Sub Categories

ਇੱਕ ਮੰਡੀ ਵੇਖੀ ਮੈ ਯਾਰੋ,
ਜਿਹਦਾ ਨਾਂਮ ਏ ਦੁਨੀਆ,
ਹਰ ਸਹਿ ਵਕਾਉ ਜਿੱਥੇ,
ਦੀਨ,ਇਮਾਨ,ਜਿਸ਼ਮ,ਜ਼ੁਬਾਨ,
ਪਿਆਰ,ਇੱਜਤ,ਮਿੱਠੀ ਜ਼ੁਬਾਨ,
ਹਾਰ,ਜਿੱਤ,ਇੱਥੋ ਤੱਕ ਕੇ ਜਾਨ,
ਬੱਸ ਬੋਲੀ ਲਾਉਣ ਵਾਲਾ ਹੀ ਚਾਹੀਦਾ,
ਰੱਬ ਵੀ ਵਿਕਦਾ ਏ ਸਰੇਆਂਮ,
ਕਿਰਪਾ ਲੈਣੀ ਪਾ ਝੋੌਲੀ ਨੋਟ,
ਰੱਬ ਕਰਨੇ ਸਭ ਕੰਮ ਤੇਰੇ ਲੋਟ,
ਤੂੰ ਦੇ ਪੈਸਾਂ ਜੇ ਲੈਣੀ ਸਾਡੀ ਵੋਟ,
ਅਸੀ ਕੀ ਲੈਣਾ ਜੇ ਤੇਰੇ ਦਿਲ ਵਿੱਚ ਖੋਟ,
ਹਰ ਆਹੁਦਾ ਵਿਕਿਆ ਏਥੇ,
ਕੁਰਸੀ ਉੱਤੇ ਬਾਉਡਰ ਉੱਤੇ,
ਜਾ ਚੌਕ ਚ੍ਹ ਖੜਾ ਸਿਪਾਹੀ,
ਕਈ ਕਾਬਲ ਲਿਖਾਰੀਆਂ ਵੇਚ ਛੱਡੀ,
ਆਪਣੀ ਕਾਗਜ,ਕਲ਼ਮ ,ਸਿਹਾਈ,
ਹਰ ਰਿਸਤਾ ਵਿਕਦਾ ਵਿੱਚ ਏਸ ਮੰਡੀ,
ਸੱਚੀ ਸੱਚ”ਗੁਮਨਾਮ”ਏ ਕਹਿੰਦਾ,
ਜਦ ਪੈਸਾਂ ਕੋਲ ਨੀ ਰਹਿੰਦਾ,
ਕੋਲੇ ਕੋਈ ਨਾਹ ਰਹਿੰਦਾ..
ਸੱਚੀ ਕੋਲ ਕੋਈ ਨਾਹ ਰਹਿੰਦਾ..!!