ਪੈਰ ਦੀ ਏ ਮੋਚ ਮਾਰਦੀ ਦੌੜਾਕ ਨੂੰ।
ਨਾ ਨਵਜਮਿੰਆ ਜੁਆਕ ਝੱਲਦਾ ਖੜਾਕ ਨੂੰ ।
ਨਾ ਰੀਸ ਪੈਕਟਾ ਤੋਂ ਹੁੰਦੀ ਘਰਵਾਲੇ ਦੁੱਧ ਦੀ
ਜਾਚ ਜਿਉਣ ਦੀ ਸਿਖਾਉਂਦੀ ਏ ਕਮਾਈ ਖੁਦ ਦੀ।

Loading views...



ਤਕੜੇ ਸ਼ਰੀਕਾਂ ਕੋਲੋਂ
ਪੈਂਦੀਆਂ ਤਰੀਕਾਂ ਕੋਲੋਂ
ਮੱਥੇ ਦੀਆਂ ਲੀਕਾਂ ਕੋਲੋਂ
ਬਹੁਤਾ ਨਹੀਂ ਡਰੀਦਾ..

Loading views...

ਦੁਨੀਆ ਇੱਕ ਸਰਾਂ ਧਾਮੀ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਈਂ, ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ,
ਓਹ ਮੌਤ ਸਾਰੀਆਂ ਮੌਤਾਂ ਤੋਂ ਮਾੜੀ, ਗਲ ਲਾਇਆ ਸੱਜਣ ਜਦ ਪਿੱਠ ਤੇ ਖ਼ੰਜਰ ਚਲਾ ਜਾਂਦਾ,
ਜੇਨੂੰ ਖੁੱਦ ਰੋ ਕੇ ਹਸਾਇਆ ਹੋਵੇ, ਓਹੀ ਉਮਰਾਂ ਦੇ ਹੰਝੂ ਝੋਲੀ ਪਾ ਜਾਂਦਾ,
ਧੰਨ ਜਿਗਰੇ ਉਨ੍ਹਾਂ ਦੇ ਜੋ ਭੁੱਲ ਜਾਂਦੇ, ਨਾਲੇ ਹੁਸਨ ਲੋੜ ਪਈ ਤੇ ਆਪਣਾ ਰੰਗ ਦਿਖਾ ਜਾਂਦਾ,
ਹੁਣ ਦਿਲ ਨੂੰ ਵੀ ਢੋਕਰ ਖਾ ਆਈ ਅਕਲ, ਕਾਸ਼ ਮੈਂ ਇਸ਼ਕ ਦੀ ਗਲੀ ਨਾ ਜਾਂਦਾ,
ਪਰ ਬੈਰਮਪੁਰੀਏ ਜਸਕਮਲਾ ਇੱਕ ਅਹਿਸਾਨ ਉਨ੍ਹਾਂ ਦਾ ਸਾਡੇ ਤੇ,
ਉਨ੍ਹਾਂ ਦਾ ਕੀਤਾ ਧੋਖਾ ਸਾਥੋਂ ਕੁੱਝ ਨਾ ਕੁੱਝ ਨਿੱਤ ਨਵਾਂ ਲਿਖਾ ਜਾਂਦਾ ?

Loading views...

ਘਰੋਂ ਦੂਰ ਨੇ ਪਰ ਮਜਬੂਰ ਨੇ ,
ਬਾਰਡਰਾਂ ਤੇ ਖੜਦੇ ਨੇ ਵੈਰੀ ਨਾਲ ਲੜਦੇ ਨੇ,
ਤਾਹੀ ਤਾ ਸਾਰੇ ਦੇਸ਼ ਨੂੰ ਹੈ ਮਾਣ ਸੋਹਣੀਏ,
ਫੌਜੀ ਹੁੰਦੇ ਦੇਸ਼ ਦੀ ਸ਼ਾਨ ਸੋਹਣੀਏ
ਦਿੰਦੇ ਕੱਡ ਵੈਰੀ ਦੀ ਜਾਣ ਸੋਹਣੀਏ…

Loading views...


ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

Loading views...

