ਸਾਡੇ Msg ਦਾ ਜਵਾਬ ਜੇ ਘੱਲਣਾ ਨਈ,
ਆਸ ਤੋੜਕੇ, ਜੀਣ ਦੀ ਸੌਖ ਕਰਦੇ,
ਐਵੇ ਪੜ੍ਹ ਕੇ Ignore ਜਿਹਾ ਕਰਨ ਨਾਲੋੰ, ਗੱਲ
ਮੁਕਾ, ਤੇ ਸਾਨੂੰ Block ਕਰਦੇ

Loading views...



ਦਿੱਲੀਏ
ਜਿੱਤ ਚੱਲੇ, ਜਿੱਤ ਚਲੇ
ਫ਼ਿਰ ਜਿੱਤ ਚਲੇ ਆ,,,,
ਤੇਰੀ ਜਿੱਦ,
ਹਾਕਮ ਦੀ ਹਿੰਡ,
ਤੇਰੀ ਕੱਢ ਜਿੰਦ ,
ਅਸੀਂ ਫ਼ਿਰ ਜਿੱਤ ਚਲੇ ਆ,,,
ਤੂੰ ਕੀਤੇ ਨੀ ਬਾਰਡਰ
ਸਰਕਾਰਾਂ ਦੇ ਆਡਰ
ਅਸੀਂ ਗੱਡ ਕੇ ਗਾਰਡਰ
ਨਵਾਂ ਪਿੰਡ ਵਸਾ ਚਲੇ ਆ
ਅਸੀਂ ਫ਼ਿਰ ਜਿੱਤ ਚਲੇ ਆ,,,,,
ਕੀ ਕੀ ਕੀਤੀਆਂ ਮਾਰਾਂ
ਪਾਣੀ ਦੀਆਂ ਬੁਛਾੜਾਂ
ਪੋਹ, ਪਤੱਝੜ, ਮੀਂਹ ਦੀਆਂ ਬਾੜਾ
ਅਸੀਂ ਨਾ ਕੰਬੇ
ਤੈਨੂੰ ਕੰਬਾਂ ਚਲੇ ਆ
ਅਸੀਂ ਫ਼ਿਰ______,
ਗਵਾਈਆ ਜਾਨਾਂ
ਸਾਡੇ ਭੈਣਾਂ ਭਾਈਆਂ
ਮਾਂ-ਬਾਪ ਗਏ
ਦਿਲ ਦੇਵੇ ਦੁਹਾਈਆਂ
ਓਸ ਮਾਲਕ ਦੇ ਸਹਾਰੇ
ਭਾਣੇ ਜ਼ਰ ਚਲੇ ਅਾ
ਅਸੀਂ ਫ਼ਿਰ______,
ਕਾਇਨਾਤ ਕਰੇ ਗੱਲਾਂ,
ਸੱਚੇ ਰਾਹ ਇਉਂ ਚੱਲਾਂ
ਮਿੱਟੇ ਧਰਮਾਂ ਦੇ ਪਾੜੇ
ਸਰਬੱਤ ਦਾ ਭਲਾ ਸਿਖਾ ਚਲੇ ਆ
ਅਸੀਂ ਫ਼ਿਰ_____,
ਦਿੱਲੀਏ ਦਸਮੇਸ਼ ਪਿਤਾ ਦੇ ਬੱਚੇ
ਅੱਲ੍ਹਾ ਵਾਹਿਗੁਰੂ ਰਾਮ,ਵਿੱਚ ਰੰਗੇ
ਇਸ ਦੁਨੀਆਂ ਨੂੰ ਪਰਿਵਾਰ ਬਣਾ ਚਲੇ ਆ
ਅਸੀਂ ਫ਼ਿਰ______,
ਅੱਜ ਫਤਿਹ ਜਸ਼ਨ ਮਨਾਉਣੇ
ਨਗਾਰੇ ਵਜਾਉਣੇ
ਸ਼ਹੀਦ ਵੀਰ ਭੈਣਾਂ ਨੂੰ ਕਰ ਯਾਦ
ਸ਼ਰਧਾ ਦੇ ਫੁੱਲ ਚੜਾਉਣੇ
ਕਿਰਨ ਰਹਿੰਦੀ ਦੁਨੀਆਂ ਤੱਕ
ਇਤਿਹਾਸ ਰੱਚਾ ਚਲੇ ਆ
ਦਿੱਲੀਏ
ਫਤਿਹ ਦਿਵਸ ਮਨਾ ਕੇ ਚਲੇ ਆ

Loading views...

