੁੱਗ ਜੀ💯
♥️ਵਿਚੋਂ ਸਾਲੇ🧨ਫਿਰਦੇ🎭ਆ🙏ਭੌਗ⛑️🛌 ਪਾਉਣ🎯 ਨੂੰ♠️
Loading views...
🤔 ਉਤੋਂ ਉਤੋਂ🚫ਕਹਿੰਦੇ🙏 ਸੱਭ🙋ਜੁੱਗ🤷ਜੁੱਗ ਜੀ💯
♥️ਵਿਚੋਂ ਸਾਲੇ🧨ਫਿਰਦੇ🎭ਆ🙏ਭੌਗ⛑️🛌 ਪਾਉਣ🎯 ਨੂੰ♠️
Loading views...
ਇੱਕ ਮੰਡੀ ਵੇਖੀ ਮੈ ਯਾਰੋ,
ਜਿਹਦਾ ਨਾਂਮ ਏ ਦੁਨੀਆ,
ਹਰ ਸਹਿ ਵਕਾਉ ਜਿੱਥੇ,
ਦੀਨ,ਇਮਾਨ,ਜਿਸ਼ਮ,ਜ਼ੁਬਾਨ,
ਪਿਆਰ,ਇੱਜਤ,ਮਿੱਠੀ ਜ਼ੁਬਾਨ,
ਹਾਰ,ਜਿੱਤ,ਇੱਥੋ ਤੱਕ ਕੇ ਜਾਨ,
ਬੱਸ ਬੋਲੀ ਲਾਉਣ ਵਾਲਾ ਹੀ ਚਾਹੀਦਾ,
ਰੱਬ ਵੀ ਵਿਕਦਾ ਏ ਸਰੇਆਂਮ,
ਕਿਰਪਾ ਲੈਣੀ ਪਾ ਝੋੌਲੀ ਨੋਟ,
ਰੱਬ ਕਰਨੇ ਸਭ ਕੰਮ ਤੇਰੇ ਲੋਟ,
ਤੂੰ ਦੇ ਪੈਸਾਂ ਜੇ ਲੈਣੀ ਸਾਡੀ ਵੋਟ,
ਅਸੀ ਕੀ ਲੈਣਾ ਜੇ ਤੇਰੇ ਦਿਲ ਵਿੱਚ ਖੋਟ,
ਹਰ ਆਹੁਦਾ ਵਿਕਿਆ ਏਥੇ,
ਕੁਰਸੀ ਉੱਤੇ ਬਾਉਡਰ ਉੱਤੇ,
ਜਾ ਚੌਕ ਚ੍ਹ ਖੜਾ ਸਿਪਾਹੀ,
ਕਈ ਕਾਬਲ ਲਿਖਾਰੀਆਂ ਵੇਚ ਛੱਡੀ,
ਆਪਣੀ ਕਾਗਜ,ਕਲ਼ਮ ,ਸਿਹਾਈ,
ਹਰ ਰਿਸਤਾ ਵਿਕਦਾ ਵਿੱਚ ਏਸ ਮੰਡੀ,
ਸੱਚੀ ਸੱਚ”ਗੁਮਨਾਮ”ਏ ਕਹਿੰਦਾ,
ਜਦ ਪੈਸਾਂ ਕੋਲ ਨੀ ਰਹਿੰਦਾ,
ਕੋਲੇ ਕੋਈ ਨਾਹ ਰਹਿੰਦਾ..
ਸੱਚੀ ਕੋਲ ਕੋਈ ਨਾਹ ਰਹਿੰਦਾ..!!
Loading views...