ਕੁੱਝ ਗਲਤੀਆਂ ਰੂਹ ਤੋ ਹੋਇਆਂ ਸੀ,,,,
ਤਾਹੀਓਂ ਸੱਜਾ ਜਿਸਮਾਂ ਤੋ ਪਾਰ ਹੋਈ,,,,
ਕੋਈ ਸੁਣਵਾਈ ਨਾ ਰੱਬ ਦੀ ਜੂਹ ਤੇ ਸੀ,,,,
ਤਾਹੀਓਂ ਹਰ ਪਾਸੇ ਤੋ ਸਾਡੀ ਹਾਰ ਹੋਈ,,,,
ਉਹਦੀ ਕਚਿਹਰੀ ਤੇ ਉਸ ਦੀ ਕਲਮ,,,,,
ਚੱਲੀ,,,
ਹਰ ਫੈਸਲੇ ਤੋ ਜਿੰਦ ਲਾਚਾਰ ਹੋਈ,,,,
ਗਵਾਹੀ ਦਿੱਤੀ ਸੀ ਮੇਰੇ ਨਸੀਬ ਨੇ,,,,
ਤੇ ਉਹ ਵੀ ਬੇਮਤਲਬ ਤਾਰ ਤਾਰ ਹੋਈ,,,,
ਹੁਣ ਸੱਜਾ ਹੰਢਾਈ ਏ ਸਾਹਾ ਤਾਈਂ,,,,
ਇਹ ਜਿੰਦਗੀ ਜਿਸਮ ਤੇ ਭਾਰ ਹੋਈ,,,,
ਹੁਣ ਕੱਲ੍ਹੇ ਬੈਹ ਬੈਹ ਰੋਂਦੇ ਆ,,,,
ਕਿਉ ਵਫਾ ਸਾਡੀ ਬੱਦਕਾਰ ਹੋਈ,,,,
ਜੋ ਸਾਨੂੰ ਚਿਹਰਾ ਪੜ੍ਹ ਦਾ ਸੀ,,,,,
ਉਸ ਦੀ ਸਿਰਤ ਸਮਝਾ ਤੋ ਬਾਹਰ ਹੋਈ,,,,
ਸਾਨੂੰ ਪਹਿਚਾਨਣ ਲੋਕੀਂ ਝੂਠੀਆਂ ਤੋ,,,,
ਤੇ ਉਹਨਾਂ ਦੀ ਆਮਦ ਸੱਚੀਆਂ ਵਿਚਕਾਰ,,,,
ਹੋਈ,,,,
ਉਹ ਜੱਸ਼ਨ ਮਨਾਉਂਦੇ ਜਿੱਤਾ ਦਾ,,,,
ਤੇ ਸਾਡੀ ਰੂਹ ਤੋਹਮਤਾ ਨਾਲ ਦਾਗਦਾਰ,,,,
ਹੋਈ,,,,
ਮੈ ਅੱਜ ਵੀ ਉਸ ਦੇ ਲਈ ਅਰਦਾਸ ਕਰਾ,,,
ਜਿਸ ਮੂੰਹੋਂ ਨਫਰਤ ਦੀ ਮਾਰ ਪਈ,,,,
ਉਹ ਚਿਹਰਾ ਅਮਰ ਰਹੇ ਯਾਦਾਂ ਵਿੱਚ,,,,
ਜਿਸ ਚਿਹਰੇ ਤੋ ਸਾਡੀ ਹਾਰ ਹੋਈ,,,,
ਜਿਸ ਚੇਹਰੇ ਤੋ ਸਾਡੀ ਹਾਰ ਹੋਈ,,,,

Loading views...


ਅੱਜ ਦਿਨਾਂ ਬਾਅਦ ਪੁੱਛਿਆ ਓਏ ਕਲਮ ਨੇ ਹਾਲ ਪੁੱਛਣ ਓ ਲੱਗੀ ਮੈਂਥੋਂ ਬੜੇ ਅਜੀਬ ਜੇ ਸਵਾਲ
,.ਪਿਆਰ ਅਜਕਲ ਜਿਸਮਾ ਦੇ ਉੱਤੇ ਕਿਉਂ ਖੜਾ ਏ
ਦੇਸ਼ ਵਿਚ ਅਜਕਲ ਨਸ਼ਾ ਵਿੱਕਦਾ ਬੜਾ ਏ
ਮਰਨ ਪਿੱਛੋਂ ਭੋਗ ਉੱਤੇ ਹੁੰਦੀਆਂ ਜਲੇਬੀਆਂ
ਭੁੱਖ ਵਿੱਚ ਬਾਪੂ ਦਾ ਸਿਵਾ ਸਿੱਕਦਾ ਬੜਾ ਏ
10 ਫੇਲ ਬੰਦਾ ਉਹ ਬੈਠਾ ਕੁਰਸੀ ਤੇ
ਡਿਗਰੀ ਵਾਲਾ ਨੌਕਰੀ ਲਈ ਲਾਈਨ ਵਿਚ ਖੜਾ ਏ
ਚਿਟੇ ਨਾਲ ਪੁੱਤ ਚਿੱਟਾ ਹੁੰਦਾ ਜਾਂਦਾ ਏ
‌ਬੁੱਢੀ ਮਾ ਉੱਤੇ ਮੈਨੂ ਤਰਸ਼ ਆਉਂਦਾ ਬੜਾ ਏ
ਹਿਟਲਰ ,,ਤੇਰੇ ਸਵਾਲ ਮੈਨੂੰ ਜਾਇਜ਼ ਲੱਗਦੇ
ਪਰ ਪੈਣ ਨਾਂ ਸਮਝ ਇਸ ਚੰਦਰੇ ਜੇ ਜੱਗ ਦੇ
ਐਥੇ ਜੋ ਸੱਚ ਲਿਖੇ ਓਹਨੂੰ ਗਲਤ ਬੋਲਦੇ ਆ
ਸੱਚ ਨੂੰ ਲੋਕ ਅਜਕਲ ਪੈਸੇ ਨਾਲ ਤੋਲਦੇ ਆ
ਮਾਪੇ ਕਹਿੰਦੇ ਸਾਡੇ ਜਵਾਕ ਨੇਟ ਉੱਤੇ ਪੜਦੇ ਆ
ਅੱਧ ਨੰਗੀ ਛਾਤੀ ਵਿਚ ਵੀਡੀਓ ਵਿਚ ਖੜਦੇ ਆ
ਲਿਖ ਲਿਖ ਪਾਉਣ ਦਾ ਕੀ ਫਾਇਦਾ ਮੈਨੂੰ ਝੱਲੀਏ ਸੀ
ਲੋਕ ਕੇਹੜਾ ਮੇਰੇ ਸਟੇਟਸ ਧਿਆਨ ਨਾਲ ਪੜ੍ਹਦੇ ਆ