ਮੈ ਆਪਣੀ ਜਿੰਦਗੀ ਚ ਹਰ ਿਕਸੇ ਨੂੰ
ਅਹਿਮੀਅਤ ਇਸ ਲਈ ਦਿੰਦੀ ਹਾਂ
ਕਿਉਂਕਿ
ਜੋ ਚੰਗੇ ਹੋਣਗੇ ਉਹ ਸਾਥ ਦੇਣਗੇ ਤੇ
ਜੋ ਬੁਰੇ ਹੋਣਗੇ ਉਹ ਸਬਕ ਦੇਣਗੇ ।

Loading views...

ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ

Loading views...


ਮੈਂ ਤੀਲੇ ਚਾਰ ਟਿਕਾਏ ਮਰਕੇ..
ਝੱਖੜ ਆਣ ਖਿਲਾਰ ਗਿਆ..
ਨੀ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ..
ਸਾਡਾ ਹੀ ਦਿਲ ਸਹਾਰ ਗਿਆ..
ਮੈਂ ਬੁਰੇ ਵਕਤ ਨੂੰ ਆਖਾਂ ਚੰਗਾ..
ਜਿਹੜਾ ਖੋਟੇ ਖਰੇ ਨਿਤਾਰ ਗਿਆ..
ਪਿਆਰ ਸ਼ਬਦ ਉਂਜ ਸੋਹਣਾ ਏ..
ਹੋ ਮੇਰੇ ਲਈ ਬੇਕਾਰ ਗਿਆ..

Loading views...

ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ

Loading views...


ਰੱਖ ਪਲਕਾਂ ਦੇ ਉਤੇ ਜਿੰਨੇ ਪਾਲਿਆ
ਕਦੇ ਕੱਢੀਏ ਨਾ ਅੱਖਾਂ ਬਾਪੂ ਵੱਲ ਨੂੰ
ਪੈਰ ਧਰਤੀ ਉੱਤੇ ਰਹਿਣ ਚੰਗੇ ਨੇ
ਨਹੀਂ ਪੁੱਛਦੇ ਲੋਕ ਜਾਤ ਕੱਲ ਨੂੰ
ਅਵਾਜ਼ ਦਿਲ ਦੀ ਹੀ ਉਹਦੇ ਤੱਕ ਜਾਉਗੀ
ਲੱਖ ਵਾਰ ਖੜਕਾ ਲਾ ਭਾਵੇਂ ਟੱਲ ਨੂੰ
ਭਾਵੇਂ ਸਹੁਰਿਆਂ ਦੇ ਘਰੇ ਹੋਣ ਔਡੀਆਂ
ਕੁੜੀ ਰੱਖਦੀ ਹੁੰਦੀ ਮਾਣ ਪੇਕੇ ਤੇ
ਮਹਿੰਗੇ ਮੁੱਲ ਸਰਦਾਰੀ ਮਿਲੀ ਖਹਿਰਾ ✍️
ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ

Loading views...


ਅੱਠ ਘੰਟੇ ਕੰਮ ਕਰੀਦਾ ,
ਕਰਦੇ ਜਿਉਂ ਮਜ਼ਦੂਰ ।
ਕੰਮ ਕਰ ਕਰ ਦੂਜੀ ਕੰਟਰੀ,
ਮਿੱਤਰੋ ਕਰ ਦਿੱਤੀ ਮਸ਼ੂਰ ।

Loading views...

ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
ਤੇਰੇ ਹੁਕਮ ਦੀ ਪਰਤ ਬਾਬੁਲਾ,
ਮੈ ਉਦੋਂ ਵੀ,ਹੁਣ ਵੀ ..
ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
ਇੱਕ ਪੱਗੜੀ ਬਾਬੁਲ ਦੀ …

Loading views...

ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ,
ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ..
ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ,
ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ….!!!!!.

Loading views...