ਚਾਰ ਦਿਨਾਂ ਦੀ ਯਾਰੀ ਤੇਰੀ,,,,,
ਮੈਨੂੰ ਮਾਰ ਮੁਕਾਇਆ,,,,,
ਛੱਡ ਕੇ ਤੁਰ ਗਿਆ ਤੂੰ ਸੱਜਣਾਂ,,,,
ਵੇ ਦੱਸ ਕਿਥੇ ਡੇਰਾ ਲਾਇਆ,,,,,,
ਪਲ ਪਲ ਕਰਦੀ ਉਡੀਕ ਮੈਂ ਤੇਰੀ,,,,,
ਤੂੰ ਫੇਰਾਂ ਨਾ ਪਾਇਆ,,,,
ਤੇਰੀ ਯਾਦ ਨੇ ਮੈਨੂੰ ਰੋਵਾਇਆ,,,,
ਭੁੱਲ ਗਿਆ ਕਿਤੇ ਕੌਲ ਕਰਾਰ,,,,
ਵੇ ਦੱਸ ਕਿਹੜੀ ਗਲ ਤੋਂ ਮੈਨੂੰ ਸਤਾਇਆ,,,,
ਜੇ ਨਹੀ ਸੀ ਨਿਭਾਉਣੀ ਤੂੰ ਸੱਜਣਾ,,,,
ਕਿਉ ਇੰਨਾ ਮੋਹ ਮੇਰੇ ਨਾਲ ਪਾਇਆ,,,,
ਪਹਿਲਾ ਤੂੰ ਆਪਣਾ ਹੱਕ ਜਤਾਇਆ,,,
Loading views...
ਬੋ ਪਿਆਰ ਹੀ ਕਿਆਂ🖊
ਜਿਸ ਮੇ ਗਮ ਦੂਰੀਆਂ ਨਾ ਹੋ 🖊
ਬੋ ਆਸ਼ਿਕ ਕਿਆਂ🖊
ਜਿਸੇ ਆਪਣੇ ਮਹਿਬੂਬ ਕੀ ਤਨਹਾਈ ਮੈ
ਆਖ ਮੇ ਆਸ਼ੂ ਨਾ ਆਏ 🖊
ਤੇ ਬੋ ਇਸ਼ਕ ਹੀ ਕਿਆਂ ਜਿਸ ਮੇ ਜਾਨ ਹੀ ਨਾ ਜਾਏ🖊
Loading views...
ਪੈਦਲ ਤੁਰਿਆ ਜਾਂਦਾ…… ਕਹਿੰਦਾ ਸਾਇਕਲ ਜੁੜ
ਜਾਵੇ…।
ਸਾਇਕਲ ਵਾਲਾ ਫੇਰ ….. ਸਕੂਟਰ-ਕਾਰ ਭਾਲਦਾ ਏ……।
ਪੜ੍ਹਿਆ-ਲਿਖਿਆ ਬੰਦਾ….. ਫੇਰ ਰੁਜ਼ਗਾਰ
ਭਾਲਦਾ ਏ…..।
ਮਿਲ ਜਾਵੇ ਰੁਜ਼ਗਾਰ ਤਾਂ…. ਸੋਹਣੀ ਨਾਰ ਭਾਲਦਾ ਏ….।
ਆ ਜਾਵੇ ਜੇ ਨਾਰ ….. ਤਾਂ ਕਿਹੜਾ ਪੁੱਛਦਾ ਬੇਬੇ ਨੂੰ….।
ਉਦੋਂ ਮੁੰਡਾ ਚੋਪੜੀਆਂ…. ਤੇ ਚਾਰ ਭਾਲਦਾ ਏ…….।
ਸਾਰੀ ਉਮਰੇ ਬੰਦਾ…. ਰਹਿੰਦਾ ਏ ਮੰਗਦਾ……।
ਬੁੱਢਾ ਬੰਦਾ ਥੋੜਾ ਜਿਹਾ…. ਸਤਿਕਾਰ ਭਾਲਦਾ ਏ…..।
ਇਹ ਵੀ ਰਾਮ ਕਹਾਣੀ…. ਬਹੁਤੇ ਦਿਨ ਤੱਕ ਨਹੀ ਚਲਦੀ…।
ਆਖਰ ਯਾਰੋ ਬੰਦਾ…. ਬੰਦੇ ਚਾਰ ਭਾਲਦਾ ਏ….!!!
Loading views...
ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫਾਂਸਲਾ
ਮੇਰੀਆਂ ਰੀਝਾਂ, ਮੇਰੀ ਔਕਾਤ ਵਿਚਲਾ ਫਾਂਸਲਾ
ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਂਸਲਾ
ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਂਸਲਾ
ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਂਸਲਾ
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਂਸਲਾ
ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫਾਂ ਸਲਾ
ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫਾਂਸਲਾ ।।
Loading views...
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!
Loading views...
ਕਿਹੜਾ ਦੁੱਖ ਜੋ ਮੇਰੇ ਹਿੱਸੇ ਆਇਆ ਨੀ
ਪਰ ਇਹ ਸਮਝੋ ਮੇਰੇ ਕੋਲ ਕੁਝ ਬਕਾਇਆ ਨੀ
ਡਿੱਗਣ ਦੀ ਮੇਰੀ ਆਦਤ ਹੋ ਗਈ, ਪਰ ਚੱਲਣਾ ਵੀ ਮੈਂ ਭੁੱਲੀ ਨੀ
ਸ਼ਾਇਦ ਹੀ ਕੋਈ ਸਖ਼ਸ ਹੋਣਾ ਜਿਹਨੇ ਮੈਨੂੰ ਕਦੇ ਅਜਮਾਇਆ ਨੀ
ਜਖ਼ਮ ਦਿਖਾ ਕੇ ਨਾ ਮੰਗੀ ਮੱਲਮ ਨਾ ਮੰਗੀ ਮੈਂ ਹਮਦਰਦੀ
ਮੇਰਾ ਦਿਲ ਭਾਵੇਂ ਲੱਖ ਦੁੱਖੇ ਪਰ ਮੈਂ ਕਿਸੇ ਦਾ ਦਿਲ ਦੁਖਾਇਆ ਨੀ
ਜਿੱਤ ਹਾਰ ਦੇ ਅਰਥ ਨੇ ਮੁੱਕੇ ਮੈਨੂੰ ਦੋਨੋਂ ਲੱਗਣ ਬਰਾਬਰ ਦੇ
ਜ਼ਿੰਦਗੀ ਦਾ ਪੰਧ ਬੜਾ ਏ ਔਖਾ ਇਹਦਾ ਕਹਿ ਮੈਂ ਕਿਸੇ ਨੂੰ ਡਰਾਇਆ ਨੀ
ਹਰ ਰਿਸ਼ਤਾ ਮੈਥੋਂ ਸਾਂਭਿਆ ਨੀ ਜਾਂਦਾ, ਮੈਂ ਕਦੇ ਕਦਾਈਂ ਤਾਂ ਥੱਕਦੀ ਹਾਂ
ਪਰ ਚੱਲਦੀ ਦੁਨੀਆਂਦਾਰੀ ਵਾਂਗਰ ਮੈਂ ਧੋਖੇਬਾਜ਼ ਕਦੇ ਕਿਸੇ ਤੋਂ ਅਖਵਾਇਆ ਨੀ।
Loading views...
ਪਿੱਠ ਉੱਤੇ ਕੀਤਾ ਹੋਇਆ ਵਾਰ
ਮਾਰ ਜਾਂਦਾ ਏ
.
ਬਹੁਤਾ ਜਿਆਦਾ ਕੀਤਾ ਇਤਬਾਰ
ਮਾਰ ਜਾਂਦਾ ਏ
.
.
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ
.
ਕਦੇ ਦੇਰ ਨਾਲ ਕੀਤਾ ਇਜ਼ਹਾਰ
ਮਾਰ ਜਾਂਦਾ ਏ
Loading views...
