ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ,
ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ॥

Loading views...



ਰਹਿਮਤ ਤੇਰੀ ..ਨਾਮ ਵੀ ਤੇਰਾ ,,
ਕੁੱਝ ਨਹੀਂ ਜੋ ਮੇਰਾ .. ਅਹਿਸਾਸ ਵੀ ਤੇਰਾ ..ਸਵਾਸ ਵੀ ਤੇਰੇ .. 🙏
Ik ਤੂੰ ਹੀ 🙏ਸਤਿਗੁਰ ਮੇਰਾ

Loading views...

ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!

Loading views...

ਵਾਹਿਗੁਰੂ ਜੀ ਸਭ ਦੀ ਸੁਣਦੇ ਹਨ ,
ਪਰ ਸਾਨੂੰ ਹੀ ਭਰੋਸਾ ਨਹੀਂ ਹੁੰਦਾ

Loading views...


ਬਾਜ਼ਾਂ ਵਾਲਿਆ ਕਰਾ ਕੀ ਸਿਫ਼ਤ ਤੇਰੀ ,
ਗਾਗਰਾਂ ਵਿੱਚ ਸਾਗਰ ਨਾ ਭਰ ਹੁੰਦੇ ,
ਵਾਰ ਪਰਿਵਾਰ ਜਿਵੇਂ ਮੰਨਿਆਂ ਤੈਂ ਭਾਣੇ ਨੂੰ ,
ਔਖੇ ਦੁਨੀਆਂ ਤੇ ਏਦਾਂ ਸਬਰ ਹੁੰਦੇ ,

Loading views...

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…

Loading views...


ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ
ਸਮੁੱਚੇ ਸਿੱਖ ਜਗਤ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

Loading views...


ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ
ਕਿਸੇ ਨਾ ਪਾਰ ਲੰਘਾਉਣਾ ਸੀ
ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ
ਅਸੀਂ ਗੁਲਾਮ ਕਹਾਉਣਾ ਸੀ

Loading views...

ਜਰੂਰਤ ਜਿੰਨਾ ਤਾਂ ਦਿੰਦਾ ਈ ਆ ਮਾਲਕ ਸਭ ਨੂੰ
ਜੰਨਤਾ ਪਰੇਸ਼ਾਨ ਆ ਕਿ ਓੁਹਨਾਂ ਨੂੰ ਬੇ ਹਿਸਾਬ ਮਿਲੇ …

Loading views...


ਤੇਰੇ ਨੈਣ ਨਕਸ਼ ਅੱਤ ਸੁੰਦਰ ਨੇ
ਤਿੱਕਣੀ ਵਿੱਚ ਮਸਤੀ ਅੰਤਾਂ ਦੀ
ਦੀਨ ਦੁਨੀਆ ਦੇ ਮਾਲਕ
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਲਿਖ ਹਾਜਰੀ ਜਰੂਰ ਲਗਾਉ ਜੀ

Loading views...


ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥

Loading views...

ਰੱਬ ਦੇ ਘਰ ਦਾ ਮੋਬਾਇਲ ਨੰਬਰ
1 2 5 6 7 8 9 10 11
ਇਹ ਨੰਬਰ ਹਰ ਰੋਜ ਲਗਾਉਣ ਨਾਲ
ਦੁਨੀਆਂ ਦੇ ਸੁੱਖ
ਤੇ
ਗੁਰਮੁਖਿ ਜਨਮ ਸਵਾਰ ਦਰਗਹਿ ਚਲਿਆ
ਸਚੀ ਦਰਗਹਿ ਜਾਇ ਸਚਾ ਪਿੜ ਮਲਿਆ
ਦਾ ਸੁੱਖ
ਬਗੈਰ ਮੰਗਿਆਂ ਹੀ ਮਿੱਲ ਜਾਂਦਾ ਹੈ ਜੀ
1 ਸੇਵਾ
2 ਸਿਮਰਨ
5 ਨਿੱਤਨੇਮ
6 ਸੁਖਮਨੀ ਸਾਹਿਬ
7 ਰਹਿਰਾਸ ਸਾਹਿਬ
8 ਕੀਰਤਨ ਸੋਹਿਲਾ ਸਾਹਿਬ
9 ਅਰਦਾਸ
10 ਵੱਧ ਤੋਂ ਵੱਧ ਗੁਰਬਾਣੀ ਪੜਨਾ
11 ਦਸਵੰਦ ਕੱਡਣਾ

Loading views...


ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ ਜੀ

Loading views...

ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥

Loading views...