Loading views...


ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ

Loading views...

ਗੱਲ ਗੱਲ ਤੇ ਤੂੰ‌ ਲੱਭਦਾ ਗਲਤੀ‌‌ ਮੇਰੀ‌।
ਇਹ ਤਾਂ ਦਸ ਮੈ‌ ਕੁਝ ਨੀ ਲੱਗਦੀ ਤੇਰੀ‌।

ਕਮਜ਼ੋਰੀ ਸਾਡੀ ਲੱਭ‌‌ ਗੀ‌ ਤੈਨੂੰ।
ਮਰਜ਼ੀ ਤਾਂਹੀ ਤਾਂ ਚੱਲਦੀ ਆ ਤੇਰੀ।

ਵਾਕਿਫ਼ ਆ ਤੂ ਮੇਰੀ ਹਾਲਤ ਤੋਂ ਬਾਖੁਬੀ ‌।
ਫਿਰ ਵੀ ਗੱਲ ਉਥੇ ਹੀ ਕਿਉਂ ਮੁੱਕਦੀ ਤੇਰੀ।

ਤੇਰੇ ਬਿਨਾਂ ਸੋਚਿਆਂ ਨੀ ਕਦੇ ਕਿਸੇ‌ ਹੋਰ ਵਾਰੇ‌।
ਮੱਤ ਕਿਉਂ ‌ਮਾਰੀ ਹੋਈ ਆ ਤੇਰੀ।

ਜਦੋਂ ਜੀਅ ਕਰੇ ਤੁਰ ਜਾਨਾਂ ਮੁਕਾ ਕੇ।
ਚੰਗੀ ਗੱਲ ਤਾਂ‌ ਨੀ ਇਹ ਤੇਰੀ।

Loading views...

kise di ki karda gall main khud kolo v door rehnda ha..
haase vekh khush samjde ohna ki pta ki ki main zulam sehnda ha…
Dil te hunde vaar nit lafzaan de ik pal vich maar jazbaat jande,
Ik shayri meri,Ik yaad teri,bss ehna Do galan krke jeenda ha.

Loading views...


ਐਥੇ ਨਾਂ ਕੋਈ ਸਖਾ-ਸਹੇਲਾ ਏ
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.
ਰੱਬ ਬਣ ਗਿਆ ਪੈਸਾ-ਧੇਲਾ ਏ
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ
ਇੰਨ੍ਹਾਂ ਕਹਿ ਚੁੱਪ ਕਰਕੇ
ਬਹਿ ਗਈ ਏ ਦੁਨੀਆਂ
ਬਸ ਖੁਦਗਰਜ਼ਾ ਦਾ ਮੇਲਾ ਬਣਕੇ
ਰਹਿ ਗਈ ਏ ਦੁਨੀਆਂ.

Loading views...


ਨਿਮਰਤਾ ਨਾਲ ਰਹਿੰਦੇ ਆ,
ਸਭ ਨੂੰ ਪਿਆਰ ਨਾਲ ਬੁਲਾਈ ਦਾ,
ਬਾਪੂ ਜੀ ਨੇ ਸਿਖਾਇਆ ਕਿ
ਪੁੱਤ ਕਦੀ ਹਵਾ ‘ਚ ਨਹੀ ਆਈਦਾ

Loading views...

ਰੱਬ ਰਾਖਾ ਏ ਤੇਰਾ ਜੱਟਾ
ਨੱਕ ਨਾਲ ਕੱਢੇ ਲੀਕਾਂ
ਗੀਤਾਂ ਦੇ ਵਿੱਚ ਬੜ੍ਹਕਾਂ ਮਾਰੇ
ਵਖਤ ਕਢਾਵੇ ਚੀਕਾਂ

Loading views...


ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

Loading views...

ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ
ਮੈਂ ਤਾਂ ਖੁਦ ਕੌਡੀਆਂ ਭਾਅ ਵਿਕਦਾ ਹਾਂ।।
ਬਰਾੜ – ✍Harman Brar

Loading views...

Tere shehron ajj thandian,
havawaa ayiyan ne…
oh haseen dina diyan yaadan,
sang jo leyayian ne.

Loading views...