ਪਿੰਡ ਗਾਦੜੀ ਵਾਲੇ ਕਹਿੰਦੇ ਬਦਮਾਸੀ ਹੁੰਦੀ ਭਾਰੀ ਏ
ਮਹੀਆ ਵਾਲੇ ਵੀ ਕਹਿੰਦੇ ਟਰਾਲਿਆ ਨਾਲ ਸਰਦਾਰੀ ਏ
ਪਿੰਡ ਲਹਿਰਾ ਵੀ ਕਹਿੰਦੇ ਯਾਰਾ ਤੇ ਸਰਦਾਰਾ ਦਾ
ਪਿੰਡ ਸਨੇਰ ਵੀ ਕਹਿੰਦੇ ਚੰਗੇ ਕਮਾਉ ਪਰਿਵਾਰਾ ਦਾ
ਪਿੰਡ ਬੋਤੀਆ ਵਾਲੇ ਵੀ ਰਹਿੰਦੇ ਬੰਦੇ ਸੱਚੇ ਤੇ ਦਲੇਰ ਜੀ
ਪਿੰਡ ਸੰਤੁੂ ਵਾਲੇ ਨੇ ਵੀ ਕਹਿੰਦੇ ਜੰਮੇ ਕਬੱਡੀ ਦੇ ਸੇਰ ਜੀ
ਪਿੰਡ ਅਲੀਪੁਰ ਵਿੱਚ ਵੀ ਖੇਤੀ ਬਾੜੀ ਚ ਮਸਹੂਰ ਜੀ ਮੇਹਰ ਸਿੰਘ ਤੇ ਮੇਹਰ ਹੈ ਨਾਨਕ ਦੀ ਜਿਦਾ ਚਤੋ ਪਹਿਰ ਸਰੂਰ ਜੀ
ਕਹਿੰਦੇ ਨਰੰਗ ਸਿੰਘ ਵਾਲੇ ਭਗਤੀ ਪੁਰੀ ਜਿਦਾ ਸਾਰੇ ਮੰਨਦੇ ਹਜੂਰ ਜੀ
ਪਿੰਡ ਭਾਗੋਕੇ ਨੂੰ ਭਾਗ ਲਾੲੇ ਨੋਵੇ ਗੁਰੂ ਤੇਗ ਬਹਾਦਰ ਜੀ ਨੇ
ਪਿਂਡ ਮਨਸੀਹਾ ਦੇ ਚਰਚੇ ਤਾ ਸਾਰੇ ਜੱਗ ਚ ਉਜਾਗਰ ਹੀ ਨੇ
ਪਿੰਡ ਵਕੀਲੀ ਵਸਦੇ ਕਾਰੀਗਰ ਮਿਸਤਰੀ ਭਾਰੀ ਜੀ
ਪਿੰਡ ਨੀਲੇ ਵਾਲਾ ਜਿੰਨਾ ਦੀ ਲੀਡਰਾ ਨਾਲ ਡੂੰਘੀ ਯਾਰੀ ਜਿ
ਪਿੰਡ ਮਨਸੂਰ ਵਾਲ ਸਰਾਬ ਵਾਲੀ ਫੈਕਟਰੀ ਚ ਮਸਹੂਰ ਜੀ
ਪਿੱੰਡ ਮਨਸੂਰ ਦੇਵੇ ਦੇ ਅਖਾੜੇ ਦਾ ਕਹਿੰਦੇ ਵੱਖਰਾ ਸਰੂਰ ਜੀ
ਪਿੰਡ ਗਾਮੇ ਵਾਲਾ ਕੰਬੋਆ ਦਾ ਪਰ ਬਹੁਤੇ ਜਿੰਵੀਦਾਰ ਜੀ
ਪਿੰਡ ਚੋਲਾ ਤੱਤਿਆ ਦਾ ਸੁਣੀਦਾ ਪਰ ਕਰਦੇ ਸਬਨਾ ਦਾ ਸਤਿਕਾਰ ਜੀ
ਪਿੰਡ ਫੇਰੋਕੇ ਦੇ ਸਾਹੀ ਸਰਦਾਰ ਰੱਖਦੇ ਸੋਕ ਨਾਲ ਜੀਪਾ ਕਾਰਾ ਨੇ
ਪਿੰਡ ਸੁੱਖੇ ਵਾਲਾ ਕਹਿੰਦੇ ਅਣਖੀ ਦਲੇਰਾ ਦਾ ਜੁੜੀ ਰੱਬ ਨਾਲ ਤਾਰਾ ਨੇ
ਪਿੰਡ ਪੰਡੋਰੀ ਖਤਰੀਆ ਸੀ ਖਤਰੀਆ ਦਾ ਜਿੱਥੇ ਤਾਸ ਦੇ ਸਕੀਨ ਬਾਲੇ ਨੇ
ਪਿੰਡ ਤਲਵੰਡੀ ਜੱਲੇ ਮੰਗੇ ਖਾ ਵਸਦੇ ਕੰਬੋਜ ਬਾਲੇ ਸੁਭਾ ਦੇ ਨਮਕੀਨਾ ਬਾਲੇ ਨੇ
ਪਿੰਡ ਲੋਗੋਦੇਵਾ ਹੱਸਣ ਹਸਾਉਣੇ ਵਾਲਿਆ ਦਾ ਨਾਲੇ ਸਿਆਣਿਆ ਬਾਲਿਆ ਦਾ