ਜਬਰ ਜ਼ੁਲਮ ਵਾਲੀ ਧਰਤੀ ਤੇ ਅੱਤ ਹੋਈ
ਧਾਰ ਅਵਤਾਰ ਆਇਆ ਮਰਦ ਦਲੇਰ ਸੀ
ਦੁਖੀ ਮਜ਼ਲੂਮਾਂ, ਲਿੱਤੜੇ, ਲਿਤਾੜਿਆਂ ਨੂੰ
ਦੇਕੇ ਪਾਹੁਲ ਖੰਡੇ ਦੀ ਬਣਾ ਦਿੱਤਾ ਸ਼ੇਰ ਸੀ
ਸ਼ਹਿਰ ਸੀ ਆਨੰਦਪੁਰ ,ਦਿਨ ਸੀ ਵਿਸਾਖੀ ਵਾਲਾ
ਭਾਰੀ ਗਿਣਤੀ ਦੇ ਵਿੱਚ ਹੋਇਆ ਉਥੇ ਕੱਠ ਸੀ
ਪਾਈ ਜਾ ਵੰਗਾਰ ਜਦੋਂ ਸਿਰਾਂ ਵਾਲ਼ੀ ਪਾਤਸ਼ਾਹ ਨੇ
ਡਰਦੇ ਬਚਾ ਕੇ ਜਾਨ ਕਈ ਗਏ ਉਥੋਂ ਨੱਠ ਸੀ
ਉਠੇ ਦਇਆ ਰਾਮ ,ਉਠ , ਗਲ਼ ਵਿੱਚ ਪੱਲਾ ਪਾਕੇ
ਦਸਮ ਪਿਤਾ ਦੇ ਅੱਗੇ ਅਰਜ਼ ਗੁਜ਼ਾਰਦੇ
ਆਪਣਾ ਸਰੀਰ ਅਸੀਂ ,ਤੇਰੇ ਅੱਗੇ ਸੌਂਪ ਦਿੱਤਾ
ਮਰਜ਼ੀ ਹੈ ਤੇਰੀ ਹੁਣ ਰੱਖ ਭਾਵੇਂ ਮਾਰ ਦੇ
ਲੈਕੇ ਦਇਆ ਰਾਮ ਤਾਂਈ , ਗਏ ਗੁਰੂ ਤੰਬੂ ਵਿੱਚ
ਜ਼ੋਰਦਾਰ ਹੋਇਆ ਤਲਵਾਰ ਦਾ ਖੜਾਕ ਸੀ
ਲਗਿਆ ਜਿਉਂ ਧੜ ਤੋਂ ਸਿਰ ਵੱਖ ਕਰ ਦਿੱਤਾ
ਬਿੱਟ ਬਿੱਟ ਰਹੇ ਸਭ ਤੰਬੂ ਵਲ ਝਾਕ ਸੀ
ਰੱਤ ਨਾਲ ਰੱਤ ਹੋਈ ਲੈਕੇ ਚੰਡੀ ਹੱਥ ਵਿੱਚ
ਆ ਗਏ ਸੀ ਫੇਰ ਗੁਰੂ ਤੰਬੂ ਵਿਚੋਂ ਬਾਹਰ ਸੀ
ਇਕ ਸਿਰ ਹੋਰ ਲੈਣਾ , ਗੁਰੂ ਜੀ ਨੇ ਮੰਗ ਕੀਤੀ
ਉਠਿਆ ਧਰਮ ਰਾਮ , ਹੁਣ ਇਸ ਵਾਰ ਸੀ
ਦਇਆ ਰਾਮ ਵਾਲੀ ਗੱਲ ਕਰਕੇ ਧਰਮ ਨਾਲ
ਮੁੜ ਗੁਰੂ ਆਣ ਕੇ ਉਸੇ ਥੜੇ ਉੱਤੇ ਚੜੇ ਸੀ
ਤੀਜਾ ਸਿਰ ਮੰਗਿਆ ਸੀ ਜਦੋਂ ਸੱਚੇ ਪਾਤਸ਼ਾਹ ਨੇ
ਹਿੰਮਤ ਰਾਏ ਜੀ ਉਦੋਂ ਅੱਗੇ ਆਣ ਖੜੇ ਸੀ
ਚੌਥੀ ਵਾਰ ਮੰਗ ਉੱਤੇ ਮੋਹਕਮ ਚੰਦ ਜੀ ਨੇ
ਆਖਿਆ ਕੇ ” ਸਿਰ ਮੇਰਾ ਕਰੋ ਪਰਵਾਨ ਜੀ ”
ਦਇਆ ,ਧਰਮ ,ਹਿੰਮਤ , ਮੋਹਕਮ ਦੇ ਪਿੱਛੇ ਪਿੱਛੇ
ਆ ਗਏ ” ਸਾਹਿਬ ” ਆਪ ਹੋਕੇ ਮਿਹਰਬਾਨ ਜੀ
ਪੰਜਾਂ ਨੂੰ ਖਿਤਾਬ ਦੇਕੇ ਗੁਰੂ ਜੀ ਪਿਆਰਿਆਂ ਦਾ
ਮੇਟ ਜਾਤ – ਪਾਤ ਨਾਮ ਪਿੱਛੇ ” ਸਿੰਘ ” ਲਾ ਦਿੱਤਾ
ਜ਼ਬਰ ਜ਼ੁਲਮ ਅੱਗੇ , ਝੁੱਕਿਆ ਨਾ ਝੁੱਕਣਾ ਹੈ
“ਮੰਗਲ਼ੀ ਦੇ ਸੋਨੂੰ ” ਐਸਾ ਖ਼ਾਲਸਾ ਸਜ਼ਾ ਦਿੱਤਾ ।
ਸੋਨੂੰ ਮੰਗਲ਼ੀ

Loading views...