ਪਿੰਡ ਵਾੜਾ ਕੇਸਾ ਚ ਮਸਹੂਰ ਬਹੁਤੀਆ ਜਮੀਨਾ ਵਾਲਿਆ ਦਾ
ਪਿੰਡ ਅਵਾਨ ਬਹੁਤਾ ਕਾਗਰਸੀਆ ਦਾ ਥੋੜਾ ਅਕਾਲੀਆ ਦਾ
ਪਿੰਡ ਵਾੜਾ ਚੈਨ ਸਿੰਘ ਵਾਲਾ ਕਹਿੰਦੇ ਕਰਮਾ ਵਾਲਿਆ ਦਾ
ਪਿੰਡ ਭੜਾਣੇ ਦੀ ਟੀਮ ਕਹਿੰਦੇ ਕਬੱਡੀ ਚ ਭਾਰੀ ਹੈ
ਰਟੋਲਾ ਚ ਵੀ ਕਹਿੰਦੇ ਲੋਕਾ ਦੀ ਪੂਰੀ ਸਰਦਾਰੀ ਹੈ
ਪਿੰਡ ਮੱਲੋਕੇ ਵੀ ਸਾਡੀ ਬੰਲਵਤੇ ਫੋਜੀ ਨਾਲ ਯਾਰੀ ਹੈ
ਪਿੰਡ ਸੀਹਣੀ ਸਾਹਬ ਗੁਰੁਾ ਨੇ ਮਾਰੀ ਸੀਹਣੀ ਸੀ ਹੰਕਾਰੀ
ਪਿੰਡ ਮਰਖਾਈ ਕਬਜਾ ਲੈਦਿਆ ਰਾਜ ਕੋਰ ਗਈ ਸੀ ਮਾਰੀ
ਪਿੰਡ ਮਰੂੜ ਦੇ ਸੋਕੀਨ ਲੋਕੀ ਕੁੱਤੇ ਰੱਖਣ ਸਿਕਾਰੀ
ਸੂਸਕ ਦੇ ਵਿੱਚ ਮੇਰੇ ਯਾਰ ਵੱਸਦੇ ਜਿਹਨਾ ਨਾਲ ਦਿਲ ਤੋ ਯਾਰੀ
ਕੱਸੋਆਣੇ ਦਾ ਘੁੱਲਾ ਸਦਾਗਰ ਜਿਸਦੀ ਮਸਹੂਰੀ ਭਾਰੀ
ਢੰਡੀਆ ਦੇ ਚੋਬਰ ਵੀ ਚੌਟੀ ਦੇ ਸੋਕੀ ਹਥਿਆਰਾ ਦੈ ਨਾ ਕੇ ਸੋਟੀ ਦੇ
ਪਿੰਡ ਗੁਰਦਿਤੀ ਵਾਲੇ ਵੀ ਹੈਡ ਬਹੁਤਾ ਭਾਰੀ ਹੈ
ਪਿੰਡ ਕੰਚਰਭੰਨ ਵੀ ਹਰ ਧਰਮ ਦੇ ਲੋਕਾ ਦੀ ਸਰਦਾਰੀ ਹੈ
ਪਿੰਡ ਹਾਜੇ ਵਾਲੀ ਵਿਚ ਕੱਟੜ ਅਕਾਲੀ ਬਾਲੇ ਨੇ
ਪਿੰਡ ਸੇਖਵਾ ਦੇ ਵੀ ਪੰਜਾਬ ਮਿਤਰੋ ਬੋਲ ਬਾਲੇ ਨੇ
ਪਿੰਡ ਕੋਠੇ ਗਾਦੜੀ ਵਾਲਾ ਜਿਸ ਵਿੱਚ ਵੱਸਦੇ ਗਿੱਲ ਭਾਰੀ ਏ
ਪਿੰਡ ਚੰਬੇ ਵਿੱਚ ਵੀ ਗੁੂਰਾ ਦੀ ਕਿਰਪਾ ਮਹਿਕ ਗੁਰਾ ਖਲਾਰੀ ਏ
ਪਿੰਡ ਕੋਹਾਲੇ ਦੇ ਲੋਕੀ ਕਾਹਲੇ ਬਾਲੇ ਪਰ ਕਰਦੇ ਕੰਮ ਦਿਲ ਨਾਲ
ਪਿੰਡ ਮੀਹਾ ਸਿੰਘ ਦੇ ਕੰਬੇ ਬਾਲੇ ਪਰ ਰੱਖਦੇ ਨਾ ਵੈਰ ਕਿਸੇ ਨਾਲ
ਪਿੰਡ ਬੂਟੇ ਵਾਲੇ ਵੀ ਯਾਰੋ ਲੋਕ ਚੰਗੇ ਬਹੁਤ ਵਤੀਰੇ ਦੇ
ਘੱਟ ਨਹੀ ਕਿਸੇ ਤੋ ਲੋਕ ਬਾਈ ਪਿੰਡ ਨਵੇ ਜੀਰੇ
ਸਾਹ ਵਾਲੇ ਵੀ ਕਹਿੰਦੇ ਰਹਿੰਦੇ ਲੋਕ ਸਾਹਾ ਵਾੰਗ
ਪਿੰਡ ਬੰਬ ਚ ਮਿਲਦੇ ਲੋਕ ਸੱਭ ਨੁੰ ਚਾਵਾ ਵਾੰਗ
ਪਿੰਡ ਸੁੱਖੇ ਵਾਲੇ ਰਟੋਲ ਦੇ ਵੀ ਲੋਕੀ ਕਰਦੇ ਗੱਲ ਕੰਮ ਦੀ
ਜੀਰੇ ਸਹਿਰ ਦੇ ਲਾਗੇ ਦੇ ਪਿੰਡਾ ਵਿੱਚ ਤਾਹੀ ਤਾ ਘਰ ਘਰ ਮਾ ਸੇਰ ਪੁੱਤ ਜੰਮਦੀ
Azad
ਵਧੀਆ ਲੱਗਿਆ ਤੇ ਕਰਦੇ ਸੇਅਰ ਅਤੇ ਲਾਇਕ
Loading views...
ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ
Loading views...
ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੁੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
AmAn ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.
Loading views...
Mai V Kraga Tenu Bhullan Di Koshish
Tusi V Ho Ske Tah Menu Yaad Na Krna
Mai Tah Hoya Tuhdi Khatir Barbad
Par Hor Kisse Nu Inj Barbad Na Krna..
Loading views...
main sidhi saadi kudi ha, loki aakhde attitude bda..
chnga maada muh te kehndi ha loki kehnde boldi rude bda ..
Loading views...
ਕਿਉ ਉੱਚੇ ਵੇਖ ਕੇ ਰੌਂਦਾ ਏ
ਤੇਰੇ ਥੱਲੇ ਵੀ ਪਲਦੇ ਬੜੇ ਨੇ
ਸ਼ੁਕਰ ਕਰ ਤੈਨੂੰ ਸਭ ਕੁਝ ਦਿੱਤਾ
ਨਹੀ ਤਾਂ ਕਈ ਜੀਂਦੇ ਜੀਅ ਮਰੇ ਨੇ !”
Loading views...
Sache dilo yaari nibhaun waale yaad aaunge,
apne to wadh chahun waale yaad aaunge,
asi ta hassaa k tur javange,
pher sade jhe hasaun wale
yaad aunge….
Loading views...